ਪੰਜਾਬ 'ਚ ਵਾਪਰੀ ਬੇਅਬਦੀ ਦੀ ਘਟਨਾ 'ਤੇ ਅਮਰੀਕਾ ਦਾ ਵੱਡਾ ਫੈਸਲਾ
ਦੀ ਕੈਲੇਫੋਰਨੀਆ ਸਟੇਟ ਅਸੈਂਬਲੀ ਨੇ ਪੰਜਾਬ ਵਿੱਚ ਹੋਈ ਬੇਅਦਬੀ ਮਾਮਲੇ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ। ਕੈਲੇਫੋਰਨੀਆ ਸਟੇਟ ਅਸੈਂਬਲੀ ਨੇ 4 ਫਰਵਰੀ ਦਾ ਦਿਨ ਪੰਜਾਬ ਦੇ ਨਕੋਦਰ 'ਚ ਵਾਪਰੇ ਸਾਕਾ ਨਕੋਦਰ ਦੇ ਸ਼ਹੀਦਾਂ ਦੇ ਨਾਮ ਕਰ ਦਿੱਤਾ ਹੈ ਇਹ ਮਤਾ ਅਸੈਂਬਲੀ ਮੈਂਬਰ ਡਾ ਜਸਮੀਤ ਕੌਰ ਬੈਂਸ ਵੱਲੋਂ ਲਿਆਂਦਾ ਗਿਆ, ਜਿਸ ਨੂੰ ਸਮੁੱਚੀ ਅਸੈਂਬਲੀ ਨੇ ਸਰਬਸੰਮਤੀ ਨਾਲ ਪਾਸ ਕਿਰ ਦਿੱਤਾ ਹੈ।
By : Dr. Pardeep singh
ਚੰਡੀਗੜ੍ਹ : ਦੀ ਕੈਲੇਫੋਰਨੀਆ ਸਟੇਟ ਅਸੈਂਬਲੀ ਨੇ ਪੰਜਾਬ ਵਿੱਚ ਹੋਈ ਬੇਅਦਬੀ ਮਾਮਲੇ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ। ਕੈਲੇਫੋਰਨੀਆ ਸਟੇਟ ਅਸੈਂਬਲੀ ਨੇ 4 ਫਰਵਰੀ ਦਾ ਦਿਨ ਪੰਜਾਬ ਦੇ ਨਕੋਦਰ 'ਚ ਵਾਪਰੇ ਸਾਕਾ ਨਕੋਦਰ ਦੇ ਸ਼ਹੀਦਾਂ ਦੇ ਨਾਮ ਕਰ ਦਿੱਤਾ ਹੈ ਇਹ ਮਤਾ ਅਸੈਂਬਲੀ ਮੈਂਬਰ ਡਾ ਜਸਮੀਤ ਕੌਰ ਬੈਂਸ ਵੱਲੋਂ ਲਿਆਂਦਾ ਗਿਆ, ਜਿਸ ਨੂੰ ਸਮੁੱਚੀ ਅਸੈਂਬਲੀ ਨੇ ਸਰਬਸੰਮਤੀ ਨਾਲ ਪਾਸ ਕਿਰ ਦਿੱਤਾ ਹੈ। ਇਸ ਤੋਂ ਬਾਅਦ ਹੁਣ ਸੂਬੇ ਵਿੱਚ ਹਰ ਸਾਲ 4 ਫਰਵਰੀ ਨੂੰ ਸਾਕਾ ਨਕੋਦਰ ਸ਼ਹੀਦੀ ਦਿਹਾੜੇ ਵਜੋ ਮਨਾਇਆ ਜਾਵੇਗਾ।
4 ਫ਼ਰਵਰੀ 1986 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਸ਼ਾਂਤਮਈ ਰੋਸ ਮਾਰਚ ਕਰ ਰਹੀਆਂ ਸੰਗਤਾਂ ’ਤੇ ਪੁਲਿਸ ਵਲੋਂ ਕੀਤੀ ਗਈ ਗੋਲੀਬਾਰੀ ਦੌਰਾਨ 4 ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ। ਪੁਲਿਸ ਨੇ ਇਹ ਸਾਕਾ ਵਰਤਾ ਦੇਣ ਤੋਂ ਬਾਅਦ ਸ਼ਹੀਦ ਹੋਏ ਸਿੱਖ ਨੌਜਵਾਨਾਂ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ, ਸ਼ਹੀਦ ਭਾਈ ਬਲਧੀਰ ਸਿੰਘ ਜੀ ਰਾਮਗੜ੍ਹ, ਸ਼ਹੀਦ ਭਾਈ ਝਿਲਮਣ ਸਿੰਘ ਗੋਰਸੀਆਂ ਅਤੇ ਸ਼ਹੀਦ ਭਾਈ ਹਰਮਿੰਦਰ ਸਿੰਘ ਜੀ ਚਲੂਪੁਰ ਦੀਆਂ ਮ੍ਰਿਤਕ ਦੇਹਾਂ ਵੀ ਪਰਿਵਾਰਾਂ ਨੂੰ ਨਹੀਂ ਸੌਂਪੀਆਂ ਤੇ ਆਪ ਹੀ ਇਨ੍ਹਾਂ ਦਾ ਬਿਨ੍ਹਾਂ ਮਰਿਆਦਾ ਤੇਲ ਪਾ ਕੇ ਸਸਕਾਰ ਕਰ ਦਿੱਤਾ ਸੀ। ਜਿਸ ਤੋਂ ਕੌਮ ਅਤੇ ਪੰਥ ਚ ਕਾਫੀ ਰੋਸ ਪਾਇਆ ਗਿਆ।
ਉਸ ਸਮੇਂ ਦੀਆ ਸਰਕਾਰਾਂ ਵੱਲੋ ਕਈ ਕਮੇਟੀਆਂ ਦੇ ਗਠਨ ਕੀਤੇ ਗਏ ਪਰ ਇਨਸਾਫ ਅਧੂਰਾ ਹੀ ਰਿਹਾ ਪਰ ਅਮਰੀਕਾ ਦੀ ਸਟੇਟ ਅਸੈਂਬਲੀ ਚ ਡਾਕਟਰ ਡਾ. ਜਸਮੀਤ ਕੌਰ ਬੈਂਸ ਵੱਲੋਂ ਇਹ ਮਤਾ ਲਿਆਂਦਾ ਗਿਆ , ਜਿਸ ਨੂੰ ਸਮੁੱਚੀ ਅਸੈਂਬਲੀ ਨੇ ਸਰਬਸੰਮਤੀ ਨਾਲ ਪਾਸ ਕਿਰ ਦਿੱਤਾ ਹੈ। ਇਸ ਤੋਂ ਬਾਅਦ ਹੁਣ ਸੂਬੇ ਵਿੱਚ ਹਰ ਸਾਲ 4 ਫਰਵਰੀ ਨੂੰ ਸਾਕਾ ਨਕੋਦਰ ਦਿਹਾੜੇ ਵਜੋਂ ਮਾਨਤਾ ਦਿੱਤੀ ਗਈ ਹੈ। ਹੁਣ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਚ ਹਰ ਸਾਲ 4 ਫਰਵਰੀ ਨੂੰ ਨਕੋਦਰ ਸਾਕੇ ਵਜੋਂ ਮਾਨਤਾ ਦਿੱਤੀ ਹੈ।
ਜੇਕਰ ਜਾਂਚ ਕਮਿਸਨ ਦੀ ਗੱਲ ਕਰੀਏ ਤਾਂ 2015 ਦੀਆਂ ਬੇਅਦਬੀਆਂ ਅਤੇ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਵਾਲੇ ਕਮਿਸ਼ਨ ਦੀ ਅਗਵਾਈ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਨੇ ਪਿਛਲੇ ਸਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਜਾਂਚ ਕਰਨ ਲਈ ਇੱਕ ਐਸਆਈਟੀ ਬਣਾਉਣ ਕਿ ਨਕੋਦਰ ਪੁਲਿਸ ਗੋਲੀਬਾਰੀ ਬਾਰੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਇੱਕ ਹਿੱਸਾ ਕਿਵੇਂ ਗਾਇਬ ਹੋ ਗਿਆ ਅਤੇ ਫਰਵਰੀ 1986 ਦੀ ਗੋਲੀਬਾਰੀ ਦੀ ਘਟਨਾ ਵਿੱਚ ਚਾਰ ਨੌਜਵਾਨਾਂ ਦੇ ਕਤਲ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਵੀ ਸ਼ੁਰੂ ਕੀਤੀ ਜਾਵੇ ਤਾਂ ਜੋ ਪੰਜਾਬ ਅਤੇ ਪੰਥ ਨੂੰ ਇਨਸਾਫ ਦਿੱਤਾ ਜਾ ਸਕੇ।
ਦੱਸ ਦਈਏ ਕੇ ਸਾਕਾ ਨਕੋਦਰ 4 ਫਰਵਰੀ 1986 ਨੂੰ ਵਾਪਰਿਆ ਪਰ ਪੰਜਾਬ ਚ ਹਾਲੇ ਵੀ ਬੇਅਦਬੀ ਦੀਆ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਪੰਜਾਬ ਦੇ ਕਿਸੇ ਨਾ ਕਿਸੇ ਜਿਲ੍ਹੇ ਚ ਕੀਤੇ ਨਾ ਕੀਤੇ ਬੇਅਦਬੀ ਦੀ ਘਟਨਾ ਵਾਪਰਦੀ ਰਹੀ ਹੈ ਸਿੱਖ ਪ੍ਰੰਪਰਾ ਦੇ ਅਨੁਸਾਰ ਬਹੁਤ ਸਾਰੇ ਮੁਜਰਮਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਗਈਆ ਪਰ ਫਿਰ ਇਹਨਾਂ ਘਟਨਾਵਾਂ ਨੂੰ ਠੱਲ ਨਹੀਂ ਪੈ ਰਹੀ 2015 ਦੇ ਵਿਚ ਬਰਗਾੜੀ ਕੋਟਕਪੂਰਾ ਗੋਲੀ ਕਾਂਡ ਵਿਚ ਵੀ ਸੰਗਤਾਂ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਚ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੀਆਂ ਸਨ ਅਤੇ ਇਸ ਰੋਸ ਪ੍ਰਦਰਸ਼ਨ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਵਿਚ ਕਈ ਸਿੰਘ ਸ਼ਹੀਦ ਹੋ ਗਏ ਸੀ ਅਤੇ ਕਈ ਲੋਕ ਜਖਮੀ ਵੀ ਹੋ ਗਏ ਸਨ ਜਿਸ ਤੋਂ ਬਾਅਦ ਪੰਜਾਬ ਚ ਇਸ ਘਟਨਾ ਨੂੰ ਲੈ ਕੇ ਵਿਵਾਦ ਛਿੜ ਗਿਆ ਸੀ ਅਤੇ ਉਸ ਸਮੇਂ ਦੀਆ ਸਰਕਾਰਾਂ ਅਤੇ ਪੁਲਿਸ ਪ੍ਰਸ਼ਸ਼ਨ ਤੇ ਕਈ ਸਵਾਲ ਖੜੇ ਹੋ ਗਏ ਸਨ ਵੱਖ ਵੱਖ ਰਵਾਇਤੀ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਦੇਣ ਦੀ ਗੱਲ ਕੀਤੀ ਪਰ ਹਾਲੇ ਤਕ ਇਨਸਾਫ ਪੰਜਾਬ ਦੇ ਲੋਕਾਂ ਦੀ ਝੋਲੀ ਚ ਨਹੀਂ ਪਿਆ ।
ਦੱਸ ਦਈਏ ਕੇ ਪੰਜਾਬ ਵਿੱਚ ਬੇਅਦਬੀ ਵਰਗੀਆਂ ਘਟਨਾਵਾਂ ਵਾਪਰਨੀਆਂ ਬੇਹੱਦ ਚਿੰਤਾ ਦੀ ਵਿਸ਼ਾ ਹੈ ਅਤੇ ਅਕਸਰ ਜਦੋ ਵੀ ਕੀਤੇ ਇਹੋ ਜਿਹੀ ਮੰਦਭਾਗੀ ਘਟਨਾ ਪੰਜਾਬ ਚ ਵਾਪਰਦੀ ਹੈ ਤਾਂ ਅਕਸਰ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦੇਣ ਵਾਲਾ ਅਪਰਾਧੀ ਮੰਦਬੁਧੀ ਨਿਕਲਦਾ ਜਿਸ ਤੋਂ ਬਾਅਦ ਕੁਝ ਮਾਹਿਰਾਂ ਵੱਲੋ ਇਹ ਵੀ ਗੱਲ ਆਖੀ ਜਾਂਦੀ ਹੈ ਕੇ ਇਹੋ ਜਿਹੀਆਂ ਘਟਨਾਵਾਂ ਪੰਜਾਬ ਵਿਚ ਵਾਪਰਨੀਆਂ ਕਿਸੇ ਸਾਜਿਸ਼ ਦਾ ਹਿੱਸਾ ਹਨ ਇੱਕ ਸਾਜਿਸ਼ ਦੇ ਤਹਿਤ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਜੋ ਕਿ ਪੰਜਾਬ ਦੀ ਅਮਨ ਸ਼ਾਂਤੀ ਲਈ ਬੇਹੱਦ ਚਿੰਤਾ ਦਾ ਵਿਸ਼ਾ ਹਨ