Pakistan ਵਿਚ ਡੀਜ਼ਲ 500 ਰੁ. liter ਤੋਂ ਟੱਪਿਆ
ਤੇਲ ਕੀਮਤਾਂ ਦੀ ਹਾਹਕਾਰ ਦਰਮਿਆਨ ਪਾਕਿਸਤਾਨ ਵਿਚ ਪੈਟਰੋਲ 458 ਰੁ. ਪ੍ਰਤੀ ਲਿਟਰ ਅਤੇ ਡੀਜ਼ਲ 520 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ

By : Upjit Singh
ਇਸਲਾਮਾਬਾਦ : ਤੇਲ ਕੀਮਤਾਂ ਦੀ ਹਾਹਕਾਰ ਦਰਮਿਆਨ ਪਾਕਿਸਤਾਨ ਵਿਚ ਪੈਟਰੋਲ 458 ਰੁ. ਪ੍ਰਤੀ ਲਿਟਰ ਅਤੇ ਡੀਜ਼ਲ 520 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਸਰਕਾਰ ਵੱਲੋਂ ਪੈਟਰੋਲ ਦੇ ਭਾਅ ਵਿਚ 43 ਫ਼ੀ ਸਦੀ ਅਤੇ ਹਾਈ ਸਪੀਟ ਡੀਜ਼ਲ ਦੀ ਕੀਮਤ ਵਿਚ 55 ਫ਼ੀ ਸਦੀ ਵਾਧਾ ਕੀਤਾ ਗਿਆ ਹੈ। ਪ੍ਰਾਪਤ ਅੰਕੜਿਆਂ ਮੁਤਾਬਕ ਹੁਣ ਤੱਕ ਪਾਕਿਸਤਾਨ ਵਿਚ ਪੈਟਰੋਲ ’ਤੇ ਟੈਕਸ 105 ਰੁ. ਪ੍ਰਤੀ ਲਿਟਰ ਤੋਂ ਵਧਾ ਕੇ 160 ਰੁ. ਪ੍ਰਤੀ ਲਿਟਰ ਕਰ ਦਿਤਾ ਗਿਆ ਹੈ ਜਦਕਿ ਡੀਜ਼ਲ ਉਤੇ ਟੈਕਸ 55 ਰੁ. ਤੋਂ ਘਟਾ ਕੇ ਸਿਫ਼ਰ ਕਰ ਦਿਤਾ ਗਿਆ।
ਪੈਟਰੋਲ ਦੀ ਕੀਮਤ 458 ਰੁ ਪ੍ਰਤੀ ਲਿਟਰ ਹੋਈ
ਪੈਟਰੋਲੀਅਮ ਮੰਤਰੀ ਅਲੀ ਪਰਵੇਜ਼ ਮਲਿਕ ਨੇ ਇਸ ਫ਼ੈਸਲੇ ਨੂੰ ਮੁਸ਼ਕਲ ਕਰਾਰ ਦਿੰਦਿਆਂ ਕਿਹਾ ਕਿ ਕੌਮਾਂਤਰੀ ਬਾਜ਼ਾਰ ਦੇ ਹਾਲਾਤ ਮੁਤਾਬਕ ਅੱਗੇ ਵਧਣਾ ਲਾਜ਼ਮੀ ਹੈ। ਸਰਕਾਰ ਦਾ ਮੁੱਖ ਮਕਸਦ ਵਿੱਤੀ ਅਨੁਸ਼ਾਸਨ ਨੂੰ ਕਾਇਮ ਰੱਖਣਾ ਹੈ ਅਤੇ ਸਬਸਿਡੀ ਸਿਰਫ਼ ਉਨ੍ਹਾਂ ਵਰਗਾਂ ਨੂੰ ਦਿਤੀ ਜਾਵੇਗੀ ਜਿਨ੍ਹਾਂ ਨੂੰ ਸਖ਼ਤ ਜ਼ਰੂਰਤ ਹੈ। ਸਰਕਾਰ ਵੱਲੋਂ ਪੈਟਰੋਲੀਅਮ ਪਦਾਰਥਾਂ ਦੀ ਖਪਤ ਕਾਬੂ ਹੇਠ ਰੱਖਣ ਲਈ ਵੀ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ। ਜੰਗ ਕੁਝ ਦਿਨ ਹੋਰ ਜਾਰੀ ਰਹੀ ਤਾਂ ਪਾਕਿਸਤਾਨ ਵਿਚ ਡੀਜ਼ਲ ਦਾ ਭਾਅ 600 ਰੁ. ਪ੍ਰਤੀ ਲਿਟਰ ਤੋਂ ਉਤੇ ਜਾ ਸਕਦਾ ਹੈ।


