Begin typing your search above and press return to search.

ਬੀ.ਸੀ. ਕੰਸਰਵੇਟਿਵ ਆਗੂ ਸਾਥੀਆਂ ਸਮੇਤ ਗੁਰੂ ਘਰ ਤੇ ਮੰਦਿਰ ’ਚ ਨਤਮਸਤਕ ਹੋਣ ਪੁੱਜੇ

ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਸ਼ੁਭ ਦਿਹਾੜੇ ’ਤੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਕੰਸਰਵੇਟਿਵ ਪਾਰਟੀ ਦੇ ਆਗੂ ਜੌਹਨ ਰਸਟੱਡ ਆਪਣੇ ਸਾਥੀਆਂ ਨਾਲ ਸਰੀ ਦੇ ਵੱਖ—ਵੱਖ ਗੁਰੂ ਘਰਾਂ ਤੋਂ ਇਲਾਵਾ ਇੱਥੋਂ ਦੇ ਪ੍ਰਸਿੱਧ ਲਕਸ਼ਮੀ ਨਰਾਇਣ ਮੰਦਿਰ ਵਿਖੇ ਨਤਮਸਤਕ ਹੋਏ।

ਬੀ.ਸੀ. ਕੰਸਰਵੇਟਿਵ ਆਗੂ ਸਾਥੀਆਂ ਸਮੇਤ ਗੁਰੂ ਘਰ ਤੇ ਮੰਦਿਰ ’ਚ ਨਤਮਸਤਕ ਹੋਣ ਪੁੱਜੇ
X

Makhan shahBy : Makhan shah

  |  4 Nov 2024 6:03 PM IST

  • whatsapp
  • Telegram

ਵੈਨਕੂਵਰ, (ਮਲਕੀਤ ਸਿੰਘ) : ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਸ਼ੁਭ ਦਿਹਾੜੇ ’ਤੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਕੰਸਰਵੇਟਿਵ ਪਾਰਟੀ ਦੇ ਆਗੂ ਜੌਹਨ ਰਸਟੱਡ ਆਪਣੇ ਸਾਥੀਆਂ ਨਾਲ ਸਰੀ ਦੇ ਵੱਖ—ਵੱਖ ਗੁਰੂ ਘਰਾਂ ਤੋਂ ਇਲਾਵਾ ਇੱਥੋਂ ਦੇ ਪ੍ਰਸਿੱਧ ਲਕਸ਼ਮੀ ਨਰਾਇਣ ਮੰਦਿਰ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਵੱਲੋਂ ਸਮੂੰਹ ਪੰਜਾਬੀ ਅਤੇ ਭਾਰਤੀ ਭਾਈਚਾਰੇ ਨੂੰ ਵਧਾਈ ਦਿੰਦਿਆਂ ਆਪਣੀ ਪਾਰਟੀ ਵੱਲੋਂ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ।

ਕੰਸਰਵੇਟਿਵ ਪਾਰਟੀ ਦੇ ਆਗੂ ਸਰੀ ਸਥਿਤ ਗੁ: ਦੂਖ ਨਿਵਾਰਨ ਸਾਹਿਬ, ਗੁ: ਬਰੁਕ ਸਾਈਡ ਅਤੇ ਗੁ: ਗੁਰੂ ਨਾਨਕ ਦੇਵ ਜੀ ਸਰੀ—ਡੈਲਟਾ ਤੋਂ ਇਲਾਵਾ ਸਰੀ ਦੇ ਪ੍ਰਸਿੱਧ ਲਕਸ਼ਮੀ ਨਰਾਇਣ ਮੰਦਿਰ ਵਿਖੇ ਵੀ ਹਾਜਰ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬੀ ਮੂਲ ਦੇ ਨਵੇਂ ਚੁਣੇ ਗਏ ਐਮ. ਐਲ. ਏ. ਮਨਦੀਪ ਧਾਲੀਵਾਲ, ਪਾਰਟੀ ਦੇ ਸੀਨੀਅਰ ਆਗੂ ਬਰਾਇਨ ਟੈਪਰ ਸਮੇਤ ਹੋਰ ਵੀ ਆਗੂ ਹਾਜ਼ਰ ਸਨ।

ਵੋਟਰਾਂ ਦਾ ਰਿਣੀ ਰਹਾਂਗਾ : ਧਾਲੀਵਾਲ

ਇਸ ਦੌਰਾਨ ਸਰੀ ਨਾਰਥ ਹਲਕੇ ਤੋਂ ਕੰਸ਼ਰਵੇਟਿਵ ਪਾਰਟੀ ਵੱਲੋਂ ਜੇਤੂ ਹੋ ਕੇ ਐਮ. ਐਲ. ਏ. ਬਣੇ ਮਨਦੀਪ ਧਾਲੀਵਾਲ ਨੇ ਗੱਲਬਾਤ ਕਰਦਿਆਂ ਆਪਣੀ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਪਣੇ ਸਮੂੰਹ ਸਮਰਥਕਾਂ ਅਤੇ ਵੋਟਰਾਂ ਦਾ ਦਿਲੀ ਗਹਿਰਾਈਆਂ ’ਚੋਂ ਧੰਨਵਾਦ ਕੀਤਾ ਹੈ।ਉਨ੍ਹਾਂ ਵਿਸ਼ਵਾਸ਼ ਦਿਵਾਇਆ ਹੈ ਕਿ ਉਹ ਹਲਕੇ ਦੇ ਲੋਕਾਂ ਵੱਲੋਂ ਉਨ੍ਹਾਂ ਦੇ ਦਿੱਤੇ ਗਏ ਸਾਥ ਲਈ ਹਮੇਸ਼ਾਂ ਰਿਣੀ ਰਹਿਣਗੇ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ’ਤੇ ਖਰ੍ਹੇ ਉਤਰਨ ਦੀ ਹਰ ਸੰਭਵ ਕੋਸ਼ਿਸ਼ ਕਰਨਗੇ।

Next Story
ਤਾਜ਼ਾ ਖਬਰਾਂ
Share it