Begin typing your search above and press return to search.

ਇਟਲੀ ‘ਚ ਵੱਖ-ਵੱਖ ਦੇਸ਼ਾਂ ਦੇ ਸੱਭਿਆਚਾਰਕ ਪਹਿਰਾਵੇ ਦਾ ਪ੍ਰੋਗਰਾਮ ਕਰਾਇਆ

“ਲ਼ਾਸੀਓ ਸੂਬੇ ਦਾ ਪ੍ਰਸਿੱਧ ਸ਼ਹਿਰ ਅਪ੍ਰੀਲੀਆ ਵਿਖੇ ਆਏ ਦਿਨ ਵਿਖੇ ਨਗਰ ਕੌਂਸਲ (ਕਮੂਨਾ) ਅਤੇ ਵੱਖ- ਵੱਖ ਸੰਸਥਾਵਾਂ ਵਲੋ ਸਾਝੇ ਤੌਰ ਤੇ ਅੰਤਰਰਾਸ਼ਟਰੀ ਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ ਵੱਖ-ਵੱਖ ਦੇਸ਼ਾਂ ਦੀਆਂ ਔਰਤਾਂ ਜੋ ਕਿ ਇਸ ਸ਼ਹਿਰ ਦੇ ਵਸਨੀਕ ਹਨ ਉਨ੍ਹਾਂ ਦੇ ਪਿਛੋਕੜ ਦੇਸ਼ਾਂ ਦੇ ਸੱਭਿਆਚਾਰ ਤੇ ਪਹਿਰਾਵੇ ਨੂੰ ਸਮਰਪਿਤ ਇੱਕ ਔਰਤਾਂ ਲਈ ਪ੍ਰੋਗਰਾਮ ਕਰਵਾਇਆ ਗਿਆ

ਇਟਲੀ ‘ਚ ਵੱਖ-ਵੱਖ ਦੇਸ਼ਾਂ ਦੇ ਸੱਭਿਆਚਾਰਕ ਪਹਿਰਾਵੇ ਦਾ ਪ੍ਰੋਗਰਾਮ ਕਰਾਇਆ
X

Makhan shahBy : Makhan shah

  |  17 March 2025 5:12 PM IST

  • whatsapp
  • Telegram

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ): “ਲ਼ਾਸੀਓ ਸੂਬੇ ਦਾ ਪ੍ਰਸਿੱਧ ਸ਼ਹਿਰ ਅਪ੍ਰੀਲੀਆ ਵਿਖੇ ਆਏ ਦਿਨ ਵਿਖੇ ਨਗਰ ਕੌਂਸਲ (ਕਮੂਨਾ) ਅਤੇ ਵੱਖ- ਵੱਖ ਸੰਸਥਾਵਾਂ ਵਲੋ ਸਾਝੇ ਤੌਰ ਤੇ ਅੰਤਰਰਾਸ਼ਟਰੀ ਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ ਵੱਖ-ਵੱਖ ਦੇਸ਼ਾਂ ਦੀਆਂ ਔਰਤਾਂ ਜੋ ਕਿ ਇਸ ਸ਼ਹਿਰ ਦੇ ਵਸਨੀਕ ਹਨ ਉਨ੍ਹਾਂ ਦੇ ਪਿਛੋਕੜ ਦੇਸ਼ਾਂ ਦੇ ਸੱਭਿਆਚਾਰ ਤੇ ਪਹਿਰਾਵੇ ਨੂੰ ਸਮਰਪਿਤ ਇੱਕ ਔਰਤਾਂ ਲਈ ਪ੍ਰੋਗਰਾਮ ਕਰਵਾਇਆ ਗਿਆ ਜਿਸ 14 ਦੇਸ਼ਾਂ ਦੀਆਂ ਮਹਿਲਾਵਾਂ ਨੇ ਭਾਗ ਲਿਆ।


ਜਿਨ੍ਹਾਂ ਵਿੱਚ ਬੋਲਵੀਨੀਅਨ ਪਹਿਰਾਵਾ, ਕੰਲੋਬੀਆ, ਮੈਕਸੀਕਨ, ਪੰਜਾਬੀ (ਭਾਰਤੀ) ਟਿਊਨੀਸ਼ੀਅਨ, ਮਰੋਕੋ, ਅਲਜੀਰੀਅਨ, ਜਾਰਡਨ, ਫਲਸਤੀਨੀ, ਸਰਦੈਨੀਆ (ਇਟਲੀ), ਅਫਰੀਕੀਅਨ , ਮਿਸ਼ਰ, ਗਿਨੀ (ਗਾਨਾ) ਅਤੇ ਰੋਮਾਨੀਅਨ ਆਦਿ ਦੇਸ਼ਾਂ ਦੇ ਪਹਿਰਾਵੇ ਤੇ ਸੰਗੀਤ ਦਾ ਅਗਾਜ਼ ਕੀਤਾ ਗਿਆ।


ਇਸ ਮੌਕੇ ਭਾਰਤੀ ਭਾਈਚਾਰੇ ਦੇ ਪੰਜਾਬੀ ਪਹਿਰਾਵੇ ਲਈ ਪੰਜਾਬੀ ਮੁਟਿਆਰਾਂ ਵੱਲੋਂ ਪੰਜਾਬੀ ਤੇ ਭਾਰਤੀ ਸੱਭਿਆਚਾਰ ਨੂੰ ਸਮਰਪਿਤ ਸੂਟ ਤੇ ਸਾੜ੍ਹੀ ਪਹਿਨ ਕੇ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਗਈ ਤੇ ਵੱਖ-ਵੱਖ ਦੇਸ਼ਾਂ ਦੇ ਕਲਚਰਲ ਸੰਗੀਤ ਦੀਆਂ ਧੂਨ੍ਹਾ ਵੀ ਵਿਸ਼ੇਸ਼ ਤੌਰ ਤੇ ਚਲਾਈਆਂ ਗਈਆਂ। ਪੰਜਾਬੀ ਮੁਟਿਆਰਾਂ ਵੱਲੋਂ ਵਿਸ਼ੇਸ਼ ਤੌਰ ਫੁਲਕਾਰੀਆਂ ਪਹਿਨ ਕੇ ਢੌਲ ਦੇ ਡੱਗੇ ਤੇ ਗਿੱਧਾ ਪਾ ਕੇ ਦੂਜੇ ਦੇਸ਼ਾਂ ਦੀਆਂ ਔਰਤਾਂ ਨੂੰ ਨੱਚਣ ਲਈ ਪ੍ਰੇਰਿਤ ਕੀਤਾ।


ਇਸ ਮੌਕੇ ਭਾਰਤੀ ਭਾਈਚਾਰੇ ਦੀ ਅਗਵਾਈ ਕਰਨ ਵਾਲੇ ਮਾਸਟਰ ਦਵਿੰਦਰ ਸਿੰਘ ਮੋਹੀ ਨੇ ਕਿਹਾ ਕਿ ਅਸੀਂ ਧੰਨਵਾਦੀ ਹਾਂ ਨਗਰ ਕੌਂਸਲ ਅਪ੍ਰੀਲੀਆ ਤੇ ਵੱਖ-ਵੱਖ ਸੰਸਥਾਵਾਂ ਵਲੋਂ ਵੱਖ-ਵੱਖ ਭਾਈਚਾਰਿਆਂ ਦੇ ਸੱਭਿਆਚਾਰ ਅਤੇ ਕਲਚਰਲ ਪ੍ਰੋਗਰਾਮ ਕਰਵਾ ਕੇ ਏਕਤਾ ਦਾ ਸੰਦੇਸ਼ ਦੇ ਰਹੇ ਹਨ।


ਉਨ੍ਹਾਂ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੀਆਂ ਭਾਰਤੀ ਮਹਿਲਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ । ਜਿਕਰਯੋਗ ਹੈ ਕਿ ਨਗਰ ਕੌਂਸਲ ਅਪ੍ਰੀਲੀਆ ਹਰ ਸਾਲ ਵੱਖ-ਵੱਖ ਸੰਸਥਾਵਾਂ ਨਾਲ ਮਿਲ ਕੇ ਵੱਖ-ਵੱਖ ਤਰ੍ਹਾਂ ਦੇ ਸੱਭਿਆਚਾਰਕ ਤੇ ਕਲਚਰਲ ਸਮਾਗਮ ਕਰਵਾਉਣ ਦੀ ਸੇਵਾ ਨਿਭਾ ਰਿਹਾ ।ਦੱਸਣਯੋਗ ਹੈ ਕਿ ਇਸ ਸ਼ਹਿਰ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਬੱਚਿਆਂ ਲਈ ਵਿਸ਼ੇਸ਼ ਤੌਰ ਤੇ ਉਨ੍ਹਾਂ ਦੀ ਮਾਂ ਬੋਲੀ ਦੀਆਂ ਕਲਾਸਾਂ ਵੀ ਚਲਾਈਆਂ ਜਾ ਰਹੀਆਂ ਹਨ ਤਾਂ ਜੋ ਬੱਚਿਆਂ ਇਟਾਲੀਅਨ ਭਾਸ਼ਾ ਦੇ ਨਾਲ- ਨਾਲ ਆਪਣੇ ਦੇਸ਼ਾਂ ਦੀ ਮਾਂ ਬੋਲੀ ਨਾਲ ਵੀ ਜੁੜੇ ਰਹਿਣ ਜੋ ਕਿ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।


ਦੂਜੇ ਪਾਸੇ ਸੰਸਥਾਵਾਂ ਦੇ ਆਗੂਆਂ ਵਲੋਂ ਸੰਬੋਧਨ ਕਰਦਿਆਂ ਕਿਹਾ ਕਿ ਔਰਤਾਂ ਨੂੰ ਸਮਾਜ ਵਿੱਚ ਵਿਸ਼ੇਸ਼ ਦਰਜਾ ਦੇਣਾ ਹਰ ਇੱਕ ਦਾ ਫਰਜ਼ ਹੈ ਕਿਉਂਕਿ ਅੱਜ ਦੇ ਦੌਰ ਵਿੱਚ ਔਰਤਾਂ ਮਰਦਾਂ ਨਾਲੋਂ ਘੱਟ ਨਹੀਂ ਹਨ ਤੇ ਅੱਜ ਦੀਆਂ ਮਹਿਲਾਵਾਂ ਹਰ ਖੇਤਰ ਵਿੱਚ ਆਪਣੇ ਮਾਪਿਆਂ ਤੇ ਦੇਸ਼ ਦਾ ਨਾਮ ਰੌਸ਼ਨ ਕਰਦੀਆਂ ਆ ਰਹੀਆਂ ਹਨ।

Next Story
ਤਾਜ਼ਾ ਖਬਰਾਂ
Share it