Begin typing your search above and press return to search.

ਔਰਤ ਨੇ 2 ਬੱਚਿਆਂ ਸਣੇ ਟਰੇਨ ਅੱਗੇ ਮਾਰੀ ਛਾਲ

ਫਗਵਾੜਾ, 17 ਅਕਤੂਬਰ, ਨਿਰਮਲ : ਫਗਵਾੜਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਔਰਤ ਨੇ ਅਪਣੇ ਦੋ ਬੱਚਿਆਂ ਸਮੇਤ ਰੇਲ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਫਗਵਾੜਾ ’ਚ ਔਰਤ ਨੇ ਆਪਣੇ ਦੋ ਬੱਚਿਆਂ ਸਮੇਤ ਸ਼ਤਾਬਦੀ ਐਕਸਪ੍ਰੈਸ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਤਿੰਨਾਂ ਦੀਆਂ ਲਾਸ਼ਾਂ ਖਸਤਾ ਹਾਲਤ ਵਿਚ ਪਈਆਂ ਸਨ। […]

ਔਰਤ ਨੇ 2 ਬੱਚਿਆਂ ਸਣੇ ਟਰੇਨ ਅੱਗੇ ਮਾਰੀ ਛਾਲ
X

Hamdard Tv AdminBy : Hamdard Tv Admin

  |  17 Oct 2023 8:32 AM IST

  • whatsapp
  • Telegram


ਫਗਵਾੜਾ, 17 ਅਕਤੂਬਰ, ਨਿਰਮਲ : ਫਗਵਾੜਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਔਰਤ ਨੇ ਅਪਣੇ ਦੋ ਬੱਚਿਆਂ ਸਮੇਤ ਰੇਲ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਫਗਵਾੜਾ ’ਚ ਔਰਤ ਨੇ ਆਪਣੇ ਦੋ ਬੱਚਿਆਂ ਸਮੇਤ ਸ਼ਤਾਬਦੀ ਐਕਸਪ੍ਰੈਸ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਤਿੰਨਾਂ ਦੀਆਂ ਲਾਸ਼ਾਂ ਖਸਤਾ ਹਾਲਤ ਵਿਚ ਪਈਆਂ ਸਨ। ਸੂਚਨਾ ਮਿਲਣ ਤੋਂ ਬਾਅਦ ਆਰਪੀਐਫ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਰੇਲਵੇ ਟ੍ਰੈਕ ਤੋਂ ਹਟਾ ਕੇ ਹਸਪਤਾਲ ਪਹੁੰਚਾਇਆ।

ਰੇਲਵੇ ਪੁਲਸ ਦੇ ਇੰਚਾਰਜ ਐਸਆਈ ਗੁਰਭੇਜ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਕੋਲੋਂ ਮਿਲੇ ਆਧਾਰ ਕਾਰਡਾਂ ਅਨੁਸਾਰ ਉਨ੍ਹਾਂ ਦੀ ਪਛਾਣ ਪ੍ਰਵੀਨ ਕੁਮਾਰੀ (36) ਪਤਨੀ ਰਵੀ ਕੁਮਾਰ ਵਾਸੀ ਪਿੰਡ ਭਾਰਸਿੰਘ ਪੁਰਾ ਥਾਣਾ ਫਿਲੌਰ, ਉਸ ਦੀ ਪੁੱਤਰੀ ਸਮਨਪ੍ਰੀਤ ਕੌਰ ਤੇ ਪੁੱਤਰ ਨਵਨੀਤ ਕੁਮਾਰ (5) ਵਜੋਂ ਹੋਈ ਹੈ। ਐਸ.ਆਈ ਨੇ ਦੱਸਿਆ ਕਿ ਇਹ ਹਾਦਸਾ ਫਗਵਾੜਾ ਅਤੇ ਮੌਲੀ ਸਟੇਸ਼ਨ ਦੇ ਵਿਚਕਾਰ ਕਿਲੋਮੀਟਰ ਨੰਬਰ 407/20-24 ’ਤੇ ਵਾਪਰਿਆ।

ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਸ਼ਤਾਬਦੀ ਐਕਸਪ੍ਰੈਸ ਟਰੇਨ ਅੱਗੇ 2 ਬੱਚਿਆਂ ਸਮੇਤ ਔਰਤ ਨੇ ਛਾਲ ਮਾਰ ਦਿੱਤੀ। ਹਾਲਾਂਕਿ ਮਹਿਲਾ ਵਲੋਂ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ। ਮ੍ਰਿਤਕ ਕੋਲੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਫਿਲਹਾਲ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।

Next Story
ਤਾਜ਼ਾ ਖਬਰਾਂ
Share it