Begin typing your search above and press return to search.

America ਤੋਂ ਭਾਰਤ ਦਾ Airfare ਹੋਇਆ ਦੁੱਗਣਾ

ਨਿਊ ਯਾਰਕ-ਦਿੱਲੀ ਰੂਟ ਸਣੇ ਨੌਰਥ ਅਮੈਰਿਕਾ ਦੇ ਪ੍ਰਮੁੱਖ ਹਵਾਈ ਅੱਡਿਆਂ ਤੋਂ ਭਾਰਤ ਦਾ ਕਿਰਾਇਆ ਤਕਰੀਬਨ ਦੁਗਣਾ ਹੋ ਗਿਆ ਹੈ

America ਤੋਂ ਭਾਰਤ ਦਾ Airfare ਹੋਇਆ ਦੁੱਗਣਾ
X

Upjit SinghBy : Upjit Singh

  |  10 March 2026 6:03 PM IST

  • whatsapp
  • Telegram

ਨਿਊ ਯਾਰਕ : ਨਿਊ ਯਾਰਕ-ਦਿੱਲੀ ਰੂਟ ਸਣੇ ਨੌਰਥ ਅਮੈਰਿਕਾ ਦੇ ਪ੍ਰਮੁੱਖ ਹਵਾਈ ਅੱਡਿਆਂ ਤੋਂ ਭਾਰਤ ਦਾ ਕਿਰਾਇਆ ਤਕਰੀਬਨ ਦੁਗਣਾ ਹੋ ਗਿਆ ਹੈ। ਜੀ ਹਾਂ, ਜੌਹਨ ਐਫ਼. ਕੈਨੇਡੀ ਇੰਟਰਨੈਸ਼ਨਲ ਏਅਰਪੋਰਟ ਤੋਂ ਨਵੀਂ ਦਿੱਲੀ ਦਾ ਕਿਰਾਇਆ 1 ਲੱਖ 34 ਹਜ਼ਾਰ ਤੋਂ 2 ਲੱਖ 25 ਹਜ਼ਾਰ ਰੁਪਏ ਦਰਮਿਆਨ ਚੱਲ ਰਿਹਾ ਹੈ ਜਦਕਿ ਇਸ ਤੋਂ ਪਹਿਲਾਂ 45 ਹਜ਼ਾਰ ਤੋਂ ਇਕ ਲੱਖ ਰੁਪਏ ਦਰਮਿਆਨ ਏਅਰ ਟਿਕਟਸ ਮਿਲ ਰਹੀਆਂ ਸਨ। ਨਿਊ ਜਰਸੀ ਦੇ ਨਿਊ ਅਰਕ ਹਵਾਈ ਅੱਡੇ ਤੋਂ ਮੁੰਬਈ ਦਰਮਿਆਨ ਕਿਰਾਇਆ 1 ਲੱਖ 8 ਹਜ਼ਾਰ ਤੋਂ 2 ਲੱਖ 5 ਹਜ਼ਾਰ ਦਰਮਿਆਨ ਚੱਲ ਰਿਹਾ ਹੈ ਜੋ ਅਤੀਤ ਵਿਚ 40 ਹਜ਼ਾਰ ਤੋਂ 70 ਹਜ਼ਾਰ ਦਰਮਿਆਨ ਦਰਜ ਕੀਤਾ ਗਿਆ।

ਨਿਊ ਯਾਰਕ-ਦਿੱਲੀ ਫ਼ਲਾਈਟ ਦਾ ਕਿਰਾਇਆ 2 ਲੱਖ ਰੁ.

ਸਭ ਤੋਂ ਮੋਟਾ ਵਾਧਾ ਸ਼ਿਕਾਗੋ-ਮੁੰਬਈ ਫ਼ਲਾਈਟ ਵਿਚ ਦੇਖਣ ਨੂੰ ਮਿਲ ਰਿਹਾ ਹੈ ਅਤੇ ਤਾਜ਼ਾ ਮੌਕੇ ’ਤੇ ਟਿਕਟ ਲੈਣੀ ਹੋਵੇ ਤਾਂ 1 ਲੱਖ 90 ਹਜ਼ਾਰ ਤੋਂ 2 ਲੱਖ 80 ਹਜ਼ਾਰ ਰੁਪਏ ਅਦਾ ਕਰਨੇ ਪੈ ਰਹੇ ਹਨ। ਸ਼ਿਕਾਗੋ ਤੋਂ ਨਵੀਂ ਦਿੱਲੀ ਦਾ ਜ਼ਿਕਰ ਕੀਤਾ ਜਾਵੇ ਤਾਂ ਮੌਕੇ ’ਤੇ ਏਅਰ ਟਿਕਟ ਵਾਸਤੇ 1 ਲੱਖ 37 ਹਜ਼ਾਰ ਤੋਂ 1 ਲੱਖ 83 ਹਜ਼ਾਰ ਰੁਪਏ ਮੰਗੇ ਜਾ ਰਹੇ ਹਨ ਜਦਕਿ ਆਮ ਹਾਲਾਤ ਵਿਚ 45 ਹਜ਼ਾਰ ਤੋਂ 70 ਹਜ਼ਾਰ ਰੁਪਏ ਹੀ ਮੰਗੇ ਜਾਂਦੇ ਸਨ। ਦੂਜੇ ਪਾਸੇ ਸ਼ਟਡਾਊਨ ਦੇ ਚਲਦਿਆਂ ਅਮਰੀਕਾ ਦੇ ਹਵਾਈ ਅੱਡਿਆਂ ’ਤੇ ਹਾਲਾਤ ਵਿਚ ਸੁਧਾਰ ਨਹੀਂ ਹੋ ਰਿਹਾ ਅਤੇ ਜ਼ਿਆਦਾਤਰ ਥਾਵਾਂ ’ਤੇ ਲੰਮੀਆਂ ਕਤਾਰਾਂ ਨਜ਼ਰ ਆਈਆਂ। ਦੁਨੀਆਂ ਦੇ ਸਭ ਤੋਂ ਰੁਝੇਵਿਆਂ ਵਾਲੇ ਹਵਾਈ ਅੱਡਿਆਂ ਵਿਚੋਂ ਇਕ ਜਾਰਜੀਆ ਦੇ ਹਾਰਟਸਫ਼ੀਲਡ ਜੈਕਸਨ ਐਟਲਾਂਟਾ ਇੰਟਰਨੈਸ਼ਨਲ ਏਅਰ ਪੋਰਟ ’ਤੇ ਮੁਸਾਫਰਾਂ ਨੂੰ ਸੁਰੱਖਿਆ ਜਾਂਚ ਮੁਕੰਮਲ ਕਰਵਾਉਣ ਵਾਸਤੇ ਘੰਟਿਆਂਬੱਧੀ ਉਡੀਕ ਕਰਨੀ ਪੈ ਰਹੀ ਹੈ।

ਸ਼ਿਕਾਗੋ-ਮੁੰਬਈ ਫਲਾਈਟ ਦਾ ਕਿਰਾਇਆ 2.5 ਲੱਖ ਰੁ.

ਹਿਊਸਟਨ ਦੇ ਵਿਲੀਅਮ ਪੀ. ਹੌਬੀ ਏਅਰਪੋਰਟ ’ਤੇ ਪੁੱਜਣ ਵਾਲੇ ਮੁਸਾਫ਼ਰਾਂ ਨੂੰ ਜਹਾਜ਼ ਤੱਕ ਪੁੱਜਣ ਵਿਚ 4 ਘੰਟੇ ਤੋਂ ਵੱਧ ਸਮਾਂ ਲੱਗ ਰਿਹਾ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਰਾਹੀਂ ਸਮੱਸਿਆ ਨੂੰ ਸਪੱਸ਼ਟ ਤੌਰ ’ਤੇ ਸਮਝਿਆ ਜਾ ਸਕਦਾ ਹੈ। ਦੱਸ ਦੇਈਏ ਕਿ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਵੱਲੋਂ ਗ੍ਰਹਿ ਸੁਰੱਖਿਆ ਵਿਭਾਗ ਦੇ ਖਰਚਾ ਬਿਲ ਨੂੰ ਪਾਸ ਕਰ ਦਿਤਾ ਗਿਆ ਪਰ ਸੈਨੇਟ ਵਿਚ ਸੱਤਾਧਾਰੀ ਰਿਪਬਲਿਕਨ ਪਾਰਟੀ ਨੂੰ ਲੋੜੀਂਦੀਆਂ 60 ਵੋਟਾਂ ਹਾਸਲ ਨਾ ਹੋ ਸਕੀਆਂ। ਡੈਮੋਕ੍ਰੈਟਸ ਆਪਣੀਆਂ ਮੰਗਾਂ ਪੂਰੀਆਂ ਕਰਵਾਉਣਾ ਚਾਹੁੰਦੇ ਹਨ ਜਦਕਿ ਰਾਸ਼ਟਰਪਤੀ ਡੌਨਲਡ ਟਰੰਪ ਹਵਾਈ ਮੁਸਾਫ਼ਰਾਂ ਦੀ ਖੱਜਲ ਖੁਆਰੀ ਵਾਸਤੇ ਵਿਰੋਧੀ ਧਿਰ ਨੂੰ ਜ਼ਿੰਮੇਵਾਰ ਦੱਸ ਰਹੇ ਹਨ।

Next Story
ਤਾਜ਼ਾ ਖਬਰਾਂ
Share it