Begin typing your search above and press return to search.

ਦੁਬਈ 'ਚ ਬਣੇਗਾ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ, 5 ਰਨਵੇਅ ਸਮੇਤ 400 ਗੇਟ, ਜਾਣੋ ਹੋਰ ਕੀ ਹੈ ਖ਼ਾਸ

ਦੁਬਈ, 29 ਅਪ੍ਰੈਲ, ਪਰਦੀਪ ਸਿੰਘ : ਸੰਯੁਕਤ ਅਰਬ ਅਮੀਰਾਤ (UAE) ਸੈਰ-ਸਪਾਟਾ ਖੇਤਰ ਵਿੱਚ ਛਲਾਂਗ ਲਗਾ ਕੇ ਤਰੱਕੀ ਕਰ ਰਿਹਾ ਹੈ। ਇਸ ਦੇ ਮੱਦੇਨਜ਼ਰ ਯੂਏਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਵੱਡਾ ਐਲਾਨ ਕੀਤਾ ਹੈ। ਸ਼ੇਖ ਮੁਹੰਮਦ ਬਿਨ ਨੇ ਐਤਵਾਰ ਨੂੰ ਆਪਣੇ ਐਕਸ ਖਾਤੇ 'ਤੇ ਘੋਸ਼ਣਾ ਕੀਤੀ ਕਿ ਦੁਬਈ ਦੁਨੀਆ ਦਾ ਸਭ ਤੋਂ […]

ਦੁਬਈ ਚ ਬਣੇਗਾ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ, 5 ਰਨਵੇਅ ਸਮੇਤ 400 ਗੇਟ, ਜਾਣੋ ਹੋਰ ਕੀ ਹੈ ਖ਼ਾਸ
X

Editor EditorBy : Editor Editor

  |  29 April 2024 7:12 AM IST

  • whatsapp
  • Telegram

ਦੁਬਈ, 29 ਅਪ੍ਰੈਲ, ਪਰਦੀਪ ਸਿੰਘ : ਸੰਯੁਕਤ ਅਰਬ ਅਮੀਰਾਤ (UAE) ਸੈਰ-ਸਪਾਟਾ ਖੇਤਰ ਵਿੱਚ ਛਲਾਂਗ ਲਗਾ ਕੇ ਤਰੱਕੀ ਕਰ ਰਿਹਾ ਹੈ। ਇਸ ਦੇ ਮੱਦੇਨਜ਼ਰ ਯੂਏਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਵੱਡਾ ਐਲਾਨ ਕੀਤਾ ਹੈ। ਸ਼ੇਖ ਮੁਹੰਮਦ ਬਿਨ ਨੇ ਐਤਵਾਰ ਨੂੰ ਆਪਣੇ ਐਕਸ ਖਾਤੇ 'ਤੇ ਘੋਸ਼ਣਾ ਕੀਤੀ ਕਿ ਦੁਬਈ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ, ਇਸਦਾ ਬੰਦਰਗਾਹ, ਸ਼ਹਿਰੀ ਕੇਂਦਰ ਅਤੇ ਇੱਕ ਨਵਾਂ ਗਲੋਬਲ ਕੇਂਦਰ ਬਣ ਜਾਵੇਗਾ। ਇਸ ਤਹਿਤ ਉਨ੍ਹਾਂ ਨੇ ਕਰੀਬ 35 ਅਰਬ ਅਮਰੀਕੀ ਡਾਲਰ (2.9 ਲੱਖ ਕਰੋੜ ਰੁਪਏ) ਦੀ ਲਾਗਤ ਵਾਲੇ ਨਵੇਂ ਹਵਾਈ ਅੱਡੇ ਦੇ ਪ੍ਰਾਜੈਕਟ ਦਾ ਐਲਾਨ ਕੀਤਾ ਹੈ।

5 ਰਨਵੇਅ ਅਤੇ 400 ਏਅਰਕ੍ਰਾਫਟ ਗੇਟ

ਸ਼ੇਖ ਮੁਹੰਮਦ ਨੇ ਅੱਗੇ ਦੱਸਿਆ ਕਿ ਨਵੇਂ ਹਵਾਈ ਅੱਡੇ ਨੂੰ ਅਲ ਮਕਤੂਮ ਅੰਤਰਰਾਸ਼ਟਰੀ ਹਵਾਈ ਅੱਡਾ ਕਿਹਾ ਜਾਵੇਗਾ ਅਤੇ ਇਸ ਵਿੱਚ 5 ਰਨਵੇ ਹੋਣਗੇ, 260 ਮਿਲੀਅਨ ਯਾਤਰੀਆਂ ਦੀ ਮੇਜ਼ਬਾਨੀ ਕਰਨ ਦੀ ਸਮਰੱਥਾ ਅਤੇ 400 ਏਅਰਕ੍ਰਾਫਟ ਗੇਟ ਹੋਣਗੇ। ਉਸਨੇ ਅੱਗੇ ਕਿਹਾ ਕਿ ਇਹ ਨਵਾਂ ਪ੍ਰੋਜੈਕਟ "ਸਾਡੇ ਬੱਚਿਆਂ ਅਤੇ ਉਹਨਾਂ ਦੇ ਬੱਚਿਆਂ ਲਈ ਨਿਰੰਤਰ ਅਤੇ ਸਥਿਰ ਵਿਕਾਸ" ਨੂੰ ਯਕੀਨੀ ਬਣਾਏਗਾ। ਪਹਿਲੀ ਵਾਰ ਹਵਾਬਾਜ਼ੀ ਖੇਤਰ ਵਿੱਚ ਨਵੀਂ ਹਵਾਬਾਜ਼ੀ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ।

ਮੌਜੂਦਾ ਹਵਾਈ ਅੱਡਾ ਤੋਂ 5 ਗੁਣਾ ਹੋਵੇਗਾ ਵੱਡਾ

ਦੁਬਈ ਦੇ ਸ਼ਾਸਕ ਦਾ ਕਹਿਣਾ ਹੈ ਕਿ ਇਹ ਹਵਾਈ ਅੱਡਾ ਮੌਜੂਦਾ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 5 ਗੁਣਾ ਵੱਡਾ ਹੋਵੇਗਾ, ਅਤੇ ਆਉਣ ਵਾਲੇ ਸਾਲਾਂ ਵਿੱਚ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸਾਰੇ ਸੰਚਾਲਨ ਨੂੰ ਇਸ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।

ਏਅਰਪੋਰਟ ਦੀ ਪ੍ਰਮੁੱਖ ਵਿਸ਼ੇਸ਼ਤਾਵਾਂ
1 ਨਵਾਂ ਏਅਰਪੋਰਟ ਬਣਨ ਉੱਤੇ 260 ਮਿਲੀਅਨ ਯਾਤਰੀ ਕਰਨਗੇ ਸਫ਼ਰ

2.ਪੁਰਾਣੇ ਏਅਰਪੋਰਟ ਨਾਲ 5 ਗੁਣਾ ਹੋਵੇਗਾ ਵੱਡਾ

3.ਏਅਰਪੋਰਟ ਉੱਤੇ 400 ਏਅਰਕਰਾਫਟ ਅਤੇ 5 ਹੋਣਗੇ ਰਨਵੇਅ

4.ਨਵੇਂ ਏਅਰਪੋਰਟ ਉੱਤੇ 128 ਬਿਲੀਅਨ ਹੋਵੇਗਾ ਖ਼ਰਚ

5ਏਅਰਪੋਰਟ ਬਣਨ ਨਾਲ ਟੂਰਜ਼ਿਮ ਵਿੱਚ ਹੋਵੇਗਾ ਵਾਧਾ

Next Story
ਤਾਜ਼ਾ ਖਬਰਾਂ
Share it