Begin typing your search above and press return to search.

ਅਮਰੀਕੀ ਰਿਪੋਰਟ ’ਚ ਪੰਜਾਬੀਆਂ ਬਾਰੇ ਵੱਡਾ ਖ਼ੁਲਾਸਾ!

ਅਮਰੀਕਾ ਦੀ ਟਰੰਪ ਸਰਕਾਰ ਤਾਂ ਹੁਣ ਗ਼ੈਰਕਾਨੂੰਨੀ ਪਰਵਾਸੀਆਂ ਦੇ ਪਿੱਛੇ ਹੱਥ ਧੋ ਕੇ ਪੈ ਚੁੱਕੀ ਐ, ਜਿਸ ਦੇ ਚਲਦਿਆਂ ਧੜਾਧੜ ਵੱਖ ਵੱਖ ਦੇਸ਼ਾਂ ਦੇ ਪਰਵਾਸੀਆਂ ਨੂੰ ਅਮਰੀਕਾ ਵਿਚੋਂ ਡਿਪੋਰਟ ਕੀਤਾ ਜਾ ਰਿਹਾ ਏ, ਜਦਕਿ ਬਹੁਤ ਸਾਰਿਆਂ ਨੂੰ ਡਿਟੈਂਸ਼ਨ ਸੈਂਟਰਾਂ ਵਿਚ ਭੇਜਿਆ ਜਾ ਰਿਹਾ ਏ।

ਅਮਰੀਕੀ ਰਿਪੋਰਟ ’ਚ ਪੰਜਾਬੀਆਂ ਬਾਰੇ ਵੱਡਾ ਖ਼ੁਲਾਸਾ!
X

Makhan shahBy : Makhan shah

  |  14 Feb 2025 12:36 PM IST

  • whatsapp
  • Telegram

ਵਾਸ਼ਿੰਗਟਨ : ਅਮਰੀਕਾ ਦੀ ਟਰੰਪ ਸਰਕਾਰ ਤਾਂ ਹੁਣ ਗ਼ੈਰਕਾਨੂੰਨੀ ਪਰਵਾਸੀਆਂ ਦੇ ਪਿੱਛੇ ਹੱਥ ਧੋ ਕੇ ਪੈ ਚੁੱਕੀ ਐ, ਜਿਸ ਦੇ ਚਲਦਿਆਂ ਧੜਾਧੜ ਵੱਖ ਵੱਖ ਦੇਸ਼ਾਂ ਦੇ ਪਰਵਾਸੀਆਂ ਨੂੰ ਅਮਰੀਕਾ ਵਿਚੋਂ ਡਿਪੋਰਟ ਕੀਤਾ ਜਾ ਰਿਹਾ ਏ, ਜਦਕਿ ਬਹੁਤ ਸਾਰਿਆਂ ਨੂੰ ਡਿਟੈਂਸ਼ਨ ਸੈਂਟਰਾਂ ਵਿਚ ਭੇਜਿਆ ਜਾ ਰਿਹਾ ਏ। ਇਕ ਰਿਪੋਰਟ ਮੁਤਾਬਕ ਅਮਰੀਕਾ ਦੀ ਸਰਹੱਦ ’ਤੇ ਭਾਰਤੀ ਪਰਵਾਸੀਆਂ ਦੀ ਗ੍ਰਿਫ਼ਤਾਰੀ ਵਿਚ ਸਾਲ 2020 ਤੋਂ ਕੋਈ ਥੋੜ੍ਹਾ ਬਹੁਤਾ ਨਹੀਂ ਬਲਕਿ 4200 ਫ਼ੀਸਦੀ ਦਾ ਵਾਧਾ ਹੋਇਆ ਏ।


ਇਹ ਦਾਅਵਾ ਦੋ ਰਾਜਨੀਤਕ ਵਿਗਿਆਨੀਆਂ ਵੱਲੋਂ ਤਿਆਰ ਕੀਤੇ ਗਏ ਇਕ ਖੋਜ ਪੱਤਰ ਵਿਚ ਕੀਤਾ ਗਿਆ ਏ। ਰਿਪੋਰਟ ਦੇ ਮੁਤਾਬਕ ਅਮਰੀਕਾ ਵਿਚ ਗ਼ੈਰਕਾਨੂੰਨੀ ਭਾਰਤੀ ਪਰਵਾਸੀਆਂ ਦੀ ਕੁੱਲ ਗਿਣਤੀ ਵਿਚ ਗਿਰਾਵਟ ਦਰਜ ਕੀਤੀ ਗਈ ਐ ਪਰ ਹਾਲ ਦੇ ਸਾਲਾਂ ਵਿਚ ਨਵੇਂ ਆਗਮਨ ਦੀ ਦਰ ਵਿਚ ਵਾਧਾ ਦਰਜ ਕੀਤਾ ਗਿਆ ਏ। ਇਸ ਰਿਪੋਰਟ ਵਿਚ ਭਾਵੇਂ ਕਈ ਖ਼ੁਲਾਸੇ ਕੀਤੇ ਗਏ ਨੇ ਪਰ ਪੰਜਾਬੀਆਂ ਨੂੰ ਲੈ ਕੇ ਜੋ ਖ਼ੁਲਾਸਾ ਕੀਤਾ ਗਿਆ ਏ, ਉਹ ਬੇਹੱਦ ਹੈਰਾਨ ਕਰਨ ਵਾਲਾ ਏ।


ਅਮਰੀਕਾ ਵਿਸ਼ਵ ਦਾ ਸੁਪਰ ਪਾਵਰ ਦੇਸ਼ ਐ ਅਤੇ ਬਹੁਤ ਸਾਰੇ ਲੋਕ ਇਸ ਦੇਸ਼ ਵਿਚ ਵੱਸਣ ਚਾਹੁੰਦੇ ਨੇ, ਜਿਸ ਦੇ ਚਲਦਿਆਂ ਉਹ ਪੁੱਠੇ ਸਿੱਧੇ ਰਸਤਿਆਂ ਰਾਹੀਂ ਇਸ ਦੇਸ਼ ਵਿਚ ਪਹੁੰਚਣ ਦੀ ਕੋਸ਼ਿਸ਼ ਕਰਦੇ ਨੇ ਪਰ ਮੌਜੂਦਾ ਸਮੇਂ ਟਰੰਪ ਸਰਕਾਰ ਨੇ ਗ਼ੈਰਕਾਨੂੰਨੀ ਪਰਵਾਸੀਆਂ ਦੇ ਖਿਲਾਫ਼ ਸ਼ਿਕੰਜਾ ਪੂਰੀ ਤਰ੍ਹਾਂ ਕੱਸ ਦਿੱਤਾ ਏ ਅਤੇ ਧੜਾਧੜ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਪਰਵਾਸੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਏ।


ਜੇਕਰ ਅੰਕੜਿਆਂ ’ਤੇ ਝਾਤ ਮਾਰੀਏ ਤਾਂ ਸਾਲ 2020 ਤੋਂ ਪਰਵਾਸੀ ਭਾਰਤੀਆਂ ਦੀਆਂ ਗ੍ਰਿਫ਼ਤਾਰੀਆਂ ਵਿਚ 4200 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ। ਕੌਮਾਂਤਰੀ ਨਿਊਜ਼ ਪੇਪਰ ਬਿਜਨੈੱਸ ਸਟੈਂਡਰਡ ਨੇ ਦੋ ਰਾਜਨੀਤਕ ਵਿਗਿਆਨੀਆਂ ਦੇਵੇਸ਼ ਕਪੂਰ ਅਤੇ ਪੀਐਚਡੀ ਸਕਾਲਰ ਏਬੀ ਬੁੱਦਿਮਨ ਵੱਲੋਂ ਤਿਆਰ ਕੀਤੇ ਗਏ ਇਕ ਖੋਜ ਪੱਤਰ ਦੇ ਹਵਾਲੇ ਨਾਲ ਦੱਸਿਆ ਕਿ ਅਮਰੀਕਾ ਵਿਚ ਗੈਰਕਾਨੂੰਨੀ ਤੌਰ ’ਤੇ ਸਰਹੱਦ ਪਾਰ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਸਾਲ 2020 ਵਿਚ ਮਹਿਜ਼ ਇਕ ਹਜ਼ਾਰ ਸੀ ਜੋ ਸਾਲ 2023 ਤੱਕ ਵਧ ਕੇ 43 ਹਜ਼ਾਰ ਹੋ ਗਈ।


ਇਸ ਰਿਪੋਰਟ ਵਿਚ ਇਹ ਵੀ ਖ਼ੁਲਾਸਾ ਕੀਤਾ ਗਿਆ ਏ ਕਿ ਭਾਰਤੀ ਨਾਗਰਿਕਾਂ ਵੱਲੋਂ ਸ਼ਰਨ ਲਈ ਅਰਜ਼ੀ ਦੇਣ ਵਾਲਿਆਂ ਦੀ ਗਿਣਤੀ ਸਾਲ 2021 ਵਿਚ 5 ਹਜ਼ਾਰ ਤੋਂ ਵਧ ਕੇ ਸਾਲ 2023 ਵਿਚ 51 ਹਜ਼ਾਰ ਹੋ ਗਈ ਸੀ। ਇਹ ਵੀ ਕਿਹਾ ਜਾ ਰਿਹਾ ਏ ਕਿ ਪਰਵਾਸੀਆਂ ਨੇ ਅਮਰੀਕਾ ਵਿਚ ਦਾਖ਼ਲੇ ਲਈ ਆਪਣੇ ਪ੍ਰਵੇਸ਼ ਦੁਆਰ ਵੀ ਬਦਲ ਲਏ, ਹੁਣ ਜ਼ਿਆਦਾਤਰ ਘੁਸਪੈਠ ਸਿਰਫ਼ ਮੈਕਸੀਕੋ ਦੇ ਨਾਲ ਦੱਖਣੀ ਪੱਛਮੀ ਸਰਹੱਦ ਦੀ ਬਜਾਏ ਕੈਨੇਡਾ ਦੇ ਨਾਲ ਉਤਰੀ ਸਰਹੱਦ ’ਤੇ ਹੋ ਰਹੀ ਐ।

ਰਿਪੋਰਟ ਮੁਤਾਬਕ ਪੰਜਾਬੀ ਬੋਲਣ ਵਾਲੇ ਲੋਕ ਗ਼ੈਰਕਾਨੂੰਨੀ ਭਾਰਤੀ ਪਰਵਾਸੀਆਂ ਵਿਚ ਸਭ ਤੋਂ ਜ਼ਿਆਦਾ ਨੇ। ਹੋਮਲੈਂਡ ਸਕਿਓਰਟੀ ਡਿਪਾਰਟਮੈਂਟ ਦੇ ਸਭ ਤੋਂ ਤਾਜ਼ਾ ਜਨਤਕ ਡਾਟਾ ਦੇ ਮੁਤਾਬਕ ਅਮਰੀਕਾ ਵਿਚ ਗ਼ੈਰ ਕਾਨੂੰਨੀ ਪਰਵਾਸੀਆਂ ਦੀ ਕੁੱਲ ਗਿਣਤੀ ਵਿਚ ਭਾਰਤੀਆਂ ਦੀ ਹਿੱਸੇਦਾਰੀ ਸਿਰਫ ਦੋ ਫ਼ੀਸਦੀ ਐ, ਜਦਕਿ ਸਾਲ 2015 ਵਿਚ ਇਹ ਗਿਣਤੀ 5 ਲੱਖ 60 ਹਜ਼ਾਰ ਸੀ ਜੋ ਘਟ ਕੇ ਸਾਲ 2022 ਵਿਚ 2 ਲੱਖ 20 ਹਜ਼ਾਰ ਰਹਿ ਗਈ ਸੀ। ਸਾਲ 2023 ਦਾ ਡਾਟਾ ਉਪਲਬਧ ਨਹੀਂ ਐ ਪਰ ਇਸ ਤੋਂ ਪਤਾ ਚਲਦਾ ਏ ਕਿ ਅਮਰੀਕਾ ਵਿਚ ਰਹਿਣ ਵਾਲੇ ਕੁੱਲ ਭਾਰਤੀਆਂ ਵਿਚ ਗੈਰਕਾਨੂੰਨੀ ਪਰਵਾਸੀਆਂ ਦੀ ਗਿਣਤੀ 2015 ਦੇ 16.6 ਫ਼ੀਸਦੀ ਤੋਂ ਘਟ ਕੇ ਸਾਲ 2022 ਵਿਚ 6.9 ਫ਼ੀਸਦੀ ਰਹਿ ਗਈ।


ਇਸ ਖੋਜ ਪੱਤਰ ਵਿਚ ਗ਼ੈਰਕਾਨੂੰਨੀ ਪਰਵਾਸੀਆਂ ਦੇ ਅਨੁਮਾਨਾਂ ਵਿਚ ਫ਼ਰਕ ਨੂੰ ਦੱਸਿਆ ਗਿਆ ਏ। ਡੀਐਚਐਸ ਦਾ ਹੋਮਲੈਂਡ ਸਕਿਓਰਟਰੀ ਲੇਖਾਕਾਰ ਦਫ਼ਤਰ ਅਧਿਕਾਰਕ ਡਾਟਾ ਪ੍ਰਦਾਨ ਕਰਦਾ ਏ, ਜਦਕਿ ਤਿੰਨ ਆਜ਼ਾਦ ਸਰੋਤ ਪਿਊ ਰਿਸਰਚ ਸੈਂਟਰ, ਸੈਂਟਰ ਫਾਰ ਮਾਈਗ੍ਰੇਸ਼ਨ ਸਟੱਡੀਜ਼ ਅਤੇ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਵੀ ਅਜਿਹੇ ਅਨੁਮਾਨ ਪੇਸ਼ ਕਰਦੇ ਨੇ, ਜਿਨ੍ਹਾਂ ਨੂੰ ਅਮਰੀਕੀ ਸਰਕਾਰ ਭਰੋਸੇਯੋਗ ਮੰਨਦੀ ਐ। ਸਾਲ 2019 ਦੇ ਬਾਅਦ ਤੋਂ ਡੀਐਚਐਸ ਦੇ ਅੰਕੜੇ ਤਿੰਨ ਆਜ਼ਾਦ ਸਰੋਤਾਂ ਤੋਂ ਵੱਖ ਹੋ ਗਏ ਨੇ। ਸਾਲ 2022 ਦੇ ਲਈ ਡੀਐਚਐਸ ਨੇ 2 ਲੱਖ 20 ਹਜ਼ਾਰ ਗ਼ੈਰਕਾਨੂੰਨੀ ਭਾਰਤੀ ਪਰਵਾਸੀਆਂ ਦਾ ਅਨੁਮਾਨ ਲਗਾਇਆ ਸੀ ਜਦਕਿ ਪਿਊ ਅਤੇ ਸੀਐਮਐਸ ਨੇ ਇਹ ਅੰਕੜਾ 7 ਲੱਖ ਦੱਸਿਆ ਸੀ।


ਮਾਹਿਰਾਂ ਦਾ ਕਹਿਣਾ ਏ ਕਿ ਜੇਕਰ ਪਿਊ ਰਿਸਰਚ ਸੈਂਟਰ ਅਤੇ ਸੀਐਮਐਸ ਦੇ ਅੰਦਾਜ਼ਿਆਂ ’ਤੇ ਯਕੀਨ ਕੀਤਾ ਜਾਵੇ ਤਾਂ ਅਮਰੀਕਾ ਵਿਚ ਲਗਭਗ ਹਰ ਚਾਰ ਭਾਰਤੀ ਪਰਵਾਸੀਆਂ ਵਿਚੋਂ ਇਕ ਗ਼ੈਰਕਾਨੂੰਨੀ ਐ ਜਦਕਿ ਇਹ ਗੱਲ ਅਸੰਭਵ ਜਾਪਦੀ ਐ। ਡੀਐਚਐਸ ਦੇ ਅੰਕੜਿਆਂ ਮੁਤਾਬਕ ਗੈਰਕਾਨੂੰਨੀ ਭਾਰਤੀ ਪਰਵਾਸੀਆਂ ਦੀ ਗਿਣਤੀ ਸਾਲ 1990 ਵਿਚ 28 ਹਜ਼ਾਰ ਸੀ, 2020 ਵਿਚ ਇਹ 1 ਲੱਖ 20 ਹਜ਼ਾਰ ਹੋ ਗਈ, ਫਿਰ ਸਾਲ 2010 ਵਿਚ 2 ਲੱਖ 70 ਹਜ਼ਾਰ ਅਤੇ ਫਿਰ ਸਾਲ 2016 ਵਿਚ 5 ਲੱਖ 60 ਹਜ਼ਾਰ ਦੇ ਸ਼ਿਖਰਲੇ ਪੱਧਰ ’ਤੇ ਪਹੁੰਚ ਗਈ, ਪਰ ਇਸ ਤੋਂ ਬਾਅਦ ਸਾਲ 2020 ਵਿਚ ਇਹ ਗਿਣਤੀ ਘਟ ਕੇ 2 ਲੱਖ 20 ਹਜ਼ਾਰ ਰਹਿ ਗਈ ਸੀ।

Next Story
ਤਾਜ਼ਾ ਖਬਰਾਂ
Share it