ਬਿਨਾਂ ਮੋਟੀ ਰਕਮ ਖ਼ਰਚ ਕੀਤੇ ਨਵੀਂ ਕਾਰ ਰੱਖਣ ਦਾ ਜੁਗਾੜ! ਨਾ ਲੋਨ, ਨਾ ਸਰਵਿਸ ਤੇ ਮੈਂਟੀਨੈਂਸ ਦਾ ਕੋਈ ਝੰਜਟ
ਚੰਡੀਗੜ੍ਹ, 15 ਮਈ, ਪਰਦੀਪ ਸਿੰਘ: ਮੌਜੂਦਾ ਸਮੇਂ ਹਰ ਕੋਈ ਵਧੀਆ ਲਗਜ਼ਰੀ ਕਾਰ ਖ਼ਰੀਦਣ ਦੀ ਇੱਛਾ ਰੱਖਦਾ ਏ ਪਰ ਵੱਡੀ ਡਾਊਨ ਪੇਮੈਂਟ, ਹਰ ਮਹੀਨੇ ਮੋਟੀ ਈਐਮਆਈ ਅਤੇ ਫਿਰ ਸਰਵਿਸ ਦੇ ਖ਼ਰਚੇ ਨੂੰ ਦੇਖ ਕੇ ਹਰ ਕੋਈ ਘਬਰਾ ਜਾਂਦਾ ਏ ਕਿ ਕਿਵੇਂ ਇਹ ਸਭ ਕੁੱਝ ਮੈਨੇਜ ਹੋਵੇਗਾ? ਪਰ ਹੁਣ ਇਕ ਤਰੀਕਾ ਗਿਆ , ਜਿਸ ਵਿਚ ਨਾ ਤੁਹਾਨੂੰ […]
By : Editor Editor
ਚੰਡੀਗੜ੍ਹ, 15 ਮਈ, ਪਰਦੀਪ ਸਿੰਘ: ਮੌਜੂਦਾ ਸਮੇਂ ਹਰ ਕੋਈ ਵਧੀਆ ਲਗਜ਼ਰੀ ਕਾਰ ਖ਼ਰੀਦਣ ਦੀ ਇੱਛਾ ਰੱਖਦਾ ਏ ਪਰ ਵੱਡੀ ਡਾਊਨ ਪੇਮੈਂਟ, ਹਰ ਮਹੀਨੇ ਮੋਟੀ ਈਐਮਆਈ ਅਤੇ ਫਿਰ ਸਰਵਿਸ ਦੇ ਖ਼ਰਚੇ ਨੂੰ ਦੇਖ ਕੇ ਹਰ ਕੋਈ ਘਬਰਾ ਜਾਂਦਾ ਏ ਕਿ ਕਿਵੇਂ ਇਹ ਸਭ ਕੁੱਝ ਮੈਨੇਜ ਹੋਵੇਗਾ? ਪਰ ਹੁਣ ਇਕ ਤਰੀਕਾ ਗਿਆ , ਜਿਸ ਵਿਚ ਨਾ ਤੁਹਾਨੂੰ ਲੋਨ ਲੈਣਾ ਪਵੇਗਾ, ਨਾ ਡਾਊਨ ਪੇਮੈਂਟ ਦੇਣੀ ਪਵੇਗੀ ਅਤੇ ਨਾ ਹੀ ਕਾਰ ਦੀ ਸਰਵਿਸ ਅਤੇ ਮੈਂਟੀਨੈਂਸ ਦਾ ਝੰਜਟ ਹੋਵੇਗਾ ਅਤੇ ਨਵੀਂ ਨਕੋਰ ਕਾਰ ਵੀ ਤੁਹਾਡੇ ਦਰਵਾਜ਼ੇ ’ਤੇ ਪਹੁੰਚ ਜਾਵੇਗੀ।
ਅੱਜ ਕੱਲ੍ਹ ਇਕ ਸ਼ਬਦ ‘ਸਬਸਕ੍ਰਿਪਸ਼ਨ’ ਕਾਫ਼ੀ ਚਰਚਾ ਵਿਚ ਆਇਆ ਹੋਇਆ ਏ, ਜਿਸ ਦਾ ਮਤਲਬ ਐ ਕਿ ਕਿਸੇ ਵੀ ਸਰਵਿਸ ਦੇ ਲਈ ਪੈਸੇ ਦਾ ਭੁਗਤਾਨ ਕਰਨਾ। ਉਂਝ ਇਸ ਸ਼ਬਦ ਨੂੰ ਜ਼ਿਆਦਾਤਰ ਓਟੀਟੀ ਪਲੇਟਫਾਰਮ ਨਾਲ ਜ਼ਿਆਦਾ ਜੋੜਿਆ ਜਾਂਦੈ ਪਰ ਦੇਖਿਆ ਜਾਵੇ ਤਾਂ ਸਰਸਕ੍ਰਿਪਸ਼ਨ ਤਾਂ ਹੋਰ ਵੀ ਚੀਜ਼ਾਂ ਵਿਚ ਹੁੰਦੀ ਹੈ, ਯਾਨੀ ਰੋਜ਼ਾਨਾ ਦੁੱਧ, ਸਬਜ਼ੀ ਅਤੇ ਘਰ ਦਾ ਹੋਰ ਸਮਾਨ ਲੈਣ ਸਮੇਂ ਪਰ ਮੌਜੂਦਾ ਸਮੇਂ ਅਸੀਂ ਇਕ ਅਜਿਹੇ ਸਬਸਕ੍ਰਿਪਸ਼ਨ ਬਾਰੇ ਦੱਸਣ ਜਾ ਰਹੇ ਆਂ ਜੋ ਇਨ੍ਹਾਂ ਸਾਰਿਆਂ ਤੋਂ ਵੱਖ ਐ, ਮਾਰਕਿਟ ਵਿਚ ਇਹ ਸ਼ਬਦ ਬੇਸ਼ੱਕ ਨਵਾਂ ਏ ਪਰ ਇਸ ਨੇ ਕਾਫ਼ੀ ਤੇਜ਼ ਰਫ਼ਤਾਰ ਫੜ ਲਈ ਹੈ। ਕਾਰਾਂ ਦੇ ਸਬਸਕ੍ਰਿਪਸ਼ਨ ਮਾਡਲ ਦੀ ਯਾਨੀ ਕਿ ਆਪਣੀ ਪਸੰਦ ਦੀ ਕਾਰ ਦੀ ਸਵਾਰੀ ਕਰਨ ਦਾ ਨਵਾਂ ਤਰੀਕਾ। ਇਸ ਮਾਡਲ ਤਹਿਤ ਗਾਹਕ ਬਿਨਾਂ ਮੋਟੀ ਰਕਮ ਖ਼ਰਚ ਕੀਤੇ ਆਪਣੀ ਮਨਪਸੰਦ ਕਾਰ ਚਲਾ ਸਕਦੇ ਨੇ ਪਰ ਉਹ ਕਾਰ ਦੇ ਮਾਲਕ ਨਹੀਂ ਕਹਿਲਾਉਣਗੇ।
ਦਰਅਸਲ ਕਾਰ ਸਬਸਕ੍ਰਿਪਸ਼ਨ ਮਾਡਲ, ਠੀਕ ਓਵੇਂ ਹੀ ਐ ਜਿਵੇਂ ਕਿਸੇ ਐਪ ਜਾਂ ਸਰਵਿਸ ਦਾ ਹੁੰਦਾ ਹੈ। ਇਸ ਵਿਚ ਤੁਸੀਂ ਕਾਰ ਨੂੰ ਮਹੀਨੇ ਭਰ ਦੇ ਲਈ ਜਾਂ ਤਿੰਨ ਜਾਂ ਛੇ ਮਹੀਨੇ ਦੇ ਲਈ ਜਾਂ ਫਿਰ ਸਾਲ ਦੇ ਲਈ ਸਬਸਕ੍ਰਾਈਬ ਕਰ ਸਕਦੇ ਹੋ। ਕਾਰ ਸਬਸਕ੍ਰਿਪਸ਼ਨ ਸਿੱਧੀ ਕੰਪਨੀਆਂ ਵੱਲੋਂ ਹੁੰਦੀ ਹੈ ਜਿਵੇਂ ਕਿ ਮਾਰੂਤੀ ਜਾਂ ਟੋਇਟਾ। ਯਾਨੀ ਕੋਈ ਥਰਡ ਪਾਰਟੀ ਵਾਲਾ ਚੱਕਰ ਨਹੀਂ ਹੁੰਦਾ। ਇਕ ਕਿਸਮ ਦੀ ਰੈਂਟਲ ਕਾਰ ਹੋਵੇਗੀ ਜੋ ਤੁਹਾਡੇ ਕੋਲ ਰਹੇਗੀ। ਚੰਗੀ ਗੱਲ ਇਹ ਹੈ ਕਿ ਇਸ ਕਾਰ ਦੀ ਮੁਰੰਮਤ ਅਤ ਸਰਵਿਸ ਦੀ ਜ਼ਿੰਮੇਵਾਰੀ ਵੀ ਕੰਪਨੀ ਦੀ ਹੁੰਦੀ ਹੈ। ਤੁਹਾਡੇ ਜ਼ਿੰਮੇ ਆਉਂਦਾ ਹੈ ਤਾਂ ਸਿਰਫ਼ ਇਸ ਦੇ ਤੇਲ ਅਤੇ ਪਾਰਕਿੰਗ ਤੋਂ ਲੈ ਕੇ ਟੋਲ ਦਾ ਖ਼ਰਚਾ। ਤੁਸੀਂ ਜਿੰਨੇ ਦਿਨ ਕਾਰ ਚਲਾਉਣੀ ਹੈ ਓਨੇ ਦਿਨ ਚਲਾਓ ਅਤੇ ਫਿਰ ਵਾਪਸ ਕਰ ਦਿਓ। ਤੁਹਾਨੂੰ ਬਿਲਕੁਲ ਬ੍ਰਾਂਡ ਨਿਊ ਕਾਰ ਦਿੱਤੀ ਜਾਵੇਗੀ।
ਦਰਅਸਲ ਇਸ ਵਿਚ ਇਕ ਫਿਕਸ ਡਿਪਾਜਿਟ ਕਰਨਾ ਹੁੰਦਾ ਹੈ ਪਰ ਇਹ ਲੋਨ ਰਾਹੀਂ ਖ਼ਰੀਦੀ ਜਾਣ ਵਾਲੀ ਕਾਰ ਦੇ ਡਾਊਨ ਪੇਮੈਂਟ ਜਿੰਨਾ ਨਹੀਂ ਹੁੰਦਾ। ਯਾਨੀ ਕਿ ਨਵੀਂ ਕਾਰ ਦੇ ਲਈ ਕਿਸੇ ਵੱਡੇ ਬਜਟ ਦੀ ਲੋੜ ਨਹੀਂ। ਇਸ ਤੋਂ ਬਾਅਦ ਹਰ ਮਹੀਨੇ ਤੁਹਾਨੂੰ ਇਕ ਤੈਅਸ਼ੁਦਾ ਰਾਸ਼ੀ ਬਤੌਰ ਸਬਸਕ੍ਰਿਪਸ਼ਨ ਅਦਾ ਕਰਨੀ ਹੋਵੇਗੀ। ਹਾਲਾਂਕਿ ਇਸ ਵਿਚ ਕੋਈ ਲੋਨ ਨਹੀਂ ਹੁੰਦਾ ਪਰ ਪ੍ਰੋਸੈੱਸ ਬਿਲਕੁੱਲ ਓਵੇਂ ਹੀ ਹੁੰਦਾ ਏ। ਗਾਹਕ ਦੇ ਬੈਕਗਰਾਊਂਡ ਤੋਂ ਲੈ ਕੇ ਬੈਂਕ ਤੱਕ ਸਭ ਕੁੱਝ ਦੇਖਿਆ ਜਾਂਦਾ ਹੈ। ਇਹ ਇਕ ਕਿਸਮ ਦਾ ਐਗਰੀਮੈਂਟ ਹੈ। ਕਾਰ ਦਾ ਡਿਪਾਜਿਟ ਅਤੇ ਸਬਸਕ੍ਰਿਪਸ਼ਨ ਕਿੰਨੇ ਦਾ ਹੋਵੇਗਾ, ਇਹ ਕਾਰ ਦੇ ਮਾਡਲ ’ਤੇ ਨਿਰਭਰ ਕਰੇਗਾ। ਸਭ ਕੁੱਝ ਸਹੀ ਰਿਹਾ ਤਾਂ ਕੁੱਝ ਹੀ ਦਿਨਾਂ ਵਿਚ ਤੁਹਾਡੀ ਮਨਪਸੰਦ ਕਾਰ ਤੁਹਾਡੇ ਦਰਵਾਜ਼ੇ ’ਤੇ ਖੜ੍ਹੀ ਹੋਵੇਗੀ।
ਜਿਸ ਤਰ੍ਹਾਂ ਹਰ ਸਰਵਿਸ ਦੇ ਕੁੱਝ ਫ਼ਾਇਦੇ ਅਤੇ ਨੁਕਸਾਨ ਹੁੰਦੇ ਹਨ, ਓਵੇਂ ਹੀ ਕਾਰ ਸਬਸਕ੍ਰਿਪਸ਼ਨ ਦਾ ਮਾਮਲਾ ਵੀ ਹੈ। ਸਭ ਤੋਂ ਪਹਿਲਾ ਫ਼ਾਇਦਾ ਤਾਂ ਅਸੀਂ ਤੁਹਾਨੂੰ ਦੱਸ ਹੀ ਦਿੱਤਾ। ਡਾਊਨ ਪੇਮੈਂਟ ਦਾ ਝੰਜਟ ਨਹੀਂ, ਫਾਈਨਾਂਸ ਦੀ ਚਿੰਤਾ ਨਹੀਂ ਅਤੇ ਨਾਲ ਹੀ ਹਰ ਮਹੀਨੇ ਲੋਨ, ਵਿਆਜ ਅਤੇ ਈਐਮਆਈ ਭਰਨ ਤੋਂਵੀ ਮੁਕਤੀ। ਇਸ ਦੇ ਨਾਲ ਹੀ ਸਮੇਂ ਦੇ ਨਾਲ ਕਾਰ ਦੀ ਕੀਮਤ ਡਿੱਗਣ ਦੀ ਚਿੰਤਾ ਵੀ ਤੁਹਾਨੂੰ ਨਹੀਂ ਸਤਾਏਗੀ।
ਜੇਕਰ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਕਾਰ ਦੇ ਮਾਲਕ ਤੁਸੀਂ ਨਹੀਂ, ਬਲਕਿ ਕੰਪਨੀ ਹੋਵੇਗੀ। ਇਸ ਦੇ ਨਾਲ ਕੰਪਨੀਆਂ ਕੁੱਝ ਸ਼ਰਤਾਂ ਵੀ ਰੱਖਦੀਆਂ ਹਨ। ਜਿਵੇਂ ਕਿ ਮਹੀਨੇ ਵਿਚ ਕਾਰ ਕੁੱਲ ਕਿੰਨੇ ਕਿਲੋਮੀਟਰ ਚੱਲੇਗੀ। ਜ਼ਾਹਿਰ ਜਿਹੀ ਗੱਲ ਐ ਕਿ ਜਦੋਂ ਕੰਪਨੀ ਮਾਲਕ ਐ ਤਾਂ ਰੂਲ ਵੀ ਕੰਪਨੀ ਦੇ ਹੀ ਚੱਲਣਗੇ। ਦੂਜਾ ਇਹ ਕਿ ਕਈ ਵਾਰ ਮਹੀਨੇ ਦਾ ਸਬਸਕ੍ਰਿਪਸ਼ਨ ਈਐਮਆਈ ਤੋਂ ਜ਼ਿਆਦਾ ਹੋ ਸਕਦਾ ਹੈ।