Begin typing your search above and press return to search.

Canada ਤੋਂ ਬਾਅਦ America ਵਿਚ ਸਿੱਖ ਨੌਜਵਾਨ ਦਾ ਕਤਲ

ਕੈਨੇਡਾ ਤੋਂ ਬਾਅਦ ਅਮਰੀਕਾ ਵਿਚ ਸਿੱਖ ਨੌਜਵਾਨਾਂ ’ਤੇ ਗੋਲੀਆਂ ਚੱਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ

Canada ਤੋਂ ਬਾਅਦ America ਵਿਚ ਸਿੱਖ ਨੌਜਵਾਨ ਦਾ ਕਤਲ
X

Upjit SinghBy : Upjit Singh

  |  18 March 2026 5:52 PM IST

  • whatsapp
  • Telegram

ਨਿਊ ਯਾਰਕ : ਕੈਨੇਡਾ ਤੋਂ ਬਾਅਦ ਅਮਰੀਕਾ ਵਿਚ ਸਿੱਖ ਨੌਜਵਾਨਾਂ ’ਤੇ ਗੋਲੀਆਂ ਚੱਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਅਤੇ ਤਾਜ਼ਾ ਵਾਰਦਾਤ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਪਿੰਡ ਫ਼ਤਿਹਪੁਰ ਨਾਲ ਸਬੰਧਤ ਨੌਜਵਾਨ ਗੁਰਦਾਸ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਗੁਰਦਾਸ ਸਿੰਘ 12ਵੀਂ ਪਾਸ ਕਰਨ ਮਗਰੋਂ ਅਮਰੀਕਾ ਪੁੱਜਾ ਅਤੇ ਆਪਣੇ ਰਿਸ਼ਤੇਦਾਰਾਂ ਕੋਲ ਰਹਿੰਦਿਆਂ ਜ਼ਿੰਦਗੀ ਦਾ ਸੰਘਰਸ਼ ਆਰੰਭਿਆ। ਪਰਵਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਰਦਾਸ ਸਿੰਘ ਇਕ ਸ਼ੌਪਿੰਗ ਮਾਲ ਦੀ ਪਾਰਕਿੰਗ ਵਿਚ ਆਪਣੀ ਗੱਡੀ ਵਿਚ ਬੈਠਾ ਸੀ ਜਦੋਂ ਹਮਲਾਵਰ ਨੇ ਬਗੈਰ ਕਿਸੇ ਭੜਕਾਹਟ ਤੋਂ ਗੋਲੀਆਂ ਚਲਾ ਦਿਤੀਆਂ।

ਪਾਰਕਿੰਗ ਵਿਚ ਗੁਰਦਾਸ ਸਿੰਘ ਨੂੰ ਮਾਰੀਆਂ ਗੋਲੀਆਂ

ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਫ਼ਿਲਹਾਲ ਹਮਲੇ ਦੇ ਮਕਸਦ ਬਾਰੇ ਪਤਾ ਨਹੀਂ ਲੱਗ ਸਕਿਆ। ਗੁਰਦਾਸ ਸਿੰਘ ਦੇ ਪਿਤਾ ਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਰਜ਼ਾ ਚੁੱਕ ਕੇ ਆਪਣੇ ਪੁੱਤ ਨੂੰ ਅਮਰੀਕਾ ਭੇਜਿਆ ਤਾਂਕਿ ਉਸ ਦਾ ਭਵਿੱਖ ਬਿਹਤਰ ਹੋ ਸਕੇ। ਗੁਰਦਾਸ ਸਿੰਘ ਦੀ ਭੈਣ ਕੈਨੇਡਾ ਵਿਚ ਪੜ੍ਹਦੀ ਹੈ ਅਤੇ ਹਾਲ ਹੀ ਵਿਚ ਉਸ ਨੇ ਆਪਣੀ ਕਮਾਈ ਵਿਚੋਂ ਹਜ਼ਾਰਾਂ ਡਾਲਰ ਭੈਣ ਵਾਸਤੇ ਭੇਜੇ ਤਾਂਕਿ ਪੰਜਾਬ ਬੈਠੇ ਮਾਪਿਆਂ ਨੂੰ ਆਰਥਿਕ ਔਕੜਾਂ ਦਾ ਸਾਹਮਣਾ ਨਾ ਕਰਨਾ ਪਵੇ। ਗੁਰਦਾਸ ਸਿੰਘ ਦੇ ਮਾਪਿਆਂ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਜਿਨ੍ਹਾਂ ਨੂੰ ਆਪਣੇ ਪੁੱਤ ਤੋਂ ਬਹੁਤ ਉਮੀਦਾਂ ਸਨ। ਦਵਿੰਦਰ ਸਿੰਘ ਵੱਲੋਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਦੇ ਪੁੱਤ ਦੀ ਦੇਹ ਅਮਰੀਕਾ ਤੋਂ ਲਿਆਉਣ ਵਿਚ ਮਦਦ ਕੀਤੀ ਜਾਵੇ।

Next Story
ਤਾਜ਼ਾ ਖਬਰਾਂ
Share it