Begin typing your search above and press return to search.

ਚੀਨ ਨੇ ਆਪਣੇ ਨਾਗਰਿਕਾਂ ਨੂੰ ਅਮਰੀਕਾ ਜਾਣ ਤੋਂ ਰੋਕਿਆ

ਅਮਰੀਕਾ ਅਤੇ ਚੀਨ ਦਰਮਿਆਨ ਤਣਾਅ ਹੋਰ ਵਧ ਗਿਆ ਜਦੋਂ ਬੀਜਿੰਗ ਨੇ ਆਪਣੇ ਨਾਗਰਿਕਾਂ ਨੂੰ ਸੋਚ ਸਮਝ ਕੇ ਅਮਰੀਕਾ ਜਾਣ ਦੀ ਐਡਵਾਇਜ਼ਰੀ ਜਾਰੀ ਕਰ ਦਿਤੀ।

ਚੀਨ ਨੇ ਆਪਣੇ ਨਾਗਰਿਕਾਂ ਨੂੰ ਅਮਰੀਕਾ ਜਾਣ ਤੋਂ ਰੋਕਿਆ
X

Upjit SinghBy : Upjit Singh

  |  10 April 2025 5:47 PM IST

  • whatsapp
  • Telegram

ਬੀਜਿੰਗ : ਅਮਰੀਕਾ ਅਤੇ ਚੀਨ ਦਰਮਿਆਨ ਤਣਾਅ ਹੋਰ ਵਧ ਗਿਆ ਜਦੋਂ ਬੀਜਿੰਗ ਨੇ ਆਪਣੇ ਨਾਗਰਿਕਾਂ ਨੂੰ ਸੋਚ ਸਮਝ ਕੇ ਅਮਰੀਕਾ ਜਾਣ ਦੀ ਐਡਵਾਇਜ਼ਰੀ ਜਾਰੀ ਕਰ ਦਿਤੀ। ਚੀਨ ਦੇ ਸੈਰ-ਸਪਾਟਾ ਮੰਤਰਾਲੇ ਵੱਲੋਂ ਆਪਣੇ ਨਾਗਰਿਕਾਂ ਨੂੰ ਸੁਝਾਅ ਦਿਤਾ ਗਿਆ ਹੈ ਕਿ ਅਮਰੀਕਾ ਜਾਣ ਤੋਂ ਪਹਿਲਾਂ ਹਾਲਾਤ ਦਾ ਡੂੰਘਾਈ ਨਾਲ ਮੁਲਾਂਕਣ ਕੀਤਾ ਜਾਵੇ। ਐਡਵਾਇਜ਼ਰੀ ਕਹਿੰਦੀ ਹੈ ਕਿ ਅਮਰੀਕਾ ਵਿਚ ਸੁਰੱਖਿਆ ਹਾਲਾਤ ਅਤੇ ਦੋਹਾਂ ਮੁਲਕਾਂ ਦਰਮਿਆਨ ਵਿਗੜਦੇ ਕਾਰੋਬਾਰੀ ਰਿਸ਼ਤਿਆਂ ਦੇ ਮੱਦੇਨਜ਼ਰ ਅਮਰੀਕਾ ਜਾਣਾ ਜੋਖਮ ਭਰਿਆ ਹੋ ਸਕਦਾ ਹੈ। ਇਸੇ ਦੌਰਾਨ ਚੀਨ ਦੇ ਸਿੱਖਿਆ ਮੰਤਰਾਲੇ ਨੇ ਵਿਦਿਆਰਥੀਆਂ ਨੂੰ ਵੱਖਰੀ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਅਮਰੀਕਾ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਸਿੱਖਿਆ ਮਹਿਕਮੇ ਦੀ ਚਿਤਾਵਨੀ ਕਹਿੰਦੀ ਹੈ ਕਿ ਚੀਨ ਦੇ ਵਿਦਿਆਰਥੀਆਂ ਨੂੰ ਵੱਡੀਆਂ ਕਾਨੂੰਨੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੂਜੇ ਪਾਸੇ ਅਮਰੀਕਾ ਅਤੇ ਚੀਨ ਦਰਮਿਆਨ ਕਾਰੋਬਾਰੀ ਜੰਗ ਤੇਜ਼ ਹੋਣ ਦਾ ਫਾਇਦਾ ਭਾਰਤੀ ਲੋਕਾਂ ਨੂੰ ਹੁੰਦਾ ਨਜ਼ਰ ਆ ਰਿਹਾ ਹੈ। ਜੀ ਹਾਂ, ਟੈਰਿਫਸ ਦੇ ਮੱਦੇਨਜ਼ਰ ਚੀਨ ਦੀਆਂ ਇਲੈਕਟ੍ਰਾਨਿਕ ਸਾਜ਼ੋ-ਸਮਾਨ ਤਿਆਰ ਕਰਨ ਵਾਲੀਆਂ ਕੰਪਨੀਆਂ ਵੱਲੋਂ ਭਾਰਤੀ ਕਾਰੋਬਾਰੀਆਂ ਨੂੰ 5 ਫੀ ਸਦੀ ਤੱਕ ਛੋਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਜਿਸ ਰਾਹੀਂ ਟੀ.ਵੀ., ਫਰਿੱਜ, ਸਮਾਰਟਫੋਨ ਅਤੇ ਹੋਰ ਇਲੈਕਟ੍ਰਾਨਿਕ ਸਮਾਨ ਸਸਤਾ ਹੋ ਸਕਦਾ ਹੈ।

ਕਾਰੋਬਾਰੀ ਜੰਗ ਕਾਰਨ ਪੈਦਾ ਹੋਇਆ ਤਣਾਅ

ਮਾਹਰਾਂ ਦਾ ਕਹਿਣਾ ਹੈ ਕਿ ਟੈਰਿਫਸ ਲੱਗਣ ਮਗਰੋਂ ਚੀਨ ਤੋਂ ਅਮਰੀਕਾ ਜਾ ਰਿਹਾ ਸਮਾਨ ਬੇਹੱਦ ਮਹਿੰਗਾ ਹੋ ਚੁੱਕਾ ਹੈ ਅਤੇ ਅਜਿਹੇ ਵਿਚ ਮੰਗ ਬੇਹੱਦ ਘਟ ਸਕਦੀ ਹੈ। ਆਪਣਾ ਮਾਲ ਖਪਾਉਣ ਲਈ ਚਾਇਨੀਜ਼ ਮੈਨੁਫੈਕਚਰਰ, ਭਾਰਤੀ ਕਾਰੋਬਾਰੀਆਂ ਨੂੰ ਡਿਸਕਾਊਂਟ ਦੇ ਰਹੇ ਹਨ ਤਾਂਕਿ ਕਿਸੇ ਹੱਦ ਤੱਕ ਮੰਗ ਕਾਇਮ ਰੱਖੀ ਜਾ ਸਕੇ। ਉਧਰ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਟੈਰਿਫ਼ਸ ਉਤੇ 90 ਦਿਨ ਦੀ ਰੋਕ ਲਾਏ ਜਾਣ ਮਗਰੋਂ ਸ਼ੇਅਰ ਬਾਜ਼ਾਰਾਂ ਵਿਚ ਰੌਣਕ ਪਰਤ ਆਈ। ਅਮਰੀਕਾ ਦੇ ਸ਼ੇਅਰ ਬਾਜ਼ਾਰ 12 ਫੀ ਸਦੀ ਵਾਧੇ ਨਾਲ ਬੰਦ ਹੋਏ। ਨੈਸਡੈਕ ਵਿਚ ਸਾਲ 2001 ਮਗਰੋਂ ਇਕ ਦਿਨ ਦਾ ਸਭ ਤੋਂ ਉਚਾ ਵਾਧਾ ਦਰਜ ਕੀਤਾ ਗਿਆ। ਸਿਰਫ ਐਨਾ ਹੀ ਨਹੀਂ 30 ਅਰਬ ਸ਼ੇਅਰਾਂ ਦੇ ਕਾਰੋਬਾਰ ਨਾਲ ਬੁੱਧਵਾਰ ਦਾ ਦਿਨ ਵਾਲ ਸਟ੍ਰੀਟ ਦੇ ਇਤਿਹਾਸ ਵਿਚ ਸਭ ਤੋਂ ਵੱਧ ਕਾਰੋਬਾਰ ਵਾਲਾ ਦਿਨ ਬਣ ਗਿਆ।

ਟੈਰਿਫਸ ’ਤੇ ਰੋਕ ਮਗਰੋਂ ਸ਼ੇਅਰ ਬਾਜ਼ਾਰਾਂ ਵਿਚ ਪਰਤੀ ਰੌਣਕ

ਉਧਰ ਏਸ਼ੀਆਈ ਬਾਜ਼ਾਰਾਂ ਵਿਚ ਵੀ 10 ਫੀ ਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ। ਜਾਪਾਨ ਦਾ ਸ਼ੇਅਰ ਬਾਜ਼ਾਰ 2,900 ਅੰਕ ਉਪਰ ਗਿਆ ਜਦਕਿ ਦੱਖਣੀ ਕੋਰੀਆ ਦੇ ਸ਼ੇਅਰ ਬਾਜ਼ਾਰ ਵਿਚ 151 ਅੰਕਾਂ ਦਾ ਇਜ਼ਾਫਾ ਦਰਜ ਕੀਤਾ ਗਿਆ। ਤਾਇਵਾਨ ਦੇ ਸ਼ੇਅਰ ਬਾਜ਼ਾਰ ਵਿਚ 1,608 ਅੰਕਾਂ ਦਾ ਉਛਾਲ ਆਇਆ ਅਤੇ ਭਾਰਤ ਦਾ ਨਿਫ਼ਟੀ 700 ਅੰਕ ਵਧਿਆ।

Next Story
ਤਾਜ਼ਾ ਖਬਰਾਂ
Share it