Begin typing your search above and press return to search.

ਅਮਰੀਕਾ ’ਚ ਟਰੱਕ ਡਰਾਈਵਰਾਂ ਨੂੰ ਵੱਡੀ ਰਾਹਤ

ਅਮਰੀਕਾ ਵਿਚ ਟਰੱਕ ਡਰਾਈਵਰਾਂ ਨੂੰ ਵੱਡੀ ਰਾਹਤ ਮਿਲੀ ਜਦੋਂ ਹਾਲ ਹੀ ਵਿਚ ਵਰਕ ਪਰਮਿਟ ’ਤੇ ਲਾਗੂ ਪਾਬੰਦੀ ਸਿਰਫ਼ 1000-1500 ਡਰਾਈਵਰਾਂ ਤੱਕ ਸੀਮਤ ਹੋਣ ਬਾਰੇ ਰਿਪੋਰਟ ਸਾਹਮਣੇ ਆਈ

ਅਮਰੀਕਾ ’ਚ ਟਰੱਕ ਡਰਾਈਵਰਾਂ ਨੂੰ ਵੱਡੀ ਰਾਹਤ
X

Upjit SinghBy : Upjit Singh

  |  25 Aug 2025 6:17 PM IST

  • whatsapp
  • Telegram

ਟੋਰਾਂਟੋ : ਅਮਰੀਕਾ ਵਿਚ ਟਰੱਕ ਡਰਾਈਵਰਾਂ ਨੂੰ ਵੱਡੀ ਰਾਹਤ ਮਿਲੀ ਜਦੋਂ ਹਾਲ ਹੀ ਵਿਚ ਵਰਕ ਪਰਮਿਟ ’ਤੇ ਲਾਗੂ ਪਾਬੰਦੀ ਸਿਰਫ਼ 1000-1500 ਡਰਾਈਵਰਾਂ ਤੱਕ ਸੀਮਤ ਹੋਣ ਬਾਰੇ ਰਿਪੋਰਟ ਸਾਹਮਣੇ ਆਈ। ਜੀ ਹਾਂ, ਅਮੈਰਿਕਨ ਇੰਮੀਗ੍ਰੇਸ਼ਨ ਲਾਅਇਰਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਟਰੰਪ ਸਰਕਾਰ ਦੀ ਨਵੀਂ ਨੀਤੀ ਐਚ-2 ਬੀ ਵੀਜ਼ਾ ਦੁਆਲੇ ਕੇਂਦਰਤ ਹੈ ਅਤੇ ਇਸ ਵੀਜ਼ਾ ਸ਼੍ਰੇਣੀ ਅਧੀਨ ਇਕ ਸਾਲ ਵਿਚ ਵੱਧ ਤੋਂ ਵੱਧ 1,500 ਤੱਕ ਵਰਕ ਪਰਮਿਟ ਜਾਰੀ ਕੀਤੇ ਜਾਂਦੇ ਹਨ। ਐਸੋਸੀਏਸ਼ਨ ਦਾ ਕਹਿਣਾ ਸੀ ਕਿ ਮੁਲਕ ਦੀ ਟ੍ਰਾਂਸਪੋਰਟ ਇੰਡਸਟਰੀ ਵਿਚ ਸਰਗਰਮ 35 ਲੱਖ ਡਰਾਈਵਰਾਂ ਵਿਚੋਂ ਜ਼ਿਆਦਾਤਰ ਉਤੇ ਨਵੀਂ ਇੰਮੀਗ੍ਰੇਸ਼ਨ ਨੀਤੀ ਦਾ ਕੋਈ ਅਸਰ ਨਹੀਂ ਪਵੇਗਾ।

ਵਰਕ ਪਰਮਿਟ ’ਤੇ ਪਾਬੰਦੀ ਸਿਰਫ਼ 1500 ਡਰਾਈਵਰਾਂ ਤੱਕ ਸੀਮਤ

ਦੂਜੇ ਪਾਸੇ ਕੈਨੇਡਾ ਵਿਚ ਅਮਰੀਕਾ ਦੇ ਕੌਂਸਲੇਟ ਵੱਲੋਂ ਵੀ ਸਪੱਸ਼ਟ ਕਰ ਦਿਤਾ ਗਿਆ ਹੈ ਕਿ ਕਮਰਸ਼ੀਅਲ ਡਰਾਈਵਰਾਂ ਦੇ ਵਰਕ ਪਰਮਿਟ ’ਤੇ ਪਾਬੰਦੀ ਨਾਲ ਕੈਨੇਡੀਅਨ ਟ੍ਰਕਰਜ਼ ਪ੍ਰਭਾਵਤ ਨਹੀਂ ਹੋਣਗੇ ਜੋ ਬੀ-1 ਜਾਂ ਬੀ-2 ਵੀਜ਼ਾ ਲੈ ਕੇ ਅਮਰੀਕਾ ਵਿਚ ਟਰੱਕ ਚਲਾਉਂਦੇ ਹਨ ਪਰ ਅੰਗਰੇਜ਼ੀ ਭਾਸ਼ਾ ਨਾਲ ਸਬੰਧਤ ਨਵੇਂ ਨਿਯਮਾਂ ਤਹਿਤ ਵੀਜ਼ਾ ਇੰਟਰਵਿਊ ਦੌਰਾਨ ਆਪਣੀ ਕਾਬਲੀਅਤ ਸਾਬਤ ਕਰਨੀ ਹੋਵੇਗੀ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੱਲੋਂ ਪਿਛਲੇ ਹਫ਼ਤੇ ਜਾਰੀ ਹੁਕਮਾਂ ਤਹਿਤ ਵਰਕ ਪਰਮਿਟ ਬੰਦ ਕਰਨ ਦਾ ਐਲਾਨ ਕੀਤਾ ਗਿਆ ਪਰ ਵਿਸਤਾਰਤ ਜਾਣਕਾਰੀ ਕਹਿੰਦੀ ਹੈ ਕਿ ਬੀ-1 ਵੀਜ਼ਾ ਵਾਲੇ ਮੈਕਸੀਕਨ ਟਰੱਕ ਡਰਾਈਵਰ ਵੀ ਨਵੀਂ ਨੀਤੀ ਨਾਲ ਪ੍ਰਭਾਵਤ ਨਹੀਂ ਹੋਣਗੇ। ਮੈਕਸੀਕੋ ਅਤੇ ਅਮਰੀਕਾ ਵਿਚ ਤਕਰੀਬਨ 200 ਟ੍ਰਕਿੰਗ ਕੰਪਨੀਆਂ ਦੇ ਗਰੁੱਪ ਲਾਰੇਡੋ ਮੋਟਰ ਕੈਰੀਅਰਜ਼ ਦੇ ਜੈਰੀ ਮੈਲਡੋਨਾਡੋ ਨੇ ਦੱਸਿਆ ਕਿ ਨਵੀਂ ਨੀਤੀ ਦੇ ਵੇਰਵੇ ਸਾਹਮਣੇ ਆਉਣ ਮਗਰੋਂ ਸੁਖ ਦਾ ਸਾਹ ਆਇਆ। ਉਨ੍ਹਾਂ ਕਿਹਾ ਕਿ ਪਾਬੰਦੀਆਂ ਦਾ ਘੇਰਾ ਜ਼ਿਆਦਾ ਹੁੰਦਾ ਤਾਂ ਟ੍ਰਾਂਸਪੋਰਟ ਸੈਕਟਰ ਬੁਰੀ ਤਰ੍ਹਾਂ ਪ੍ਰਭਾਵਤ ਹੋ ਸਕਦਾ ਸੀ।

ਕੈਨੇਡਾ ਵਾਲੇ ਬੀ-1 ਵੀਜ਼ਾ ’ਤੇ ਚਲਾ ਸਕਣਗੇ ਟਰੱਕ

ਵਰਕ ਪਰਮਿਟ ’ਤੇ ਪਾਬੰਦੀਆਂ ਦੀ ਸ਼੍ਰੇਣੀ ਵਿਚ ਈ-2 ਅਤੇ ਈ.ਬੀ.-3 ਵੀਜ਼ੇ ਵੀ ਆਉਂਦੇ ਹਨ ਪਰ ਇਨ੍ਹਾਂ ਵਿਚ ਟਰੱਕ ਡਰਾਈਵਰਾਂ ਦੀ ਬਜਾਏ ਹੈਲਥ ਕੇਅਰ ਸੈਕਟਰ, ਆਈ.ਟੀ. ਸੈਕਟਰ ਜਾਂ ਹੋਰ ਹੁਨਰਮੰਦ ਖੇਤਰਾਂ ਦੇ ਕਾਮੇ ਹੀ ਅਮਰੀਕਾ ਪੁੱਜਦੇ ਹਨ। ਟਰੱਕ ਡਰਾਈਵਿੰਗ ਵਾਸਤੇ ਇਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਮੁਢਲੇ ਤੌਰ ’ਤੇ ਜਾਣਕਾਰੀ ਦੀ ਘਾਟ ਕਰ ਕੇ ਅਮੈਰਿਕਨ ਟ੍ਰਕਿੰਗ ਐਸੋਸੀਏਸ਼ਨ ਵੱਲੋਂ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ। ਐਸੋਸੀਏਸ਼ਨ ਨੇ ਦਲੀਲ ਦਿਤੀ ਕਿ ਅਮਰੀਕਾ ਵਿਚ ਪਹਿਲਾਂ ਹੀ 60 ਹਜ਼ਾਰ ਤੋਂ ਵੱਧ ਟਰੱਕ ਡਰਾਈਵਰਾਂ ਦੀ ਕਮੀ ਹੈ ਅਤੇ ਵੀਜ਼ੇ ਬੰਦ ਹੋਣ ਮਗਰੋਂ ਹਾਲਾਤ ਹੋਰ ਬਦਤਰ ਹੋ ਜਾਣਗੇ। ਫਲੋਰੀਡਾ ਦੇ ਗਵਰਨਰ ਵੱਲੋਂ ਜਾਰੀ ਹੁਕਮ ਟਰੱਕ ਡਰਾਈਵਰਾਂ ਦੀਆਂ ਮੁਸ਼ਕਲਾਂ ਦਾ ਕਾਰਨ ਜ਼ਰੂਰ ਬਣ ਸਕਦੇ ਹਨ ਜਿਨ੍ਹਾਂ ਤਹਿਤ ਸਿਰਫ਼ ਗਰੀਨ ਕਾਰਡ ਹੋਲਡਰਜ਼ ਜਾਂ ਅਮੈਰਿਕਨ ਸਿਟੀਜ਼ਨਜ਼ ਨੂੰ ਹੀ ਸੂਬੇ ਵਿਚ ਦਾਖਲ ਹੋਣ ਦਾ ਜ਼ਿਕਰ ਕੀਤਾ ਗਿਆ ਹੈ।

Next Story
ਤਾਜ਼ਾ ਖਬਰਾਂ
Share it