Begin typing your search above and press return to search.

ਇਟਲੀ 'ਚ 13-14 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ ਫੁੱਟਬਾਲ ਟੂਰਨਾਮੈਂਟ

ਇਟਲੀ ਵਿੱਚ ਪੰਜਾਬੀਆ ਵੱਲੋਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ 13-14 ਜੁਲਾਈ ਨੂੰ ਰੇਮੇਦੈਲੋ ਸੋਪਰਾ ਵਿਖੇ ਹੋ ਰਿਹਾ ਹੈ।

ਇਟਲੀ ਚ 13-14 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ ਫੁੱਟਬਾਲ ਟੂਰਨਾਮੈਂਟ
X

Dr. Pardeep singhBy : Dr. Pardeep singh

  |  11 July 2024 3:08 PM IST

  • whatsapp
  • Telegram

ਇਟਲੀ: ਇਟਲੀ ਵਿੱਚ ਪੰਜਾਬੀਆ ਵੱਲੋਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ 13-14 ਜੁਲਾਈ ਨੂੰ ਰੇਮੇਦੈਲੋ ਸੋਪਰਾ ਵਿਖੇ ਹੋ ਰਿਹਾ ਹੈ। ਖੇਡ ਮੇਲੇ ਵਿੱਚ 18 ਟੀਮਾਂ ਭਾਗ ਲੈਣਗੀਆਂ। ਫਾਈਨਲ ਵਿਚੋਂ ਜੇਤੂ ਟੀਮ ਨੂੰ ਟਰਾਫੀ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਇਸ ਤੋਂ ਇਲਾਵਾ ਖੇਡ ਦੇ ਮੈਦਾਨ ਵਿਚ ਵਧੀਆ ਪ੍ਰਦਰਸ਼ਨੀ ਕਰਨ ਵਾਲੇ ਖਿਡਾਰੀਆਂ ਵਿਚੋਂ ਪਲੇਅਰ ਆਫ ਦੀ ਮੈਚ, ਪਲੇਅਰ ਆਫ ਦੀ ਟੂਰਨਾਮੈਂਟ, ਬੈਸਟ ਸਕੋਰਰ, ਬੈਸਟ ਗੋਲਕੀਪਰ, ਬੈਸਟ ਕੋਚ ਕੱਢੇ ਜਾਣਗੇ ਤੇ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ।

ਇਸ ਟੂਰਨਾਮੈਂਟ ਵਿੱਚ ਬਲਦੇਵ ਸਿੰਘ ਬੂਰੇਜੱਟਾ ਅਤੇ ਬਲਬੀਰ ਗੇਦੀਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਟੂਰਨਾਮੈਂਟ ਦਾ ਸਾਰਾ ਪ੍ਰੋਗਰਾਮ ਕਲਤੂਰਾ ਸਿੱਖ ਚੈਨਲ ਤੇ ਲਾਈਵ ਦਿਖਾਇਆ ਜਾਵੇਗਾ। ਪਹੁੰਚ ਰਹੇ ਖਿਡਾਰੀਆਂ ਅਤੇ ਦਰਸ਼ਕਾਂ ਦੇ ਵਾਸਤੇ ਲੰਗਰ ਅਤੇ ਬੈਠਣ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਇਹ ਸਾਰੀ ਜਾਣਕਾਰੀ ਟੀਮ ਦੇ ਕੋਚ ਜਸਵਿੰਦਰ ਸਿੰਘ ਦੂਹੜਾ ਅਤੇ ਬਲਬੀਰ ਨੇ ਸਾਂਝੀ ਕਰਦਿਆਂ ਹੋਇਆਂ ਫੁੱਟਬਾਲ ਪ੍ਰੇਮੀਆਂ ਨੂੰ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ।

ਰਿਪੋਰਟ- ਗੁਰਸ਼ਰਨ ਸਿੰਘ ਸੋਨੀ

Next Story
ਤਾਜ਼ਾ ਖਬਰਾਂ
Share it