Begin typing your search above and press return to search.

ਅਮਰੀਕਾ : ਮਰੀਜ਼ਾਂ ਦੇ ਹੱਕ ਵਿਚ ਨਵੇਂ ਹੁਕਮ ਹੋਏ ਲਾਗੂ

ਰਾਸ਼ਟਰਪਤੀ ਡੌਨਲਡ ਟਰੰਪ ਨੇ ਇਕ ਨਵੇਂ ਕਾਰਜਕਾਰੀ ਹੁਕਮ ’ਤੇ ਦਸਤਖ਼ਤ ਕਰਦਿਆਂ ਮਰੀਜ਼ਾਂ ਦੇ ਇਲਾਜ ’ਤੇ ਹੋਣ ਵਾਲੇ ਖਰਚੇ ਨੂੰ ਪਾਰਦਰਸ਼ੀ ਬਾਣ ਦਿਤਾ ਗਿਆ ਹੈ।

ਅਮਰੀਕਾ : ਮਰੀਜ਼ਾਂ ਦੇ ਹੱਕ ਵਿਚ ਨਵੇਂ ਹੁਕਮ ਹੋਏ ਲਾਗੂ
X

Upjit SinghBy : Upjit Singh

  |  26 Feb 2025 6:34 PM IST

  • whatsapp
  • Telegram

ਵਾਸ਼ਿੰਗਟਨ : ਰਾਸ਼ਟਰਪਤੀ ਡੌਨਲਡ ਟਰੰਪ ਨੇ ਇਕ ਨਵੇਂ ਕਾਰਜਕਾਰੀ ਹੁਕਮ ’ਤੇ ਦਸਤਖ਼ਤ ਕਰਦਿਆਂ ਮਰੀਜ਼ਾਂ ਦੇ ਇਲਾਜ ’ਤੇ ਹੋਣ ਵਾਲੇ ਖਰਚੇ ਨੂੰ ਪਾਰਦਰਸ਼ੀ ਬਾਣ ਦਿਤਾ ਗਿਆ ਹੈ। ਤਾਜ਼ਾ ਹੁਕਮਾਂ ਤਹਿਤ ਹਸਪਤਾਲਾਂ ਅਤੇ ਬੀਮਾ ਕੰਪਨੀਆਂ ਵਾਸਤੇ ਲਾਜ਼ਮੀ ਹੈ ਕਿ ਹਰ ਚੀਜ਼ ਦੀ ਕੀਮਤ ਸਪੱਸ਼ਟ ਤੌਰ ’ਤੇ ਦੱਸਣ।

ਹਸਪਤਾਲਾਂ ਅਤੇ ਬੀਮਾ ਕੰਪਨੀਆਂ ਸਪੱਸ਼ਟ ਜਾਣਕਾਰੀ ਦੇਣ ਲਈ ਪਾਬੰਦ

ਟਰੰਪ ਆਪਣੇ ਪਹਿਲੇ ਕਾਰਜਕਾਲ ਦੌਰਾਨ ਵੀ ਇਸ ਗੱਲ ’ਤੇ ਜ਼ੋਰ ਦੇ ਰਹੇ ਸਨ। ਵਾਈਟ ਹਾਊਸ ਵਿਖੇ ਡੌਮੈਸਟਿਕ ਪੌਲਿਸੀ ਕੌਂਸਲਦੇ ਡਾਇਰੈਕਟਰ ਐਂਡਰਿਊ ਬ੍ਰੈਮਬਰਗ ਨੇ ਦੱਸਿਆ ਕਿ ਕੀਮਤਾਂ ਵਿਚ ਪਾਰਦਰਸ਼ਤਾ ਰਾਸ਼ਟਰਪਤੀ ਟਰੰਪ ਦੀ ਤਰਜੀਹਾਂ ਵਿਚ ਸ਼ਾਮਲ ਰਹੀ ਹੈ ਜਿਸ ਨਾਲ ਲੱਖਾਂ ਅਮਰੀਕਾ ਵਾਸੀਆਂ ਨੂੰ ਮਦਦ ਮਿਲੇਗੀ। ਉਧਰ ਸਿਹਤ ਬੀਮਾ ਕੰਪਨੀਆਂ ਦਾ ਕਹਿਣਾ ਹੈ ਕਿ ਨਵੇਂ ਨਿਯਮ ਪ੍ਰੀਮੀਅਮ ਵਧਣ ਦਾ ਕਾਰਨ ਬਣਨਗੇ।

ਦਵਾਈਆਂ ਅਤੇ ਟੈਸਟਾਂ ਦੀ ਸਹੀ ਕੀਮਤ ਦੱਸਣੀ ਹੋਵੇਗੀ

ਹਸਪਾਤਲ ਚਲਾ ਰਹੇ ਗਰੁੱਪਸ ਦਾ ਕਹਿਣਾ ਹੈ ਕਿ ਟਰੰਪ ਦੇ ਪਿਛਲੇ ਕਾਰਜਕਾਲ ਦੌਰਾਨ ਕੀਮਤਾਂ ਅਤੇ ਸੇਵਾਵਾਂ ਦੀ ਕੀਮਤ ਐਲਾਨਣ ਨਾਲ ਸਬੰਧਤ ਹੁਕਮ ਫਸਟ ਅਮੈਂਡਮੈਂਟ ਰਾਈਟਸ ਦੀ ਉਲੰਘਣਾ ਕਰਦੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਨੀਤੀ ਬੀਮਾ ਕੰਪਨੀਆਂ ਨਾਲ ਭਾਅ ਉਪਰ ਹੇਠ ਕਰਨ ਦੇ ਰਾਹ ਵਿਚ ਅੜਿੱਕਾ ਬਣੇਗੀ। ਇਸੇ ਦੌਰਾਨ ਮੈਡੀਕਲ ਖੇਤਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਅਸਲ ਕੀਮਤਾਂ ਸਾਹਮਣੇ ਹੋਣ ’ਤੇ ਲੋਕਾਂ ਨੂੰ ਹੋਰਨਾਂ ਹਸਪਤਾਲਾਂ ਅਤੇ ਬੀਮਾ ਕੰਪਨੀਆਂ ਨਾਲ ਤੁਲਨਾ ਕਰਨ ਦਾ ਮੌਕਾ ਮਿਲੇਗਾ।

Next Story
ਤਾਜ਼ਾ ਖਬਰਾਂ
Share it