ਭਾਰਤ ’ਚ ਬੰਦ ਹੋਵੇਗੀ ਪੈਟਰੋਲ-ਡੀਜ਼ਲ ਦੀ ਵਰਤੋਂ!
ਚੈੱਕ ਗਣਰਾਜ, 2 ਅਕਤੂਬਰ : ਭਾਰਤ ਵਿਚ ਪੈਟਰੋਲ ਡੀਜ਼ਲ ਦੀ ਵਰਤੋਂ ਬੰਦ ਹੋ ਜਾਵੇਗੀ, ਕੇਂਦਰ ਸਰਕਾਰ ਵੱਲੋਂ ਇਸ ਸਬੰਧੀ ਵੱਡੀ ਯੋਜਨਾ ’ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਏ। ਇਹ ਖ਼ੁਲਾਸਾ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵੱਲੋਂ ਆਪਣੇ ਚੈੱਕ ਗਣਰਾਜ ਦੇ ਦੌਰੇ ਦੌਰਾਨ ਪਰਵਾਸੀ ਭਾਰਤੀਆਂ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ। ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ […]
By : Hamdard Tv Admin
ਚੈੱਕ ਗਣਰਾਜ, 2 ਅਕਤੂਬਰ : ਭਾਰਤ ਵਿਚ ਪੈਟਰੋਲ ਡੀਜ਼ਲ ਦੀ ਵਰਤੋਂ ਬੰਦ ਹੋ ਜਾਵੇਗੀ, ਕੇਂਦਰ ਸਰਕਾਰ ਵੱਲੋਂ ਇਸ ਸਬੰਧੀ ਵੱਡੀ ਯੋਜਨਾ ’ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਏ। ਇਹ ਖ਼ੁਲਾਸਾ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵੱਲੋਂ ਆਪਣੇ ਚੈੱਕ ਗਣਰਾਜ ਦੇ ਦੌਰੇ ਦੌਰਾਨ ਪਰਵਾਸੀ ਭਾਰਤੀਆਂ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ।
ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਚੈੱਕ ਗਣਰਾਜ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਭਾਰਤ ਟੈਕਨਾਲੋਜੀ ਵਿਚ ਹੁਣ ਕਾਫ਼ੀ ਅੱਗੇ ਵਧ ਚੁੱਕਿਆ ਏ। ਉਨ੍ਹਾਂ ਆਖਿਆ ਕਿ ਨਾਗਪੁਰ ਵਿਚ ਸਾਰੇ ਵਾਹਨ ਟਰੈਕਟਰ, ਬੱਸਾਂ ਅਤੇ ਕਾਰਾਂ ਬਾਇਓ ਸੀਐਨਜੀ ’ਤੇ ਚੱਲ ਰਹੀਆਂ ਨੇ, ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਸੁਪਨਾ ਏ ਕਿ ਭਾਰਤ ਨੂੰ ਪੈਟਰੋਲ ਡੀਜ਼ਲ ਤੋਂ ਜਲਦ ਛੁਟਕਾਰਾ ਦਿਵਾਇਆ ਜਾਵੇ, ਇਹ ਕੰਮ ਮੁਸ਼ਕਲ ਜ਼ਰੂਰ ਐ ਪਰ ਅਸੰਭਵ ਨਹੀਂ ਕਿਉਂਕਿ ਭਾਰਤ ਸਰਕਾਰ ਵੱਲੋਂ ਇਸ ਦਿਸ਼ਾ ਵਿਚ ਵੱਡੇ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਏ।
ਦੱਸ ਦਈਏ ਕਿ ਇਸ ਦੇ ਨਾਲ ਹੀ ਕੇਂਦਰੀ ਮੰਤਰੀ ਨੇ ਪਾਣੀਪਤ ਤੋਂ ਦਿੱਲੀ ਏਅਰਪੋਰਟ ਤੱਕ ਬਣਨ ਵਾਲੇ ਅਰਬਨ ਐਕਸਟੈਂਸ਼ਨ ਰੋਡ-2 ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜੋ ਅਗਲੇ ਦੋ ਤਿੰਨ ਮਹੀਨਿਆਂ ਵਿਚ ਸ਼ੁਰੂ ਹੋ ਜਾਵੇਗਾ, ਜਿਸ ਨਾਲ ਦਿੱਲੀ ਹਵਾਈ ਅੱਡੇ ਤੱਕ ਪਹੁੰਚਣ ਦਾ ਸਮਾਂ 2 ਘੰਟੇ ਤੋਂ ਘੱਟ ਕੇ ਸਿਰਫ਼ 20 ਮਿੰਟ ਰਹਿ ਜਾਵੇਗਾ।