Begin typing your search above and press return to search.

ਨੇਪਾਲ 'ਚ ਹਵਾਈ ਜਹਾਜ਼ ਨਾਲ ਵਾਪਰਿਆ ਦਰਦਨਾਕ ਹਾਦਸਾ,18 ਲੋਕਾਂ ਦੀ ਗਈ ਜਾਨ

ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਬੁੱਧਵਾਰ ਸਵੇਰੇ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ 'ਚ ਸਵਾਰ 19 ਲੋਕਾਂ 'ਚੋਂ 18 ਦੀ ਮੌਤ ਹੋ ਗਈ ਹੈ।

ਨੇਪਾਲ ਚ ਹਵਾਈ ਜਹਾਜ਼ ਨਾਲ ਵਾਪਰਿਆ ਦਰਦਨਾਕ ਹਾਦਸਾ,18 ਲੋਕਾਂ ਦੀ ਗਈ ਜਾਨ
X

lokeshbhardwajBy : lokeshbhardwaj

  |  24 July 2024 2:21 PM GMT

  • whatsapp
  • Telegram

ਨੇਪਾਲ : ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਬੁੱਧਵਾਰ ਸਵੇਰੇ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ 'ਚ ਸਵਾਰ 19 ਲੋਕਾਂ 'ਚੋਂ 18 ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਜ਼ਖਮੀ ਪਾਇਲਟ ਕੈਪਟਨ ਐੱਮ. ਸ਼ਾਕਿਆ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ ਹੈ। ਜਹਾਜ਼ ਕਾਠਮੰਡੂ ਤੋਂ ਪੋਖਰਾ ਜਾ ਰਿਹਾ ਸੀ । ਕਿਹਾ ਜਾ ਰਿਹਾ ਹੈ ਕਿ ਜਹਾਜ਼ ਨੇ ਸਵੇਰੇ ਕਰੀਬ 11 ਵਜੇ ਤ੍ਰਿਭੁਵਨ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਜਿਸ ਦੇ ਕੁਝ ਪਲਾਂ ਵਿੱਚ ਹੀ ਇਹ ਕਰੈਸ਼ ਹੋ ਗਿਆ । 9N-AME ਜਹਾਜ਼ ਸੌਰਯਾ ਏਅਰਲਾਈਨਜ਼ ਦਾ ਸੀ । ਦੱਸਦਈਏ ਕਿ ਇਸ ਹਾਦਸੇ 'ਚ ਮਰਨ ਵਾਲਿਆਂ 'ਚੋਂ 17 ਸੌਰਯਾ ਏਅਰਲਾਈਨਜ਼ ਦੇ ਕਰਮਚਾਰੀ ਸਨ , ਜਦਕਿ ਬਾਕੀ 2 ਚਾਲਕ ਦਲ ਦੇ ਮੈਂਬਰ ਸਨ । ਜਾਣਕਾਰੀ ਅਨੁਸਾਰ ਇਸ ਹਾਦਸੇ 'ਚ ਸਿਰਫ ਕਪਤਾਨ ਨੂੰ ਹੀ ਜ਼ਿੰਦਾ ਬਚਾਇਆ ਗਿਆ ਸੀ ਅਤੇ ਉਹ ਵੀ ਇਸ ਸਮੇਂ ਹਸਪਤਾਲ ਵਿੱਚ ਇਲਾਜ ਦੇ ਲਈ ਭਰਤੀ ਹੈ । ਇਸ ਹਾਦਸੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਚ ਇਹ ਸਾਫ ਦੇਖਿਆ ਜਾ ਰਿਹਾ ਹੈ ਕਿ ਟੇਕ-ਆਫ ਤੋਂ ਥੋੜ੍ਹੀ ਦੇਰ ਬਾਅਦ ਹੀ ਜਹਾਜ਼ ਚ ਗੜਬੜੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਇਸ ਚ ਅੱਗ ਲਗਦੀ ਹੈ ਅਤੇ ਕੁਝ ਸਮੇਂ ਇਹ ਆਪਣਾ ਕੰਟ੍ਰੋਲ ਖੋ ਕੇ ਜ਼ਮੀਨ ਤੇ ਜਾ ਟਕਰਾਉਂਦਾ ਹੈ । ਘਟਨਾ ਸਥਾਨ 'ਤੇ ਮੌਜੂਦ ਚਸ਼ਮਦੀਦਾਂ ਨੇ ਇਸ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਹਾਜ ਰਨਵੇਅ ਦੇ ਦੱਖਣੀ ਸਿਰੇ ਤੋਂ ਉਡਾਣ ਭਰ ਰਿਹਾ ਸੀ ਤਾਂ ਅਚਾਨਕ ਇਸ ਨੂੰ ਝਟਕਾ ਲੱਗਾ ਅਤੇ ਦੇਖਦੇ ਹੀ ਦੇਖਦੇ ਇਸ 'ਚ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਇਹ ਰਾਡਾਰ ਸਟੇਸ਼ਨ ਦੇ ਕੋਲ ਹਾਦਸਾਗ੍ਰਸਤ ਹੋ ਇੱਕ ਟੋਏ ਵਿੱਚ ਜਾ ਡਿੱਗਦਾ ਹੈ । ਤੁਹਾਨੂੰ ਦੱਸ ਦੇਈਏ ਕਿ ਇਸ ਦੇਸ਼ ਦਾ ਘਾਤਕ ਹਵਾਈ ਹਾਦਸਿਆਂ ਦਾ ਦੁਖਦ ਇਤਿਹਾਸ ਰਿਹਾ ਹੈ। ਬੁੱਧਵਾਰ ਦੇ ਹਾਦਸੇ ਤੋਂ ਪਹਿਲਾਂ 2000 ਤੋਂ ਲੈ ਕੇ ਹੁਣ ਤੱਕ ਇਸ ਦੇਸ਼ ਵਿੱਚ 19 ਹਵਾਈ ਹਾਦਸੇ ਹੋ ਚੁੱਕੇ ਹਨ।

Next Story
ਤਾਜ਼ਾ ਖਬਰਾਂ
Share it