Begin typing your search above and press return to search.

Australia ਵਿਚ visitor ਵੀਜ਼ਾ ਵਾਲਿਆਂ ਦਾ ਦਾਖਲਾ ਬੰਦ

ਆਸਟ੍ਰੇਲੀਆ ਨੇ ਇਕ ਵੱਡਾ ਫ਼ੈਸਲਾ ਲੈਂਦਿਆਂ ਵਿਜ਼ਟਰ ਵੀਜ਼ਾ ਵਾਲਿਆਂ ਦੇ ਮੁਲਕ ਵਿਚ ਦਾਖਲ ਹੋਣ ’ਤੇ ਰੋਕ ਲਾ ਦਿਤੀ ਹੈ

Australia ਵਿਚ visitor ਵੀਜ਼ਾ ਵਾਲਿਆਂ ਦਾ ਦਾਖਲਾ ਬੰਦ
X

Upjit SinghBy : Upjit Singh

  |  19 March 2026 6:14 PM IST

  • whatsapp
  • Telegram

ਮੈਲਬਰਨ : ਆਸਟ੍ਰੇਲੀਆ ਨੇ ਇਕ ਵੱਡਾ ਫ਼ੈਸਲਾ ਲੈਂਦਿਆਂ ਵਿਜ਼ਟਰ ਵੀਜ਼ਾ ਵਾਲਿਆਂ ਦੇ ਮੁਲਕ ਵਿਚ ਦਾਖਲ ਹੋਣ ’ਤੇ ਰੋਕ ਲਾ ਦਿਤੀ ਹੈ। ਜੀ ਹਾਂ, ਇੰਮੀਗ੍ਰੇਸ਼ਨ ਵਿਭਾਗ ਦਾ ਮੰਨਣਾ ਹੈ ਕਿ ਈਰਾਨ ਜੰਗ ਦੇ ਮੱਦੇਨਜ਼ਰ ਹਾਲਾਤ ਹੋਰ ਵਿਗੜ ਸਕਦੇ ਹਨ ਅਤੇ ਸੰਭਵ ਹੈ ਕਿ ਵਿਜ਼ਟਰ ਵੀਜ਼ਾ ’ਤੇ ਆਉਣ ਵਾਲੇ ਵਾਪਸ ਹੀ ਨਾ ਜਾਣ ਜਿਸ ਦੇ ਮੱਦੇਨਜ਼ਰ ਮੁਲਕ ਵਿਚ ਦਾਖਲੇ ’ਤੇ ਆਰਜ਼ੀ ਬੰਦਿਸ਼ਾਂ ਲਾਗੂ ਕੀਤੀਆਂ ਜਾ ਰਹੀਆਂ ਹਨ।

ਈਰਾਨ ਜੰਗ ਦੇ ਮੱਦੇਨਜ਼ਰ ਆਰਜ਼ੀ ਬੰਦਿਸ਼ਾਂ ਲਾਗੂ

ਆਸਟ੍ਰੇਲੀਆ ਸਰਕਾਰ ਵੱਲੋਂ ਮਾਇਗ੍ਰੇਸ਼ਨ ਸੋਧ ਐਕਟ ਅਧੀਨ ਨਵੇਂ ਹੁਕਮ ਲਾਗੂ ਕੀਤੇ ਗਏ ਹਨ ਅਤੇ ਇੰਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਮੱਧ ਪੂਰਬ ਦਾ ਸੰਕਟ ਖ਼ਤਮ ਹੋਣ ਮਗਰੋਂ ਜਾਇਜ਼ ਵਿਜ਼ਟਰ ਵੀਜ਼ਾ, ਸਟੱਡੀ ਵੀਜ਼ਾ ਅਤੇ ਟੈਂਪਰੇਰੀ ਵਰਕ ਵੀਜ਼ਾ ਵਾਲਿਆਂ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਦਿਤੀ ਜਾਵੇਗੀ। ਟੈਂਪਰੇਰੀ ਰੈਜ਼ੀਡੈਂਟਸ ਦੇ ਦਾਖਲ ਹੋਣ ਉਤੇ ਲੱਗੀ ਪਾਬੰਦੀ ਦਾ ਸਭ ਤੋਂ ਵੱਧ ਅਸਰ ਭਾਰਤੀਆਂ ਉਤੇ ਪੈਣ ਦੇ ਆਸਾਰ ਹਨ ਜਿਥੋਂ ਵੱਡੀ ਗਿਣਤੀ ਵਿਚ ਵਿਜ਼ਟਰ ਅਤੇ ਸਟੱਡੀ ਵੀਜ਼ਾ ਵਾਲੇ ਆਸਟ੍ਰੇਲੀਆ ਪੁੱਜਦੇ ਹਨ। ਆਸਟ੍ਰੇਲੀਆ ਸਿੱਧੇ ਤੌਰ ’ਤੇ ਜੰਗ ਵਿਚ ਸ਼ਾਮਲ ਨਹੀਂ ਪਰ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਦਾ ਵਿਰੋਧ ਕਰਦਾ ਆਇਆ ਹੈ ਅਤੇ ਐਂਥਨੀ ਐਲਬਨੀਜ਼ ਦੀ ਸਰਕਾਰ ਮੌਜੂਦਾ ਹਾਲਾਤ ਨੂੰ ਡੂੰਘੀਆਂ ਚਿਤਾਵਾਂ ਵਾਲੇ ਮੰਨ ਰਹੀ ਹੈ।

Next Story
ਤਾਜ਼ਾ ਖਬਰਾਂ
Share it