Begin typing your search above and press return to search.

ਪੰਜਾਬੀਆਂ ਨੂੰ ਡੌਂਕੀ ਲਵਾਉਣ ਵਾਲਾ ਇਕ ਹੋਰ ਕਾਬੂ

ਪੰਜਾਬੀ ਨੌਜਵਾਨਾਂ ਨੂੰ ਨਾਜਾਇਜ਼ ਤਰੀਕੇ ਨਾਲ ਅਮਰੀਕਾ ਭੇਜਣ ਵਾਲੇ ਇਕ ਹੋਰ ਫਰਜ਼ੀ ਟਰੈਵਲ ਏਜੰਟ ਨੂੰ ਦਿੱਲੀ ਹਵਾਈ ਅੱਡੇ ਤੋਂ ਕਾਬੂ ਕੀਤਾ ਗਿਆ ਹੈ।

ਪੰਜਾਬੀਆਂ ਨੂੰ ਡੌਂਕੀ ਲਵਾਉਣ ਵਾਲਾ ਇਕ ਹੋਰ ਕਾਬੂ
X

Upjit SinghBy : Upjit Singh

  |  19 April 2025 3:57 PM IST

  • whatsapp
  • Telegram

ਨਵੀਂ ਦਿੱਲੀ : ਪੰਜਾਬੀ ਨੌਜਵਾਨਾਂ ਨੂੰ ਨਾਜਾਇਜ਼ ਤਰੀਕੇ ਨਾਲ ਅਮਰੀਕਾ ਭੇਜਣ ਵਾਲੇ ਇਕ ਹੋਰ ਫਰਜ਼ੀ ਟਰੈਵਲ ਏਜੰਟ ਨੂੰ ਦਿੱਲੀ ਹਵਾਈ ਅੱਡੇ ਤੋਂ ਕਾਬੂ ਕੀਤਾ ਗਿਆ ਹੈ। ਏਜੰਟ ਦੀ ਸ਼ਨਾਖਤ ਪਟਿਆਲਾ ਜ਼ਿਲ੍ਹੇ ਵਿਚ ਪੈਂਦੇ ਪਿੰਡ ਮਟੌਲੀ ਨਾਲ ਸਬੰਧਤ ਨਰੇਸ਼ ਕੁਮਾਰ ਵਜੋਂ ਕੀਤੀ ਗਈ ਹੈ ਜੋ ਕਥਿਤ ਤੌਰ ’ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਨੌਜਵਾਨਾਂ ਨੂੰ ਅਮਰੀਕਾ ਭੇਜਦਾ ਅਤੇ ਮੋਟੀ ਰਕਮ ਵਸੂਲ ਕਰਦਾ। ਨਰੇਸ਼ ਕੁਮਾਰ ਵੱਲੋਂ ਯੂਰਪ ਨਾਲ ਸਬੰਧਤ ਜਾਅਲੀ ਸ਼ੈਨੇਗਨ ਵੀਜ਼ੇ ਹਾਸਲ ਕਰਨ ਕਈ ਹੋਰਨਾਂ ਏਜੰਟਾਂ ਨਾਲ ਰਲ ਕੇ ਕਥਿਤ ਸਾਜ਼ਿਸ਼ ਘੜੀ ਗਈ।

ਦਿੱਲੀ ਹਵਾਈ ਅੱਡੇ ’ਤੇ ਪੁਲਿਸ ਨੇ ਕੀਤੀ ਕਾਰਵਾਈ

ਦੱਸ ਦੇਈਏ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗੁਰਸਾਹਿਬ ਸਿੰਘ ਦੀ ਸ਼ਿਕਾਇਤ ’ਤੇ ਇਹ ਕਾਰਵਾਈ ਕੀਤੀ ਗਈ ਜੋ 4 ਅਤੇ 5 ਅਪ੍ਰੈਲ ਦੀ ਰਾਤ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਜਹਾਜ਼ ਤੋਂ ਉਤਰਿਆ। ਯਾਤਰਾ ਦਸਤਾਵੇਜ਼ਾਂ ਦੀ ਪੜਤਾਲ ਦੌਰਾਨ ਇੰਮੀਗ੍ਰੇਸ਼ਨ ਅਧਿਕਾਰੀਆਂ ਨੂੰ ਗੁਰਸਾਹਿਬ ਸਿੰਘ ਦੇ ਪਾਸਪੋਰਟ ’ਤੇ ਗੂੰਦ ਦੇ ਨਿਸ਼ਾਨ ਨਜ਼ਰ ਆਏ ਜੋ ਛੇੜਛਾੜ ਵੱਲ ਇਸ਼ਾਰਾ ਕਰ ਰਹੇ ਸਨ। ਇਕ ਸੀਨੀਆ ਪੁਲਿਸ ਅਫਸਰ ਨੇ ਦੱਸਿਆ ਕਿ ਗੁਰਸਾਹਿਬ ਸਿੰਘ ਨੇ ਪੁੱਛ ਪੜਤਾਲ ਦੌਰਾਨ ਖੁਲਾਸਾ ਕੀਤਾ ਕਿ 2024 ਵਿਚ ਸਿੰਗਾਪੁਰ ਤੋਂ ਵਾਪਸ ਆਉਣ ਮਗਰੋਂ ਉਹ ਗੁਰਦੇਵ ਸਿੰਘ ਗੁਰੀ ਨਾਂ ਦੇ ਇਕ ਏਜੰਟ ਦੇ ਸੰਪਰਕ ਵਿਚ ਆਇਆ ਜਿਸ ਨੇ 20 ਲੱਖ ਰੁਪਏ ਵਿਚ ਅਮਰੀਕਾ ਭੇਜਣ ਦਾ ਵਾਅਦਾ ਕੀਤਾ। ਗੁਰਸਾਹਿਬ ਸਿੰਘ ਨੇ 17 ਲੱਖ ਰੁਪਏ ਨਕਦ ਅਦਾ ਕੀਤਾ ਅਤੇ 3 ਲੱਖ ਰੁਪਏ ਇਕ ਬੈਂਕ ਖਾਤੇ ਵਿਚ ਟ੍ਰਾਂਸਫਰ ਕੀਤੇ ਜੋ ਨਰੇਸ਼ ਕੁਮਾਰ ਦਾ ਸੀ। ਨਰੇਸ਼ ਕੁਮਾਰ ਤੋਂ ਪੁੱਛ ਪੜਤਾਲ ਕੀਤੀ ਗਈ ਤਾਂ ਉਸ ਨੇ ਕਬੂਲ ਕਰ ਲਿਆ ਕਿ ਉਹ ਆਪਣੇ ਭਰਾ ਨਾਲ ਰਲ ਕੇ ਟ੍ਰੈਵਲ ਏਜੰਟ ਦਾ ਕੰਮ ਕਰ ਰਿਹਾ ਸੀ।

5 ਅਪ੍ਰੈਲ ਨੂੰ ਡਿਪੋਰਟ ਹੋਏ ਨੌਜਵਾਨ ਨੇ ਕੀਤਾ ਸੀ ਖੁਲਾਸਾ

ਨਰੇਸ਼ ਕੁਮਾਰ ਨੇ ਕਮਿਸ਼ਨ ਦੇ ਆਧਾਰ ’ਤੇ ਗੁਰਦੇਵ ਸਿੰਘ ਨਾਲ ਕੰਮ ਕਰਨ ਦੀ ਗੱਲ ਮੰਨੀ ਅਤੇ ਗੁਰਾਸਾਹਿਬ ਤੋਂ 3 ਲੱਖ ਰੁਪਏ ਹਾਸਲ ਕਰਨੇ ਵੀ ਪ੍ਰਵਾਨ ਕਰ ਲਏ। ਫ਼ਿਲਹਾਲ ਗੁਰਦੇਵ ਸਿੰਘ ਫਰਾਰ ਹੈ ਅਤੇ ਪੁਲਿਸ ਵੱਲੋਂ ਉਸ ਦੀ ਪੈੜ ਨੱਪਣ ਦੇ ਯਤਨ ਕੀਤੇ ਜਾ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਮਾਰਚ ਦੇ ਅੰਤ ਵਿਚ ਭਾਰਤ ਦੀ ਕੌਮੀ ਜਾਂਚ ਏਜੰਸੀ ਨੇ ਪੱਛਮੀ ਦਿੱਲੀ ਦੇ ਤਿਲਕ ਨਗਰ ਨਾਲ ਸਬੰਧਤ ਗਗਨਦੀਪ ਸਿੰਘ ਉਰਫ਼ ਗੋਲਡੀ ਨੂੰ ਕਾਬੂ ਕੀਤਾ ਸੀ। ਗਗਨਦੀਪ ਸਿੰਘ ਵਿਰੁੱਧ ਅਸਲ ਕੇਸ ਪੰਜਾਬ ਪੁਲਿਸ ਨੇ ਦਰਜ ਕੀਤਾ ਪਰ ਬਾਅਦ ਵਿਚ ਕੌਮੀ ਜਾਂਚ ਏਜੰਸੀ ਨੇ ਮਾਮਲਾ ਆਪਣੇ ਹੱਥਾਂ ਵਿਚ ਲੈ ਲਿਆ। ਜਾਂਚਕਰਤਾਵਾਂ ਨੇ ਦੱਸਿਆ ਕਿ ਗੋਲਡੀ ਕੋਲ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੋਈ ਲਾਇਸੰਸ ਜਾਂ ਪਰਮਿਟ ਮੌਜੂਦ ਨਹੀਂ ਅਤੇ ਉਹ ਮੋਟੀਆਂ ਰਕਮਾਂ ਲੈ ਕੇ ਨੌਜਵਾਨਾਂ ਨੂੰ ਸਪੇਨ, ਅਲ ਸਲਵਾਡੋਰ, ਗੁਆਟੇਮਾਲਾ ਅਤੇ ਮੈਕਸੀਕੋ ਦੇ ਰਸਤੇ ਅਮਰੀਕਾ ਭੇਜਦਾ ਸੀ।

Next Story
ਤਾਜ਼ਾ ਖਬਰਾਂ
Share it