Begin typing your search above and press return to search.

ਖਿਡੌਣੇ ਨਾਲ ਹੋਏ ਪ੍ਰੇਮ ਕਾਰਨ ਰੱਖ ਦਿੱਤਾ 44,637 ਰੁਪਏ ਦਾ ਇਨਾਮ,ਜਾਣੋ ਕੀ ਹੈ ਖਬਰ

ਇਕ 20 ਸਾਲ ਦੇ ਨੌਜਵਾਨ ਵੱਲੋਂ ਸਪੇਨ ਵਿੱਚ ਯਾਤਰਾ ਕਰਦੇ ਸਮੇਂ 'ਖਿਡੌਣਾ ਗੁਆ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਖਿਡੌਣੇ ਨੂੰ ਲੱਭਣ ਲਈ ਮਦਦ ਦੀ ਅਪੀਲ ਵੀ ਕੀਤੀ ।

ਖਿਡੌਣੇ ਨਾਲ ਹੋਏ ਪ੍ਰੇਮ ਕਾਰਨ ਰੱਖ ਦਿੱਤਾ 44,637 ਰੁਪਏ ਦਾ ਇਨਾਮ,ਜਾਣੋ ਕੀ ਹੈ ਖਬਰ
X

lokeshbhardwajBy : lokeshbhardwaj

  |  16 July 2024 10:31 AM IST

  • whatsapp
  • Telegram

ਚੀਨ :ਅਕਸਰ ਹੀ ਦੇਖਿਆ ਜਾਂਦਾ ਹੈ ਜਿਸ ਚੀਜ਼ ਨੂੰ ਮੁਨੱਖ ਆਪਣੇ ਰੁਟੀਨ 'ਚ ਵਰਤਦਾ ਹੈ ਤਾਂ ਉਹ ਉਸਦਾ ਆਦਿ ਹੈ ਜਾਂਦਾ ਹੈ । ਜੇਕਰ ਬੱਚਿਆਂ ਤੋਂ ਲੈਕੇ ਇੱਕ ਵੱਡੀ ਉਮਰ ਦੇ ਇਨਸਾਨ ਦੀ ਗੱਲ ਕਰੀਏ ਤਾਂ ਸਭ ਲਈ ਕੋਈ ਨਾ ਕੋਈ ਚੀਜ਼ ਬਹੁਤ ਕੀਮਤੀ ਹੁੰਦੀ ਹੈ ਅਤੇ ਜੇਕਰ ਉਹ ਚੀਜ਼ ਉਸਤੋਂ ਖੋਹ ਲਈ ਜਾਵੇ ਜਾਂ ਫਿਰ ਉਹ ਚੀਜ਼ ਉਸ ਕੋਲ੍ਹੋਂ ਗਵਾਚ ਜਾਵੇ ਤਾਂ ਉਸ ਵੱਲੋਂ ਉਸਨੂੰ ਦੋਬਾਰਾ ਹਾਸਲ ਕਰਨ ਲਈ ਜੀ-ਜਾਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ , ਠੀਕ ਇਸੇ ਤਰ੍ਹਾਂ ਦਾ ਇੱਕ ਮਾਮਲਾ ਚੀਨ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ 20 ਸਾਲ ਦੇ ਨੌਜਵਾਨ ਵੱਲੋਂ ਸਪੇਨ ਵਿੱਚ ਯਾਤਰਾ ਕਰਦੇ ਸਮੇਂ 'ਖਿਡੌਣਾ ਗੁਆਚ ਗਿਆ ਸੀ । ਜਿਸ ਤੋਂ ਬਾਅਦ ਦੁਖੀ ਹੋਏ ਇਸ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਆਪਣੇ ਗੁਆਚੇ ਹੋਏ ਖਿਡੌਣੇ ਨੂੰ ਲੱਭਣ ਲਈ ਮਦਦ ਦੀ ਅਪੀਲ ਕੀਤੀ ਗਈ । ਉਸਨੇ ਆਪਣੇ ਆਲੀਸ਼ਾਨ ਖਿਡੌਣੇ ਜਿਸ ਦਾ ਨਾਮ ਉਸ ਵੱਲੋਂ "ਬਰੈੱਡ" ਰੱਖਿਆ ਗਿਆ ਸੀ ਤਾਂ ਨੌਜਾਵਾਨ ਨੇ ਉਸ ਦੀ ਤਸਵੀਰ ਦੇ ਨਾਲ ਇੱਕ ਗੁੰਮਸ਼ੁਦਾ ਪੋਸਟਰ ਆਨਲਾਈਨ ਪੋਸਟ ਕਰ ਦਿੱਤਾ ਅਤੇ ਇਸਦੀ ਸੁਰੱਖਿਅਤ ਵਾਪਸੀ ਲਈ 500 ਯੂਰੋ (44,637 ਰੁਪਏ) ਦੇ ਇਨਾਮ ਦੀ ਪੇਸ਼ਕਸ਼ ਵੀ ਕੀਤੀ । ਇਹ ਘਟਨਾ ਨੌਜਵਾਨ ਨਾਲ ਉਸ ਸਮੇਂ ਵਾਪਰੀ ਜਦੋਂ ਉਹ ਬਾਰਸੀਲੋਨਾ ਮੈਟਰੋ 'ਚ ਸਫਰ ਕਰ ਰਿਹਾ ਸੀ ਅਤੇ ਅਚਾਨਕ ਹੀ ਉਸਨੂੰ ਅਹਿਸਾਸ ਹੁੰਦਾ ਹੈ ਕਿ ਉਸਦਾ ਬਚਪਨ ਦਾ ਖਿਡੌਣਾ ਗੁੰਮ ਹੋ ਗਿਆ ਹੈ । ਉਸਨੇ ਆਪਣੇ ਮਨ ਵਿੱਚ ਇਹ ਸ਼ੰਕਾ ਵੀ ਪੈਦਾ ਕੀਤੀ ਕਿ ਸ਼ਾਇਦ ਕਿਸੇ ਨੇ ਬਰੈੱਡ ਨੂੰ ਪੈਸਿਆਂ ਦਾ ਪਰਸ ਸਮਝ ਕੇ ਚੋਰੀ ਕਰ ਲਿਆ ਹੈ । ਜਿਸ ਤੋਂ ਬਾਅਦ ਉਸਨੇ ਆਪਣੀਆਂ ਹੋਰ ਥਾਵਾਂ ਤੇ ਪਹੁੰਚਣ ਦੇ ਕਈ ਪਲਾਨ ਵੀ ਰੱਦ ਕਰ ਦਿੱਤੇ ਅਤੇ ਉਹ ਬਰੈੱਡ ਦੀ ਭਾਲ ਕਰਨ ਦਾ ਫੈਸਲਾ ਲੈ ਸਪੇਨ ਦੇ ਵੱਖ-ਵੱਖ ਸ਼ਹਿਰਾਂ 'ਚ ਉਸਦੀ ਖੋਜ ਕਰਨ ਲਈ ਪਲਾਨ ਬਣਾਉਣ ਲੱਗਾ । ਕਈ ਦਿਨਾਂ ਦੀ ਭਾਲ ਤੋਂ ਬਾਅਦ, ਸਾਗਰਾਡਾ ਫੈਮਿਲੀਆ ਮੈਟਰੋ ਸਟੇਸ਼ਨ ਦੇ ਇੱਕ ਕਲੀਨਰ ਨੇ ਖਿਡੌਣਾ ਲੱਭ ਲਿਆ ਅਤੇ ਉਸਨੂੰ ਵਾਪਸ ਕਰ ਦਿੱਤਾ । ਬਰੈੱਡ ਨਾਲ ਦੁਬਾਰਾ ਮਿਲਣ ਤੋਂ ਬਾਅਦ, ਨੌਜਵਾਨ ਨੇ ਸਫਾਈ ਕਰਨ ਵਾਲੇ ਦਾ ਡੂੰਘਾ ਧੰਨਵਾਦ ਕੀਤਾ ਅਤੇ ਉਲ ਤੋਂ ਬਾਅਦ ਉਸਦੀ ਖੁਸ਼ੀ ਦੀ ਠਿਕਾਣਾ ਨਾ ਰਿਹਾ । ਉਸ ਨੇ ਕਿਹਾ, "ਬਹੁਤ ਸਾਰੇ ਲੋਕ ਸ਼ਾਇਦ ਨਾ ਸਮਝ ਸਕਣ, ਪਰ ਮੇਰੇ ਲਈ ਮੇਰੀ ਨੌਕਰੀ, ਮੇਰੀ ਡਿਗਰੀ ਜਾਂ ਮੇਰੀ ਜਾਇਦਾਦ ਨਾਲੋਂ ਬਰੈੱਡ ਜ਼ਿਆਦਾ ਜ਼ਰੂਰੀ ਹੈ । ਉਸ ਨੌਜਵਾਨ ਨੇ ਆਪਣੇ ਇਸ ਬਿਆਨ ਨੂੰ ਵਿਚਾਰਦੇ ਇੱਕ ਬਿਆਨ ਵੀ ਸਾਂਝਾ ਕੀਤਾ ਕਿ ਬਰੈੱਡ ਉਸ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਅਤੇ ਇੱਥੋਂ ਤੱਕ ਕਿ ਉਹ ਖਿਡੌਣੇ ਨੂੰ ਉਸਦੇ ਦੁਨੀਆ ਭਰ ਦੇ ਸਾਥੀਆਂ ਨੂੰ ਮਿਲਾਉਣ ਲਈ ਯਾਤਰਾਵਾਂ 'ਤੇ ਲਿਜਾਣਾ ਚਾਹੁੰਦਾ ਹੈ ।

Next Story
ਤਾਜ਼ਾ ਖਬਰਾਂ
Share it