Begin typing your search above and press return to search.

ਆਸਟਰੇਲੀਆ ’ਚ ਘੁੰਮਣ ਜਾਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ

ਜਿਹੜੇ ਲੋਕ ਆਸਟ੍ਰੇਲੀਆ ਵਿਚ ਘੁੰਮਣ ਲਈ ਜਾ ਰਹੇ ਹਨ, ਉਨ੍ਹਾਂ ਦੇ ਲਈ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ ਕਿਉਂਕਿ ਆਸਟ੍ਰੇਲੀਆ ਸਰਕਾਰ ਨੇ ਉਨ੍ਹਾਂ ਦੇ ਲਈ ਆਸਟਰੇਲੀਆ ’ਚ ਕੰਮ ਕਰਨ ਦੇ ਨਵੇਂ ਰਸਤੇ ਖੋਲ੍ਹ ਦਿੱਤੇ ਹਨ। ਯਾਨੀ ਕਿ ਹੁਣ ਆਸਟਰੇਲੀਆ ਘੁੰਮਣ ਗਏ ਲੋਕ ਘੁੰਮਣ ਦੇ ਨਾਲ ਨਾਲ ਕੰਮ ਵੀ ਕਰ ਸਕਣਗੇ।

ਆਸਟਰੇਲੀਆ ’ਚ ਘੁੰਮਣ ਜਾਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ
X

Makhan shahBy : Makhan shah

  |  18 Sept 2024 3:36 PM IST

  • whatsapp
  • Telegram

ਨਵੀਂ ਦਿੱਲੀ : ਜਿਹੜੇ ਲੋਕ ਆਸਟ੍ਰੇਲੀਆ ਵਿਚ ਘੁੰਮਣ ਲਈ ਜਾ ਰਹੇ ਹਨ, ਉਨ੍ਹਾਂ ਦੇ ਲਈ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ ਕਿਉਂਕਿ ਆਸਟ੍ਰੇਲੀਆ ਸਰਕਾਰ ਨੇ ਉਨ੍ਹਾਂ ਦੇ ਲਈ ਆਸਟਰੇਲੀਆ ’ਚ ਕੰਮ ਕਰਨ ਦੇ ਨਵੇਂ ਰਸਤੇ ਖੋਲ੍ਹ ਦਿੱਤੇ ਹਨ। ਯਾਨੀ ਕਿ ਹੁਣ ਆਸਟਰੇਲੀਆ ਘੁੰਮਣ ਗਏ ਲੋਕ ਘੁੰਮਣ ਦੇ ਨਾਲ ਨਾਲ ਕੰਮ ਵੀ ਕਰ ਸਕਣਗੇ।

ਜਾਣਕਾਰੀ ਅਨੁਸਾਰ ਇਸ ਨੂੰ ਵਰਕ ਐਂਡ ਹੋਲੀਡੇਅ ਵੀਜ਼ਾ ਜਾਂ ਬੈਕਪੈਕਰ ਵੀਜ਼ਾ ਆਖਿਆ ਜਾ ਰਿਹਾ ਹੈ ਜੋ ਸੈਲਾਨੀਆਂ ਨੂੰ 12 ਮਹੀਨਿਆਂ ਲਈ ਆਸਟਰੇਲੀਆ ’ਚ ਰਹਿਣ ਦੀ ਇਜਾਜ਼ਤ ਦਿੰਦਾ ਹੈ। ਇਹ ਵੀਜ਼ਾ ਵਿੱਤੀ ਵਰ੍ਹੇ 2024-25 ਦੌਰਾਨ ਜਲਦ ਹੀ ਸ਼ੁਰੂ ਕੀਤਾ ਜਾਵੇਗਾ, ਜਿਸ ਨਾਲ ਵੱਡੀ ਗਿਣਤੀ ਵਿਚ ਉਨ੍ਹਾਂ ਭਾਰਤੀਆਂ ਨੂੰ ਵੱਡਾ ਫ਼ਾਇਦਾ ਹੋਵੇਗਾ। ਵੀਜ਼ਾ ਹਾਸਲ ਕਰਨ ਵਾਲਾ ਵਿਅਕਤੀ ਆਸਟ੍ਰੇਲੀਆ ਵਿਚ ਵੱਖ-ਵੱਖ ਨੌਕਰੀਆਂ ਕਰ ਸਕਦਾ ਹੈ, ਪਰ ਹਰ ਨੌਕਰੀ ਵਿਚ ਵੱਧ ਤੋਂ ਵੱਧ 6 ਮਹੀਨੇ ਲਈ ਹੀ ਕੰਮ ਕੀਤਾ ਜਾ ਸਕਦਾ ਹੈ।

ਜਾਣਕਾਰੀ ਅਨੁਸਾਰ ਤੁਸੀਂ ਇਸ ਵੀਜ਼ੇ ਦੇ ਤਹਿਤ 4 ਮਹੀਨਿਆਂ ਤੱਕ ਕੋਈ ਕੋਰਸ ਜਾਂ ਪੜ੍ਹਾਈ ਵੀ ਕਰ ਸਕਦੇ ਹੋ, ਜਿਸ ਨਾਲ ਤੁਸੀਂ ਕੋਈ ਨਵੀਂ ਕਲਾਂ ਜਾਂ ਹੁਨਰ ਸਿੱਖ ਸਕਦੇ ਹੋ। ਆਸਟਰੇਲੀਆ-ਭਾਰਤ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ ਤਹਿਤ ਹਰ ਸਾਲ ਇਕ ਹਜ਼ਾਰ ਭਾਰਤੀ ਨਾਗਰਿਕਾਂ ਨੂੰ ਇਸ ਵੀਜ਼ਾ ਲਈ ਅਰਜ਼ੀ ਦੇਣ ਦਾ ਮੌਕਾ ਮਿਲੇਗਾ। 18 ਤੋਂ 30 ਸਾਲ ਦੀ ਉਮਰ ਦੇ ਯੋਗ ਭਾਰਤੀ ਨਾਗਰਿਕ ਇਕ ਸਾਲ ਲਈ ਆਸਟ੍ਰੇਲੀਆ ਜਾ ਸਕਦੇ ਹਨ, ਥੋੜ੍ਹੇ ਸਮੇਂ ਲਈ ਕੰਮ ਕਰ ਸਕਦੇ ਹਨ ਅਤੇ ਅਪਣੇ ਠਹਿਰਨ ਦੌਰਾਨ ਪੜ੍ਹਾਈ ਵੀ ਕਰ ਸਕਦੇ ਹਨ।

ਆਸਟਰੇਲੀਆ ਦੀ ਸਰਕਾਰ ਵੱਲੋਂ ਇਸ ਵਰਕ ਐਂਡ ਹੋਲੀਡੇਅ ਵੀਜ਼ਾ ਦੇ ਲਈ ਅਰਜ਼ੀਆਂ ਵਾਸਤੇ ਇਕ ਨਵੀਂ ਵੀਜ਼ਾ ਪ੍ਰੀ-ਐਪਲੀਕੇਸ਼ਨ ਪ੍ਰਕਿਰਿਆ ਦਾ ਐਲਾਨ ਕੀਤਾ ਗਿਆ ਹੈ, ਜਿਸ ਨੂੰ ਆਮ ਤੌਰ ’ਤੇ ‘ਲਾਟਰੀ’ ਕਿਹਾ ਜਾਂਦਾ ਹੈ। ਇਸ ਪ੍ਰਣਾਲੀ ਦਾ ਮੁੱਖ ਮਕਸਦ ਬਿਨੈਕਾਰਾਂ ਦੀ ਚੋਣ ਨੂੰ ਨਿਰਪੱਖ, ਸਰਲ ਅਤੇ ਪਾਰਦਰਸ਼ੀ ਬਣਾਉਣਾ ਹੈ। ਇਸ ਦੇ ਲਈ ਰਜਿਸਟ੍ਰੇਸ਼ਨ ਫ਼ੀਸ 25 ਆਸਟ੍ਰੇਲੀਆਈ ਡਾਲਰ ਤੈਅ ਕੀਤੀ ਗਈ ਹੈ।

Next Story
ਤਾਜ਼ਾ ਖਬਰਾਂ
Share it