ਅਮਰੀਕਾ ’ਤੇ ਫਿਰ ਮੰਡਰਾਉਣ ਲੱਗਾ ਸ਼ਟਡਾਊਨ ਦਾ ਖਤਰਾ!
ਵਾਸ਼ਿੰਗਟਨ, 20 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਸੰਯੁਕਤ ਰਾਜ ਅਮਰੀਕਾ ਸੰਭਾਵਿਤ ਸਰਕਾਰੀ ਸ਼ਟਡਾਊਨ ਤੋਂ ਦੋ ਹਫ਼ਤੇ ਤੋਂ ਵੀ ਘੱਟ ਦੂਰ ਹੈ। ਇਸ ਦੀ ਸੰਭਾਵਨਾ ਇਸ ਲਈ ਵਧ ਗਈ, ਕਿਉਂਕਿ ਸੰਸਦ ਮੈਂਬਰਾਂ ’ਚ ਛੋਟੀ ਮਿਆਦ ਵਾਲੇ ਖਰਚ ਬਿਲ ’ਤੇ ਸਹਿਮਤੀ ਹੀ ਨਹੀਂ ਬਣ ਰਹੀ। ਵਾਸ਼ਿੰਗਟਨ ਵਿੱਚ ਮੌਜੂਦਾ ਸਮੇਂ ਕਈ ਬਜਟ ਬਿਲਾਂ ’ਤੇ ਚਰਚਾ ਚੱਲ ਰਹੀ ਹੈ, […]
By : Hamdard Tv Admin
ਵਾਸ਼ਿੰਗਟਨ, 20 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਸੰਯੁਕਤ ਰਾਜ ਅਮਰੀਕਾ ਸੰਭਾਵਿਤ ਸਰਕਾਰੀ ਸ਼ਟਡਾਊਨ ਤੋਂ ਦੋ ਹਫ਼ਤੇ ਤੋਂ ਵੀ ਘੱਟ ਦੂਰ ਹੈ। ਇਸ ਦੀ ਸੰਭਾਵਨਾ ਇਸ ਲਈ ਵਧ ਗਈ, ਕਿਉਂਕਿ ਸੰਸਦ ਮੈਂਬਰਾਂ ’ਚ ਛੋਟੀ ਮਿਆਦ ਵਾਲੇ ਖਰਚ ਬਿਲ ’ਤੇ ਸਹਿਮਤੀ ਹੀ ਨਹੀਂ ਬਣ ਰਹੀ। ਵਾਸ਼ਿੰਗਟਨ ਵਿੱਚ ਮੌਜੂਦਾ ਸਮੇਂ ਕਈ ਬਜਟ ਬਿਲਾਂ ’ਤੇ ਚਰਚਾ ਚੱਲ ਰਹੀ ਹੈ, ਪਰ ਡੈਮੋਕਰੇਟ ਦੇ ਬਹੁਮਤ ਵਾਲੀ ਸੈਨੇਟ ਅਤੇ ਰਿਪਬਲੀਕਨ ਦੇ ਕੰਟਰੋਲ ਵਾਲੀ ਪ੍ਰਤੀਨਿਧੀ ਸਭਾ ਦੋਵਾਂ ’ਚੋਂ ਕਿਸੇ ਕੋਲ ਬਿਲਾਂ ਨੂੰ ਪ੍ਰਵਾਨਗੀ ਦੇਣ ਲਈ ਲੋੜੀਂਦੀਆਂ ਵੋਟਾਂ ਨਹੀਂ।
ਉੱਧਰ ਸੰਸਦ ਮੈਂਬਰਾਂ ਕੋਲ ਕਿਸੇ ਸਮਝੌਤੇ ’ਤੇ ਪਹੁੰਚਣ ਲਈ 30 ਸਤੰਬਰ ਦੀ ਰਾਤ ਤੱਕ ਦਾ ਸਮਾਂ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਰਕਾਰੀ ਸੇਵਾਵਾਂ ਲਈ ਫੰਡ ਦੀ ਸਮਾਪਤ ਹੋ ਜਾਵੇਗੀ। ਸਰਕਾਰ ਸ਼ਟਡਾਊਨ ਦੀ ਸੰਭਾਵਨਾ ਨੇ ਸੈਂਕੜੇ ਹਜ਼ਾਰਾਂ ਕਾਮਿਆਂ ਦੇ ਵਿੱਤੀ ਭਵਿੱਖ ਨੂੰ ਖਤਰੇ ਵਿੱਚ ਪਾ ਦਿੱਤਾ ਹੈ, ਜਿਨ੍ਹਾਂ ਨੂੰ ਪਾਰਕ, ਅਜਾਇਬਘਰ ਅਤੇ ਹੋਰ ਫੈਡਰਲ ਜਾਇਦਾਦਾਂ ਦੇ ਬੰਦ ਹੋਣ ਕਾਰਨ ਬਿਨਾ ਤਨਖਾਹ ਦੇ ਰਹਿਣਾ ਪਏਗਾ।
ਹਾਲਾਂਕਿ ਨੀਤੀ ਨਿਰਮਾਤਾ ਆਮ ਤੌਰ ’ਤੇ ਇਸ ਹਾਲਾਤ ਤੋਂ ਬਚਣ ਦੀ ਉਮੀਦ ਜਤਾ ਰਹੇ ਹਨ, ਪਰ ਸਾਬਕਾ ਰਾਸ਼ਟਰਪਤੀ ਡੌਨਾਲਡ ਟਰੰਪ ਦੇ ਨਾਲ ਗਠਜੋੜ ਕਰਨ ਵਾਲੇ ਕੁਝ ਸਮਰਥਕਾਂ ਨੇ ਹੁਣ ਤੱਕ ਟੇਬਲ ’ਤੇ ਹਰ ਬਿਲ ਦਾ ਵਿਰੋਧ ਕੀਤਾ ਹੈ। ਵਾਈਟ ਹਾਊਸ ਨੇ ਅੱਜ ਇੱਕ ਬਿਆਨ ਵਿੱਚ ਕਿਹਾ ਕਿ ਵਿੱਤੀ ਸਾਲ ਖਤਮ ਹੋਣ ਵਿੱਚ ਦੋ ਹਫ਼ਤੇ ਤੋਂ ਵੀ ਘੱਟ ਸਮਾਂ ਬਚਿਆ ਹੈ ਅਤੇ ਅਜਿਹੇ ਵਿੱਚ ਸਦਨ ਦੇ ਰਿਪਬਲੀਕਨ ਲੋਕਾਂ ਦੀ ਜ਼ਿੰਦਗੀ ਨਾਲ ਪੱਖਪਾਤਪੂਰਨ ਖੇਡ, ਖੇਡ ਰਹੇ ਹਨ।
ਇਸ ਵਿਰੋਧ ਦਾ ਯੂਕਰੇਨ ਵਿੱਚ ਜੰਗ ’ਤੇ ਅਸਰ ਪੈ ਸਕਦਾ ਹੈ, ਕਿਉਂਕਿ ਵਾਈਟ ਹਾਊਸ ਨੂੰ ਕੀਵ ਦੀ ਫ਼ੌਜੀ ਅਤੇ ਮਨੁੱਖੀ ਸਹਾਇਤਾ ਵਿੱਚ 24 ਬਿਲੀਅਨਡਾਲਰ ਜੋੜਨਲਈ ਸੰਸਦ ਮੈਂਬਰਾਂ ਦੁਆਰਾ ਪਾਸ ਬਜਟ ਦੀ ਉਡੀਕ ਹੈ। ਹਾਲਾਂਕਿ ਇਸ ਤਰ੍ਰਾਂਦੀ ਯੋਜਨਾ ਨੂੰ ਸੈਨੇਟ ਵਿੱਚ ਡੈਮੋਕਰੇਟਅਤੇ ਰਿਪਬਲੀਕਨ ਦੋਵਾਂ ਹੀ ਪਾਸਿਓਂ ਸਮਰਥਨ ਦਿੱਤਾ ਜਾਂਦਾ ਹੈ।
ਕੱਟੜਪੰਥੀ ਪ੍ਰਤੀਨਿਧੀ ਮਾਰਜੋਰੀ ਟੇਲਰ ਗਰੀਨ ਨੇ ਟਵਿੱਟਰ ’ਤੇ ਕਿਹਾ ਕਿ ਉਹ ਯੂਕਰੇਨ ਵਿੱਚ ਜੰਗ, ਕੋਰੋਨਾ ਅਤੇ ਹਥਿਆਰਾਂ ਨਾਲ ਸਬੰਧਤ ਮਦਦ ਦੇਣ ਲਈ ਇੱਕ ਵੀ ਪੈਸਾ ਦੇਣ ਸਬੰਧੀ ਵੋਟ ਨਹੀਂ ਪਾਵਾਂਗੀ।
ਉੱਧਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨਇਸ ਹਫ਼ਤੇ ਦੇ ਅੰਤ ਵਿੱਚ ਵਾਸਿੰਗਟਨ ਵਿੱਚ ਯੂਕਰੇਨਦੇ ਰਾਸ਼ਟਰਪਤੀ ਜ਼ੈਲੇਂਸਕੀ ਨਾਲ ਵੀ ਮੁਲਾਕਾਤ ਕਰਨ ਜਾ ਰਹੇ ਹਨ। ਸੈਨੇਟ ਵਿੱਚ ਡੈਮੋਕਰੇਟਿਕ ਪਾਰਟੀ ਦੇ ਬਹੁਮਤ ਦੇ ਨੇਤਾ ਚਕਰ ਸ਼ੂਕਰ ਨੇ ਕਿਹਾ ਕਿ ਅਜਿਹੇ ਵਿੱਚ ਜਦੋਂ ਰਾਸ਼ਟਰਪਤੀ ਜ਼ੈਲੇਂਸਕੀ ਰੂਸੀ ਰਾਸ਼ਟਰਪਤੀ ਵਿਰੁੱਧ ਮਜ਼ਬੂਤੀ ਨਾਲ ਖੜ੍ਹਨ ਲਈ ਅਮਰੀਕਾ ਆਅ ਰਹੇ ਹਨ ਤਾਂ ਪ੍ਰਤੀਨਿਧੀ ਸਭਾ ਵਿੱਚ ਰਿਪਬਲੀਕਨ ਦੇ ਆਗੂ ਲਾਜ਼ਮੀ ਤੌਰ ’ਤੇ ਉਨ੍ਹਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਆਪਣੇ ਦਮ ’ਤੇ ਲੜੋ।
ਹਾਲ ਦੇ ਮਹੀਨਿਆਂ ਵਿੱਚ ਇਹ ਦੂਜੀ ਵਾਰ ਹੈ, ਜਦੋਂ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਸੰਯੁਕਤ ਰਾਜ ਅਮਰੀਕਾ ਵਿੱਚ ਪਹਿਲਾਂ ਵੀ ਸ਼ਟਡਾਊਨ ਰਿਹਾ ਹੈ। ਸਾਬਕਾ ਰਾਸ਼ਟਰਪਤੀ ਡੌਨਾਲਡ ਟਰੰਕ ਦੇ ਰਾਸ਼ਟਰਪਤੀ ਕਾਲ ਦੌਰਾਨ 2018 ਦੇ ਆਖਰੀ ਮਹੀਨਿਆਂ ਤੋਂ 2019 ਦੇ ਸ਼ੁਰੂਆਤੀ ਦਿਨਾਂ ਦੌਰਾਨ ਲਗਭਗ 35 ਦਿਨ ਅਜਿਹੇ ਹੀ ਹਾਲਾਤ ਸਨ। ਇਹ ਅਮਰੀਕਾ ਦਾ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਲੰਬਾ ਸ਼ਟਡਾਊਨ ਸੀ।
ਈਵਾਈ ਦੇ ਮੁੱਖ ਅਰਥਸ਼ਾਸਤਰੀ ਗ੍ਰੇਗਰੀ ਡਾਕੋ ਨੇ ਇਸ ਹਫ਼ਤੇ ਕਿਹਾ ਸੀ ਕਿ ਇਸ ਵਾਰ ਸ਼ਟਡਾਊਨ ਅਰਥਚਾਰੇ ’ਤੇ ਇੱਕ ਸਪੱਸ਼ਟ ਛਾਪ ਛੱਡ ਸਕਦਾ ਹੈ। ਉਨ੍ਹਾਂ ਦਾ ਅੰਦਾਜ਼ਾ ਹੈ ਕਿ ਸਰਕਾਰੀ ਸ਼ਟਡਾਊਨ ਦੇ ਹਰੇਕ ਹਫਤੇ ਤੋਂ ਅਮਰੀਕੀ ਅਰਥਵਿਵਸਥਾ ਨੂੰ 6 ਬਿਲੀਅਨ ਡਾਲਰ ਦਾ ਨੁਕਸਾਨ ਹੋਵੇਗਾ ਅਤੇ ਚੌਥੀ ਤਿਮਾਹੀ ਵਿੱਚ ਜੀਡੀਪੀ ਵਾਧੇ ਵਿੱਚ 0.1 ਫੀਸਦੀ ਗਿਰਾਵਟ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼ਟਡਾਊਨ ਦੇ ਹਰੇਕ ਵਿਆਪਕ ਆਰਥਿਕ ਨਤੀਜਿਆਂ ਤੋਂ ਇਲਾਵਾ ਵਿੱਤੀ ਬਾਜ਼ਾਰ ਅਤੇ ਨਿੱਜੀ ਖੇਤਰ ਦਾ ਵਿਸ਼ਵਾਸ ਵੀ ਪ੍ਰਭਾਵਿਤ ਹੋ ਸਕਦਾ ਹੈ।