ਅਮਰੀਕਾ ਵਿਚ ਭਾਰਤੀ ਮੂਲ ਦੀ ਡਾਕਟਰ ਨੇ ਕਬੂਲ ਕੀਤਾ ਠੱਗੀ ਦਾ ਗੁਨਾਹ
ਅਮਰੀਕਾ ਵਿਚ ਭਾਰਤੀ ਮੂਲ ਦੀ ਡਾਕਟਰ ਨੇ ਫੈਡਰਲ ਹੈਲਥ ਕੇਅਰ ਫਰੌਡ ਦਾ ਗੁਨਾਹ ਕਬੂਲ ਕਰ ਲਿਆ ਹੈ। ਸ਼ਿਕਾਗੋ ਨਾਲ ਸਬੰਧਤ 51 ਸਾਲ ਦੀ ਮੋਨਾ ਘੋਸ਼ ਔਰਤ ਰੋਗਾਂ ਦੀ ਮਾਹਰ ਹੈ ਜਿਸ ਵੱਲੋਂ ਬਗੈਰ ਸੇਵਾਵਾਂ ਤੋਂ ਹੀ ਮੈਡੀਕੇਡ ਅਤੇ ਪ੍ਰਾਈਵੇਟ ਬੀਮਾ ਕੰਪਨੀਆਂ ਨੂੰ ਬਿਲ ਭੇਜ ਰਕਮ ਵਸੂਲ ਕੀਤੀ ਗਈ।
By : Upjit Singh
ਵਾਸ਼ਿੰਗਟਨ : ਅਮਰੀਕਾ ਵਿਚ ਭਾਰਤੀ ਮੂਲ ਦੀ ਡਾਕਟਰ ਨੇ ਫੈਡਰਲ ਹੈਲਥ ਕੇਅਰ ਫਰੌਡ ਦਾ ਗੁਨਾਹ ਕਬੂਲ ਕਰ ਲਿਆ ਹੈ। ਸ਼ਿਕਾਗੋ ਨਾਲ ਸਬੰਧਤ 51 ਸਾਲ ਦੀ ਮੋਨਾ ਘੋਸ਼ ਔਰਤ ਰੋਗਾਂ ਦੀ ਮਾਹਰ ਹੈ ਜਿਸ ਵੱਲੋਂ ਬਗੈਰ ਸੇਵਾਵਾਂ ਤੋਂ ਹੀ ਮੈਡੀਕੇਡ ਅਤੇ ਪ੍ਰਾਈਵੇਟ ਬੀਮਾ ਕੰਪਨੀਆਂ ਨੂੰ ਬਿਲ ਭੇਜ ਰਕਮ ਵਸੂਲ ਕੀਤੀ ਗਈ। ਮੋਨਾ ਘੋਸ਼ ਨੇ ਹੈਲਥ ਕੇਅਰ ਫਰੌਡ ਦੇ 2 ਦੋਸ਼ ਕਬੂਲ ਕੀਤੇ ਅਤੇ ਹਰ ਦੋਸ਼ ਅਧੀਨ 10 ਸਾਲ ਦੀ ਕੈਦ ਭੁਗਤਣੀ ਪੈ ਸਕਦੀ ਹੈ।
ਡਾ. ਮੋਨਾ ਘੋਸ਼ ਨੂੰ ਹੋ ਸਕਦੀ ਐ 20 ਸਾਲ ਤੱਕ ਦੀ ਕੈਦ
ਅਮਰੀਕਾ ਦੇ ਜ਼ਿਲ੍ਹਾ ਜੱਜ ਫਰੈਂਕਲਿਨ ਯੂ. ਵਾਲਦੇਰੰਮਾ ਵੱਲੋਂ ਸਜ਼ਾ ਸੁਣਾਉਣ ਲਈ 22 ਅਕਤੂਬਰ ਦਾ ਦਿਨ ਤੈਅ ਕੀਤਾ ਗਿਆ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਮੋਨਾ ਘੋਸ਼ ਨੇ ਠੱਗੀ ਰਾਹੀਂ ਘੱਟੋ ਘੱਟ 24 ਲੱਖ ਡਾਲਰ ਦੀ ਰਕਮ ਹਾਸਲ ਕੀਤੀ। ਆਪਣੇ ਕਬੂਲਨਾਮੇ ਵਿਚ ਡਾ. ਮੋਨਾ ਘੋਸ਼ ਵੱਲੋਂ 15 ਲੱਖ ਡਾਲਰ ਤੋਂ ਵੱਧ ਰਕਮ ਦੀ ਠੱਗੀ ਦੀ ਗੱਲ ਪ੍ਰਵਾਨ ਕੀਤੀ ਗਈ ਹੈ, ਫਿਰ ਵੀ ਅਸਲ ਰਕਮ ਦਾ ਫੈਸਲਾ ਸਜ਼ਾ ਸੁਣਾਏ ਜਾਣ ਵਾਲੇ ਦਿਨ ਕੀਤਾ ਜਾਵੇਗਾ। ਦਸਤਾਵੇਜ਼ ਕਹਿੰਦੇ ਹਨ ਕਿ ਡਾ. ਮੋਨਾ ਘੋਸ਼ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਮੈਡੀਕੇਡ, ਟ੍ਰਾਈਕੇਅਰ ਅਤੇ ਹੋਰ ਬੀਮਾ ਕੰਪਨੀਆਂ ਕੋਲ ਜਾਅਲੀ ਦਾਅਵੇ ਲਈ ਆਖਿਆ ਗਿਆ। ਇਹ ਦਾਅਵੇ ਅਜਿਹੀਆਂ ਸੇਵਾਵਾਂ ਵਾਸਤੇ ਸਨ ਜੋ ਕਦੇ ਵੀ ਮਰੀਜ਼ਾਂ ਨੂੰ ਮੁਹੱਈਆ ਨਹੀਂ ਕਰਵਾਈਆਂ ਗਈਆਂ।
ਸਜ਼ਾ ਦਾ ਐਲਾਨ 22 ਅਕਤੂਬਰ ਨੂੰ ਕੀਤਾ ਜਾਵੇਗਾ
ਡਾ. ਮੋਨਾ ਘੋਸ਼ ਨੇ ਇਹ ਵੀ ਮੰਨਿਆ ਕਿ ਉਸ ਵੱਲੋਂ ਮਰੀਜ਼ਾਂ ਦਾ ਜਾਅਲੀ ਰਿਕਾਰਡ ਤਿਆਰ ਕੀਤੇ ਗਏ ਅਤੇ ਇਨ੍ਹਾਂ ਦੇ ਆਧਾਰ ’ਤੇ ਹੀ ਬੀਮਾ ਕੰਪਨੀਆਂ ਕੋਲ ਫਰਜ਼ੀ ਦਾਅਵੇ ਪੇਸ਼ ਕੀਤੇ।