ਆਸਟ੍ਰੇਲੀਆ ਵਿਚ ਸੜਕ ਹਾਦਸਿਆਂ ਦੌਰਾਨ 2 ਪੰਜਾਬੀਆਂ ਦੀ ਮੌਤ
ਆਸਟ੍ਰੇਲੀਆ ਵਿਚ ਵੱਖ ਵੱਖ ਸੜਕ ਹਾਦਸਿਆਂ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ ਜਿਨ੍ਹਾਂ ਦੀ ਸ਼ਨਾਖਤ ਮਨਦੀਪ ਸਿੰਘ ਅਤੇ ਨਵਜੋਤ ਸਿੰਘ ਵਿਰਦੀ ਵਜੋਂ ਕੀਤੀ ਗਈ

By : Upjit Singh
ਮੈਲਬਰਨ : ਆਸਟ੍ਰੇਲੀਆ ਵਿਚ ਵੱਖ ਵੱਖ ਸੜਕ ਹਾਦਸਿਆਂ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ ਜਿਨ੍ਹਾਂ ਦੀ ਸ਼ਨਾਖਤ ਮਨਦੀਪ ਸਿੰਘ ਅਤੇ ਨਵਜੋਤ ਸਿੰਘ ਵਿਰਦੀ ਵਜੋਂ ਕੀਤੀ ਗਈ। ਮੈਲਬਰਨ ਦੇ ਵਰਿੰਦਰ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਇਕ ਕਾਰ ਹਾਦਸੇ ਦੌਰਾਨ ਸਦੀਵੀ ਵਿਛੋੜਾ ਦੇ ਗਿਆ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਐਨਾ ਹਸਮੁਖ ਇਨਸਾਨ ਅਚਨਚੇਤ ਸਾਨੂੰ ਛੱਡ ਜਾਵੇਗਾ। ਮਨਦੀਪ ਸਿੰਘ ਦੇ ਪਰਵਾਰ ਦੀ ਆਰਥਿਕ ਮਦਦ ਵਾਸਤੇ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ।
ਮਨਦੀਪ ਸਿੰਘ ਅਤੇ ਨਵਜੋਤ ਸਿੰਘ ਵਜੋਂ ਕੀਤੀ ਗਈ ਸ਼ਨਾਖ਼ਤ
ਦੂਜੇ ਪਾਸੇ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦੇ ਪਾਮਰਸਟਨ ਇਲਾਕੇ ਨਾਲ ਸਬੰਧਤ ਸਾਰਾਹ ਪੇਨ ਮੁਤਾਬਕ ਨਵਜੋਤ ਸਿੰਘ ਵਿਰਦੀ 2 ਨਵੰਬਰ ਨੂੰ ਵਾਪਰੇ ਇਕ ਬਾਈਕ ਹਾਦਸੇ ਦੌਰਾਨ ਦਮ ਤੋੜ ਗਿਆ। ਪੁਲਿਸ ਨੇ ਦੱਸਿਆ ਕਿ ਰਾਤ ਦੇ ਹਨੇਰੇ ਵਿਚ ਮੋਟਰਸਾਈਲ ਇਕ ਖੜ੍ਹੇ ਟਰੱਕ ਵਿਚ ਵੱਜਿਆ। ਸੈਂਡਫੋਰਡ ਸਟ੍ਰੀਟ ਵਿਖੇ ਹਾਦਸੇ ਮਗਰੋਂ ਨੌਜਵਾਨ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿਤਾ ਗਿਆ। ਨਵਜੋਤ ਸਿੰਘ ਦਾ ਪਰਵਾਰ ਦੁੱਖ ਦੇ ਡੂੰਘੇ ਸਮੁੰਦਰ ਵਿਚੋਂ ਲੰਘ ਰਿਹਾ ਹੈ ਅਤੇ ਆਰਥਿਕ ਮਦਦ ਵਾਸਤੇ ਅਪੀਲ ਕੀਤੀ ਗਈ ਹੈ।


