Begin typing your search above and press return to search.

America ਤੋਂ Deport ਹੋ ਰਹੇ 3 ਭਾਰਤੀ

2 ਪੰਜਾਬੀ ਨੌਜਵਾਨਾਂ ਸਣੇ ਤਿੰਨ ਭਾਰਤੀ ਨਾਗਰਿਕਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ ਅਤੇ 9 ਗੈਰਕਾਨੂੰਨੀ ਪ੍ਰਵਾਸੀ ਅਜਿਹੇ ਡਿਪੋਰਟ ਕਰ ਦਿਤੇ ਗਏ ਜਿਨ੍ਹਾਂ ਵਿਰੁੱਧ ਇੰਮੀਗ੍ਰੇਸ਼ਨ ਕਾਰਵਾਈ ਉਤੇ ਅਦਾਲਤੀ ਰੋਕ ਲੱਗੀ ਹੋਈ ਸੀ

America ਤੋਂ Deport ਹੋ ਰਹੇ 3 ਭਾਰਤੀ
X

Upjit SinghBy : Upjit Singh

  |  17 Feb 2026 6:40 PM IST

  • whatsapp
  • Telegram

ਵਾਸ਼ਿੰਗਟਨ : 2 ਪੰਜਾਬੀ ਨੌਜਵਾਨਾਂ ਸਣੇ ਤਿੰਨ ਭਾਰਤੀ ਨਾਗਰਿਕਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ ਅਤੇ 9 ਗੈਰਕਾਨੂੰਨੀ ਪ੍ਰਵਾਸੀ ਅਜਿਹੇ ਡਿਪੋਰਟ ਕਰ ਦਿਤੇ ਗਏ ਜਿਨ੍ਹਾਂ ਵਿਰੁੱਧ ਇੰਮੀਗ੍ਰੇਸ਼ਨ ਕਾਰਵਾਈ ਉਤੇ ਅਦਾਲਤੀ ਰੋਕ ਲੱਗੀ ਹੋਈ ਸੀ। ਜੀ ਹਾਂ, ਮੀਡੀਆ ਰਿਪੋਰਟ ਮੁਤਾਬਕ ਅਦਾਲਤੀ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਟਰੰਪ ਸਰਕਾਰ ਨੇ ਘੱਟੋ ਘੱਟ 9 ਪ੍ਰਵਾਸੀਆਂ ਨੂੰ ਕੈਮਰੂਨ ਜਾਣ ਵਾਲੇ ਜਹਾਜ਼ ਵਿਚ ਬਿਠਾ ਦਿਤਾ ਜਿਨ੍ਹਾਂ ਦਾ ਅਸਲ ਮੁਲਕ ਕੋਈ ਹੋਰ ਹੈ। ਦੂਜੇ ਪਾਸੇ ਨਿਊ ਜਰਸੀ ਸੂਬੇ ਦੀ ਬਰਗਨ ਕਾਊਂਟੀ ਵਿਚ 24 ਸਾਲ ਦੇ ਕਰਮਜੀਤ ਸਿੰਘ ਅਤੇ 25 ਸਾਲ ਦੇ ਜਗਰੂਪ ਸਿੰਘ ਨੂੰ 19 ਕਿਲੋ ਡੋਡਿਆਂ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇੰਮੀਗ੍ਰੇਸ਼ਨ ਐਂਡ ਕਸਟਮਜ਼ ਡਿਪਾਰਟਮੈਂਟ ਨੇ ਦੋਹਾਂ ਉਤੇ ਡਿਟੇਨਰ ਲਾਗੂ ਕਰ ਦਿਤਾ ਪਰ ਇਹ ਕਾਰਗਰ ਸਾਬਤ ਨਾ ਹੋਇਆ ਅਤੇ ਅਦਾਲਤ ਨੇ ਕਰਮਜੀਤ ਸਿੰਘ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦੇ ਹੁਕਮ ਦੇ ਦਿਤੇ। ਕਰਮਜੀਤ ਸਿੰਘ ਦੇ ਉਲਟ ਜਗਰੂਪ ਸਿੰਘ ਨੂੰ ਹਿਰਾਸਤ ਵਿਚ ਰੱਖਿਆ ਗਿਆ ਹੈ ਜਿਸ ਵਿਰੁੱਧ ਕੈਨੇਡਾ ਵਿਚ ਵੀ ਕੋਈ ਮਾਮਲਾ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਨੈਦਰਲੈਂਡਜ਼ ਤੋਂ ਭੇਜੇ ਡੋਡੇ ਬਰਗਨ ਕਾਊਂਟੀ ਵਿਚ ਪੈਂਦੇ ਵੁੱਡਰਿਜ ਕਸਬੇ ਦੇ ਇਕ ਘਰ ਵਿਚ ਡਿਲਿਵਰ ਕੀਤੇ ਗਏ ਜਿਨ੍ਹਾਂ ਉਤੇ ਮੌਰਫ਼ਿਨ ਦੀ ਪਰਤ ਚੜ੍ਹੀ ਹੋਈ ਸੀ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਵੱਲੋਂ ਨਸ਼ਿਆਂ ਦੀ ਖੇਪ ਦਾ ਲਗਾਤਾਰ ਪਿੱਛਾ ਕੀਤਾ ਜਾ ਰਿਹਾ ਸੀ ਅਤੇ ਜਿਉਂ ਹੀ ਡਿਲਿਵਰੀ ਹੋਈ ਤਾਂ ਤਲਾਸ਼ੀ ਵਾਰੰਟਾਂ ਦੇ ਆਧਾਰ ’ਤੇ ਡੋਡੇ ਬਰਾਮਦ ਕਰਦਿਆਂ ਸ਼ੱਕੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਡੋਡਿਆਂ ਉਤੇ ਮੌਰਫ਼ਿਨ ਦੀ ਪਰਤ ਚੜ੍ਹੀ ਹੋਣ ਬਾਰੇ ਲੈਬ ਟੈਸਟ ਵਿਚ ਸਾਬਤ ਹੋ ਚੁੱਕਾ ਹੈ ਅਤੇ ਅਮਰੀਕਾ ਦੇ ਕਾਨੂੰਨ ਮੁਤਾਬਕ ਮੌਰਫ਼ਿਨ ਨੂੰ ਪਾਬੰਦੀਸ਼ੁਦਾ ਨਸ਼ਾ ਮੰਨਿਆ ਗਿਆ ਹੈ।

2 ਪੰਜਾਬੀਆਂ ਕੋਲੋਂ 19 ਕਿਲੋ ਡੋਡੇ ਹੋਏ ਬਰਾਮਦ

ਜਾਂਚਕਰਤਾਵਾਂ ਨੇ ਕਿਹਾ ਕਿ ਹਰਬਲ ਪ੍ਰੌਡਕਟ ਦੇ ਬਹਾਨੇ ਅਮਰੀਕਾ ਵਿਚ ਨਸ਼ੀਲੇ ਪਦਾਰਥ ਇੰਪੋਰਟ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾ ਸਕਦਾ। ਮਾਮਲੇ ਦੀ ਪੜਤਾਲ ਜਾਰੀ ਹੈ ਅਤੇ ਅਤੀਤ ਵਿਚ ਦੋਹਾਂ ਨੌਜਵਾਨਾਂ ਦੇ ਸੰਪਰਕ ਵਿਚ ਆਏ ਲੋਕਾਂ ਉਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਜੋ ਡੋਡਿਆਂ ਦੇ ਸੰਭਾਵਤ ਖਰੀਦਾਰ ਹੋ ਸਕਦੇ ਹਨ। ਇਸੇ ਦੌਰਾਨ ਨਿਊ ਜਰਸੀ ਦੇ ਵੋਦੇਲਾ ਯਸ਼ਸਵੀ ਕੋਟਾਪੱਲੀ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਜਿਸ ਵਿਰੁੱਧ 13 ਸਾਲਾ ਬੱਚੇ ਦਾ ਜਿਣਸੀ ਸ਼ੋਸ਼ਣ ਕਰਨ ਅਤੇ ਸ਼ੌਪਲਿਫ਼ਿਟਿੰਗ ਦੇ ਦੋਸ਼ ਲੱਗੇ ਸਨ। ਆਈਸ ਵਾਲਿਆਂ ਨੇ ਯਸ਼ਸਵੀ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਕਿਸੇ ਵੀ ਵੇਲੇ ਡਿਪੋਰਟ ਕੀਤਾ ਜਾ ਸਕਦਾ ਹੈ। ਉਧਰ ਇਕ ਦਿਲ ਕੰਬਾਊ ਘਟਨਾ ਦੌਰਾਨ ਆਪਣੇ ਪਿਤਾ ਦੀ ਡਿਪੋਰਟੇਸ਼ਨ ਵਿਰੁੱਧ ਸੰਘਰਸ਼ ਕਰ ਰਹੀ 16 ਸਾਲਾ ਕੁੜੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਈ। ਔਫ਼ੀਲੀਆ ਜਜ਼ੈਲ ਟੌਰੇਜ਼ ਦੇ ਪਿਤਾ ਨੂੰ ਪਿਛਲੇ ਸਾਲ ਆਈਸ ਵਾਲਿਆਂ ਨੇ ਹਿਰਾਸਤ ਵਿਚ ਲਿਆ ਅਤੇ ਬੇਟੀ ਦੀ ਮੌਤ ਤੋਂ ਤਿੰਨ ਦਿਨ ਪਹਿਲਾਂ ਸ਼ਿਕਾਗੋ ਦੇ ਇੰਮੀਗ੍ਰੇਸ਼ਨ ਜੱਜ ਨੇ ਰੂਬਨ ਟੌਰੇਜ਼ ਦੀ ਡਿਪੋਰਟੇਸ਼ਨ ਰੱਦ ਕਰਨ ਦੇ ਹੁਕਮ ਦੇ ਦਿਤੇ।

9 ਪ੍ਰਵਾਸੀਆਂ ਨੂੰ ਚੁੱਪ-ਚਪੀਤੇ ਜਹਾਜ਼ ਚੜ੍ਹਾਇਆ

ਔਫ਼ੀਲੀਆ ਵੀਡੀਓ ਕਾਨਫ਼ਰੰਸਿੰਗ ਰਾਹੀਂ ਅਦਾਲਤੀ ਕਾਰਵਾਈ ਵਿਚ ਸ਼ਾਮਲ ਹੋਈ ਪਰ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਪਿਉ ਦੀ ਬੁੱਕਲ ਵਿਚ ਲੰਮਾ ਸਮਾਂ ਰਹਿਣ ਦਾ ਮੌਕਾ ਨਾ ਦਿਤਾ। ਔਫ਼ੀਲੀਆ ਨੂੰ ਪੂਰੇ ਅਮਰੀਕਾ ਵਿਚ ਮਜ਼ਬੂਤੀ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ ਜਿਸ ਨੇ ਚੌਥੀ ਸਟੇਜ ਦਾ ਕੈਂਸਰ ਹੋਣ ਦੇ ਬਾਵਜੂਦ ਮੁਹਿੰਮ ਜਾਰੀ ਰੱਖੀ ਅਤੇ ਆਖਰਕਾਰ ਸਫ਼ਲ ਵੀ ਰਹੀ। ਇੰਮੀਗ੍ਰੇਸ਼ਨ ਏਜੰਟਾਂ ਵੱਲੋਂ ਪਿਤਾ ਦੀ ਗ੍ਰਿਫ਼ਤਾਰੀ ਮਗਰੋਂ ਔਫ਼ੀਲੀਆ ਨੇ ਕਿਹਾ ਸੀ, ‘‘ਮੇਰਾ ਪਿਤਾ ਵਰਗੇ ਪਤਾ ਨਹੀਂ ਕਿੰਨੇ ਹੋਰ ਲੋਕਾਂ ਨੂੰ ਹਿਰਾਸਤ ਵਿਚ ਲੈਂਦਿਆਂ ਬੱਚਿਆਂ ਨੂੰ ਮਹਿਸੂਸ ਕਰਵਾਇਆ ਜਾ ਰਿਹਾ ਹੈ ਕਿ ਇਹ ਮੁਲਕ ਉਨ੍ਹਾਂ ਦਾ ਨਹੀਂ ਜਦਕਿ ਬੱਚਿਆਂ ਨੇ ਅਮਰੀਕਾ ਦੀ ਧਰਤੀ ’ਤੇ ਜਨਮ ਲਿਆ ਹੈ।’’

Next Story
ਤਾਜ਼ਾ ਖਬਰਾਂ
Share it