Begin typing your search above and press return to search.

ਟਰੰਪ ਨੂੰ ਅਦਾਲਤ ਵੱਲੋਂ ਇਕ ਹੋਰ ਝਟਕਾ

ਡੌਨਲਡ ਟਰੰਪ ਨੂੰ ਅਦਾਲਤੀ ਝਟਕੇ ਲੱਗਣ ਦਾ ਸਿਲਸਿਲਾ ਐਤਵਾਰ ਨੂੰ ਵੀ ਜਾਰੀ ਰਿਹਾ ਅਤੇ ਇਕ ਫੈਡਰਲ ਜੱਜ ਵੱਲੋਂ ਔਰੇਗਨ ਸੂਬੇ ਵਿਚ ਨੈਸ਼ਨਲ ਗਾਰਡਜ਼ ਦੀ ਤੈਨਾਤੀ ਉਤੇ ਆਰਜ਼ੀ ਰੋਕ ਲਾ ਦਿਤੀ

ਟਰੰਪ ਨੂੰ ਅਦਾਲਤ ਵੱਲੋਂ ਇਕ ਹੋਰ ਝਟਕਾ
X

Upjit SinghBy : Upjit Singh

  |  6 Oct 2025 6:33 PM IST

  • whatsapp
  • Telegram

ਵਾਸ਼ਿੰਗਟਨ : ਡੌਨਲਡ ਟਰੰਪ ਨੂੰ ਅਦਾਲਤੀ ਝਟਕੇ ਲੱਗਣ ਦਾ ਸਿਲਸਿਲਾ ਐਤਵਾਰ ਨੂੰ ਵੀ ਜਾਰੀ ਰਿਹਾ ਅਤੇ ਇਕ ਫੈਡਰਲ ਜੱਜ ਵੱਲੋਂ ਔਰੇਗਨ ਸੂਬੇ ਵਿਚ ਨੈਸ਼ਨਲ ਗਾਰਡਜ਼ ਦੀ ਤੈਨਾਤੀ ਉਤੇ ਆਰਜ਼ੀ ਰੋਕ ਲਾ ਦਿਤੀ। ਇਸ ਤੋਂ ਪਹਿਲਾਂ ਅਪੀਲ ਅਦਾਲਤ ਨੇ ਟਰੰਪ ਦੇ ਕਾਰਜਕਾਰੀ ਹੁਕਮਾਂ ਨੂੰ ਗੈਰਸੰਵਿਧਾਨਕ ਕਰਾਰ ਦਿੰਦਿਆਂ ਅਮਰੀਕਾ ਵਿਚ ਜੰਮਣ ਵਾਲਿਆਂ ਲਈ ਨਾਗਰਿਕਤਾ ਦਾ ਹੱਕ ਬਰਕਰਾਰ ਰੱਖਿਆ। ਟੈਲੀਫੋਨ ’ਤੇ ਕੀਤੀ ਸੁਣਵਾਈ ਦੌਰਾਨ ਜ਼ਿਲ੍ਹਾ ਜੱਜ ਕੈਰਿਨ ਐਮਰਗਟ ਨੇ ਨੈਸ਼ਨਲ ਗਾਰਡਜ਼ ਦੀ ਤੈਨਾਤੀ ਬਾਰੇ ਟਰੰਪ ਸਰਕਾਰ ਦੇ ਹੁਕਮਾਂ ਨੂੰ ਲਾਂਭੇ ਕਰਦਿਆਂ ਕੈਲੇਫੋਰਨੀਆ ਅਤੇ ਔਰੇਗਨ ਦੇ ਪੱਖ ਵਿਚ ਫੈਸਲਾ ਸੁਣਾ ਦਿਤਾ।

ਅਮਰੀਕਾ ਵਿਚ ਜੰਮਣ ਵਾਲਿਆਂ ਨੂੰ ਮਿਲਦੀ ਰਹੇਗੀ ਸਿਟੀਜ਼ਨਸ਼ਿਪ

ਇਸੇ ਜੱਜ ਵੱਲੋਂ ਔਰੇਗਨ ਦੇ ਨੈਸ਼ਨਲ ਗਾਰਡਜ਼ ਦੀ ਸੂਬੇ ਵਿਚ ਤੈਨਾਤੀ ਰੋਕੀ ਗਈ ਜਿਸ ਮਗਰੋਂ ਟਰੰਪ ਸਰਕਾਰ ਨੇ ਕੈਲੇਫੋਰਨੀਆ ਤੋਂ ਨੈਸ਼ਨਲ ਗਾਰਡਜ਼ ਮੰਗਵਾਉਣ ਦਾ ਐਲਾਨ ਕਰ ਦਿਤਾ ਪਰ ਇਹ ਰਾਹ ਵੀ ਆਰਜ਼ੀ ਤੌਰ ’ਤੇ ਬੰਦ ਕਰ ਦਿਤਾ ਗਿਆ ਹੈ। ਫਿਲਹਾਲ ਵਾਈਟ ਹਾਊਸ ਵੱਲੋਂ ਜੱਜ ਦੇ ਫੈਸਲੇ ਉਤੇ ਕੋਈ ਟਿੱਪਣੀ ਨਹੀਂ ਕੀਤੀ ਗਈ। ਇਥੇ ਦਸਣਾ ਬਣਦਾ ਹੈ ਕਿ ਜਨਵਰੀ ਵਿਚ ਟਰੰਪ ਦੇ ਸਹੁੰ ਚੁੱਕਣ ਵੇਲੇ ਤੋਂ ਹੀ ਪੋਰਟਲੈਂਡ ਦੇ ਇੰਮੀਗ੍ਰੇਸ਼ਨ ਸੈਂਟਰ ਦੇ ਬਾਹਰ ਮੁਜ਼ਾਹਰੇ ਹੋ ਰਹੇ ਹਨ। ਕਦੇ ਮਾਮਲਾ ਭਖ ਜਾਂਦਾ ਹੈ ਅਤੇ ਕਦੇ ਆਰਜ਼ੀ ਤੌਰ ’ਤੇ ਠੰਢਾ ਹੋ ਜਾਂਦਾ ਹੈ। ਔਰੇਗਨ ਦੀ ਗਵਰਨਰ ਟੀਨਾ ਕੌਟੈਕ ਦੀ ਇੱਛਾ ਦੇ ਵਿਰੁੱਧ ਟਰੰਪ ਸਰਕਾਰ ਵੱਲੋਂ 28 ਸਤੰਬਰ ਨੂੰ ਨੈਸ਼ਨਲ ਗਾਰਡਜ਼ ਦੀ ਤੈਨਾਤੀ ਬਾਰੇ ਪਹਿਲਾ ਐਲਾਨ ਕੀਤਾ ਗਿਆ। ਉਧਰ ਐਤਵਾਰ ਸ਼ਾਮ ਜੱਜ ਦੇ ਤਾਜ਼ਾ ਫੈਸਲੇ ਦੀ ਖੁਸ਼ੀ ਮਨਾਉਣ ਕੁਝ ਲੋਕ ਮੁੜ ਇੰਮੀਗ੍ਰੇਸ਼ਨ ਸੈਂਟਰ ਦੇ ਬਾਹਰ ਇਕੱਤਰ ਹੋ ਗਏ।

ਔਰੇਗਨ ਵਿਚ ਤੈਨਾਤ ਨਹੀਂ ਹੋਣਗੇ ਕੈਲੇਫੋਰਨੀਆ ਦੇ ਨੈਸ਼ਨਲ ਗਾਰਡਜ਼

ਦੂਜੇ ਪਾਸੇ ਇਲੀਨੌਇ ਸੂਬੇ ਵਿਚ ਟੈਕਸਸ ਦੇ 400 ਵਾਧੂ ਨੈਸ਼ਨਲ ਗਾਰਡਜ਼ ਤੈਨਾਤ ਕਰਨ ਦੇ ਹੁਕਮ ਕਿਸੇ ਵੀ ਵੇਲੇ ਜਾਰੀ ਕੀਤੇ ਜਾ ਸਕਦੇ ਹਨ ਜਿਥੇ ਮੁਜ਼ਾਹਰਕਾਰੀਆਂ ਅਤੇ ਨੈਸ਼ਨਲ ਗਾਰਡਜ਼ ਦਰਮਿਆਨ ਹਿੰਸਕ ਝੜਪਾਂ ਹੋਣ ਦੀ ਰਿਪੋਰਟ ਹੈ। ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਸ਼ਿਕਾਗੋ ਵਿਖੇ 300 ਨੈਸ਼ਨਲ ਗਾਰਡਜ਼ ਤੈਨਾਤ ਕੀਤੇ ਗਏ ਸਨ ਪਰ ਮੁਜ਼ਾਹਰਕਾਰੀਆਂ ਦੀ ਗਿਣਤੀ ਵੀ ਲਗਾਤਾਰ ਵਧਣ ਲੱਗੀ ਅਤੇ ਝੜਪਾਂ ਸ਼ੁਰੂ ਹੋ ਗਈਆਂ। ਕਈ ਥਾਵਾਂ ’ਤੇ ਰਬੜ ਦੀਆਂ ਗੋਲੀਆਂ ਚੱਲਣ ਅਤੇ ਹੰਝੂ ਗੈਸ ਦੇ ਵਰਤੋਂ ਕੀਤੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਹੁਣ ਤੱਕ ਇਕ ਹਜ਼ਾਰ ਤੋਂ ਵੱਧ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਦੱਸ ਦੇਈਏ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਨ ਲਈ ਆਰੰਭੇ ਅਪ੍ਰੇਸ਼ਨ ਮਿਡਵੇ ਬਲਿਟਜ਼ ਤਹਿਤ ਵੱਡੇ ਪੱਧਰ ’ਤੇ ਛਾਪੇ ਮਾਰੇ ਜਾ ਰਹੇ ਹਨ।

Next Story
ਤਾਜ਼ਾ ਖਬਰਾਂ
Share it