ਅਮਰੀਕਾ ’ਚ ਚੋਟੀ ਦੇ ਐਫਬੀਆਈ ਅਧਿਕਾਰੀ ਨੂੰ 4 ਸਾਲ ਕੈਦ
ਸੈਕਰਾਮੈਂਟੋ, (ਹੁਸਨ ਲੜੋਆ ਬੰਗਾ) : ਅਮਰੀਕਾ ਦੀ ਪ੍ਰਮੁੱਖ ਖੁਫੀਆ ਏਜੰਸੀ ਐਫ ਬੀ ਆਈ ਦੇ ਚੋਟੀ ਦੇ ਇਕ ਸਾਬਕਾ ਕਾਊਂਟਰਇੰਟੈਲੀਜੈਂਸ ਅਧਿਕਾਰੀ ਚਾਰਲਸ ਮੈਕਗੋਨੀਗਲ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਕਰੀਬੀ ਇਕ ਰੂਸੀ ਅਰਬਪਤੀ ਲਈ ਜਸੂਸ ਵਜੋਂ ਕੰਮ ਕਰਨ ਦੇ ਦੋਸ਼ਾਂ ਤਹਿਤ 4 ਸਾਲ ਤੋਂ ਵਧ ਕੈਦ ਦੀ ਸਜ਼ਾ ਸੁਣਾਈ ਗਈ ਹੈ। ਯੂ ਐਸ ਡਿਸਟ੍ਰਿਕਟ ਜੱਜ ਜੈਨੀਫਰ […]
By : Editor Editor
ਸੈਕਰਾਮੈਂਟੋ, (ਹੁਸਨ ਲੜੋਆ ਬੰਗਾ) : ਅਮਰੀਕਾ ਦੀ ਪ੍ਰਮੁੱਖ ਖੁਫੀਆ ਏਜੰਸੀ ਐਫ ਬੀ ਆਈ ਦੇ ਚੋਟੀ ਦੇ ਇਕ ਸਾਬਕਾ ਕਾਊਂਟਰਇੰਟੈਲੀਜੈਂਸ ਅਧਿਕਾਰੀ ਚਾਰਲਸ ਮੈਕਗੋਨੀਗਲ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਕਰੀਬੀ ਇਕ ਰੂਸੀ ਅਰਬਪਤੀ ਲਈ ਜਸੂਸ ਵਜੋਂ ਕੰਮ ਕਰਨ ਦੇ ਦੋਸ਼ਾਂ ਤਹਿਤ 4 ਸਾਲ ਤੋਂ ਵਧ ਕੈਦ ਦੀ ਸਜ਼ਾ ਸੁਣਾਈ ਗਈ ਹੈ। ਯੂ ਐਸ ਡਿਸਟ੍ਰਿਕਟ ਜੱਜ ਜੈਨੀਫਰ ਰੀਅਰਡਨ ਨੇ ਮੈਕਗੋਨੀਗਲ ਨੂੰ 4 ਸਾਲ 2 ਮਹੀਨੇ ਜੇਲ ਦੀ ਸਜ਼ਾ ਸੁਣਾਉਣ ਤੋਂ ਇਲਾਵਾ 40000 ਡਾਲਰ ਜੁਰਮਾਨਾ ਵੀ ਲਾਇਆ। ਐਫ ਬੀ ਆਈ ਦੀ ਕਾਊਂਟਰਇੰਟੈਲੀਜੈਂਸ ਡਵੀਜਨ ਨਿਊਯਾਰਕ ਦੇ ਸਾਬਕਾ ਮੁਖੀ ਮੈਕਗੋਨੀਗਲ ਨੇ ਇਸ ਸਾਲ ਅਗਸਤ ਵਿਚ ਰੂਸ ਉਪਰ ਪਾਬੰਦੀਆਂ ਦੀ ਉਲੰਘਣਾ ਕਰਨ ਦੀ ਸਾਜਿਸ਼ ਰਚਣ ਤੇ ਰੂਸੀ ਅਰਬਪਤੀ ਓਲੇਗ ਡੈਰੀਪਾਸਕਾ ਨਾਲ ਸਬੰਧਾਂ ਤਹਿਤ ਕਾਲਾ ਧੰਨ ਚਿੱਟਾ ਕਰਨ ਦੇ ਦੋਸ਼ਾਂ ਨੂੰ ਮੰਨ ਲਿਆ ਸੀ। 55 ਸਾਲਾ ਮੈਕਗੋਨੀਗਲ ਨੇ ਅਦਾਲਤ ਵਿਚ ਦੱਬੀ ਆਵਾਜ ਵਿਚ ਕਿਹਾ ਕਿ ਮੈਨੂੰ ਪਛਤਾਵੇ ਦਾ ਡੂੰਘਾ ਅਹਿਸਾਸ ਹੈ ਤੇ ਮੈਨੂੰ ਆਪਣੇ ਕੀਤੇ ਉਪਰ ਅਫਸੋਸ ਹੈ। ਉਸ ਨੇ ਕਿਹਾ ਮੈ ਇਕ ਤੋਂ ਵਧ ਵਾਰ ਮੰਨਦਾ ਹਾਂ ਕਿ ਮੈ ਆਪਣੇ ਨਜਦੀਕੀਆਂ ਦਾ ਭਰੋਸਾ ਤੇ ਵਿਸ਼ਵਾਸ਼ ਤੋੜਿਆ ਹੈ ਤੇ ਮੈ ਬਾਕੀ ਦੀ ਬਚੀ ਸਮੁੱਚੀ ਜਿੰਦਗੀ ਦੌਰਾਨ ਇਹ ਭਰੋਸਾ ਮੁੜ ਪ੍ਰਾਪਤ ਕਰਨ ਲਈ ਲੜਦਾ ਰਹਾਂਗਾ।
ਮੈਕਗੋਨੀਗਲ ਜਿਸ ਨੇ ਐਫ ਬੀ ਆਈ ਦੇ ਨਿਊਯਾਰਕ ਕਾਊਂਟਰਇੰਟੈਲੀਜੈਂਸ ਦਫਤਰ ਦੀ 2016 ਤੋਂ 2018 ਵਿਚ ਸੇਵਾ ਮੁਕਤ ਹੋਣ ਤੱਕ ਅਗਵਾਈ ਕੀਤੀ, ਨੂੰ ਅਗਲੇ ਸਾਲ ਫਰਵਰੀ ਵਿਚ ਅਲਬਾਨੀਆ ਤੋਂ ਇਕ ਵਿਦੇਸ਼ੀ ਖੁਫੀਆ ਸੂਤਰ ਤੋਂ 225000 ਡਾਲਰ ਮਿਲਣ ਬਾਰੇ ਸੂਚਿਤ ਨਾ ਕਰਨ ਦੇ ਮਾਮਲੇ ਵਿਚ ਵੀ ਸਜ਼ਾ ਸੁਣਾਈ ਜਾਣੀ ਹੈ।