America : 2 ਹੈਲੀਕਾਪਟਰਾਂ ਦੀ ਅਸਮਾਨ ਵਿਚ ਟੱਕਰ
ਅਮਰੀਕਾ ਦੇ ਨਿਊ ਜਰਸੀ ਸੂਬੇ ਵਿਚ ਦੋ ਹੈਲੀਕਾਪਟਰਾਂ ਦੀ ਅਸਮਾਨ ਵਿਚ ਟੱਕਰ ਦਾ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ

By : Upjit Singh
ਨਿਊ ਜਰਸੀ : ਅਮਰੀਕਾ ਦੇ ਨਿਊ ਜਰਸੀ ਸੂਬੇ ਵਿਚ ਦੋ ਹੈਲੀਕਾਪਟਰਾਂ ਦੀ ਅਸਮਾਨ ਵਿਚ ਟੱਕਰ ਦਾ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ ਜਿਸ ਦੌਰਾਨ ਇਕ ਪਾਇਲਟ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਹੈਮਿੰਟਨ ਦੇ ਪੁਲਿਸ ਮੁਖੀ ਕੈਵਿਨ ਫਰੀਲ ਨੇ ਦੱਸਿਆ ਕਿ ਐਫ਼ 28 ਏ ਅਤੇ ਐਨਸਟ੍ਰੌਮ 280 ਹੈਲੀਕਾਪਟਰਾਂ ਦੀ ਟੱਕਰ ਹੋਈ ਅਤੇ ਦੋਹਾਂ ਵਿਚ ਸਿਰਫ਼ ਪਾਇਲਟ ਸਵਾਰ ਸਨ।
ਇਕ ਪਾਇਲਟ ਹਲਾਕ, ਦੂਜੇ ਦੀ ਹਾਲਤ ਨਾਜ਼ੁਕ
ਹਾਦਸੇ ਵਾਲੀ ਥਾਂ ਦੇ ਨੇੜੇ ਮੌਜੂਦ ਇਕ ਸ਼ਖਸ ਨੇ ਹੈਰਾਨਕੁੰਨ ਵੀਡੀਓ ਰਿਕਾਰਡ ਕਰ ਲਈ ਜਿਸ ਵਿਚ ਟੱਕਰ ਸਾਫ਼ ਤੌਰ ’ਤੇ ਦੇਖੀ ਜਾ ਸਕਦੀ ਹੈ। ਹੈਮਿੰਟਨ ਫ਼ਾਇਰ ਡਿਪਾਰਟਮੈਂਟ ਨੇ ਦੱਸਿਆ ਕਿ ਫ਼ਿਲਹਾਲ ਟੱਕਰ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗਾ ਅਤੇ ਫ਼ੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਵੱਲੋਂ ਮਾਮਲਾ ਆਪਣੇ ਹੱਥਾਂ ਵਿਚ ਲਿਆ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਹੈਮਿੰਟਨ ਸ਼ਹਿਰ ਦੀ ਆਬਾਦੀ ਤਕਰੀਬਨ 15 ਹਜ਼ਾਰ ਹੈ ਅਤੇ ਇਹ ਫ਼ਿਲਾਡੈਲਫ਼ੀਆ ਤੋਂ 35 ਮੀਲ ਦੱਖਣ-ਪੂਰਬ ਵੱਲ ਸਥਿਤ ਹੈ। ਉਧਰ ਨਿਊ ਜਰਸੀ ਦੀ ਕਾਰਜਕਾਰੀ ਗਵਰਨਰ ਤਾਹੇਸ਼ਾ ਵੇਅ ਨੇ ਕਿਹਾ ਕਿ ਹਾਦਸੇ ਮਗਰੋਂ ਉਹ ਲਗਾਤਾਰ ਜਾਂਚਕਰਤਾਵਾਂ ਦੇ ਸੰਪਰਕ ਵਿਚ ਹਨ।


