ਨਹਿਰ 'ਚੋਂ ਮਾਂ-ਬੱਚੇ ਦੀਆਂ ਬੰਨੀਆਂ ਹੋਈਆਂ ਲਾਸ਼ਾਂ ਬਰਾਮਦ
ਫ਼ਿਰੋਜ਼ਪੁਰ : ਫਰੀਦਕੋਟ 'ਚੋਂ ਲੰਘਦੀ ਨਹਿਰ 'ਚੋਂ ਮਾਂ ਅਤੇ ਬੱਚੇ ਦੀਆਂ ਲਾਸ਼ਾਂ ਮਿਲੀਆਂ ਹਨ। Police ਨੇ ਲਾਸ਼ ਨੂੰ ਨਹਿਰ 'ਚੋਂ ਕੱਢ ਕੇ ਪਛਾਣ ਲਈ ਮੋਰਚਰੀ 'ਚ ਰਖਵਾ ਦਿੱਤਾ ਹੈ। ਔਰਤ ਨੇ ਬੱਚੇ ਨੂੰ ਨਾਲ ਬੰਨ੍ਹ ਕੇ ਨਹਿਰ 'ਚ ਛਾਲ ਮਾਰ ਦਿੱਤੀ | ਔਰਤ ਦੀ ਲਾਸ਼ ਨੂੰ ਸ਼ਨਾਖਤ ਲਈ ਮੋਰਚਰੀ 'ਚ ਰਖਵਾਇਆ ਗਿਆ ਹੈ। ਉਕਤ ਦੋਵਾਂ […]
By : Editor (BS)
ਫ਼ਿਰੋਜ਼ਪੁਰ : ਫਰੀਦਕੋਟ 'ਚੋਂ ਲੰਘਦੀ ਨਹਿਰ 'ਚੋਂ ਮਾਂ ਅਤੇ ਬੱਚੇ ਦੀਆਂ ਲਾਸ਼ਾਂ ਮਿਲੀਆਂ ਹਨ। Police ਨੇ ਲਾਸ਼ ਨੂੰ ਨਹਿਰ 'ਚੋਂ ਕੱਢ ਕੇ ਪਛਾਣ ਲਈ ਮੋਰਚਰੀ 'ਚ ਰਖਵਾ ਦਿੱਤਾ ਹੈ।
ਔਰਤ ਨੇ ਬੱਚੇ ਨੂੰ ਨਾਲ ਬੰਨ੍ਹ ਕੇ ਨਹਿਰ 'ਚ ਛਾਲ ਮਾਰ ਦਿੱਤੀ | ਔਰਤ ਦੀ ਲਾਸ਼ ਨੂੰ ਸ਼ਨਾਖਤ ਲਈ ਮੋਰਚਰੀ 'ਚ ਰਖਵਾਇਆ ਗਿਆ ਹੈ। ਉਕਤ ਦੋਵਾਂ ਲਾਸ਼ਾਂ ਦੀ ਬਰਾਮਦਗੀ ਸਬੰਧੀ ਉਹ ਪੰਜਾਬ ਦੇ ਸਾਰੇ ਥਾਣਿਆਂ ਨੂੰ ਵੀ ਸੂਚਨਾ ਭੇਜ ਰਹੇ ਹਨ, ਤਾਂ ਜੋ ਪਤਾ ਲੱਗ ਸਕੇ ਕਿ ਜੇਕਰ ਕਿਸੇ ਥਾਣੇ 'ਚ ਇਸ ਸਬੰਧੀ ਕੋਈ ਸ਼ਿਕਾਇਤ ਦਰਜ ਕਰਵਾਈ ਗਈ ਹੈ ਤਾਂ ਦੋਵਾਂ ਲਾਸ਼ਾਂ ਦੀ ਸ਼ਨਾਖਤ ਕੀਤੀ ਜਾ ਸਕੇ |
ਉਕਤ ਲਾਸ਼ਾਂ ਸਰਹਿੰਦ ਨਹਿਰ 'ਚੋਂ ਬਰਾਮਦ ਹੋਈਆਂ ਹਨ। ਜੇਕਰ ਕੋਈ ਵਿਅਕਤੀ ਉਪਰੋਕਤ ਦੋਵਾਂ ਲਾਸ਼ਾਂ ਸਬੰਧੀ ਕੋਈ ਜਾਣਕਾਰੀ ਦੇਣਾ ਜਾਂ ਲੈਣਾ ਚਾਹੁੰਦਾ ਹੈ। ਮੁੱਖ ਅਫਸਰ ਥਾਣਾ ਸਦਰ ਫਰੀਦਕੋਟ ਦੇ ਮੋਬਾਇਲ ਨੰਬਰ 7527017022 ਜਾਂ ਥਾਣਾ ਸਦਰ ਦੇ ਮੁਨਸ਼ੀ 7527017032 'ਤੇ ਸੰਪਰਕ ਕਰ ਸਕਦੇ ਹਨ।