Begin typing your search above and press return to search.

ਈਸਟਰਨ ਸਟਾਰ ਮੈਸੋਨਿਕ ਰਿਟਾਇਰਮੈਂਟ ਕੈਂਪਸ 'ਚ ਲੱਗੀ ਅੱਗ, ਹੋਇਆ ਧਮਾਕਾ

ਅਮਰੀਕਾ ਦੇ ਡੇਨਵਰ ਵਿੱਚ ਦਿਵਿਆਂਗਾਂ ਅਤੇ ਲੋੜਵੰਦਾਂ ਲਈ ਇੱਕ ਰਿਹਾਇਸ਼ੀ ਸਹੂਲਤ ਵਿੱਚ ਧਮਾਕਿਆਂ ਅਤੇ ਇੱਕ ਟ੍ਰਾਂਸਫਾਰਮਰ ਨੂੰ ਅੱਗ ਲੱਗਣ ਕਾਰਨ 10 ਲੋਕ ਜ਼ਖਮੀ ਹੋ ਗਏ ਅਤੇ ਕਈ ਲੋਕਾਂ ਨੂੰ ਬਾਹਰ ਕੱਢਿਆ ਗਿਆ। । ਡੇਨਵਰ ਫਾਇਰ ਡਿਪਾਰਟਮੈਂਟ ਦੇ ਇੱਕ ਬਿਆਨ ਮੁਤਾਬਿਕ ਇਹ ਘਟਨਾ ਬੁੱਧਵਾਰ ਨੂੰ ਈਸਟਰਨ ਸਟਾਰ ਮੈਸੋਨਿਕ ਰਿਟਾਇਰਮੈਂਟ ਕੈਂਪਸ ਵਿੱਚ ਵਾਪਰੀ ਅਤੇ ਫਾਇਰਫਾਈਟਰਾਂ ਨੇ ਮੌਕੇ ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ ਹੈ।

ਈਸਟਰਨ ਸਟਾਰ ਮੈਸੋਨਿਕ ਰਿਟਾਇਰਮੈਂਟ ਕੈਂਪਸ ਚ ਲੱਗੀ ਅੱਗ, ਹੋਇਆ ਧਮਾਕਾ
X

Makhan shahBy : Makhan shah

  |  14 March 2025 3:18 PM IST

  • whatsapp
  • Telegram

ਡੇਨਵਰ, ਕਵਿਤਾ: ਅਮਰੀਕਾ ਦੇ ਡੇਨਵਰ ਵਿੱਚ ਦਿਵਿਆਂਗਾਂ ਅਤੇ ਲੋੜਵੰਦਾਂ ਲਈ ਇੱਕ ਰਿਹਾਇਸ਼ੀ ਸਹੂਲਤ ਵਿੱਚ ਧਮਾਕਿਆਂ ਅਤੇ ਇੱਕ ਟ੍ਰਾਂਸਫਾਰਮਰ ਨੂੰ ਅੱਗ ਲੱਗਣ ਕਾਰਨ 10 ਲੋਕ ਜ਼ਖਮੀ ਹੋ ਗਏ ਅਤੇ ਕਈ ਲੋਕਾਂ ਨੂੰ ਬਾਹਰ ਕੱਢਿਆ ਗਿਆ। । ਡੇਨਵਰ ਫਾਇਰ ਡਿਪਾਰਟਮੈਂਟ ਦੇ ਇੱਕ ਬਿਆਨ ਮੁਤਾਬਿਕ ਇਹ ਘਟਨਾ ਬੁੱਧਵਾਰ ਨੂੰ ਈਸਟਰਨ ਸਟਾਰ ਮੈਸੋਨਿਕ ਰਿਟਾਇਰਮੈਂਟ ਕੈਂਪਸ ਵਿੱਚ ਵਾਪਰੀ ਅਤੇ ਫਾਇਰਫਾਈਟਰਾਂ ਨੇ ਮੌਕੇ ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ ਹੈ।

ਵਿਭਾਗ ਦੇ ਬੁਲਾਰੇ ਕੈਪਟਨ ਲੁਈਸ ਸੇਡੀਲੋ ਨੇ ਕਿਹਾ ਕਿ ਘਟਨਾ ਤੋਂ ਬਾਅਦ 87 ਹੋਰ ਲੋਕਾਂ ਨੂੰ ਰਿਹਾਇਸ਼ੀ ਕੇਂਦਰ ਤੋਂ ਬਾਹਰ ਕੱਢਿਆ ਗਿਆ ਅਤੇ ਫਿਰ ਈਸਟਰਨ ਸਟਾਰ ਮੈਸੋਨਿਕ ਰਿਟਾਇਰਮੈਂਟ ਕੈਂਪਸ ਨੂੰ ਬੰਦ ਕਰ ਦਿੱਤਾ ਗਿਆ। ਕੋਲੋਰਾਡੋ ਦੇ ਅਮਰੀਕਨ ਰੈੱਡ ਕਰਾਸ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਸਦੀ ਆਫ਼ਤ ਟੀਮ ਨੇ ਵੀ ਘਟਨਾ ਤੋਂ ਬਾਅਦ ਮਦਦ ਕੀਤੀ ਅਤੇ ਕੇਂਦਰ ਤੋਂ ਕੱਢੇ ਗਏ ਲੋਕਾਂ ਲਈ ਸੁਰੱਖਿਅਤ ਅਸਥਾਈ ਰਿਹਾਇਸ਼ ਲੱਭਣ ਲਈ ਕੰਮ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਵੇਂ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਪਰ ਹਾਲੇ ਲੋਕਾਂ ਨੂੰ ਰਿਹਾਈਸ਼ ਤੇ ਜਾਣ ਦੀ ਇਜਾਜ਼ਤ ਨਹੀਂ ਹੈ ਜਦੋਂ ਤੱਖ ਰਿਹਾਇਸ਼ ਬਿਲਕੁੱਲ ਸੇਫ ਨਾ ਹੋ ਜਾਵੇ।

ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਉਸਾਰੀ ਦਾ ਕੰਮ ਕਰਦੇ ਦੌਰਾਨ ਡੇਨਵਰ ਵਿੱਚ ਦਿਵਿਆਂਗਾਂ ਅਤੇ ਲੋੜਵੰਦਾਂ ਲਈ ਰਿਹਾਇਸ਼ੀ ਸਹੂਲਤ ਵਿੱਚ ਧਮਾਕਾ ਹੋਇਆ। ਇਲਾਕਾਵਾਸੀ ਬੈਰਬਰਾ ਹਿੰਚੇ ਨੇ ਦੱਸ਼ਿਆ ਕਿ ਓਹ ਆਪਣੀ ਕੁਰਸੀ ਤੇ ਬੈਠੀ ਹੋਈ ਸੀ ਜਦੋਂ ਬਲਾਸਟ ਹੋਇਆ ਤਾਂ ਜੋਰਦਾਰ ਝਟਕਾ ਲੱਗਿਆ ਤੇ ਜਦੋਂ ਫਾਇਰ ਅਲਾਰਮ ਵੱਜਿਆ ਤਾਂ ਮਨੂੰ ਸਮਝ ਆਈ ਕਿ ਅੱਗ ਲੱਗੀ ਹੈ। ਜਦੋਂ ਹਿੰਚੇ ਨੂੰ ਸਮਝ ਲੱਗੀ ਤਾਂ ਓਹ ਬਾਹਰ ਨਿਕਲਣ ਲੱਗੀ ਤਾਂ ਧੂਆਂ ਇਨ੍ਹਾਂ ਜਿਆਦਾ ਭਰਿਆ ਹੋਇਆ ਸੀ ਬਾਹਰ ਨਿਕਲਣਾ ਵੀ ਔਖਾ ਸੀ ਤੇ ਚੀਕ ਚੀਹਾੜੇ ਦੀਆਂ ਆਵਾਜਾਂ ਆ ਰਹੀਆਂ ਸਨ।

Next Story
ਤਾਜ਼ਾ ਖਬਰਾਂ
Share it