Begin typing your search above and press return to search.

ਸ੍ਰੀਲੰਕਾ ਵਿੱਚ 60 ਭਾਰਤੀ ਨਾਗਰਿਕ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

ਸ੍ਰੀਲੰਕਾ ਦੇ ਅਪਰਾਧਿਕ ਜਾਂਚ ਵਿਭਾਗ ਨੇ ਆਨਲਾਈਨ ਵਿੱਤੀ ਘੁਟਾਲੇ ਵਿੱਚ ਸ਼ਾਮਲ ਇਕ ਸਮੂਹ ਦੇ ਘੱਟੋ-ਘੱਟ 60 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਸ੍ਰੀਲੰਕਾ ਵਿੱਚ 60 ਭਾਰਤੀ ਨਾਗਰਿਕ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

Dr. Pardeep singhBy : Dr. Pardeep singh

  |  28 Jun 2024 12:44 PM GMT

  • whatsapp
  • Telegram
  • koo

ਸ੍ਰੀਲੰਕਾ: ਸ੍ਰੀਲੰਕਾ ਦੇ ਅਪਰਾਧਿਕ ਜਾਂਚ ਵਿਭਾਗ ਨੇ ਆਨਲਾਈਨ ਵਿੱਤੀ ਘੁਟਾਲੇ ਵਿੱਚ ਸ਼ਾਮਲ ਇਕ ਸਮੂਹ ਦੇ ਘੱਟੋ-ਘੱਟ 60 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸਦੀ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਕੋਲੰਬੋ ਦੇ ਉਪ ਨਗਰ ਇਲਾਕਿਆਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਤੁਹਾਨੂੰ ਦੱਸ ਦੀਏ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਇਨ੍ਹਾਂ 60 ਭਾਰਤੀਆਂ ਨੂੰ ਇਨ੍ਹਾਂ ਲੋਕਾਂ ਨੂੰ ਕੋਲੰਬੋ ਦੇ ਉਪ ਨਗਰ ਇਲਾਕਿਆਂ ਦੇ ਮਡੀਵੇਲਾ ਅਤੇ ਬੱਟਾਰਾਮੁੱਲਾ ਤੇ ਪੱਛਮੀ ਤੱਟੀ ਸ਼ਹਿਰ ਨੈਗੋਂਬੋ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ 135 ਮੋਬਾਈਲ ਫੋਨ ਤੇ 57 ਲੈਪਟਾਪ ਜ਼ਬਤ ਕੀਤੇ ਗਏ। ‘ਡੇਲੀ ਮਿਰਰ ਲੰਕਾ’ ਅਖ਼ਬਾਰ ਨੇ ਦੱਸਿਆ ਕਿ ਇਹ ਕਾਰਵਾਈ ਇਕ ਪੀੜਤ ਦੀ ਸ਼ਿਕਾਇਤ ’ਤੇ ਕੀਤੀ ਗਈ ਜਿਸ ਨੇ ਦੋਸ਼ ਲਾਇਆ ਸੀ ਕਿ ਸੋਸ਼ਲ ਮੀਡੀਆ ’ਤੇ ਸੰਵਾਦ ਕਰਨ ਵਾਸਤੇ ਉਸ ਨੂੰ ਨਕਦ ਰਾਸ਼ੀ ਦੇਣ ਦਾ ਵਾਅਦਾ ਕਰ ਕੇ ਇਕ ਵੱਟਸਐਪ ਸਮੂਹ ਨਾਲ ਜੋੜਿਆ ਗਿਆ ਸੀ। ਜਾਂਚ ਦੌਰਾਨ ਅਜਿਹੀ ਸਾਜ਼ਿਸ਼ ਦਾ ਪਤਾ ਲੱਗਿਆ ਜਿਸ ਰਾਹੀਂ ਪੀੜਤਾਂ ਨੂੰ ਸ਼ੁਰੂਆਤੀ ਭੁਗਤਾਨ ਤੋਂ ਬਾਅਦ ਧਨ ਰਾਸ਼ੀ ਜਮ੍ਹਾਂ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ।

ਡੇਲੀ ਮਿਰਰ ਲੰਕਾ ਅਖਬਾਰ ਦੀ ਰਿਪੋਰਟ ਦੇ ਅਨੁਸਾਰ, ਸ਼੍ਰੀਲੰਕਾ ਦੇ ਪੇਰਾਦੇਨੀਆ ਵਿੱਚ ਇੱਕ ਪਿਤਾ ਅਤੇ ਪੁੱਤਰ ਨੇ ਧੋਖੇਬਾਜ਼ਾਂ ਦੀ ਮਦਦ ਕਰਨ ਦੀ ਗੱਲ ਕਬੂਲ ਕੀਤੀ ਹੈ। ਜਾਣਕਾਰੀ ਮੁਤਾਬਕ ਸੀਆਈਡੀ ਨੇ ਨੇਗੋਂਬੋ ਦੇ ਇਕ ਆਲੀਸ਼ਾਨ ਘਰ 'ਤੇ ਛਾਪੇਮਾਰੀ ਦੌਰਾਨ ਮਿਲੇ ਅਹਿਮ ਸਬੂਤਾਂ ਦੇ ਆਧਾਰ 'ਤੇ ਸ਼ੁਰੂਆਤੀ ਤੌਰ 'ਤੇ 13 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਦੌਰਾਨ 57 ਫੋਨ ਅਤੇ ਕੰਪਿਊਟਰ ਜ਼ਬਤ ਕੀਤੇ ਗਏ। ਨੇਗੋਂਬੋ ਵਿੱਚ ਇੱਕ ਅਗਲੀ ਕਾਰਵਾਈ ਵਿੱਚ 19 ਵਾਧੂ ਗ੍ਰਿਫਤਾਰੀਆਂ ਕੀਤੀਆਂ ਗਈਆਂ, ਜਿਸ ਨਾਲ ਦੁਬਈ ਅਤੇ ਅਫਗਾਨਿਸਤਾਨ ਵਿਚਕਾਰ ਅੰਤਰਰਾਸ਼ਟਰੀ ਸਬੰਧਾਂ ਦਾ ਖੁਲਾਸਾ ਹੋਇਆ। ਰਿਪੋਰਟ ਵਿੱਚ ਦੱਸਿਆ ਗਿਆ ਕਿ ਇਨ੍ਹਾਂ ਲੋਕਾਂ ਦੇ ਸਥਾਨਕ ਅਤੇ ਵਿਦੇਸ਼ੀ ਦੋਵਾਂ ਨਾਲ ਸਬੰਧ ਸਨ। ਸਾਰੇ ਮੁਲਜ਼ਮ ਧੋਖਾਧੜੀ, ਗੈਰ-ਕਾਨੂੰਨੀ ਸੱਟੇਬਾਜ਼ੀ ਅਤੇ ਜੂਏ ਦੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਮਲ ਸਨ।

Next Story
ਤਾਜ਼ਾ ਖਬਰਾਂ
Share it