Begin typing your search above and press return to search.

ਇੰਗਲੈਂਡ ’ਚ ਸਿੱਖ ਪਰਿਵਾਰ ਦੇ ਘਰ ਨੂੰ ਲਗਾਈ ਅੱਗ, 1 ਨੌਜਵਾਨ ਦੀ ਮੌਤ, 4 ਜ਼ਖ਼ਮੀ

ਇੰਗਲੈਂਡ ਵਿਚ ਇਕ ਸਿੱਖ ਪਰਿਵਾਰ ’ਤੇ ਕਾਤਲਾਨਾ ਹਮਲੇ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਐ, ਜਿਸ ਵਿਚ ਇਕ 26 ਸਾਲਾ ਸਿੱਖ ਨੌਜਵਾਨ ਦੀ ਮੌਤ ਹੋ ਗਈ ਜਦਕਿ ਪਰਿਵਾਰ ਦੇ ਚਾਰ ਹੋਰ ਮੈਂਬਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਕਿਸੇ ਵਿਅਕਤੀ ਨੇ ਰਾਤ ਦੇ ਸਮੇਂ ਉਨ੍ਹਾਂ ਦੇ ਘਰ ਨੂੰ ਪੈਟਰੌਲ ਛਿੜਕ ਦੇ ਅੱਗ ਲਗਾ ਦਿੱਤੀ

ਇੰਗਲੈਂਡ ’ਚ ਸਿੱਖ ਪਰਿਵਾਰ ਦੇ ਘਰ ਨੂੰ ਲਗਾਈ ਅੱਗ, 1 ਨੌਜਵਾਨ ਦੀ ਮੌਤ, 4 ਜ਼ਖ਼ਮੀ

Makhan shahBy : Makhan shah

  |  11 July 2024 2:48 PM GMT

  • whatsapp
  • Telegram

ਵੂਲਵਰਹੈਂਪਟਨ : ਇੰਗਲੈਂਡ ਵਿਚ ਇਕ ਸਿੱਖ ਪਰਿਵਾਰ ’ਤੇ ਕਾਤਲਾਨਾ ਹਮਲੇ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਐ, ਜਿਸ ਵਿਚ ਇਕ 26 ਸਾਲਾ ਸਿੱਖ ਨੌਜਵਾਨ ਦੀ ਮੌਤ ਹੋ ਗਈ ਜਦਕਿ ਪਰਿਵਾਰ ਦੇ ਚਾਰ ਹੋਰ ਮੈਂਬਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਕਿਸੇ ਵਿਅਕਤੀ ਨੇ ਰਾਤ ਦੇ ਸਮੇਂ ਉਨ੍ਹਾਂ ਦੇ ਘਰ ਨੂੰ ਪੈਟਰੌਲ ਛਿੜਕ ਦੇ ਅੱਗ ਲਗਾ ਦਿੱਤੀ ਅਤੇ ਫ਼ਰਾਰ ਹੋ ਗਿਆ। ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।

ਇੰਗਲੈਂਡ ਦੇ ਵੂਲਵਰਹੈਂਪਟਨ ਵਿਖੇ ਇੱਕ ਸਿੱਖ ਪਰਿਵਾਰ ’ਤੇ ਕਾਤਲਾਨਾ ਹਮਲਾ ਕਰ ਦਿੱਤਾ ਗਿਆ, ਜਿਸ ਦੌਰਾਨ ਇਕ 26 ਸਾਲਾਂ ਦੇ ਨੌਜਵਾਨ ਆਕਾਸ਼ਦੀਪ ਸਿੰਘ ਦੀ ਮੌਤ ਹੋ ਗਈ, ਜਦਕਿ ਉਸ ਦੇ ਪਰਿਵਾਰ ਵਿਚੋਂ ਚਾਰ ਹੋਰ ਮੈਂਬਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਏ। ਜਾਣਕਾਰੀ ਅਨੁਸਾਰ ਕਿਸੇ ਵਿਅਕਤੀ ਨੇ ਅਕਾਸ਼ਦੀਪ ਸਿੰਘ ਦੇ ਘਰ ’ਤੇ ਪਟਰੌਲ ਛਿੜਕ ਕੇ ਘਰ ਨੂੰ ਉਸ ਸਮੇਂ ਅੱਗ ਲਗਾ ਦਿੱਤੀ, ਜਦੋਂ ਸਾਰਾ ਪਰਿਵਾਰ ਅੰਦਰ ਸੁੱਤਾ ਹੋਇਆ ਸੀ। ਪੁਲਿਸ ਨੂੰ ਘਰ ਦੇ ਨੇੜਿਓਂ ਪਟਰੌਲ ਦਾ ਟੀਨ ਵੀ ਬਰਾਮਦ ਹੋਇਆ ਏ। ਇਸ ਘਟਨਾ ਦੀ ਇਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਐ, ਜਿਸ ਵਿਚ ਹਮਲਾਵਰ ਨੂੰ ਵਾਰਦਾਤ ਨੂੰ ਅੰਜ਼ਾਮ ਦਿੰਦੇ ਹੋਏ ਸਾਫ਼ ਦੇਖਿਆ ਜਾ ਸਕਦਾ ਏ ਅਤੇ ਅੱਗ ਲਗਾਉਣ ਤੋਂ ਬਾਅਦ ਉਹ ਫ਼ਰਾਰ ਹੋ ਜਾਂਦਾ ਏ।

ਸੀਸੀਟੀਵੀ ਦੀ ਫ਼ੁਟੇਜ ’ਚ ਪਲਾਸਕੌਮ ਰੋਡ, ਈਸਟ ਪਾਰਕ ਨੇੜੇ ਰਾਤੀਂ 1 ਵਜੇ ਕਾਲੇ ਵਿਅਕਤੀਆਂ ਵਾਲਾ ਇਕ ਵਿਅਕਤੀ ਗ੍ਰਾਊਂਡ ਫ਼ਲੋਰ ’ਤੇ ਸਿੱਖ ਪ੍ਰਵਾਰ ਦੇ ਮਕਾਨ ਦੀ ਖਿੜਕੀ ਕੋਲ ਆ ਕੇ ਪਟਰੌਲ ਛਿੜਕਦਾ ਦਿਖਾਈ ਦਿੰਦਾ ਏ, ਜਿਸ ਦੇ ਹੱਥ ਵਿਚ ਪੈਟਰੌਲ ਵਾਲਾ ਡੱਬਾ ਫੜਿਆ ਹੋਇਆ ਏ। ਪਹਿਲਾਂ ਉਸ ਵੱਲੋਂ ਖਿੜਕੀ ਦੀ ਤੋੜਫੋੜ ਕੀਤੀ ਜਾਂਦੀ ਐ ਅਤੇ ਫਿਰ ਉਹ ਮਕਾਨ ਨੂੰ ਅੱਗ ਲਗਾ ਕੇ ਤੁਰੰਤ ਫ਼ਰਾਰ ਹੋ ਜਾਂਦਾ ਏ। ਇਸ ਦੌਰਾਨ ਘਰ ਵਿਚ ਅੱਗ ਦੀਆਂ ਲਪਟਾਂ ਵੀ ਨਿਕਲਦੀਆਂ ਹੋਈਆਂ ਦੇਖੀਆਂ ਜਾ ਸਕਦੀਆਂ ਨੇ। ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਘਰ ਵਿਚ ਪਰਿਵਾਰ ਦੇ ਪੰਜ ਮੈਂਬਰ ਮੌਜੂਦ ਸਨ, ਜਿਨ੍ਹਾਂ ’ਚੋਂ ਇੱਕ ਅਕਾਸ਼ਦੀਪ ਸਿੰਘ ਦੀ ਦਮ ਘੁਟਣ ਦੇ ਨਾਲ ਮੌਤ ਹੋ ਗਈ ਜਦਕਿ ਬਾਕੀ ਜ਼ਖ਼ਮੀ ਹੋ ਗਏ। ਪਰਿਵਾਰ ਦੇ ਬਾਕੀ ਮੈਂਬਰਾਂ ਵਿਚ 52 ਸਾਲਾਂ ਦੀ ਇਕ ਔਰਤ ਅਤੇ 16 ਸਾਲਾਂ ਦੇ ਇਕ ਲੜਕੇ ਦੀ ਹਾਲਤ ਗੰਭੀਰ ਪਰ ਸਥਿਰ ਬਣੀ ਹੋਈ ਐ ਜਦਕਿ ਉਨ੍ਹਾਂ ਵਿਚੋਂ 50 ਸਾਲਾਂ ਦੇ ਇਕ ਵਿਅਕਤੀ ਤੇ 20 ਸਾਲਾਂ ਦੇ ਇਕ ਨੌਜਵਾਨ ਨੂੰ ਹਸਪਤਾਲ ਤੋਂ ਛੱੁਟੀ ਮਿਲ ਚੁੱਕੀ ਐ।

ਜਿਵੇਂ ਹੀ ਇਸ ਵਾਦਰਾਤ ਬਾਰੇ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਸਿੱਖ ਨੌਜਵਾਨ ਦੇ ਕਤਲ ਸਬੰਧੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਮੌਕੇ ’ਤੇ ਪੁੱਜੇ ਜਾਂਚ ਅਧਿਕਾਰੀਆਂ ਨੇ ਸੀਸੀਟੀਵੀ ਦੀ ਫ਼ੁਟੇਜ ਨੂੰ ਵੀ ਆਪਣੇ ਕਬਜ਼ੇ ਵਿਚ ਲੈ ਲਿਆ ਏ। ਇੱਥੇ ਹੀ ਬਸ ਨਹੀਂ, ਵੈਸਟ ਮਿਡਲੈਂਡਜ਼ ਦੀ ਪੁਲਿਸ ਵੱਲੋਂ ਇਹ ਸੀਸੀਟੀਵੀ ਵੀਡੀਓ ਆਪਣੇ ਪੇਜ਼ ’ਤੇ ਸਾਂਝੀ ਕੀਤੀ ਗਈ ਐ। ਇਸ ਸਬੰਧੀ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਨੇ ਸਾਰੀ ਘਟਨਾ ਦਾ ਜ਼ਿਕਰ ਕਰਦਿਆਂ ਆਖਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਪੜਤਾਲ ਕੀਤੀ ਜਾ ਰਹੀ ਐ ਅਤੇ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਨੂੰ ਕਬਜ਼ੇ ਵਿਚ ਲਿਆ ਗਿਆ ਏ ਤਾਂ ਜੋ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀ ਦਾ ਕੋਈ ਸੁਰਾਗ਼ ਮਿਲ ਸਕੇ। ਉਨ੍ਹਾਂ ਇਹ ਵੀ ਆਖਿਆ ਕਿ ਜਿਸ ਕਿਸੇ ਨੂੰ ਵੀ ਇਸ ਵਿਅਕਤੀ ਸਬੰਧੀ ਕੋਈ ਜਾਣਕਾਰੀ ਐ ਤਾਂ ਉਹ ਪੁਲਿਸ ਦੇ ਨਾਲ ਸਾਂਝੀ ਕਰੇ।

ਦੱਸ ਦਈਏ ਕਿ ਇਹ ਵੀ ਪਤਾ ਲੱਗਿਆ ਏ ਕਿ ਇਸ ਹਮਲੇ ’ਚ ਮਾਰਿਆ ਗਿਆ ਆਕਾਸ਼ਦੀਪ ਸਿੰਘ ਬਹੁਤ ਹੀ ਮਿਲਣਸਾਰ ਤੇ ਧਾਰਮਿਕ ਬਿਰਤੀ ਵਾਲਾ ਨੌਜਵਾਨ ਸੀ ਪਰ ਉਸ ਦੇ ਘਰ ’ਤੇ ਇਹ ਹਮਲਾ ਕਿਉਂ ਕੀਤਾ ਗਿਆ, ਇਸ ਸਬੰਧੀ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ।

Next Story
ਤਾਜ਼ਾ ਖਬਰਾਂ
Share it