Begin typing your search above and press return to search.

ਅਮਰੀਕਾ ’ਚ 28 ਪੰਜਾਬੀ ਡਰਾਈਵਰ ਕੀਤੇ ਕਾਬੂ

ਅਮਰੀਕਾ ਵਿਚ ਵਰਕ ਪਰਮਿਟ ਵਾਲੇ ਟਰੱਕ ਡਰਾਈਵਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ 130 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ ਘੱਟੋ ਘੱਟ 28 ਪੰਜਾਬੀ ਦੱਸੇ ਜਾ ਰਹੇ ਹਨ

ਅਮਰੀਕਾ ’ਚ 28 ਪੰਜਾਬੀ ਡਰਾਈਵਰ ਕੀਤੇ ਕਾਬੂ
X

Upjit SinghBy : Upjit Singh

  |  30 Sept 2025 6:08 PM IST

  • whatsapp
  • Telegram

ਫਲੋਰੀਡਾ : ਅਮਰੀਕਾ ਵਿਚ ਵਰਕ ਪਰਮਿਟ ਵਾਲੇ ਟਰੱਕ ਡਰਾਈਵਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ 130 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ ਘੱਟੋ ਘੱਟ 28 ਪੰਜਾਬੀ ਦੱਸੇ ਜਾ ਰਹੇ ਹਨ। ਟਰੰਪ ਸਰਕਾਰ ਵੱਲੋਂ ਲਿਆਂਦੇ ਨਵੇਂ ਨਿਯਮ ਤਹਿਤ ਸਭ ਤੋਂ ਪਹਿਲਾਂ ਕਾਰਵਾਈ ਕਰਨ ਵਾਲਿਆਂ ਵਿਚ ਓਕਲਾਹੋਮਾ ਸੂਬੇ ਦੇ ਨਾਂ ਸ਼ਾਮਲ ਹੋ ਗਿਆ ਹੈ। ਉਧਰ ਫਲੋਰੀਡਾ ਦੀ ਜੇਲ ਵਿਚ ਬੰਦ ਹਰਜਿੰਦਰ ਸਿੰਘ ਨੇ ਗੁਨਾਹ ਕਬੂਲ ਕਰਨ ਤੋਂ ਨਾਂਹ ਕਰ ਦਿਤੀ ਅਤੇ ਹੁਣ ਸਰਕਾਰੀ ਧਿਰ ਵੱਲੋਂ ਅਦਾਲਤ ਵਿਚ ਹਰਜਿੰਦਰ ਸਿੰਘ ਵਿਰੁੱਧ ਦੋਸ਼ ਸਾਬਤ ਕਰਨ ਦੇ ਯਤਨ ਕੀਤੇ ਜਾਣਗੇ ਜਦਕਿ ਬਚਾਅ ਪੱਖ ਆਪਣੀਆਂ ਦਲੀਲਾਂ ਪੇਸ਼ ਕਰੇਗਾ। ਹਰਜਿੰਦਰ ਸਿੰਘ ਦੀ ਵਕੀਲ ਨੈਟਲੀ ਨਾਈਟ ਟਾਇ ਵੱਲੋਂ ਫ਼ਿਲਹਾਲ ਮੀਡੀਆ ਨੂੰ ਵਿਸਤਾਰਤ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਜਦਕਿ ਸਰਕਾਰੀ ਵਕੀਲ ਡੇਵਿਡ ਡੌਡ ਨੇ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿਤਾ।

ਇੰਮੀਗ੍ਰੇਸ਼ਨ ਵਾਲਿਆਂ ਨੇ ਹਾਈਵੇਜ਼ ’ਤੇ ਲਾਏ ਨਾਕੇ

ਹਰਜਿੰਦਰ ਸਿੰਘ ਫਲੋਰੀਡਾ ਦੇ ਸੇਂਟ ਲੂਸੀ ਕਾਊਂਟੀ ਦੀ ਜੇਲ ਵਿਚ ਬੰਦ ਹੈ ਅਤੇ ਨੇੜ ਭਵਿੱਖ ਵਿਚ ਜ਼ਮਾਨਤ ਮਿਲਣ ਦੇ ਆਸਾਰ ਨਜ਼ਰ ਨਹੀਂ ਆਉਂਦੇ। ਪੰਜਾਬੀ ਭਾਈਚਾਰੇ ਨਾਲ ਸਬੰਧਤ ਵੱਖ ਵੱਖ ਜਥੇਬੰਦੀਆਂ ਹਰਜਿੰਦਰ ਸਿੰਘ ਦੀ ਹਰ ਸੰਭਵ ਮਦਦ ਕਰਨ ਦੇ ਯਤਨ ਕਰ ਰਹੀਆਂ ਹਨ। ਦੂਜੇ ਪਾਸੇ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵੱਲੋਂ ਓਕਲਾਹੋਮਾ ਸੂਬੇ ਦੇ ਅਧਿਕਾਰੀਆਂ ਨਾਲ ਤਾਲਮੇਲ ਤਹਿਤ ਵਿੱਢੀ ਮੁਹਿੰਮ ਦੌਰਾਨ ਕੈਲੇਫੋਰਨੀਆ ਸੂਬੇ ਤੋਂ ਲਾਇਸੰਸ ਪ੍ਰਾਪਤ ਡਰਾਈਵਰਾਂ ਨੂੰ ਖਾਸ ਤੌਰ ’ਤੇ ਘੇਰਿਆ ਗਿਆ। ਓਕਲਾਹੋਮਾ ਦੇ ਗਵਰਨਰ ਕੈਵਿਨ ਸਟਿਟ ਵੱਲੋਂ ਨਿਊ ਯਾਰਕ ਨਾਲ ਸਬੰਧਤ ਇਕ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਦੀ ਤਸਵੀਰ ਸਾਂਝੀ ਕੀਤੀ ਗਈ ਜਿਸ ਉਛੇ ਡਰਾਈਵਰ ਦਾ ਨਾਂ ਨਜ਼ਰ ਨਹੀਂ ਆਉਂਦਾ। ਗਵਰਨਰ ਨੇ ਕਿਹਾ ਕਿ ਹੈਵੀ ਵ੍ਹੀਕਲਜ਼ ਨੂੰ ਅਣਜਾਣ ਹੱਥਾਂ ਵਿਚ ਨਹੀਂ ਸੌਂਪਿਆ ਜਾ ਸਕਦਾ ਜੋ ਮਾਸੂਮ ਲੋਕਾਂ ਦੀ ਜਾਨ ਖਤਰੇ ਵਿਚ ਪਾ ਦਿੰਦੇ ਹਨ। ਅਮਰੀਕਾ ਦੀਆਂ ਸੜਕਾਂ ਤੋਂ ਅਜਿਹੇ ਡਰਾਈਵਰਾਂ ਨੂੰ ਹਟਾਉਣ ਦੀ ਮੁਹਿੰਮ ਵਿਚ ਓਕਲਾਹੋਮਾ ਡਟ ਕੇ ਫੈਡਰਲ ਸਰਕਾਰ ਦਾ ਸਾਥ ਦੇਵੇਗਾ।

130 ਡਰਾਈਵਰਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ ’ਚ ਡੱਕਿਆ

ਓਕਲਾਹੋਮਾ ਕਾਰਪੋਰੇਸ਼ਨ ਕਮਿਸ਼ਨ ਦੇ ਮੁਖੀ ਬ੍ਰਾਇਨ ਬਿੰਗਮੈਨ ਨੇ ਦੱਸਿਆ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਟਰੱਕ ਡਰਾਈਵਰ ਦੀ ਸੀਟ ’ਤੇ ਬੈਠਣ ਦੀ ਇਜਾਜ਼ਤ ਨਹੀਂ ਕਿਉਂਕਿ ਉਨ੍ਹਾਂ ਗੈਰਵਾਜਬ ਤਰੀਕੇ ਨਾਲ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਹਾਸਲ ਕੀਤੇ ਗਏ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓਜ਼ ਵਿਚ ਆਈਸ ਦੇ ਅਫ਼ਸਰ ਵਰਕ ਪਰਮਿਟ ਵਾਲੇ ਡਰਾਈਵਰਾਂ ਦੇ ਟਰੱਕ ਟੋਅ ਕਰ ਕੇ ਲਿਜਾਂਦੇ ਦੇਖੇ ਜਾ ਸਕਦੇ ਹਨ। ਓਕਲਾਹੋਮਾ ਸੂਬੇ ਨੇ ਸਪੱਸ਼ਟ ਕਰ ਦਿਤਾ ਕਿਹਾ ਕਿ ਸੂਬੇ ਦੇ ਹਾਈਵੇਜ਼ ਤੋਂ ਵਰਕ ਪਰਮਿਟ ਵਾਲੇ ਡਰਾਈਵਰ ਨਹੀਂ ਲੰਘ ਸਕਣਗੇ। ਉਧਰ ਪੈਨਸਿਲਵੇਨੀਆ, ਸਾਊਥ ਡੈਕੋਟਾ, ਟੈਕਸਸ ਅਤੇ ਕੋਲੋਰਾਡੋ ਰਾਜਾਂ ਵਿਚ ਵੀ ਸਖਤੀ ਸ਼ੁਰੂ ਹੋ ਚੁੱਕੀ ਹੈ ਅਤੇ ਟਰੰਪ ਸਰਕਾਰ ਦੇ ਨਵੇਂ ਨਿਯਮਾਂ ਮੁਤਾਬਕ ਕੱਚੇ ਪ੍ਰਵਾਸੀਆਂ ਨੂੰ ਟਰੱਕ ਡਰਾਈਵਿੰਗ ਸੈਕਟਰ ਵਿਚੋਂ ਬਾਹਰ ਕੀਤਾ ਜਾਵੇਗਾ। ਦੱਸ ਦੇਈਏ ਕਿ ਅਮਰੀਕਾ ਵਿਚ ਤਕਰੀਬਨ 2 ਲੱਖ ਟਰੱਕ ਡਰਾਈਵਰਾਂ ਦਾ ਇੰਮੀਗ੍ਰੇਸ਼ਨ ਸਟੇਟਸ ਪੱਕਾ ਨਹੀਂ ਅਤੇ ਇਨ੍ਹਾਂ ਵਿਚੋਂ ਹਜ਼ਾਰਾਂ ਪੰਜਾਬੀ ਹਨ। ਟ੍ਰਾਂਸਪੋਰਟ ਸੈਕਟਰ ਵਿਚ ਪੈਦਾ ਹੋਏ ਵੱਡੇ ਅੜਿੱਕਿਆਂ ਨੂੰ ਵੇਖਦਿਆਂ ਵੱਡੀ ਗਿਣਤੀ ਵਿਚ ਪੰਜਾਬੀ ਨੌਜਵਾਨਾਂ ਨੇ ਆਪਣਾ ਕਿੱਤਾ ਬਦਲਣ ਦਾ ਫੈਸਲਾ ਲਿਆ ਕਿਉਂਕਿ ਇੰਮੀਗ੍ਰੇਸ਼ਨ ਵਾਲਿਆਂ ਦੇ ਅੜਿੱਕੇ ਚੜ੍ਹਨ ਮਗਰੋਂ ਅਮਰੀਕਾ ਵਿਚ ਰਹਿਣ ਦੇ ਆਸਾਰ ਵੀ ਖਤਮ ਹੋ ਜਾਣਗੇ। ਦੂਜੇ ਪਾਸੇ ਇੰਮੀਗ੍ਰੇਸ਼ਨ ਖੇਤਰ ਦੇ ਜਾਣਕਾਰਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਟਰੰਪ ਸਰਕਾਰ ਅਸਾਇਲਮ ਕੇਸਾਂ ਨੂੰ ਵੱਡੇ ਪੱਧਰ ’ਤੇ ਰੱਦ ਕਰਨ ਦੀ ਨੀਤੀ ਲਿਆ ਸਕਦੀ ਹੈ।

Next Story
ਤਾਜ਼ਾ ਖਬਰਾਂ
Share it