Begin typing your search above and press return to search.

ਮੇਲਾਨੀਆ ਟਰੰਪ ਨੇ ਅਮਰੀਕੀ ਸਰਕਾਰ ’ਤੇ ਸਾਧਿਆ ਤਿੱਖਾ ਨਿਸ਼ਾਨਾ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਨੇ ਆਪਣੇ ਘਰ ਸਾਲ 2022 ਵਿਚ ਹੋਈ ਐਫਬੀਆਈ ਦੀ ਰੇਡ ਨੂੰ ਲੈ ਕੇ ਵੱਡਾ ਖ਼ੁਲਾਸਾ ਕਰਦਿਆਂ ਮੌਜੂਦਾ ਸਰਕਾਰ ਨੂੰ ਜਮ ਕੇ ਝਾੜ ਪਾਈ। ਉਨ੍ਹਾਂ ਇਕ ਵੀਡੀਓਸੇਅਰ ਕਰਦਿਆਂ ਚਿਤਾਵਨੀ ਦਿੱਤੀ ਅਤੇ ਆਖਿਆ ਕਿ ਅਮਰੀਕਾ ਵਿਚ ਲੋਕਾਂ ਦੇ ਹੱਕਾਂ ਦੀ ਰੱਖਿਆ ਹੋਣੀ ਚਾਹੀਦੀ ਐ, ਨਾ ਕਿ ਲੋਕਾਂ ਦੀ ਨਿੱਜਤਾ ’ਤੇ ਹਮਲਾ।

ਮੇਲਾਨੀਆ ਟਰੰਪ ਨੇ ਅਮਰੀਕੀ ਸਰਕਾਰ ’ਤੇ ਸਾਧਿਆ ਤਿੱਖਾ ਨਿਸ਼ਾਨਾ
X

Makhan shahBy : Makhan shah

  |  15 Sept 2024 1:29 PM GMT

  • whatsapp
  • Telegram

ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਨੇ ਆਪਣੇ ਘਰ ਸਾਲ 2022 ਵਿਚ ਹੋਈ ਐਫਬੀਆਈ ਦੀ ਰੇਡ ਨੂੰ ਲੈ ਕੇ ਵੱਡਾ ਖ਼ੁਲਾਸਾ ਕਰਦਿਆਂ ਮੌਜੂਦਾ ਸਰਕਾਰ ਨੂੰ ਜਮ ਕੇ ਝਾੜ ਪਾਈ। ਉਨ੍ਹਾਂ ਇਕ ਵੀਡੀਓਸੇਅਰ ਕਰਦਿਆਂ ਚਿਤਾਵਨੀ ਦਿੱਤੀ ਅਤੇ ਆਖਿਆ ਕਿ ਅਮਰੀਕਾ ਵਿਚ ਲੋਕਾਂ ਦੇ ਹੱਕਾਂ ਦੀ ਰੱਖਿਆ ਹੋਣੀ ਚਾਹੀਦੀ ਐ, ਨਾ ਕਿ ਲੋਕਾਂ ਦੀ ਨਿੱਜਤਾ ’ਤੇ ਹਮਲਾ।

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਨੇ ਸਾਲ 2022 ਵਿਚ ਆਪਣੇ ਘਰ ‘ਮਾਰ ਏ ਲਾਗੋ’ ’ਤੇ ਹੋਈ ਐਫਬੀਆਈ ਦੀ ਰੇਡ ਨੂੰ ਲੈ ਕੇ ਅਮਰੀਕੀ ਸਰਕਾਰ ਨੂੰ ਜਮ ਕੇ ਲਾਹਣਤਾਂ ਪਾਈਆਂ। ਦਰਅਸਲ ਇਕ ਅਕਤੂਬਰ ਨੂੰ ਮੇਲਾਨੀਆ ਟਰੰਪ ਵੱਲੋਂ ਆਪਣੇ ਜੀਵਨ ਦੇ ਕੁੱਝ ਕਿੱਸਿਆਂ ’ਤੇ ਇਕ ਕਿਤਾਬ ‘ਮੇਮਾਇਰ’ ਰਿਲੀਜ਼ ਕੀਤੀ ਜਾ ਰਹੀ ਐ, ਜਿਸ ਦਾ ਉਨ੍ਹਾਂ ਵੱਲੋਂ ਇਕ ਪ੍ਰਮੋਸ਼ਨਲ ਵੀਡੀਓ ਵੀ ਜਾਰੀ ਕੀਤਾ ਗਿਆ ਏ। ਇਸ ਵਿਚ ਮੇਲਾਨੀਆ ਨੇ ਆਖਿਆ ਕਿ ‘ਮੈਂ ਕਦੇ ਨਹੀਂ ਸੋਚਿਆ ਸੀ ਕਿ ਅਮਰੀਕੀ ਸਰਕਾਰ ਮੇਰੀ ਪ੍ਰਾਈਵੇਸੀ ’ਤੇ ਇਸ ਤਰ੍ਹਾਂ ਹਮਲਾ ਕਰਵਾਏਗੀ।’’

ਮੇਲਾਨੀਆ ਨੇ ਦੱਸਿਆ ਕਿ ਉਸ ਦਿਨ ਐਫਬੀਆਈ ਦੀ ਟੀਮ ਨੇ ਜਦੋਂ ਉਨ੍ਹਾਂ ਦੇ ਘਰ ਰੇਡ ਕੀਤੀ ਤਾਂ ਉਨ੍ਹਾਂ ਨੇ ਉਸ ਦੇ ਨਿੱਜੀ ਸਮਾਨ ਦੀ ਵੀ ਤਲਾਸ਼ੀ ਲਈ। ਉਨ੍ਹਾਂ ਆਖਿਆ ਕਿ ਇਹ ਸਿਰਫ਼ ਮੇਰੀ ਕਹਾਣੀ ਨਹੀਂ, ਬਲਕਿ ਇਹ ਅਮਰੀਕਾ ਦੇ ਸਾਰੇ ਨਾਗਰਿਕਾਂ ਦੇ ਲਈ ਚਿਤਾਵਨੀ ਐ, ਸਾਡੇ ਅਧਿਕਾਰਾਂ ਅਤੇ ਆਜ਼ਾਦੀ ਰੱਖਿਆ ਹੋਣੀ ਚਾਹੀਦੀ ਐ।

ਇਸ ਤੋਂ ਪਹਿਲਾਂ 5 ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਦੇ ਲਈ ਇਕ ਰੈਲੀ ਦੌਰਾਨ ਟਰੰਪ ਨੇ ਵੀ ਆਖਿਆ ਸੀ ਕਿ ਐਫਬੀਆਈ ਦੀ ਛਾਪੇਮਾਰੀ ਤੋਂ ਬਾਅਦ ਮੇਲਾਨੀਆ ਨੂੰ ਬੇਇੱਜ਼ਤੀ ਮਹਿਸੂਸ ਹੋਈ ਸੀ। ਟਰੰਪ ਨੇ ਕਿਹਾ ਸੀ ਕਿ ਇਹ ਬਹੁਤ ਬੁਰਾ ਅਨੁਭਵ ਸੀ। ਐਫਬੀਆਈ ਦੇ ਅਧਿਕਾਰੀ ਮੇਲਾਨੀਆ ਦੀ ਅਲਮਾਰੀ ਦੀ ਤਲਾਸ਼ੀ ਲੈ ਰਹੇ ਸੀ, ਉਨ੍ਹਾਂ ਨੇ ਪੂਰੇ ਘਰ ਦੀ ਹਾਲਤ ਖ਼ਰਾਬ ਕਰ ਦਿੱਤੀ ਸੀ। ਟਰੰਪ ਨੇ ਇਹ ਵੀ ਆਖਿਆ ਸੀ ਕਿ ਐਫਬੀਆਈ ਦੇ ੲੈਜੰਟਾਂ ਨੇ ਉਨ੍ਹਾਂ ਦੇ 16 ਸਾਲਾ ਬੇਟੇ ਬੈਰਨ ਦੇ ਕਮਰੇ ਦੀ ਵੀ ਤਲਾਸ਼ੀ ਲਈ ਸੀ। ਟਰੰਪ ਵੀ ਇਸੇ ਘਰ ਵਿਚ ਰਹਿੰਦੇ ਸੀ ਕਿਉਂਕਿ 2021 ਵਿਚ ਰਾਸ਼ਟਰਪਤੀ ਚੋਣ ਹਾਰਨ ਤੋਂ ਬਾਅਦ ਇੱਥੇ ਹੀ ਆ ਗਏ ਸੀ। ਉਨ੍ਹਾਂ ’ਤੇ ਦੋਸ਼ ਲੱਗਿਆ ਸੀ ਕਿ ਉਹ ਆਪਣੇ ਨਾਲ ਕਈ ਸਰਕਾਰੀ ਅਤੇ ਖ਼ੁਫ਼ੀਆ ਦਸਤਾਵੇਜ਼ ਵੀ ਲੈ ਗਏ ਸੀ।

ਦੱਸ ਦਈਏ ਕਿ ਅਗਸਤ 2021 ਵਿਚ ਵੀ ਐਫਬੀਆਈ ਨੇ ਟਰੰਪ ਦੇ ਘਰ ਰੇਡ ਕੀਤੀ ਸੀ। ਪਿਛਲੇ ਸਾਲ ਇਸ ਮਾਮਲੇ ਵਿਚ ਸਾਬਕਾ ਰਾਸ਼ਟਰਪਤੀ ਟਰੰਪ ’ਤੇ ਕ੍ਰਿਮੀਨਲ ਕੇਸ ਵੀ ਦਰਜ ਕੀਤਾ ਗਿਆ ਸੀ। ਦੋਸ਼ ਪੱਤਰ ਵਿਚ ਦੱਸਿਆ ਗਿਆਸੀ ਕਿ ਐਫਬੀਆਈ ਨੇ ਟਰੰਪ ਦੇ ਕੋਲੋਂ 337 ਸਰਕਾਰੀ ਡਾਕੁਮੈਂਟਸ ਬਰਾਮਦ ਕੀਤੇ ਸੀ,ਜਿਨ੍ਹਾਂ ਵਿਚ 21 ਡਾਕੁਮੈਂਟਸ ’ਤੇ ਟੌਪ ਸੀਕ੍ਰੇਟ ਲਿਖਿਆ ਹੋਇਆ ਸੀ। ਇਹ ਉਹ ਦਸਤਾਵੇਜ਼ ਹੁੰਦੇ ਨੇ, ਜਿਨ੍ਹਾਂ ਵਿਚ ਸਭ ਤੋਂ ਸੰਵਦੇਨਸ਼ੀਲ ਜਾਣਕਾਰੀਆਂ ਰੱਖੀਆਂ ਜਾਂਦੀਆਂ ਨੇ,, ਪਰ ਇਸੇ ਸਾਲ ਜੁਲਾਈ ਵਿਚ ਫੈਡਰਲ ਜੱਜ ਐਲੀਨ ਕੈਨਨ ਨੇ ਟਰੰਪ ਦੇ ਖ਼ਿਲਾਫ਼ ਇਸ ਕੇਸ ਨੂੰ ਖਾਰਜ ਕਰ ਦਿੱਤਾ ਸੀ।

Next Story
ਤਾਜ਼ਾ ਖਬਰਾਂ
Share it