ਪ੍ਰਦਰਸ਼ਨਕਾਰੀਆਂ ਨੇ ਸਾੜਿਆ ਬੰਗਲਾਦੇਸ਼ ਦੇ ਸਾਬਕਾ ਕ੍ਰਿਕਟਰ ਮਸ਼ਰਫੇ ਮੁਰਤਜ਼ਾ ਦਾ ਘਰ
ਪ੍ਰਦਰਸ਼ਨਕਾਰੀ ਬੰਗਲਾਦੇਸ਼ ਦੇ ਨੌਜਵਾਨਾਂ ਵਿੱਚ ਇਸ ਗੱਲ ਨੂੰ ਲੈ ਕੇ ਨਾਰਾਜ਼ਗੀ ਸੀ ਕਿ ਮੁਰਤਜ਼ਾ ਉਨ੍ਹਾਂ ਦੇ ਨਾਲ ਕਿਉਂ ਨਹੀਂ ਖੜ੍ਹੇ ਜਿਸ ਕਾਰਨ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ
By : lokeshbhardwaj
ਬੰਗਲਾਦੇਸ਼ : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫਾ ਦੇਣ ਅਤੇ ਸੋਮਵਾਰ ਨੂੰ ਦੇਸ਼ ਛੱਡਣ ਤੋਂ ਬਾਅਦ ਦੇਸ਼ ਵਿੱਚ ਹਿੰਸਾ ਅਤੇ ਹਫੜਾ-ਦਫੜੀ ਜਾਰੀ ਰਹਿਣ ਕਾਰਨ ਪ੍ਰਦਰਸ਼ਨਕਾਰੀਆਂ ਵੱਲੋਂ ਲਗਾਤਾਰ ਹਿੰਸਾ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਵਿਚਾਲੇ ਇੱਕ ਹੋਰ ਵੱਡੀ ਖਬਰ ਨਿੱਕਲ ਕੇ ਸਾਹਮਣੇ ਆਈ ਹੈ ਜਿਸ 'ਚ ਕਿਹਾ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਕਥਿਤ ਤੌਰ 'ਤੇ ਬੰਗਲਾਦੇਸ਼ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਸ਼ਰਫੇ ਬਿਨ ਮੁਰਤਜ਼ਾ ਦੇ ਘਰ ਨੂੰ ਅੱਗ ਲਗਾ ਦਿੱਤੀ ਹੈ । ਜਾਣਕਾਰੀ ਅਨੁਸਾਰ ਮੁਰਤਜ਼ਾ ਇਸ ਸਾਲ ਦੇ ਸ਼ੁਰੂ ਵਿੱਚ ਬੰਗਲਾਦੇਸ਼ ਵਿੱਚ ਹੋਈਆਂ ਆਮ ਚੋਣਾਂ ਦੌਰਾਨ ਅਵਾਮੀ ਲੀਗ ਦੇ ਉਮੀਦਵਾਰ ਵਜੋਂ ਲਗਾਤਾਰ ਦੂਜੀ ਵਾਰ ਸੀਟ ਜਿੱਤਣ ਵਾਲੇ ਖੁਲਨਾ ਡਿਵੀਜ਼ਨ ਦੇ ਨਰੈਲ-2 ਹਲਕੇ ਤੋਂ ਸੰਸਦ ਮੈਂਬਰ ਰਹੇ ਹਨ । ਮੁਰਤਜ਼ਾ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਦੇ ਹੀ ਸੰਸਦ ਮੈਂਬਰ ਹਨ ।
ਪ੍ਰਦਰਸ਼ਨਕਾਰੀ ਬੰਗਲਾਦੇਸ਼ ਦੇ ਨੌਜਵਾਨਾਂ ਵਿੱਚ ਇਸ ਗੱਲ ਨੂੰ ਲੈ ਕੇ ਨਾਰਾਜ਼ਗੀ ਸੀ ਕਿ ਮੁਰਤਜ਼ਾ ਉਨ੍ਹਾਂ ਦੇ ਨਾਲ ਕਿਉਂ ਨਹੀਂ ਖੜ੍ਹੇ ਜਿਸ ਕਾਰਨ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ । ਮੁਰਤਜ਼ਾ ਨੇ ਵੱਖ-ਵੱਖ ਫਾਰਮੈਟਾਂ ਵਿੱਚ 117 ਮੈਚਾਂ ਵਿੱਚ ਬੰਗਲਾਦੇਸ਼ ਦੀ ਕਪਤਾਨੀ ਕੀਤੀ, ਜੋ ਉਸਦੇ ਦੇਸ਼ ਲਈ ਸਭ ਤੋਂ ਵੱਧ ਹੈ। ਆਪਣੇ ਵਿਆਪਕ ਕ੍ਰਿਕਟ ਕਰੀਅਰ ਦੌਰਾਨ, ਉਸ ਨੇ 390 ਅੰਤਰਰਾਸ਼ਟਰੀ ਵਿਕਟਾਂ ਦਾ ਦਾਅਵਾ ਕੀਤਾ ਅਤੇ 36 ਟੈਸਟ, 220 ਵਨਡੇ ਅਤੇ 54 ਟੀ-20 ਵਿੱਚ 2,955 ਦੌੜਾਂ ਬਣਾਈਆਂ। ਰਿਟਾਇਰਮੈਂਟ ਤੋਂ ਬਾਅਦ, ਉਸ ਨੇ 2018 ਵਿੱਚ ਰਾਜਨੀਤੀ ਵਿੱਚ ਕਦਮ ਰੱਖਿਆ, ਹਸੀਨਾ ਦੀ ਅਗਵਾਈ ਵਾਲੀ ਅਵਾਮੀ ਲੀਗ ਵਿੱਚ ਸ਼ਾਮਲ ਹੋਏ , ਅਤੇ ਨਰੈਲ-2 ਹਲਕੇ ਤੋਂ ਸੰਸਦ ਮੈਂਬਰ ਵਜੋਂ ਇੱਕ ਸੀਟ ਜਿੱਤੀ ।