ਕੈਨੇਡਾ ਦੀ ਤਰਜ਼ ’ਤੇ ਆਏ ਆਸਟ੍ਰੇਲੀਆ ਦੇ ਚੋਣ ਨਤੀਜੇ
ਆਸਟ੍ਰੇਲੀਆ ਚੋਣਾਂ ਵਿਚ ਐਂਥਨੀ ਐਲਬਨੀਜ਼ ਦੀ ਅਗਵਾਈ ਵਾਲੀ ਲੇਬਰ ਪਾਰਟੀ ਸੱਤਾ ਵਿਚ ਵਾਪਸੀ ਕਰਦੀ ਨਜ਼ਰ ਆ ਰਹੀ ਹੈ ਅਤੇ ਕੈਨੇਡੀਅਨ ਚੋਣਾਂ ਦੀ ਤਰਜ਼ ’ਤੇ ਵਿਰੋਧੀ ਧਿਰ ਦੇ ਆਗੂ ਪੀਟਰ ਡਟਨ ਆਪਣੀ ਸੀਟ ਤੋਂ ਚੋਣ ਹਾਰ ਗਏ।

By : Upjit Singh
ਮੈਲਬਰਨ : ਆਸਟ੍ਰੇਲੀਆ ਚੋਣਾਂ ਵਿਚ ਐਂਥਨੀ ਐਲਬਨੀਜ਼ ਦੀ ਅਗਵਾਈ ਵਾਲੀ ਲੇਬਰ ਪਾਰਟੀ ਸੱਤਾ ਵਿਚ ਵਾਪਸੀ ਕਰਦੀ ਨਜ਼ਰ ਆ ਰਹੀ ਹੈ ਅਤੇ ਕੈਨੇਡੀਅਨ ਚੋਣਾਂ ਦੀ ਤਰਜ਼ ’ਤੇ ਵਿਰੋਧੀ ਧਿਰ ਦੇ ਆਗੂ ਪੀਟਰ ਡਟਨ ਆਪਣੀ ਸੀਟ ਤੋਂ ਚੋਣ ਹਾਰ ਗਏ। 150 ਸੀਟਾਂ ਲਈ ਆਸਟ੍ਰੇਲੀਆ ਵਾਸੀਆਂ ਨੇ ਵੋਟਾਂ ਪਾਈਆਂ ਅਤੇ ਬਹੁਮਤ ਵਾਸਤੇ 76 ਸੀਟਾਂ ਲੋੜੀਂਦੀਆਂ ਹਨ। ਮੁਢਲੇ ਰੁਝਾਨਾਂ ਮੁਤਾਬਕ ਐਲਬਨੀਜ਼ ਦੀ ਲੇਬਰ ਪਾਰਟੀ ਨੂੰ 35 ਫੀ ਸਦੀ ਵੋਟਾਂ ਮਿਲਣ ਦੇ ਆਸਾਰ ਜਦਕਿ ਲਿਬਰਲ-ਨੈਸ਼ਨਲ ਗਠਜੋੜ ਨੂੰ 31 ਫੀ ਸਦੀ ਵੋਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਦੂਜੇ ਪਾਸੇ ਗਰੀਨ ਪਾਰਟੀ 12.9 ਫੀ ਸਦੀ ਵੋਟਾਂ ਨਾਲ ਤੀਜੇ ਸਥਾਨ ’ਤੇ ਚੱਲ ਰਹੀ ਹੈ। ਵਿਰੋਧੀ ਧਿਰ ਦੇ ਆਗੂ ਪੀਟਰ ਡਟਨ ਨੂੰ ਲੇਬਰ ਪਾਰਟੀ ਦੀ ਉਮੀਦਵਾਰ ਐਲੀ ਫਰਾਂਸ ਨੇ ਹਰਾਇਆ ਅਤੇ ਪ੍ਰਧਾਨ ਮੰਤਰੀ ਨੂੰ ਚੁਣੌਤੀ ਦੇਣ ਵਾਲੀ ਧਿਰ ਆਪਣੇ ਜਰਨੈਲ ਤੋਂ ਵਿਹੂਣੀ ਹੋ ਗਈ।
ਲੇਬਰ ਪਾਰਟੀ ਨੇ ਕੀਤੀ ਸੱਤਾ ਵਿਚ ਵਾਪਸੀ
ਇਸੇ ਦੌਰਾਨ ਲਿਬਰਲ ਪਾਰਟੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਫਿਲਹਾਲ ਪੀਟਰ ਡਟਨ ਵਿਰੋਧੀ ਧਿਰ ਦੇ ਆਗੂ ਬਣੇ ਰਹਿਣਗੇ। ਆਸਟ੍ਰੇਲੀਆ ਦੁਨੀਆਂ ਦਾ ਇਕੋ ਇਕ ਮੁਲਕ ਹੈ ਜਿਥੇ ਵੋਟ ਨਾ ਪਾਉਣ ਵਾਲੇ ਨੂੰ 20 ਡਾਲਰ ਜੁਰਮਾਨਾ ਕੀਤਾ ਜਾਂਦਾ ਹੈ। ਇਸੇ ਨਿਯਮ ਕਾਰਨ ਆਸਟ੍ਰੇਲੀਆ ਚੋਣਾਂ ਵਿਚ ਲੋਕਾਂ ਦੀ ਸ਼ਮੂਲੀਅਤ ਕਿਸੇ ਵੀ ਲੋਕੰਤਰੀ ਮੁਲਕ ਦੇ ਮੁਕਾਬਲੇ ਵੱਧ ਹੁੰਦੀ ਹੈ। ਵੋਟਾਂ ਤੋਂ ਪਹਿਲਾਂ ਆਏ ਸਰਵੇਖਣਾਂ ਵਿਚ ਲੇਬਰ ਪਾਰਟੀ ਅਤੇ ਪੀਟਰ ਡਟਨ ਦੀ ਅਗਵਾਈ ਵਾਲੇ ਲਿਬਰਲ-ਨੈਸ਼ਨਲ ਗਠਜੋੜ ਦਰਮਿਆਨ ਫਸਵਾਂ ਮੁਕਾਬਲਾ ਦੱਸਿਆ ਗਿਆ ਪਰ ਚੋਣ ਨਤੀਜੇ ਐਲਬਨੀਜ਼ ਦੇ ਪਾਰਟੀ ਨੂੰ ਸੱਤਾ ਵੱਲ ਵਧਾਉਂਦੇ ਮਹਿਸੂਸ ਹੋ ਰਹੇ ਹਨ। ਦੱਸ ਦੇਈਏ ਕਿ 28 ਮਾਰਚ ਨੂੰ ਸੰਸਦ ਭੰਗ ਕਰਦਿਆਂ ਚੋਣਾਂ ਦਾ ਐਲਾਨ ਕਰ ਦਿਤਾ ਗਿਆ। 22 ਅਪ੍ਰੈਲ ਤੋਂ 30 ਅਪ੍ਰੈਲ ਤੱਕ ਐਡਵਾਂਸ ਪੋÇਲੰਗ ਹੋਈ ਅਤੇ ਅੱਜ ਫੈਸਲੇ ਦੀ ਘੜੀ ਆ ਗਈ। ਮੁਕੰਮਲ ਨਤੀਜੇ ਆਉਣ ਵਿਚ ਹਾਲੇ ਕੁਝ ਘੰਟੇ ਲੱਗ ਸਕਦੇ ਹਨ।


