Begin typing your search above and press return to search.

America : 29 ਜਵਾਕਾਂ ਨਾਲ ਦਿਲ ਕੰਬਾਊ ਘਟਨਾ

ਅਮਰੀਕਾ ਵਿਚ 29 ਸਕੂਲੀ ਬੱਚਿਆਂ ਦੀਆਂ ਚੀਕਾਂ ਨਿਕਲ ਗਈਆਂ ਜਦੋਂ ਸਕੂਲ ਬੱਸ ਦੀ ਮਹਿਲਾ ਡਰਾਈਵਰ ਨੇ ਬਗੈਰ ਸੋਚੇ ਸਮਝੇ ਰੇਲਵੇ ਟਰੈਕ ਪਾਰ ਕਰਨ ਦਾ ਯਤਨ ਕੀਤਾ ਅਤੇ ਉਪਰੋਂ ਟ੍ਰੇਨ ਆ ਗਈ

America : 29 ਜਵਾਕਾਂ ਨਾਲ ਦਿਲ ਕੰਬਾਊ ਘਟਨਾ
X

Upjit SinghBy : Upjit Singh

  |  9 April 2026 5:31 PM IST

  • whatsapp
  • Telegram

ਫ਼ਲੋਰੀਡਾ : ਅਮਰੀਕਾ ਵਿਚ 29 ਸਕੂਲੀ ਬੱਚਿਆਂ ਦੀਆਂ ਚੀਕਾਂ ਨਿਕਲ ਗਈਆਂ ਜਦੋਂ ਸਕੂਲ ਬੱਸ ਦੀ ਮਹਿਲਾ ਡਰਾਈਵਰ ਨੇ ਬਗੈਰ ਸੋਚੇ ਸਮਝੇ ਰੇਲਵੇ ਟਰੈਕ ਪਾਰ ਕਰਨ ਦਾ ਯਤਨ ਕੀਤਾ ਅਤੇ ਉਪਰੋਂ ਟ੍ਰੇਨ ਆ ਗਈ। ਫ਼ਲੋਰੀਡਾ ਵਿਚ ਵਾਪਰੀ ਦਿਲ ਕੰਬਾਊ ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ ਅਤੇ ਪੁਲਿਸ ਨੇ ਸਕੂਲ ਬੱਸ ਦੀ 67 ਸਾਲਾ ਡਰਾਈਵਰ ਇਵੌਨ ਹੈਂਪਟਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬੱਸ ਦੇ ਅੰਦਰ ਲੱਗੇ ਕੈਮਰੇ ਵਿਚ ਬੱਚਿਆਂ ਦੇ ਕੁਰਲਾਉਣ ਦੀ ਆਵਾਜ਼ ਸੁਣੀ ਜਾ ਸਕਦੀ ਹੈ ਜਦਕਿ ਆਲੇ ਦੁਆਲੇ ਮੌਜੂਦ ਕੁਝ ਲੋਕਾਂ ਨੇ ਵੀ ਘਟਨਾ ਦੀ ਵੀਡੀਓ ਬਣਾਈ।

ਰੇਲ ਗੱਡੀ ਨੇ ਉਡਾ ਦੇਣੇ ਸਨ ਬੱਸ ਦੀ ਪਰਖੱਚੇ

ਵੀਡੀਓ ਰਾਹੀਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੁਝ ਸੈਕਿੰਡ ਦੀ ਦੇਰ ਹੋ ਜਾਂਦੀ ਤਾਂ ਬੱਚਿਆਂ ਦਾ ਬਚਣਾ ਮੁਸ਼ਕਲ ਹੋ ਜਾਂਦਾ। ਸਮਟਰ ਕਾਊਂਟੀ ਦੇ ਸ਼ੈਰਿਫ਼ ਦਫ਼ਤਰ ਨੇ ਦੱਸਿਆ ਕਿ ਬੁਸ਼ਨੈਲ ਕਸਬੇ ਦੇ ਸੈਂਟਰਲ ਐਵੇਨਿਊ ਅਤੇ ਨੌਰਥ ਮਾਰਕਿਟ ਸਟ੍ਰੀਟ ਇਲਾਕੇ ਵਿਚ ਹੈਰਾਨਕੁੰਨ ਘਟਨਾ ਬਾਰੇ ਪਤਾ ਲੱਗਾ। 67 ਸਾਲ ਦੀ ਮਹਿਲਾ ਬੱਸ ਡਰਾਈਵਰ ਵਿਰੁੱਧ ਬੱਚਿਆਂ ਨਾਲ ਸਬੰਧਤ ਅਣਗਹਿਲੀ ਵਰਤਣ ਦੇ 29 ਦੋਸ਼ ਆਇਦ ਕੀਤੇ ਗਏ ਹਨ। ਘਟਨਾ ਵੇਲੇ ਬੱਸ ਵਿਚ ਬੱਚਿਆਂ ਸਣੇ 31 ਜਣੇ ਸਵਾਰ ਸਨ।

ਮਹਿਲਾ ਬੱਸ ਡਰਾਈਵਰ ਦੀ ਘੋਰ ਲਾਪ੍ਰਵਾਹੀ

ਜ਼ਿਲ੍ਹਾ ਸਕੂਲ ਸੁਪਰਡੈਂਟ ਲੋਗਨ ਬ੍ਰਾਊਨ ਨੇ ਦੱਸਿਆ ਕਿ ਮਾਲ ਗੱਡੀ ਅਤੇ ਸਕੂਲ ਬੱਸ ਦਰਮਿਆਨ ਸਿਰਫ ਛੇ ਇੰਚ ਦੇ ਫ਼ਾਸਲੇ ਨਾਲ ਵੱਡਾ ਜਾਨੀ ਨੁਕਸਾਨ ਬਚ ਗਿਆ। ਦੱਸਿਆ ਜਾ ਰਿਹਾ ਹੈ ਕਿ ਟਰੇਨ ਡਰਾਈਵਰ ਨੇ ਕਰੌਸਿੰਗ ’ਤੇ ਬੱਸ ਦੇਖ ਲਈ ਅਤੇ ਬਰੇਕ ਲਾਉਣ ਦਾ ਯਤਨ ਕਰਦਿਆਂ ਉਚੀ ਹੌਰਨ ਵਜਾਉਣ ਲੱਗਾ। ਜੇ ਬੱਸ ਰਾਹ ਵਿਚੋਂ ਨਾ ਹਟਦੀ ਤਾਂ ਇਸ ਦੇ ਪਰਖੱਚੇ ਉਡ ਜਾਂਦੇ। ਜਿਥੇ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ, ਉਥੇ ਹੀ ਸਮਟਰ ਕਾਊਂਟੀ ਸਕੂਲ ਜ਼ਿਲ੍ਹੇ ਵੱਲੋਂ ਵੀ ਘਟਨਾ ਨੂੰ ਡੂੰਘਾਈ ਨਾਲ ਘੋਖਿਆ ਜਾ ਰਿਹਾ ਹੈ।

Next Story
ਤਾਜ਼ਾ ਖਬਰਾਂ
Share it