Begin typing your search above and press return to search.

ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚੋਂ ਚੁੱਕੇ 23 ਭਾਰਤੀ

ਗੈਰਕਾਨੂੰਨੀ ਪ੍ਰਵਾਸੀਆਂ ਨਾਲ ਭਰੇ ਸ਼ਿਕਾਗੋ ਸ਼ਹਿਰ ਦੀ ਘੇਰਾਬੰਦੀ ਕਰਦਿਆਂ ਸੈਂਕੜੇ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ

ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚੋਂ ਚੁੱਕੇ 23 ਭਾਰਤੀ
X

Upjit SinghBy : Upjit Singh

  |  10 Sept 2025 5:53 PM IST

  • whatsapp
  • Telegram

ਸ਼ਿਕਾਗੋ : ਗੈਰਕਾਨੂੰਨੀ ਪ੍ਰਵਾਸੀਆਂ ਨਾਲ ਭਰੇ ਸ਼ਿਕਾਗੋ ਸ਼ਹਿਰ ਦੀ ਘੇਰਾਬੰਦੀ ਕਰਦਿਆਂ ਸੈਂਕੜੇ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਹ ਕਾਰਵਾਈ ਆਉਣ ਵਾਲੇ ਕਈ ਦਿਨ ਤੱਕ ਜਾਰੀ ਰਹਿ ਸਕਦੀ ਹੈ। ਮੁਢਲੀਆਂ ਰਿਪੋਰਟਾਂ ਮੁਤਾਬਕ 23 ਭਾਰਤੀ ਨੌਜਵਾਨ ਆਈਸ ਦੇ ਅੜਿੱਕੇ ਆ ਗਏ ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰਾਂ ਵਿਚ ਭੇਜਿਆ ਗਿਆ ਹੈ। ‘ਆਪ੍ਰੇਸ਼ਨ ਮਿਡਵੇਅ ਬਲਿਟਜ਼’ ਤਹਿਤ ਕੀਤੀ ਜਾ ਰਹੀ ਕਾਰਵਾਈ ਕੈਟੀ ਅਬਰਾਹਮ ਨੂੰ ਸਮਰਪਿਤ ਕੀਤੀ ਗਈ ਹੈ ਜਿਸ ਦਾ ਕਤਲ ਇਕ ਗੈਰਕਾਨੂੰਨੀ ਪ੍ਰਵਾਸੀ ਨੇ ਕੀਤਾ ਸੀ।

ਇੰਮੀਗ੍ਰੇਸ਼ਨ ਵਾਲਿਆਂ ਨੇ ਘੇਰ ਲਿਆ ਪੂਰਾ ਸ਼ਹਿਰ

ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਦੀ ਸਹਾਇਕ ਮੰਤਰੀ ਟ੍ਰਿਸ਼ੀਆ ਮੈਕਲਾਫਲਿਨ ਨੇ ਸ਼ਿਕਾਗੋ ਵਿਚ ਹੁੰਦੀਆਂ ਵਾਰਦਾਤਾਂ ਲਈ ਇਲੀਨੌਇ ਦੇ ਗਵਰਨਰ ਜੇ.ਬੀ. ਪ੍ਰਿਟਜ਼ਕਰ ਨੂੰ ਜ਼ਿੰਮੇਵਾਰ ਠਹਿਰਾਇਆ ਜੋ ਅਸਰਦਾਰ ਇੰਮੀਗ੍ਰੇਸ਼ਨ ਨੀਤੀ ਲਾਗੂ ਕਰਨ ਵਿਚ ਅਸਫ਼ਲ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਕਈ ਵਰਿ੍ਹਆਂ ਤੋਂ ਗਵਰਨਰ ਪ੍ਰਿਟਜ਼ਕਰ ਅਤੇ ਉਨ੍ਹਾਂ ਦੇ ਸਾਥੀ ਸਿਆਸਤਦਾਨ ਖਤਰਨਾਕ ਗੈਂਗਸਟਰਾਂ, ਬਲਾਤਕਾਰੀਆਂ ਅਤੇ ਨਸ਼ਾ ਤਸਕਰਾਂ ਨੂੰ ਰਿਹਾਅ ਕਰ ਦੇ ਆਏ ਹਨ ਜਿਸ ਦੇ ਸਿੱਟੇ ਵਜੋਂ ਅਮਰੀਕਾ ਵਾਸੀਆਂ ਦੀਆਂ ਜਾਨਾਂ ਖਤਰੇ ਵਿਚ ਪੈ ਗਈਆਂ। ਮੈਕਲਾਫਲਿਨ ਨੇ ਅੱਗੇ ਕਿਹਾ ਕਿ ਅਮਰੀਕਾ ਵਿਚ ਕੋਈ ਸ਼ਹਿਰ ਗੈਰਕਾਨੂੰਨੀ ਪ੍ਰਵਾਸੀਆਂ ਦੀ ਲੁਕਣਗਾਹ ਨਹੀਂ ਰਹੇਗਾ। ਰਾਸ਼ਟਰਪਤੀ ਡੌਨਲਡ ਟਰੰਪ ਸਪੱਸ਼ਟ ਸੁਨੇਹਾ ਦੇ ਚੁੱਕੇ ਹਨ ਕਿ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਅਤੇ ਕਾਨੂੰਨ ਤੋੜਨ ਵਾਲਿਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਜਿਹੇ ਲੋਕਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਕੇ ਡਿਪੋਰਟ ਕਰ ਦਿਤਾ ਜਾਵੇਗਾ।

ਕਈ ਦਿਨ ਤੱਕ ਜਾਰੀ ਰਹੇਗਾ ਪ੍ਰਵਾਸੀਆਂ ਦੀ ਫੜੋ-ਫੜੀ ਦਾ ਸਿਲਸਿਲਾ

ਦੂਜੇ ਪਾਸੇ ਇਲੀਨੌਇ ਦੇ ਗਵਰਨਰ ਜੇ.ਬੀ. ਪ੍ਰਿਟਜ਼ਕਰ ਨੇ ਕਿਹਾ ਕਿ ਰਾਸ਼ਟਰਪਤੀ ਸ਼ਿਕਾਗੋ ਸ਼ਹਿਰ ਵਿਰੁੱਧ ਜੰਗ ਛੇੜਨ ਦਾ ਯਤਨ ਕਰ ਰਹੇ ਹਨ। ਇਹ ਕੋਈ ਮਖੌਲ ਨਹੀਂ ਹੋ ਰਿਹਾ, ਡੌਨਲਡ ਟਰੰਪ ਅਸਲ ਵਿਚ ਮਜ਼ਬੂਤ ਇਨਸਾਨ ਨਹੀਂ ਸਗੋਂ ਡਰੇ ਹੋਏ ਸਿਆਸਤਦਾਨ ਹਨ। ਕੋਈ ਤਾਨਾਸ਼ਾਹ ਇਲੀਨੌਇ ਦੇ ਲੋਕਾਂ ਨੂੰ ਡਰਾ-ਧਮਕਾ ਨਹੀਂ ਸਕਦਾ। ਦੱਸ ਦੇਈਏ ਕਿ ਜਾਰਜੀਆ ਸੂਬੇ ਦੀ ਇਕ ਕਾਰ ਫੈਕਟਰੀ ਵਿਚ ਆਈਸ ਨੇ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਇੰਮੀਗ੍ਰੇਸ਼ਨ ਛਾਪਾ ਮਾਰਨ ਦਾ ਦਾਅਵਾ ਕਰਦਿਆਂ 475 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕੀਤਾ। ਇਸ ਵੇਲੇ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੀ ਹਿਰਾਸਤ ਵਿਚ 61,226 ਪ੍ਰਵਾਸੀ ਦੱਸੇ ਜਾ ਰਹੇ ਹਨ ਅਤੇ ਸ਼ਿਕਾਗੋ ਦੇ ਛਾਪਿਆਂ ਮਗਰੋਂ ਅੰਕੜਾ ਹੋਰ ਉਤੇ ਜਾ ਸਕਦਾ ਹੈ। ਉਧਰ ਹਿਊਂਡਈ ਕਾਰ ਫੈਕਟਰੀ ਵਿਚ ਛਾਪੇ ਦੌਰਾਨ ਫੜੇ ਗਏ ਕਈ ਵਰਕਰਾਂ ਕੋਲ ਵੈਲਿਡ ਵੀਜ਼ਾ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ ਪਰ ਇੰਮੀਗ੍ਰੇਸ਼ਨ ਵਾਲਿਆਂ ਨੇ ਉਨ੍ਹਾਂ ਦੀ ਇਕ ਨਾ ਸੁਣੀ। ਦੱਖਣੀ ਕੋਰੀਆ ਸਰਕਾਰ ਵੱਲੋਂ ਆਪਣੇ ਕਿਰਤੀਆਂ ਨੂੰ ਵਾਪਸ ਲਿਆਉਣ ਲਈ ਵਿਸ਼ੇਸ਼ ਜਹਾਜ਼ ਅਮਰੀਕਾ ਭੇਜਿਆ ਗਿਆ ਹੈ ਪਰ ਐਲ.ਜੀ. ਦੇ ਸਾਰੇ ਐਨਰਜੀ ਪਲਾਂਟਸ ਵਿਚ ਕੰਮ ਠੱਪ ਹੋਣ ਮਗਰੋਂ ਟਰੰਪ ਸਰਕਾਰ ’ਤੇ ਸਵਾਲ ਉਠਣੇ ਸ਼ੁਰੂ ਹੋ ਚੁੱਕੇ ਹਨ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਇਕ ਪਾਸੇ ਟਰੰਪ ਵੱਧ ਤੋਂ ਵੱਧ ਵਿਦੇਸ਼ੀ ਨਿਵੇਸ਼ੀ ਚਾਹੁੰਦੇ ਹਨ ਜਦਕਿ ਦੂਜੇ ਪਾਸੇ ਕਾਰਖਾਨਿਆਂ ਦਾ ਕੰਮ ਠੱਪ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਅਮਰੀਕਾ ਵਿਚ ਬੈਟਰੀ ਕਾਰਾਂ ਤਿਆਰ ਕਰਨ ਲਈ ਹਿਊਂਡਾਈ ਅਤੇ ਐਲ.ਜੀ. ਸਾਂਝੇ ਤੌਰ ’ਤੇ ਕੰਮ ਕਰ ਰਹੇ ਹਨ।

Next Story
ਤਾਜ਼ਾ ਖਬਰਾਂ
Share it