Begin typing your search above and press return to search.

ਪ੍ਰਵਾਸੀਆਂ ਲਈ ਦਰਵਾਜ਼ੇ ਬੰਦ ਕਰਨ ਲੱਗਾ ਯੂ.ਕੇ.

ਲੰਡਨ, 5 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਪ੍ਰਵਾਸੀਆਂ ਦੀ ਆਮਦ ਘਟਾਉਣ ਲਈ ਯੂ.ਕੇ. ਸਰਕਾਰ ਵੱਲੋਂ ਇੰਮੀਗ੍ਰੇਸ਼ਨ ਨਿਯਮਾਂ ਵਿਚ ਵੱਡੀ ਤਬਦੀਲੀ ਦਾ ਐਲਾਨ ਕੀਤਾ ਗਿਆ ਹੈ। ਨਵੇਂ ਵਰ੍ਹੇ ਤੋਂ ਯੂ.ਕੇ. ਦਾ ਵਰਕ ਵੀਜ਼ਾ ਤਾਂ ਹੀ ਮਿਲੇਗਾ ਜੇ ਇੰਪਲੌਇਰ ਵੱਲੋਂ ਘੱਟੋ ਘੱਟ 38,700 ਪਾਊਂਡ ਸਾਲਾਨਾ ਤਨਖਾਹ ਦੀ ਪੇਸ਼ਕਸ਼ ਕੀਤੀ ਗਈ ਹੋਵੇ। ਇਸ ਵੇਲੇ 26,200 ਪਾਊਂਡ ਤਨਖਾਹ ਦੀ ਪੇਸ਼ਕਸ਼ […]

ਪ੍ਰਵਾਸੀਆਂ ਲਈ ਦਰਵਾਜ਼ੇ ਬੰਦ ਕਰਨ ਲੱਗਾ ਯੂ.ਕੇ.
X

Editor EditorBy : Editor Editor

  |  5 Dec 2023 12:34 PM IST

  • whatsapp
  • Telegram

ਲੰਡਨ, 5 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਪ੍ਰਵਾਸੀਆਂ ਦੀ ਆਮਦ ਘਟਾਉਣ ਲਈ ਯੂ.ਕੇ. ਸਰਕਾਰ ਵੱਲੋਂ ਇੰਮੀਗ੍ਰੇਸ਼ਨ ਨਿਯਮਾਂ ਵਿਚ ਵੱਡੀ ਤਬਦੀਲੀ ਦਾ ਐਲਾਨ ਕੀਤਾ ਗਿਆ ਹੈ। ਨਵੇਂ ਵਰ੍ਹੇ ਤੋਂ ਯੂ.ਕੇ. ਦਾ ਵਰਕ ਵੀਜ਼ਾ ਤਾਂ ਹੀ ਮਿਲੇਗਾ ਜੇ ਇੰਪਲੌਇਰ ਵੱਲੋਂ ਘੱਟੋ ਘੱਟ 38,700 ਪਾਊਂਡ ਸਾਲਾਨਾ ਤਨਖਾਹ ਦੀ ਪੇਸ਼ਕਸ਼ ਕੀਤੀ ਗਈ ਹੋਵੇ। ਇਸ ਵੇਲੇ 26,200 ਪਾਊਂਡ ਤਨਖਾਹ ਦੀ ਪੇਸ਼ਕਸ਼ ਹੋਣ ’ਤੇ ਪ੍ਰਵਾਸੀਆਂ ਨੂੰ ਵਰਕ ਵੀਜ਼ਾ ਮਿਲ ਜਾਂਦਾ ਹੈ। ਸਿਰਫ ਇਥੇ ਹੀ ਬੱਸ ਨਹੀਂ ਕਈ ਵੀਜ਼ਾ ਸ਼੍ਰੇਣੀਆਂ ਵਿਚ ਪਰਵਾਰ ਨੂੰ ਨਾਲ ਲਿਆਉਣ ’ਤੇ ਰੋਕ ਲਾਈ ਜਾ ਰਹੀ ਹੈ। ਯੂ.ਕੇ. ਵਿਚ ਪਿਛਲੇ ਸਾਲ 7 ਲੱਖ 45 ਹਜ਼ਾਰ ਨਵੇਂ ਪ੍ਰਵਾਸੀਆਂ ਨੇ ਕਦਮ ਰੱਖਿਆ ਅਤੇ ਮੌਜੂਦਾ ਵਰ੍ਹੇ ਦੌਰਾਨ ਵੀ ਅੰਕੜਾ ਕਾਫੀ ਉਪਰ ਮੰਨਿਆ ਜਾ ਰਿਹਾ ਹੈ।

ਵਰਕ ਵੀਜ਼ਾ ਲਈ ਸਾਲਾਨਾ ਤਨਖਾਹ ਦੀ ਹੱਦ ਵਧਾਈ

ਪਿਛਲੇ ਇਕ ਦਹਾਕੇ ਤੋਂ ਪ੍ਰਵਾਸੀਆਂ ਦੀ ਵੱਡੀ ਗਿਣਤੀ ਵਿਚ ਆਮਦ ਯੂ.ਕੇ. ਦਾ ਸਿਆਸੀ ਮਸਲਾ ਬਣੀ ਹੋਈ ਹੈ ਅਤੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਪ੍ਰਵਾਸੀਆਂ ਦੀ ਗਿਣਤੀ ਘਟਾਉਦ ਦਾ ਵਾਅਦਾ ਕਰ ਚੁੱਕੇ ਹਨ। ਮੁਲਕ ਵਿਚ ਅਗਲੇ ਸਾਲ ਆਮ ਚੋਣਾਂ ਵੀ ਹੋਣੀਆਂ ਹਨ ਅਤੇ ਸਥਾਨਕ ਲੋਕਾਂ ਲਈ ਘਟਦੇ ਰੁਜ਼ਗਾਰ ਦੇ ਮੌਕਿਆਂ ਨੂੰ ਵਿਰੋਧੀਆਂ ਵੱਲੋਂ ਪ੍ਰਮੁੱਖ ਹਥਿਆਰ ਬਣਾਇਆ ਜਾ ਸਕਦਾ ਹੈ। ਗ੍ਰਹਿ ਮੰਤਰੀ ਜੇਮਜ਼ ਕਲੈਵਰਲੀ ਨੇ ਸੰਸਦ ਨੂੰ ਦੱਸਿਆ ਕਿ ਯੂ.ਕੇ. ਵੱਲ ਆ ਰਹੇ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦੀ ਜ਼ਰੂਰਤ ਹੈ ਜਿਸ ਦੇ ਮੱਦੇਨਜ਼ਰ ਸਖ਼ਤ ਫੈਸਲੇ ਲਏ ਜਾ ਰਹੇ ਹਨ ਜੋ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ ਨਹੀਂ ਲਏ।

Next Story
ਤਾਜ਼ਾ ਖਬਰਾਂ
Share it