Begin typing your search above and press return to search.

ਭਾਰਤੀ ਵੱਡੀ ਗਿਣਤੀ ’ਚ ਲਗਾ ਰਹੇ ਅਮਰੀਕਾ ਦੀ ਡੌਂਕੀ

ਭਾਰਤੀ ਵੱਡੀ ਗਿਣਤੀ ’ਚ ਲਗਾ ਰਹੇ ਅਮਰੀਕਾ ਦੀ ਡੌਂਕੀਭਾਵੇਂ ਕਿ ਦੁਨੀਆ ਭਰ ਦੇ ਵੱਖ ਵੱਖ ਦੇਸ਼ਾਂ ਦੇ ਲੋਕ ਅਮਰੀਕਾ ਜਾਣ ਨੂੰ ਆਪਣੇ ਸੁਪਨੇ ਵਾਂਗ ਦੇਖਦੇ ਨੇ ਅਤੇ ਉਥੇ ਜਾਣ ਲਈ ਹਰ ਤਰ੍ਹਾਂ ਦੇ ਹਥਕੰਡੇ ਅਪਣਾਉਂਦੇ ਨੇ ਪਰ ਜਿੰਨਾ ਜਨੂੰਨ ਅਮਰੀਕਾ ਜਾਣ ਨੂੰ ਲੈ ਕੇ ਭਾਰਤੀਆਂ ਵਿਚ ਪਾਇਆ ਗਿਆ ਏ, ਓਨਾ ਹੋਰ ਕਿਸੇ ਵਿਚ ਨਹੀਂ।

ਭਾਰਤੀ ਵੱਡੀ ਗਿਣਤੀ ’ਚ ਲਗਾ ਰਹੇ ਅਮਰੀਕਾ ਦੀ ਡੌਂਕੀ
X

Makhan shahBy : Makhan shah

  |  28 Sept 2024 2:40 PM GMT

  • whatsapp
  • Telegram

ਮੈਕਸੀਕੋ: ਭਾਰਤੀ ਵੱਡੀ ਗਿਣਤੀ ’ਚ ਲਗਾ ਰਹੇ ਅਮਰੀਕਾ ਦੀ ਡੌਂਕੀਭਾਵੇਂ ਕਿ ਦੁਨੀਆ ਭਰ ਦੇ ਵੱਖ ਵੱਖ ਦੇਸ਼ਾਂ ਦੇ ਲੋਕ ਅਮਰੀਕਾ ਜਾਣ ਨੂੰ ਆਪਣੇ ਸੁਪਨੇ ਵਾਂਗ ਦੇਖਦੇ ਨੇ ਅਤੇ ਉਥੇ ਜਾਣ ਲਈ ਹਰ ਤਰ੍ਹਾਂ ਦੇ ਹਥਕੰਡੇ ਅਪਣਾਉਂਦੇ ਨੇ ਪਰ ਜਿੰਨਾ ਜਨੂੰਨ ਅਮਰੀਕਾ ਜਾਣ ਨੂੰ ਲੈ ਕੇ ਭਾਰਤੀਆਂ ਵਿਚ ਪਾਇਆ ਗਿਆ ਏ, ਓਨਾ ਹੋਰ ਕਿਸੇ ਵਿਚ ਨਹੀਂ।ਭਾਰਤੀ ਵੱਡੀ ਗਿਣਤੀ ’ਚ ਲਗਾ ਰਹੇ ਅਮਰੀਕਾ ਦੀ ਡੌਂਕੀਭਾਵੇਂ ਕਿ ਦੁਨੀਆ ਭਰ ਦੇ ਵੱਖ ਵੱਖ ਦੇਸ਼ਾਂ ਦੇ ਲੋਕ ਅਮਰੀਕਾ ਜਾਣ ਨੂੰ ਆਪਣੇ ਸੁਪਨੇ ਵਾਂਗ ਦੇਖਦੇ ਨੇ ਅਤੇ ਉਥੇ ਜਾਣ ਲਈ ਹਰ ਤਰ੍ਹਾਂ ਦੇ ਹਥਕੰਡੇ ਅਪਣਾਉਂਦੇ ਨੇ ਪਰ ਜਿੰਨਾ ਜਨੂੰਨ ਅਮਰੀਕਾ ਜਾਣ ਨੂੰ ਲੈ ਕੇ ਭਾਰਤੀਆਂ ਵਿਚ ਪਾਇਆ ਗਿਆ ਏ, ਓਨਾ ਹੋਰ ਕਿਸੇ ਵਿਚ ਨਹੀਂ।ਭਾਰਤੀ ਵੱਡੀ ਗਿਣਤੀ ’ਚ ਲਗਾ ਰਹੇ ਅਮਰੀਕਾ ਦੀ ਡੌਂਕੀਭਾਵੇਂ ਕਿ ਦੁਨੀਆ ਭਰ ਦੇ ਵੱਖ ਵੱਖ ਦੇਸ਼ਾਂ ਦੇ ਲੋਕ ਅਮਰੀਕਾ ਜਾਣ ਨੂੰ ਆਪਣੇ ਸੁਪਨੇ ਵਾਂਗ ਦੇਖਦੇ ਨੇ ਅਤੇ ਉਥੇ ਜਾਣ ਲਈ ਹਰ ਤਰ੍ਹਾਂ ਦੇ ਹਥਕੰਡੇ ਅਪਣਾਉਂਦੇ ਨੇ ਪਰ ਜਿੰਨਾ ਜਨੂੰਨ ਅਮਰੀਕਾ ਜਾਣ ਨੂੰ ਲੈ ਕੇ ਭਾਰਤੀਆਂ ਵਿਚ ਪਾਇਆ ਗਿਆ ਏ, ਓਨਾ ਹੋਰ ਕਿਸੇ ਵਿਚ ਨਹੀਂ।ਅਗਸਤ 2023 ਤੋਂ ਲੈ ਕੇ ਇਕ ਸਾਲ ਦੌਰਾਨ ਜੋ ਡੌਂਕੀ ਲਗਾਉਣ ਵਾਲੇ ਭਾਰਤੀਆਂ ਦੇ ਅੰਕੜੇ ਸਾਹਮਣੇ ਆਏ ਨੇ, ਉਹ ਹੈਰਾਨ ਕਰਨ ਵਾਲੇ ਨੇ। ਦੇਖੋ, ਇਹ ਖ਼ਾਸ ਰਿਪੋਰਟ।

ਸਖ਼ਤ ਨਿਯਮਾਂ ਨੂੰ ਛਿੱਕੇ ਢੰਗ ਕੇ ਇਸ ਸਾਲ ਅਮਰੀਕਾ ਜਾਣ ਵਾਲੇ ਭਾਰਤੀ ਯਾਤਰੀਆਂ ਦੀ ਗਿਣਤੀ ’ਚ ਬੀਤੇ ਸਾਲਾਂ ਦੇ ਮੁਕਾਬਲੇ ਭਾਰੀ ਵਾਧਾ ਹੋਇਆ ਹੈ। ਸਾਲ 2023 ’ਚ ਅਮਰੀਕਾ ’ਚ 17.6 ਲੱਖ ਭਾਰਤੀ ਪਹੁੰਚੇ, ਜਦਕਿ ਇਸ ਸਾਲ ਜਨਵਰੀ ਤੋਂ ਅਗਸਤ ਤੱਕ ਸਿਰਫ਼ ਅੱਠ ਮਹੀਨਿਆਂ ’ਚ 15.5 ਲੱਖ ਤੋਂ ਵੱਧ ਭਾਰਤੀਆਂ ਨੇ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਅਮਰੀਕਾ ਦੀ ਡੌਂਕੀ ਲਗਾਈ।

ਇਹ ਅੰਕੜੇ ਵਾਕਈ ਹੈਰਾਨ ਕਰਨ ਵਾਲੇ। ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ ਅਕਤੂਬਰ 2023 ਤੋਂ ਅਗਸਤ 2024 ਦਰਮਿਆਨ 86,400 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਮੈਕਸੀਕੋ ਸਰਹੱਦ ’ਤੇ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਹਿਰਾਸਤ ਵਿਚ ਲਿਆ ਗਿਆ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਏ ਕਿ ਇਸੇ ਸਮੇਂ ਦੌਰਾਨ 88,800 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਉੱਤਰੀ ਸਰਹੱਦ ’ਤੇ ਰੋਕਿਆ ਗਿਆ।

ਭਾਰਤ ਤੋਂ ਬਾਅਦ ਦੂਜਾ ਨੰਬਰ ਚੀਨ ਦਾ ਆਉਂਦਾ ਏ, ਜਿਸ ਦੇ ਕਰੀਬ 74 ਹਜ਼ਾਰ ਲੋਕਾਂ ਨੂੰ ਦੋਵਾਂ ਸਰਹੱਦਾਂ ’ਤੇ ਰੋਕਿਆ ਗਿਆ। ਅਮਰੀਕੀ ਸਰਹੱਦ ’ਤੇ ਰੋਕੇ ਗਏ ਲੋਕਾਂ ਦੀ ਕੁੱਲ ਗਿਣਤੀ 27 ਲੱਖ 56 ਹਜ਼ਾਰ 646 ਏ। ਅੰਕੜਿਆਂ ਮੁਤਾਬਕ ਸਾਲ 2021 ਤੋਂ ਬਾਅਦ ਅਮਰੀਕੀ ਸਰਹੱਦਾਂ ’ਤੇ ਭਾਰਤੀ ਨਾਗਰਿਕਾਂ ਨੂੰ ਰੋਕੇ ਜਾਣ ਦੇ ਮਾਮਲਿਆਂ ’ਚ ਭਾਰੀ ਵਾਧਾ ਹੋਇਆ ਹੈ।

ਵਿੱਤੀ ਸਾਲ 2020-21 ਵਿਚ ਅਮਰੀਕੀ ਸਰਹੱਦਾਂ ਨੂੰ ਪਾਰ ਕਰਦੇ ਸਮੇਂ ਫੜੇ ਗਏ ਭਾਰਤੀ ਨਾਗਰਿਕਾਂ ਦੀ ਗਿਣਤੀ 30 ਹਜ਼ਾਰ ਤੋਂ ਵੱਧ ਸੀ, ਜੋ 2022-23 ਵਿਚ ਵਧ ਕੇ 96,917 ਹੋ ਗਈ। ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਫੜੇ ਗਏ ਭਾਰਤੀ ਨਾਗਰਿਕਾਂ ’ਚ ਜ਼ਿਆਦਾਤਰ ਬਾਲਗ ਸਨ। 2021 ’ਚ 3,161 ਲੋਕਾਂ ਦੇ ਮੁਕਾਬਲੇ 2022 ’ਚ ਇਹ ਗਿਣਤੀ ਵਧ ਕੇ 7,241 ਹੋ ਗਈ ਅਤੇ ਸਾਲ 2023 ’ਚ ਇਹ ਹੋਰ ਜ਼ਿਆਦਾ ਵਧ ਕੇ 8,706 ਤੱਕ ਪਹੁੰਚ ਗਈ। ਵਿੱਤੀ ਸਾਲ ਅਗਸਤ 2024 ਤੱਕ ਇਹ ਗਿਣਤੀ 2,749 ਰਹੀ।

ਦੱਸ ਦਈਏ ਕਿ ਅਮਰੀਕਾ ਸਰਕਾਰ ਵੱਲੋਂ ਡੌਂਕੀ ਵਾਲੇ ਲੋਕਾਂ ਨੂੰ ਰੋਕਣ ਲਈ ਕਾਫ਼ੀ ਸਖ਼ਤੀ ਵਰਤੀ ਜਾ ਰਹੀ ਐ ਪਰ ਇਸ ਦੇ ਬਾਵਜੂਦ ਲੋਕਾਂ ਵਿਚ ਕੋਈ ਡਰ ਖ਼ੌਫ਼ ਨਹੀਂ। ਉਹ ਖ਼ਤਰਨਾਕ ਰਸਤਿਆਂ ਤੋਂ ਕਈ ਕਈ ਮਹੀਨੇ ਸਫ਼ਰ ਕਰਕੇ ਡੌਂਕੀ ਲਗਾਉਂਦੇ ਨੇ ਅਤੇ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਨੇ, ਜਿਨ੍ਹਾਂ ਨੂੰ ਅਮਰੀਕੀ ਪੁਲਿਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਏ, ਜਦਕਿ ਕੁੱਝ ਬਾਰਡਰ ਪਾਰ ਕਰਨ ਵਿਚ ਕਾਮਯਾਬ ਵੀ ਹੋ ਜਾਂਦੇ ਨੇ, ਪਰ ਅਜਿਹੇ ਲੋਕਾਂ ਦੀ ਗਿਣਤੀ ਨਾਮਾਤਰ ਹੀ ਐ।

Next Story
ਤਾਜ਼ਾ ਖਬਰਾਂ
Share it