ਟਰੱਕ ਡਰਾਈਵਰ ਨੂੰ ਸੜਕ ਕੰਢੇ ਨਮਾਜ਼ ਅਦਾ ਕਰਨੀ ਪਈ ਮਹਿੰਗੀ
ਪਾਲਨਪੁਰ : ਗੁਜਰਾਤ ਵਿੱਚ ਇੱਕ ਟਰੱਕ ਡਰਾਈਵਰ ਨੂੰ ਸੜਕ ਕਿਨਾਰੇ ਨਮਾਜ਼ ਅਦਾ ਕਰਨੀ ਮਹਿੰਗੀ ਪਈ। ਪੁਲੀਸ ਨੇ ਨਮਾਜ਼ ਅਦਾ ਕਰਨ ਵਾਲੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਕਿਹਾ ਕਿ ਗੁਜਰਾਤ ਦੇ ਬਨਾਸਕਾਂਠਾ ਵਿੱਚ ਇੱਕ ਡਰਾਈਵਰ ਨੇ ਇੱਕ ਵਿਅਸਤ ਸੜਕ ਦੇ ਕਿਨਾਰੇ ਬਿਨਾਂ ਇਜਾਜ਼ਤ ਦੇ ਨਮਾਜ਼ ਅਦਾ ਕੀਤੀ ਸੀ। ਜਿਸ ਤੋਂ ਬਾਅਦ ਉਸ ਨੂੰ […]
By : Editor (BS)
ਪਾਲਨਪੁਰ : ਗੁਜਰਾਤ ਵਿੱਚ ਇੱਕ ਟਰੱਕ ਡਰਾਈਵਰ ਨੂੰ ਸੜਕ ਕਿਨਾਰੇ ਨਮਾਜ਼ ਅਦਾ ਕਰਨੀ ਮਹਿੰਗੀ ਪਈ। ਪੁਲੀਸ ਨੇ ਨਮਾਜ਼ ਅਦਾ ਕਰਨ ਵਾਲੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਕਿਹਾ ਕਿ ਗੁਜਰਾਤ ਦੇ ਬਨਾਸਕਾਂਠਾ ਵਿੱਚ ਇੱਕ ਡਰਾਈਵਰ ਨੇ ਇੱਕ ਵਿਅਸਤ ਸੜਕ ਦੇ ਕਿਨਾਰੇ ਬਿਨਾਂ ਇਜਾਜ਼ਤ ਦੇ ਨਮਾਜ਼ ਅਦਾ ਕੀਤੀ ਸੀ। ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ 37 ਸਾਲਾ ਬਚਲ ਖ਼ਾਨ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਬਚਲ ਖਾਨ ਵੱਲੋਂ ਸੜਕ 'ਤੇ ਨਮਾਜ਼ ਅਦਾ ਕਰਨ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਜਦੋਂ ਪੁਲਿਸ ਨੇ ਇਸ ਵਾਇਰਲ ਵੀਡੀਓ ਨੂੰ ਦੇਖਿਆ ਤਾਂ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਉਸ ਨੇ ਆਪਣਾ ਟਰੱਕ ਪਾਲਨਪੁਰ ਸ਼ਹਿਰ ਦੀ ਇਕ ਵਿਅਸਤ ਸੜਕ 'ਤੇ ਖੜ੍ਹਾ ਕੀਤਾ ਸੀ ਅਤੇ ਉਹ ਆਪਣੇ ਟਰੱਕ ਦੇ ਅੱਗੇ ਨਮਾਜ਼ ਅਦਾ ਕਰ ਰਿਹਾ ਸੀ।
ਪਾਲਨਪੁਰ (ਪੱਛਮੀ) ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ ਸ਼ੁੱਕਰਵਾਰ ਨੂੰ ਇਕ ਵਿਅਸਤ ਹਾਈਵੇਅ 'ਤੇ ਆਪਣਾ ਟਰੱਕ ਰੋਕਿਆ ਅਤੇ ਫਿਰ ਉਥੇ ਨਮਾਜ਼ ਪੜ੍ਹਨੀ ਸ਼ੁਰੂ ਕਰ ਦਿੱਤੀ। ਕਿਸੇ ਨੇ ਇਸ ਦਾ ਵੀਡੀਓ ਬਣਾ ਲਿਆ ਅਤੇ ਫਿਰ ਇਹ ਵੀਡੀਓ ਵਾਇਰਲ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ। ਇਸ ਮਾਮਲੇ 'ਚ ਬਚਲ ਖਾਨ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 283, 186 ਅਤੇ 188 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਨੂੰ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਕੁਝ ਮੀਡੀਆ ਰਿਪੋਰਟਾਂ 'ਚ ਦੱਸਿਆ ਜਾ ਰਿਹਾ ਹੈ ਕਿ ਬੱਚਲ ਖਾਨ ਨੇ ਪਾਲਨਪੁਰ ਅਰੋਮਾ ਸਰਕਲ 'ਤੇ ਸੜਕ ਕਿਨਾਰੇ ਨਮਾਜ਼ ਅਦਾ ਕੀਤੀ ਸੀ। ਰਿਪੋਰਟ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਕਾਰਨ ਕੁਝ ਸਮੇਂ ਲਈ ਟ੍ਰੈਫਿਕ ਜਾਮ ਹੋ ਗਿਆ। ਵਾਇਰਲ ਹੋਈ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਸੜਕ 'ਤੇ ਕਈ ਵਾਹਨ ਲੰਘ ਰਹੇ ਹਨ। ਬਚਲ ਖਾਨ ਨੇ ਟਰੱਕ ਸੜਕ ਕਿਨਾਰੇ ਖੜ੍ਹਾ ਕਰ ਦਿੱਤਾ ਅਤੇ ਨਮਾਜ਼ ਪੜ੍ਹਨੀ ਸ਼ੁਰੂ ਕਰ ਦਿੱਤੀ। Police ਨੇ ਸ਼ਨੀਵਾਰ ਨੂੰ ਬਚਲ ਖਾਨ ਨੂੰ ਗ੍ਰਿਫਤਾਰ ਕਰ ਲਿਆ।
The truck driver had to offer namaz on the roadside