England Visa: ਪਰਫੈਕਟ ਅੰਗਰੇਜ਼ੀ ਆਉਂਦੀ ਹੈ ਤਾਂ ਹੀ ਮਿਲੇਗੀ ਇੰਗਲੈਂਡ 'ਚ ਐਂਟਰੀ, ਸਰਕਾਰ ਨੇ ਬਦਲੇ ਨਿਯਮ
ਜਾਣੋ ਭਾਰਤੀਆਂ 'ਤੇ ਕਿ ਪਵੇਗਾ ਅਸਰ

By : Annie Khokhar
UK Visa: ਵਿਦੇਸ਼ ਜਾ ਕੇ ਪੜਾਈ ਕਰਨਾ ਜ਼ਿਆਦਾਤਰ ਭਾਰਤੀਆਂ ਦਾ ਸੁਪਨਾ ਹੈ। ਖਾਸ ਕਰਕੇ ਪੰਜਾਬੀਆਂ ਨੂੰ ਬਾਹਰ ਜਾਣ ਦਾ ਜਨੂੰਨ ਹੈ। ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਭਾਰਤ ਦੇ ਲੋਕਾਂ ਦੇ ਮਨਪਸੰਦ ਮੁਲਕ ਹਨ। ਪਰ ਹੁਣ ਇਹ ਤਿੰਨੋ ਮੁਲਕ ਆਪਣੀਆਂ ਵੀਜ਼ਾ ਸ਼ਰਤਾਂ ਨੂੰ ਸਖ਼ਤ ਕਰ ਦਿੱਤਾ ਹੈ, ਜਦਕਿ ਇੰਗਲੈਂਡ ਦੀ ਸਰਕਾਰ ਵੀਜ਼ਾ ਨਿਯਮ ਹੋਰ ਸਖ਼ਤ ਕਰਨ ਦੀ ਤਿਆਰੀ ਕਰ ਰਹੀ ਹੈ।
ਬ੍ਰਿਟਿਸ਼ ਸਰਕਾਰ ਨੇ ਵੱਡੀ ਇਮੀਗ੍ਰੇਸ਼ਨ ਕਾਰਵਾਈ ਕੀਤੀ ਹੈ, ਜਿਸ ਵਿੱਚ ਵਿਦੇਸ਼ੀਆਂ ਲਈ ਸਖ਼ਤ ਵੀਜ਼ਾ ਨਿਯਮਾਂ ਦਾ ਐਲਾਨ ਕੀਤਾ ਗਿਆ ਹੈ। ਬ੍ਰਿਟਿਸ਼ ਸੰਸਦ ਵਿੱਚ ਪੇਸ਼ ਕੀਤੇ ਗਏ ਇਨ੍ਹਾਂ ਨਿਯਮਾਂ ਦੇ ਤਹਿਤ, ਹੁਨਰਮੰਦ ਵਰਕ ਵੀਜ਼ਾ ਲਈ ਬਿਨੈਕਾਰਾਂ ਨੂੰ ਹੁਣ ਏ-ਲੈਵਲ (ਗ੍ਰੇਡ 12) ਦੇ ਬਰਾਬਰ ਅੰਗਰੇਜ਼ੀ (ਬੀ2 ਲੈਵਲ) ਬੋਲਣ, ਪੜ੍ਹਨ, ਲਿਖਣ ਅਤੇ ਸਮਝਣ ਦੀ ਆਪਣੀ ਯੋਗਤਾ ਸਾਬਤ ਕਰਨੀ ਪਵੇਗੀ। ਇਹ 'ਸੁਰੱਖਿਅਤ ਅੰਗਰੇਜ਼ੀ ਭਾਸ਼ਾ ਟੈਸਟ' 8 ਜਨਵਰੀ, 2026 ਤੋਂ ਲਾਗੂ ਕੀਤਾ ਜਾਵੇਗਾ। ਬ੍ਰਿਟਿਸ਼ ਸਰਕਾਰ ਵੱਲੋਂ ਕੀਤੇ ਗਏ ਇਹ ਬਦਲਾਅ ਖਾਸ ਤੌਰ 'ਤੇ ਭਾਰਤੀ ਵਿਦਿਆਰਥੀਆਂ ਅਤੇ ਦੁਨੀਆ ਭਰ ਦੇ ਕੰਮ ਕਰਨ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਨਗੇ।


