Begin typing your search above and press return to search.

America ਦੇ ਟੋਲਾਂ ’ਤੇ ਠੱਗੀਆਂ ਮਾਰਨ ਵਾਲੇ ਡਰਾਈਵਰ ਕਾਬੂ

ਅਮਰੀਕਾ ਵਿਚ ਜਾਅਲੀ ਲਾਇਸੰਸ ਪਲੇਟਾਂ ਲਾ ਕੇ ਟੋਲ ਪਾਰ ਕਰਨ ਵਾਲੇ ਟਰੱਕ ਡਰਾਈਵਰਾਂ ਵਿਰੁੱਧ ਕੀਤੀ ਵੱਡੀ ਕਾਰਵਾਈ ਦੌਰਾਨ ਨਿਊ ਯਾਰਕ ਸੂਬੇ ਵਿਚ 1 ਹਜ਼ਾਰ ਜੁਰਮਾਨੇ ਕੀਤੇ ਗਏ

America ਦੇ ਟੋਲਾਂ ’ਤੇ ਠੱਗੀਆਂ ਮਾਰਨ ਵਾਲੇ ਡਰਾਈਵਰ ਕਾਬੂ
X

Upjit SinghBy : Upjit Singh

  |  31 Dec 2025 6:53 PM IST

  • whatsapp
  • Telegram

ਨਿਊ ਯਾਰਕ : ਅਮਰੀਕਾ ਵਿਚ ਜਾਅਲੀ ਲਾਇਸੰਸ ਪਲੇਟਾਂ ਲਾ ਕੇ ਟੋਲ ਪਾਰ ਕਰਨ ਵਾਲੇ ਟਰੱਕ ਡਰਾਈਵਰਾਂ ਵਿਰੁੱਧ ਕੀਤੀ ਵੱਡੀ ਕਾਰਵਾਈ ਦੌਰਾਨ ਨਿਊ ਯਾਰਕ ਸੂਬੇ ਵਿਚ 1 ਹਜ਼ਾਰ ਜੁਰਮਾਨੇ ਕੀਤੇ ਗਏ ਜਦਕਿ 170 ਟਰੱਕ ਅਤੇ ਗੱਡੀਆਂ ਨਿਊ ਯਾਰਕ ਸਟੇਟ ਥਰੂਵੇਅ ਅਥਾਰਟੀ ਨੇ ਜ਼ਬਤ ਕਰ ਲਈਆਂ ਜਿਨ੍ਹਾਂ ਵਿਚੋਂ ਘੱਟੋ ਘੱਟ 9 ਭਾਰਤੀਆਂ ਡਰਾਈਵਰਾਂ ਨਾਲ ਸਬੰਧਤ ਦੱਸੀਆਂ ਜਾ ਰਹੀਆਂ ਹਨ। ਗਵਰਨਰ ਕੈਥੀ ਹੋਚਲ ਨੇ ਦੱਸਿਆ ਕਿ ਐਲਬਨੀ, ਹਡਸਨ ਵੈਲੀ ਅਤੇ ਸਿਰਾਕਿਊਜ਼ ਵਿਖੇ ਨਿਊ ਯਾਰਕ ਸਟੇਟ ਥਰੂਵੇਅ ਅਥਾਰਟੀ ਅਤੇ ਨਿਊ ਯਾਰਕ ਸਟੇਟ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਕੀਤੀ ਕਾਰਵਾਈ ਦੌਰਾਨ ਸਾਹਮਣੇ ਆਇਆ ਕਿ ਟੋਲ ਤੋਂ ਬਚਣ ਲਈ ਕਈ ਟਰੱਕਾਂ ਦੀਆਂ ਲਾਇਸੰਸ ਪਲੇਟਸ ਹੀ ਉਤਾਰ ਦਿਤੀਆਂ ਗਈਆਂ।

170 ਟਰੱਕ ਅਤੇ ਕਾਰਾਂ ਕੀਤੀਆਂ ਜ਼ਬਤ, ਇਕ ਹਜ਼ਾਰ ਤੋਂ ਵੱਧ ਨੂੰ ਜੁਰਮਾਨੇ

ਜਾਅਲੀ ਲਾਇਸੰਸ ਪਲੇਟਸ ਤੋਂ ਇਲਾਵਾ ਡਰਾਈਵਿੰਗ ਦੌਰਾਨ ਸੀਟ ਬੈਲਟ ਨਾ ਲਾਉਣ, ਸੈੱਲ ਫੋਨ ਦੀ ਵਰਤੋਂ ਕਰਨ, ਐਕਸਪਾਇਰਡ ਡਰਾਈਵਰਜ਼ ਲਾਇਸੰਸ ਜਾਂ ਐਕਸਪਾਇਰਡ ਰਜਿਸਟ੍ਰੇਸ਼ਨ ਦੇ ਆਧਾਰ ’ਤੇ ਡਰਾਈਵਿੰਗ ਕਰਨ ਸਣੇ ਵੱਖ ਵੱਖ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਜੁਰਮਾਨੇ ਕੀਤੇ ਜਾਣ ਦੀ ਰਿਪੋਰਟ ਹੈ। ਕੈਥੀ ਹੋਚਲ ਦਾ ਕਹਿਣਾ ਸੀ ਕਿ ਕੁਝ ਡਰਾਈਵਰਾਂ ਨੂੰ ਲਗਾਤਾਰ ਟੋਲ ਅਦਾ ਕੀਤੇ ਬਗੈਰ ਲੰਘਣ ਦੀ ਆਦਤ ਪੈ ਚੁੱਕੀ ਸੀ ਜਦਕਿ ਇਨਫ਼ਰਾਸਟ੍ਰਕਚਰ ਵਿਚ ਸੁਧਾਰ ਵਾਸਤੇ ਪੈਸੇ ਦੀ ਬੇਹੱਦ ਜ਼ਰੂਰਤ ਹੁੰਦੀ ਹੈ। ਟਰੱਕ ਡਰਾਈਵਰਾਂ ਤੋਂ ਇਲਾਵਾ ਕਾਰ ਸਵਾਰਾਂ ਨੂੰ ਵੀ ਜੁਰਮਾਨੇ ਕੀਤੇ ਗਏ ਜਿਨ੍ਹਾਂ ਦੀ ਗਿਣਤੀ 711 ਦੱਸੀ ਜਾ ਰਹੀ ਹੈ ਅਤੇ ਜੁਰਮਾਨੇ ਦੀ ਰਕਮ 2 ਲੱਖ ਡਾਲਰ ਤੋਂ ਵੱਧ ਬਣਦੀ ਹੈ। ਦੂਜੇ ਪਾਸੇ 30 ਨਿਊ ਯਾਰਕ ਸਟੇਟ ਪੁਲਿਸ ਵੱਲੋਂ ਜ਼ਬਤ 30 ਕਾਰਾਂ ਅਜਿਹੀਆਂ ਸਨ ਜਿਨ੍ਹਾਂ ਦੇ ਮਾਲਕਾਂ ਵੱਲ 82 ਹਜ਼ਾਰ ਡਾਲਰ ਦਾ ਟੋਲ ਬਕਾਇਆ ਖੜ੍ਹਾ ਹੈ।

ਨਿਊ ਯਾਰਕ ਸੂਬੇ ਵਿਚ ਵੱਖ-ਵੱਖ ਥਾਵਾਂ ’ਤੇ ਕੀਤੀ ਗਈ ਕਾਰਵਾਈ

ਅਧਿਕਾਰੀਆਂ ਨੇ ਦੱਸਿਆ ਕਿ ਟੋਲਜ਼ ਤੋਂ ਲਾਂਘੇ ਦੌਰਾਨ 92 ਹਜ਼ਾਰ ਮੌਕਿਆਂ ’ਤੇ ਰਕਮ ਹਾਸਲ ਨਾ ਹੋ ਸਕੀ ਕਿਉਂਕਿ ਗੱਡੀਆਂ ਦੀਆਂ ਲਾਇਸੰਸ ਪਲੇਟਸ ਪੜ੍ਹੀਆਂ ਨਹੀਂ ਸਨ ਜਾ ਸਕਦੀਆਂ। ਇਸ ਤੋਂ ਇਲਾਵਾ 36 ਹਜ਼ਾਰ ਮੌਕਿਆਂ ’ਤੇ ਗਲਤ ਟੋਲ ਵਸੂਲ ਕੀਤੇ ਗਏ। ਇਸੇ ਦੌਰਾਨ ਟਰੰਪ ਸਰਕਾਰ ਵੱਲੋਂ ਡਰਾਈਵਰਾਂ ਦੀ ਕਿੱਲਤ ਦੂਰ ਕਰਨ ਲਈ ਸਾਬਕਾ ਫੌਜੀਆਂ ਨੂੰ ਟ੍ਰਾਂਸਪੋਰਟ ਸੈਕਟਰ ਵੱਲ ਲਿਆਂਦਾ ਜਾ ਰਿਹਾ ਹੈ ਅਤੇ ਟ੍ਰਾਂਸਪੋਰਟ ਮੰਤਰਾਲੇ ਵੱਲੋਂ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਦੇ ਮਿਆਰਾਂ ਵਿਚ ਸੁਧਾਰ ਲਈ 118 ਮਿਲੀਅਨ ਡਾਲਰ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਦੱਸ ਦੇਈਏ ਕਿ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਦਾ ਮਸਲਾ ਅਮਰੀਕਾ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਅਤੇ ਇਸ ਦਾ ਸਭ ਤੋਂ ਵੱਧ ਖਮਿਆਜ਼ਾ ਪੰਜਾਬੀ ਡਰਾਈਵਰਾਂ ਨੂੰ ਭੁਗਤਣਾ ਪੈ ਰਿਹਾ ਹੈ। ਮਾਮੂਲੀ ਕੋਤਾਹੀਆਂ ਕਰਨ ਵਾਲੇ ਵੀ ਹਿਰਾਸਤ ਵਿਚ ਲਏ ਜਾ ਰਹੇ ਹਨ ਅਤੇ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਦੀ ਕਾਰਵਾਈ ਵੱਖਰੇ ਤੌਰ ’ਤੇ ਚੱਲ ਰਹੀ ਹੈ।

Next Story
ਤਾਜ਼ਾ ਖਬਰਾਂ
Share it