ਵਿਦਿਆਰਥੀਆਂ ਨੂੰ 10-10 ਲੱਖ ਰੁਪਏ ਦੇਵੇਗੀ ਯੂਨੀਵਰਸਿਟੀ
ਚੰਡੀਗੜ੍ਹ, 21 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਪੰਜਾਬ ਸਰਕਾਰ ਨੇ ਦੇਸ਼ ਭਗਤ ਯੂਨੀਵਰਸਿਟੀ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ ਇਸ ਯੂਨੀਵਰਸਿਟੀ ਨੂੰ ਧੋਖਾਧੜੀ ਦੀ ਦੋਸ਼ੀ ਕਰਾਰ ਦੇ ਦਿੱਤਾ। ਇਸ ਦੇ ਨਾਲ ਹੀ ਹੁਕਮ ਜਾਰੀ ਕੀਤੇ ਕਿ ਇਹ ਯੂਨੀਵਰਸਿਟੀ ਨੂੰ ਹੁਣ ਸਾਰੇ ਪ੍ਰਭਾਵਿਤ ਵਿਦਿਆਰਥੀਆਂ ਨੂੰ 10-10 ਲੱਖ ਰੁਪਏ ਦੇਵੇਗੀ। ਇਸ ਤੋਂ ਇਲਾਵਾ ਸਰਕਾਰ ਨੇ ਇਸ ਨੂੰ ਅੱਗੇ […]
By : Hamdard Tv Admin
ਚੰਡੀਗੜ੍ਹ, 21 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਪੰਜਾਬ ਸਰਕਾਰ ਨੇ ਦੇਸ਼ ਭਗਤ ਯੂਨੀਵਰਸਿਟੀ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ ਇਸ ਯੂਨੀਵਰਸਿਟੀ ਨੂੰ ਧੋਖਾਧੜੀ ਦੀ ਦੋਸ਼ੀ ਕਰਾਰ ਦੇ ਦਿੱਤਾ। ਇਸ ਦੇ ਨਾਲ ਹੀ ਹੁਕਮ ਜਾਰੀ ਕੀਤੇ ਕਿ ਇਹ ਯੂਨੀਵਰਸਿਟੀ ਨੂੰ ਹੁਣ ਸਾਰੇ ਪ੍ਰਭਾਵਿਤ ਵਿਦਿਆਰਥੀਆਂ ਨੂੰ 10-10 ਲੱਖ ਰੁਪਏ ਦੇਵੇਗੀ। ਇਸ ਤੋਂ ਇਲਾਵਾ ਸਰਕਾਰ ਨੇ ਇਸ ਨੂੰ ਅੱਗੇ ਕਿਸੇ ਵੀ ਨਰਸਿੰਗ ਕੋਰਸ ਵਿੱਚ ਦਾਖਲਾ ਲੈਣ ਤੋਂ ਵੀ ਰੋਕ ਦਿੱਤਾ।
ਪੰਜਾਬ ਸਰਕਾਰ ਨੇ ਦੇਸ਼ਭਗਤ ਯੂਨੀਵਰਸਿਟੀ ਨੂੰ ਧੋਖਾਧੜੀ ਦਾ ਦੋਸ਼ੀ ਕਰਾਰ ਦਿੰਦਿਆਂ ਵੱਡੇ ਹੁਕਮ ਜਾਰੀ ਕੀਤੇ, ਜਿਸ ਵਿੱਚ ਕਿਹਾ ਗਿਆ ਕਿ ਯੂਨੀਵਰਸਿਟੀ ਪ੍ਰਭਾਵਿਤ ਵਿਦਿਆਰਥੀਆਂ ਨੂੰ 10-10 ਲੱਖ ਰੁਪਏ ਦੇਵੇਗੀ ਤੇ ਨਾਲ ਹੀ ਅੱਗੇ ਤੋਂ ਕਿਸੇ ਵੀ ਨਰਸਿੰਗ ਕੋਰਸ ਲਈ ਦਾਖਲਾ ਨਹੀਂ ਲੈ ਸਕੇਗੀ। ਇਸ ਦੇ ਨਾਲ ਹੀ ਪ੍ਰਭਾਵਿਤ ਹੋਣ ਵਾਲੇ ਵਿਦਿਆਰਥੀਆਂ ਦੀ ਸੂਚੀ ਵੀ ਮੰਗੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਹੋਰ ਨਰਸਿੰਗ ਕਾਲਜ ਵਿੱਚ ਸ਼ਿਫ਼ਟ ਕੀਤਾ ਜਾ ਸਕੇ।
ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਡਿਪਾਰਟਮੈਂਟ ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਨਰਸਿੰਗ ਕਾਲਜ ਦੀ ਨਿਰੀਖਣ ਰਿਪੋਰਟ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ। ਕਾਲਜ ਨੂੰ ਜਾਇਜ਼ ਤਰੀਕੇ ਨਾਲ ਦਾਖਲ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੀ ਹੈ, ਪਰ ਅੱਗੇ ਕਿਸੇ ਵੀ ਨਰਸਿੰਗ ਕੋਰਸ ਵਿੱਚ ਨਵਾਂ ਦਾਖਲਾ ਲੈਣ ਤੋਂ ਰੋਕ ਦਿੱਤਾ ਗਿਆ।
2020-21 ਸੈਸ਼ਨ ਦੇ ਥਰਡ ਈਅਰ ਸਟੂਡੈਂਟਸ ਦੀ ਪੂਰੀ ਸੂਚੀ ਮੰਗੀ ਗਈ ਹੈ, ਜੋ ਕਿ ਨਜਾਇਜ਼ ਦਾਖਲੇ ਕਾਰਨ ਅੱਧ ਵਿਚਾਲੇ ਫਸੇ ਹੋਏ ਨੇ। ਹੁਣ ਉਨ੍ਹਾਂ ਨੂੰ ਕਿਸੇ ਹੋਰ ਕਾਲਜ ਵਿੱਚ ਸਿਫ਼ਟ ਕੀਤਾ ਜਾਵੇਗਾ। ਕਾਲਜ ਇਨ੍ਹਾਂ ਵਿਦਿਆਰਥੀਆਂ ਦੇ ਥਰਡ ਈਅਰ ਦੀ ਪੂਰੀ ਫੀਸ ਅਤੇ ਹੋਰ ਖਰਚ ਵੀ ਅਦਾ ਕਰੇਗਾ। ਇਨ੍ਹਾਂ ਦੇ ਸਾਰੇ ਨਤੀਜੇ ਅਤੇ ਪ੍ਰੈਕਟੀਕਲ ਦਾ ਰਿਕਾਰਡ ਵੀ ਮੰਗਿਆ ਗਿਆ ਹੈ।
ਦਰਅਸਲ, ਮੰਡੀ ਗੋਬਿੰਦਗੜ੍ਹ ਦੇ ਅਮਲੋਹ ਸਥਿਤ ਡੀਬੀਯੂ ਯਾਨੀ ਦੇਸ਼ ਭਗਤ ਯੂਨੀਵਰਸਿਟੀ ਦੇ ਸਰਦਾਰ ਲਾਲ ਸਿੰਘ ਕਾਲਜ ਨੇ ਇੰਡੀਅਨ ਨਰਸਿੰਗ ਕੌਂਸਲ ਤੋਂ ਬੀਐਸਸੀ ਨਰਸਿੰਗ ਦੀਆਂ ਮਨਜ਼ੂਰਸ਼ੁਦਾ ਸੀਟਾਂ ਤੋਂ ਦੁੱਗਣੇ ਵਿਦਿਆਰਥੀਆਂ ਦਾ ਦਾਖਲਾ ਲੈ ਲਿਆ ਸੀ। ਵਿਦਿਆਰਥੀਆਂ ਨਾਲ ਵਿਵਾਦ ਮਗਰੋਂ ਹਾਲਾਤ ਖਰਾਬ ਹੋਣ ’ਤੇ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਵਿਭਾਗ ਦੀ ਟੀਮ ਨੇ 15 ਤੋਂ 16 ਸਤੰਬਰ ਨੂੰ ਕਾਲਜ ਦਾ ਨਿਰੀਖਣ ਕੀਤਾ ਸੀ।
ਦਰਅਸਲ, ਦੇਸ਼ ਭਗਤ ਯੂਨੀਵਰਸਿਟੀ ਦੇ ਸਰਦਾਰ ਲਾਲ ਸਿੰਘ ਕਾਲਜ ਵਿੱਚ ਐਸਸੀ ਨਰਸਿੰਗ ਬੈਚ 2020 ਦੇ ਵਿਦਿਆਰਥੀ ਕਈ ਦਿਨ ਤੋਂ ਯੂਨੀਵਰਸਿਟੀ ਦੇ ਨਿਸ਼ਾਨੇ ’ਤੇ ਸਨ। 2021 ਤੋਂ ਕਾਲਜ ਦੀ ਮਾਨਤਾ ਨੂੰ ਲੈ ਕੇ ਕਾਲਜ ਪ੍ਰਸ਼ਾਸਨ ਨਾਲ ਉਨ੍ਹਾਂ ਦਾ ਝਗੜਾ ਚੱਲ ਰਿਹਾ ਸੀ, ਪਰ ਉਨ੍ਹਾਂ ਨੂੰ ਵਾਰ-ਵਾਰ ਕਿਹਾ ਗਿਆ ਕਿ ਕੋਰਸ ਪੂਰਾ ਹੋਣ ’ਤੇ ਡਿਗਰੀ ਮਿਲ ਜਾਵੇਗੀ। ਵਿਦਿਆਰਥੀ ਹੁਣ ਥਰਡ ਈਅਰ ਵਿੱਚ ਆ ਗਏ ਨੇ ਅਤੇ ਕੋਰਸ ਪੂਰਾ ਹੋਣ ਵਾਲਾ ਹੈ, ਪਰ ਕਾਲਜ ਨੂੰ ਨਾ ਤਾਂ ਮਾਨਤਾ ਮਿਲੀ ਅਤੇ ਨਾ ਹੀ ਵਿਦਿਆਰਥੀਆਂ ਨੂੰ ਡਿਗਰੀ ਮਿਲੀ ਹੈ।
ਸੋ ਇਸੇ ਵਿਚਕਾਰ ਹੁਣ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦੇ ਹੋਏ ਇਸ ਯੂਨੀਵਰਸਿਟੀ ਨੂੰ ਧੋਖਾਧੜੀ ਦੀ ਦੋਸ਼ੀ ਕਰਾਰ ਦੇ ਦਿੱਤਾ। ਹੁਕਮ ਜਾਰੀ ਕੀਤੇ ਗਏ ਕਿ ਯੂਨੀਵਰਸਿਟੀ ਪ੍ਰਭਾਵਿਤ ਵਿਦਿਆਰਥੀਆਂ ਨੂੰ 10-10 ਲੱਖ ਰੁਪਏ ਦੇਵੇਗੀ ਅਤੇ ਨਾਲ ਹੀ ਅੱਗੇ ਤੋਂ ਨਰਸਿੰਗ ਕੋਰਸ ਵਿੱਚ ਦਾਖਲਾ ਨਹੀਂ ਲਏਗੀ।