Begin typing your search above and press return to search.

ਲਾੜੇ ਦੇ ਘੋੜੀ ਚੜ੍ਹਨ ਤੋਂ ਪਹਿਲਾਂ ਹੀ ਭੱਜੀ ਵਿਚੋਲਣ! ਲੱਗੇ ਰਹਿ ਗਏ ਟੈਂਟ

ਸ੍ਰੀ ਮੁਕਤਸਰ ਸਾਹਿਬ, (ਤਰਸੇਮ ਢੁੱਡੀ) : ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਵੜਿੰਗ ਵਿਖੇ ਇੱਕ ਨਵੀਂ ਘਟਨਾ ਦੇਖਣ ਨੂੰ ਮਿਲੀ ਜਦੋਂ ਵਿਆਹ ਵਾਲੇ ਮੁੰਡੇ ਦੇ ਵਿਆਹ ਦੇ ਚਾਅ ਧਰ੍ਹੇ ਧਰਾਏ ਹੀ ਰਹਿ ਗਏ। ਪਤਾ ਚੱਲਿਆ ਕਿ ਵਿਚੋਲਣ ਪੈਸੇ ਲੈ ਕੇ ਫਰਾਰ ਹੋ ਗਈ ਅਤੇ ਮੁੰਡੇ ਦੇ ਘਰ ਟੈਂਟ ਲੱਗਾ ਲਗਾਇਆ ਰਹਿ ਗਿਆ ਅਤੇ ਮਠਿਆਈਆਂ ਵੀ […]

ਲਾੜੇ ਦੇ ਘੋੜੀ ਚੜ੍ਹਨ ਤੋਂ ਪਹਿਲਾਂ ਹੀ ਭੱਜੀ ਵਿਚੋਲਣ! ਲੱਗੇ ਰਹਿ ਗਏ ਟੈਂਟ
X

Editor EditorBy : Editor Editor

  |  6 Jan 2024 8:53 AM IST

  • whatsapp
  • Telegram
ਸ੍ਰੀ ਮੁਕਤਸਰ ਸਾਹਿਬ, (ਤਰਸੇਮ ਢੁੱਡੀ) : ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਵੜਿੰਗ ਵਿਖੇ ਇੱਕ ਨਵੀਂ ਘਟਨਾ ਦੇਖਣ ਨੂੰ ਮਿਲੀ ਜਦੋਂ ਵਿਆਹ ਵਾਲੇ ਮੁੰਡੇ ਦੇ ਵਿਆਹ ਦੇ ਚਾਅ ਧਰ੍ਹੇ ਧਰਾਏ ਹੀ ਰਹਿ ਗਏ। ਪਤਾ ਚੱਲਿਆ ਕਿ ਵਿਚੋਲਣ ਪੈਸੇ ਲੈ ਕੇ ਫਰਾਰ ਹੋ ਗਈ ਅਤੇ ਮੁੰਡੇ ਦੇ ਘਰ ਟੈਂਟ ਲੱਗਾ ਲਗਾਇਆ ਰਹਿ ਗਿਆ ਅਤੇ ਮਠਿਆਈਆਂ ਵੀ ਪੱਕੀਆਂ ਪਕਾਈਆਂ ਰਹਿ ਗਈਆਂ ਅਤੇ ਮੇਲ ਵੀ ਬੈਠਾ ਰਹਿ ਗਿਆ।
ਘਟਨਾ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਦੀ ਹੈ ਜਿੱਥੇ ਇੱਕ ਵਿਆਹ ਵਾਲੇ ਮੁੰਡੇ ਦੇ ਨਾਲ ਇੱਕ ਵੱਡਾ ਧੋਖਾ ਹੋਇਆ ਦੱਸ ਦਈਏ ਕਿ ਪਿੰਡ ਵੜਿੰਗ ਦੇ ਰਹਿਣ ਵਾਲੇ ਗਰੀਬ ਪਰਿਵਾਰ ਨਾਲ ਪਿੰਡ ਦੀ ਵਿਚੋਲਣ ਨੇ ਠੱਗੀ ਮਾਰੀ ਹੈ। ਪਰਿਵਾਰਿਕ ਮੈਂਬਰਾਂ ਦਾ ਦੋਸ਼ ਹੈ ਕਿ ਵਿਚੋਲਣ ਵੱਲੋਂ ਉਨ੍ਹਾਂ ਤੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ ਕਿ ਅਸੀਂ ਤੁਹਾਡੇ ਮੁੰਡੇ ਦਾ ਵਿਆਹ ਖੁਦ ਕਰਵਾਵਾਂਗੇ। ਪਰ ਜਦੋਂ ਬਰਾਤ ਲੈ ਕੇ ਜਾਣੀ ਸੀ ਤਾਂ ਵਿਆਹ ਦੇ ਚਾਅ ਧਰੇ-ਧਰਾਏ ਰਹਿ ਗਏ, ਕਿਉਂਕਿ ਵਿਚੋਲਣ ਹੀ ਘਰੋਂ ਫਰਾਰ ਹੋ ਗਈ। ਜਦੋਂ ਉਹ ਵਿਚੋਲਣ ਦੇ ਘਰ ਗਏ ਤਾਂ ਪਤਾ ਲੱਗਾ ਕਿ ਵਿਚੋਲਣ ਤਾਂ 50 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਚੁੱਕੀ ਹੈ। ਉੱਥੇ ਹੀ ਵਿਆਹ ਵਾਲੇ ਮੁੰਡੇ ਦਾ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਅਤੇ ਜੰਝ ਲਈ ਆਈਆਂ ਗੱਡੀਆਂ ਨੂੰ ਵੀ ਵਾਪਸ ਖਾਲੀ ਮੋੜਨਾ ਪਿਆ।
ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਉਹ ਗਰੀਬ ਨੇ ਅਤੇ ਉਹਨਾਂ ਦਾ 3 ਲੱਖ ਰੁਪਏ ਤੱਕ ਦਾ ਖਰਚਾ ਵਿਆਹ ’ਤੇ ਹੋ ਚੁੱਕਾ ਹੈ, ਪਰ ਵਿਚੋਲਣ ਵੱਲੋਂ ਨਾ ਤਾਂ ਲੜਕੀ ਦਿਖਾਈ ਗਈ ਅਤੇ ਨਾ ਹੀ ਬਰਾਤ ਲਿਜਾਣ ਵਾਲੀ ਜਗ੍ਹਾ ਦੱਸੀ ਗਈ।
ਉਧਰ ਪੁਲਿਸ ਨੂੰ ਵੀ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਹੈ, ਜਿਸ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
Next Story
ਤਾਜ਼ਾ ਖਬਰਾਂ
Share it