Begin typing your search above and press return to search.

ਵੈਨਕੂਵਰ ਚ ਹੋਈ ਮੈਰਾਥਨ ਦੌੜ ਚ 25 ਹਜਾਰ ਦੌੜਾਕਾਂ ਨੇ ਭਾਗ ਲਿਆ

ਕੈਨੇਡਾ ਦੇ ਮਹਾਨਗਰ ਵੈਨਕੂਵਰ ਚ ਐਤਵਾਰ ਨੂੰ ਬੀ.ਐਮ.ਓ ਵੈਨਕੂਵਰ ਮੈਰਾਥਨ ਦੌੜ ਚ ਤਕਰੀਬਨ 25 ਹਜਾਰ ਦੇ ਕਰੀਬ ਦੌੜਾਕਾ ਨੇ ਭਾਗ ਲਿਆ। ਜ਼ਿਕਰਯੋਗ ਹੈ ਕਿ ਕਨੇਡਾ ਦੀ ਸਭ ਤੋਂ ਵੱਡੀ ਮੰਨੀ ਜਾਂਦੀ ਇਸ ਮੈਰਾਥਨ 'ਚ ਕੈਨੇਡਾ ਤੋਂ ਇਲਾਵਾ 65 ਦੇ ਕਰੀਬ ਦੂਸਰੇ ਮੁਲਕਾਂ ਦੇ ਦੌੜਾਕਾਂ ਨੇ ਬੜੇ ਹੀ ਉਤਸ਼ਾਹ ਅਤੇ ਦਿਲਚਸਪੀ ਨਾਲ ਸ਼ਮੂਲੀਅਤ ਕੀਤੀ।

ਵੈਨਕੂਵਰ ਚ ਹੋਈ ਮੈਰਾਥਨ ਦੌੜ ਚ 25 ਹਜਾਰ ਦੌੜਾਕਾਂ ਨੇ ਭਾਗ ਲਿਆ
X

Makhan shahBy : Makhan shah

  |  5 May 2025 12:34 PM IST

  • whatsapp
  • Telegram

ਵੈਨਕੂਵਰ (ਮਲਕੀਤ ਸਿੰਘ ) : ਕੈਨੇਡਾ ਦੇ ਮਹਾਨਗਰ ਵੈਨਕੂਵਰ ਚ ਐਤਵਾਰ ਨੂੰ ਬੀ.ਐਮ.ਓ ਵੈਨਕੂਵਰ ਮੈਰਾਥਨ ਦੌੜ ਚ ਤਕਰੀਬਨ 25 ਹਜਾਰ ਦੇ ਕਰੀਬ ਦੌੜਾਕਾ ਨੇ ਭਾਗ ਲਿਆ। ਜ਼ਿਕਰਯੋਗ ਹੈ ਕਿ ਕਨੇਡਾ ਦੀ ਸਭ ਤੋਂ ਵੱਡੀ ਮੰਨੀ ਜਾਂਦੀ ਇਸ ਮੈਰਾਥਨ 'ਚ ਕੈਨੇਡਾ ਤੋਂ ਇਲਾਵਾ 65 ਦੇ ਕਰੀਬ ਦੂਸਰੇ ਮੁਲਕਾਂ ਦੇ ਦੌੜਾਕਾਂ ਨੇ ਬੜੇ ਹੀ ਉਤਸ਼ਾਹ ਅਤੇ ਦਿਲਚਸਪੀ ਨਾਲ ਸ਼ਮੂਲੀਅਤ ਕੀਤੀ। ਇਸ ਮੈਰਾਥਨ 'ਚ ਸ਼ਿਰਕਤ ਕਰਨ ਵਾਲਿਆਂ 'ਚ ਬੱਚੇ, ਨੌਜਵਾਨ ਅਤੇ ਬਜ਼ੁਰਗ ਵੀ ਸ਼ਾਮਿਲ ਸਨ।

8 ਕਿਲੋਮੀਟਰ ਲੰਬੀ ਇਹ ਮੈਰਾਥਨ ਦੌੜ ਨੂੰ ਦੋ ਭਾਗਾਂ ਚ ਵੰਡਿਆ ਗਿਆ ਸੀ। ਇਹ ਦੌੜ ਕਵੀਨ ਐਲਜਾਬੈਥ ਪਾਰਕ ਤੋਂ ਸ਼ੁਰੂ ਹੋ ਕੇ ਸਟੈਨਲੀ ਪਾਰਕ ਰਾਹੀਂ ਹੁੰਦੀ ਹੋਈ ਪੈਡਰ ਸਟਰੀਟ ਨੇੜੇ ਖਤਮ ਹੋਈ। ਇਸ ਮੈਰਾਥੋਨ ਦੌੜ ਦੇ ਮੱਦੇਨਜ਼ਰ ਆਮ ਰਾਹਗੀਰਾਂ ਦੀ ਟਰੈਫਿਕ ਵਿਵਸਥਾ ਨੂੰ ਨਿਰਵਿਘਨ ਚਲਦਾ ਰੱਖਣ ਲਈ ਬਦਲਵੇਂ ਰੂਟਾਂ ਦੀ ਵਿਉਂਦਬੰਦੀ ਕੀਤੀ ਗਈ ਸੀ। ਇਹ ਵੀ ਜ਼ਿਕਰਯੋਗ ਹੈ ਕਿ 1972 'ਚ ਸ਼ੁਰੂ ਹੋਈ ਇਸ ਮੈਰਾਥਨ ਦੌੜ 'ਚ ਉਸ ਵੇਲੇ 32 ਦੌੜਾਕਾ ਨੇ ਭਾਗ ਲਿਆ ਸੀ ਜਦੋਂ ਕਿ ਹੁਣ ਇਸ ਚ ਭਾਗ ਲੈਣ ਵਾਲਿਆਂ ਦੀ ਗਿਣਤੀ ਹਜ਼ਾਰਾਂ ਦੌੜਾਕਾਂ ਤੀਕ ਪਹੁੰਚ ਗਈ ਹੈ।

Next Story
ਤਾਜ਼ਾ ਖਬਰਾਂ
Share it