ਟੀਵੀ ਰਿਮੋਟ ਨੂੰ ਲੈ ਕੇ ਹੋਇਆ ਝਗੜਾ, ਪੁੱਤ ਨੇ ਕੀਤਾ ਮਾਂ ਦਾ ਕਤਲ, ਉਮਰ ਕੈਦ ਦੀ ਸਜ਼ਾ
ਇੰਗਲੈਂਡ ਦੇ ਬਰਮਿੰਘਮ ਵਿੱਚ ਟੀਵੀ ਦੇ ਰਿਮੋਟ ਪਿੱਛੇ ਆਪਣੀ 76 ਸਾਲਾਂ ਮਾਂ ਦਾ ਕਤਲ ਕਰਨ ਵਾਲੇ ਭਾਰਤੀ ਮੂਲ ਦੇ ਸੁਰਜੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।ਅਦਾਲਤ ਦੇ ਫੈਸਲੇ ਵਿੱਚ ਕਿਹਾ ਗਿਆ ਹੈ ਕਿ ਦੋਸ਼ੀ ਨੂੰ ਪਹਿਲਾਂ ਘੱਟੋ-ਘੱਟ 15 ਸਾਲ ਜੇਲ੍ਹ ਵਿੱਚ ਬਿਤਾਉਣੇ ਪੈਣਗੇ। ਇਸ ਤੋਂ ਬਾਅਦ ਹੀ ਉਸਨੂੰ ਪੈਰੋਲ ਲਈ ਵਿਚਾਰਿਆ ਜਾਵੇਗਾ। ਦੋਸ਼ੀ ਸੁਰਜੀਤ ਸਿੰਘ ਨੇ ਆਪਣੀ 76 ਸਾਲਾ ਮਾਂ ਮਹਿੰਦਰ ਕੌਰ ਦੇ ਕਤਲ ਨੂੰ ਕਬੂਲ ਵੀ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੱਛਲੇ ਸਾਲ ਸਤੰਬਰ ਮਹੀਨੇ 'ਚ ਸੁਰਜੀਤ ਸਿੰਘ ਵਲੋਂ ਟੈਲੀਵਿਜ਼ਨ ਰਿਮੋਟ 'ਤੇ ਹੋਏ ਝਗੜੇ ਨੂੰ ਲੈਕੇ ਆਪਣੀ 71 ਸਾਲਾਂ ਵਿਧਵਾ ਮਾਂ ਦਾ ਕਈ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

By : Makhan shah
ਬਰਮਿੰਘਮ (ਵਿਵੇਕ ਕੁਮਾਰ): ਇੰਗਲੈਂਡ ਦੇ ਬਰਮਿੰਘਮ ਵਿੱਚ ਟੀਵੀ ਦੇ ਰਿਮੋਟ ਪਿੱਛੇ ਆਪਣੀ 76 ਸਾਲਾਂ ਮਾਂ ਦਾ ਕਤਲ ਕਰਨ ਵਾਲੇ ਭਾਰਤੀ ਮੂਲ ਦੇ ਸੁਰਜੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।ਅਦਾਲਤ ਦੇ ਫੈਸਲੇ ਵਿੱਚ ਕਿਹਾ ਗਿਆ ਹੈ ਕਿ ਦੋਸ਼ੀ ਨੂੰ ਪਹਿਲਾਂ ਘੱਟੋ-ਘੱਟ 15 ਸਾਲ ਜੇਲ੍ਹ ਵਿੱਚ ਬਿਤਾਉਣੇ ਪੈਣਗੇ। ਇਸ ਤੋਂ ਬਾਅਦ ਹੀ ਉਸਨੂੰ ਪੈਰੋਲ ਲਈ ਵਿਚਾਰਿਆ ਜਾਵੇਗਾ। ਦੋਸ਼ੀ ਸੁਰਜੀਤ ਸਿੰਘ ਨੇ ਆਪਣੀ 76 ਸਾਲਾ ਮਾਂ ਮਹਿੰਦਰ ਕੌਰ ਦੇ ਕਤਲ ਨੂੰ ਕਬੂਲ ਵੀ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੱਛਲੇ ਸਾਲ ਸਤੰਬਰ ਮਹੀਨੇ 'ਚ ਸੁਰਜੀਤ ਸਿੰਘ ਵਲੋਂ ਟੈਲੀਵਿਜ਼ਨ ਰਿਮੋਟ 'ਤੇ ਹੋਏ ਝਗੜੇ ਨੂੰ ਲੈਕੇ ਆਪਣੀ 71 ਸਾਲਾਂ ਵਿਧਵਾ ਮਾਂ ਦਾ ਕਈ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵੈਸਟ ਮਿਡਲੈਂਡਜ਼ ਪੁਲਿਸ ਦੇ ਡਿਟੈਕਟਿਵ ਇੰਸਪੈਕਟਰ ਨਿੱਕ ਬਾਰਨਸ ਨੇ ਕਿਹਾ ਹੈ ਕੀ ਇਸ ਬੇਤੁਕੀ ਕਤਲ ਨੇ ਇੱਕ ਪਰਿਵਾਰ ਨੂੰ ਤਬਾਹ ਕਰ ਦਿੱਤਾ ਹੈ ਅਤੇ ਸਾਡੀਆਂ ਭਾਵਨਾਵਾਂ ਪ੍ਰਭਾਵਿਤ ਹਰ ਵਿਅਕਤੀ ਨਾਲ ਹਨ।
ਪੁਲਿਸ ਨੂੰ ਆਪਣੀ ਜਾਂਚ ਵਿੱਚ ਕੀ ਮਿਲਿਆ ਕਿ ਸੁਰਜੀਤ ਸਿੰਘ ਬਰਮਿੰਘਮ ਦੇ ਸੋਹੋ ਇਲਾਕੇ ਵਿੱਚ ਆਪਣੇ ਘਰ ਵਿੱਚ ਆਪਣੀ ਵਿਧਵਾ ਮਾਂ ਦੀ ਦੇਖਭਾਲ ਕਰ ਰਿਹਾ ਸੀ। ਸਿੰਘ ਨੇ ਹਿਰਾਸਤ ਵਿੱਚ ਪੁਲਿਸ ਨੂੰ ਦੱਸਿਆ ਕੀ ਮੇਰਾ ਅਜਿਹਾ ਕਰਨ ਦਾ ਕੋਈ ਇਰਾਦਾ ਨਹੀਂ ਸੀ। ਮੈਂ ਆਪਣਾ ਸੰਤੁਲਨ ਗੁਆ ਬੈਠਾ ਸੀ। ਪੁਲਿਸ ਨੇ ਕਿਹਾ ਕਿ ਮਹਿੰਦਰ ਕੌਰ ਦੀ ਮੌਤ ਕਈ ਵਾਰ ਚਾਕੂ ਮਾਰ ਕੇ ਹੋਈ, ਪਰ ਇਹ ਸਪੱਸ਼ਟ ਨਹੀਂ ਹੈ ਕਿ ਕਿਹੜਾ ਹਥਿਆਰ ਵਰਤਿਆ ਗਿਆ ਸੀ ਅਤੇ ਹਮਲੇ ਪਿੱਛੇ ਕੀ ਮਨੋਰਥ ਸੀ।


