ਪੰਜਾਬੀ ਫ਼ਿਲਮ ‘ਬੂਹੇ ਬਾਰੀਆਂ’ ਦੀ ਟੀਮ ਪੁੱਜੀ ਬੰਗਾ
ਬੰਗਾ, 11 ਸਤੰਬਰ (ਬਿੱਟੂ) : 15 ਸਤੰਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਪੰਜਾਬੀ ਫਿਲਮ ‘ਬੂਹੇ ਬਾਰੀਆਂ’ ਦੀ ਟੀਮ ਅੱਜ ਬੰਗਾ ਪੁੱਜੀ, ਜਿੱਥੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਪੰਜਾਬੀ ਸਿਨੇਮਾ ਦੀ ਦੁਨੀਆ ਵਿੱਚ ਇੱਕ ਮੋਹਰੀ ਨਾਮ, ਯੂ ਐਂਡ ਆਈ ਫਿਲਮਜ਼ ਪ੍ਰੋਡਕਸ਼ਨ ਵੱਲੋਂ ਬੰਗਾ ਵਿੱਚ ਤੀਆਂ ਦੇ ਤਿਉਹਾਰ ਸਬੰਧੀ ਇਹ ਪ੍ਰੋਗਰਾਮ ਕਰਵਾਇਆ ਗਿਆ, […]
By : Editor (BS)
ਬੰਗਾ, 11 ਸਤੰਬਰ (ਬਿੱਟੂ) : 15 ਸਤੰਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਪੰਜਾਬੀ ਫਿਲਮ ‘ਬੂਹੇ ਬਾਰੀਆਂ’ ਦੀ ਟੀਮ ਅੱਜ ਬੰਗਾ ਪੁੱਜੀ, ਜਿੱਥੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਪੰਜਾਬੀ ਸਿਨੇਮਾ ਦੀ ਦੁਨੀਆ ਵਿੱਚ ਇੱਕ ਮੋਹਰੀ ਨਾਮ, ਯੂ ਐਂਡ ਆਈ ਫਿਲਮਜ਼ ਪ੍ਰੋਡਕਸ਼ਨ ਵੱਲੋਂ ਬੰਗਾ ਵਿੱਚ ਤੀਆਂ ਦੇ ਤਿਉਹਾਰ ਸਬੰਧੀ ਇਹ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਫਿਲਮ ਦੀ ਸਾਰੀ ਸਟਾਰ ਕਾਸਟ ਨੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ।
ਇਸ ਸਮਾਗਮ ਵਿੱਚ ਨਿਰਮਲ ਰਿਸ਼ੀ, ਨੀਰੂ ਬਾਜਵਾ, ਰੁਬੀਨਾ ਬਾਜਵਾ, ਰੁਪਿੰਦਰ ਰੂਪੀ, ਧਰਮਿੰਦਰ ਕੌਰ, ਗੁਰਪ੍ਰੀਤ ਭੰਗੂ, ਜਸਵਿੰਦਰ ਬਰਾੜ, ਬਲਜਿੰਦਰ ਕੌਰ, ਅਤੇ ਸਿਮਰਨ ਚਾਹਲ ਸਮੇਤ ਨਾਮਵਰ ਅਭਿਨੇਤਰੀਆਂ ਨੇ ਹਾਜ਼ਰੀ ਭਰੀ।
ਪਰੰਪਰਾ ਅਤੇ ਮਨੋਰੰਜਨ ਦੇ ਸੰਯੋਜਨ ਨੂੰ ਉਜਾਗਰ ਕਰਦੇ ਹੋਏ, ਜਸ਼ਨ ਵਿੱਚ ਇੱਕ ਮਜ਼ੇਦਾਰ ਡਾਂਸ ਪੇਸ਼ਕਾਰੀ ਪੇਸ਼ ਕੀਤੀ ਗਈ ਜਿੱਥੇ ਸਥਾਨਕ ਕੁੜੀਆਂ ਡਾਂਸ ਫਲੋਰ ’ਤੇ ਸਟਾਰ-ਸਟੇਡਡ ਟੀਮ ਵਿੱਚ ਸ਼ਾਮਲ ਹੋਈਆਂ। ਸ਼ਾਮ ਤੀਜ ਦੇ ਜਜ਼ਬੇ ਨਾਲ ਗੂੰਜ ਉਠੀ, ਕਿਉਂਕਿ ਸਮੁੱਚੀ ਕਾਸਟ ਤਿਉਹਾਰ ਦੀ ਮਹੱਤਤਾ ਨੂੰ ਦਰਸਾਉਣ ਅਤੇ ਆਪਣੀ ਆਉਣ ਵਾਲੀ ਫਿਲਮ ‘ਬੂਹੇ ਬਾਰੀਆਂ’ ਦਾ ਪ੍ਰਚਾਰ ਕਰਨ ਲਈ ਬੰਗਾ ਪੁੱਜੀ ਹੋਈ ਸੀ।
ਇੱਕ ਮਸ਼ਹੂਰ ਫ਼ਿਲਮ ਨਿਰਮਾਤਾ ਸਰਲਾ ਰਾਣੀ ਨੇ ਆਪਣਾ ਉਤਸ਼ਾਹ ਸਾਝਾਂ ਕੀਤਾ। ਉਨ੍ਹਾਂ ਕਿਹਾ ਕਿ ਤੀਜ ਦਾ ਤਿਉਹਾਰ ਮਨਾਉਣਾ ਔਰਤਾਂ ਲਈ ਆਪਣੀ ਡੂੰਘੀ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਦਾ ਇੱਕ ਮੌਕਾ ਹੈ। ਇਹ ਉਹ ਸਮਾਂ ਹੈ ਜਦੋਂ ਉਹ ਪਰਿਵਾਰ, ਪਿਆਰ ਅਤੇ ਪਰੰਪਰਾ ਦੀਆਂ ਅਸੀਸਾਂ ਦਾ ਸਨਮਾਨ ਕਰਦੇ ਹਨ। ਤੀਜ ਏਕਤਾ, ਆਨੰਦ ਅਤੇ ਔਰਤ ਦੀ ਤਾਕਤ ਨੂੰ ਦਰਸਾਉਂਦੀ ਹੈ, ਏਕਤਾ ਦੀ ਭਾਵਨਾ ਅਤੇ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਦੀ ਹੈ।
ਦੱਸ ਦੇਈਏ ਕਿ ਪੰਜਾਬੀ ਫਿਲਮ ‘ਬੂਹੇ ਬਾਰੀਆਂ’ 15 ਸਤੰਬਰ ਨੂੰ ਸਿਨੇਮਾਘਰਾਂ ਦਾ ਸ਼ਿਗਾਰ ਬਣਨ ਜਾ ਰਹੀ ਹੈ। ਫਿਲਮ ਦੀ ਸਾਰੀ ਟੀਮ ਦਾ ਕਹਿਣਾ ਹੈ ਕਿ ‘ਬੂਹੇ ਬਾਰੀਆਂ’ ਦਰਸ਼ਕਾਂ ਦੀਆਂ ਉਮੀਦਾਂ ’ਤੇ ਖਰਾ ਉਤਰੇਗੀ।
ਦੱਸਣਾ ਬਣਦਾ ਹੈ ਕਿ ਇਸ ਫਿਲਮ ਵਿੱਚ ਪਹਿਲੀ ਵਾਰ ਨੀੀਰੂ ਬਾਜਵਾ ਅਤੇ ਰੂਬੀਨਾ ਇਕੱਠੇ ਕੰਮ ਕਰਦੇ ਹੋਏ ਨਜ਼ਰ ਆਉਣਗੇ। ਇਹ ਫਿਲਮ ਔਰਤਾਂ ਦੀ ਜ਼ਿੰਦਗੀ ’ਤੇ ਆਧਾਰਤ ਹੈ। ਇਸ ਵਿੱਚ ਅਖਾੜਿਆਂ ਦੀ ਮਲਿਕਾ ਜਸਵਿੰਦਰ ਬਰਾੜ ਵੀ ਅਹਿਮ ਭੂਮਿਕਾ ਵਿੱਚ ਦਿਖਾਈ ਦੇਵੇਗੀ।
ਨਿਰਮਲ ਰਿਸ਼ੀ ਦਾ ਇਸ ਫਿਲਮ ਸਬੰਧੀ ਕਹਿਣਾ ਹੈ ਕਿ ਅਸੀਂ ਕਿਤੇ ਨਾ ਕਿਤੇ ਕੁਝ ਗੱਲਾਂ ਆਪਣੇ ਮਨ ਵਿੱਚ ਦੱਬ ਲੈਂਦੇ ਹਾਂ ਅਤ ੇਸਾਨੂੰਮੌਕਾ ਨਹੀਂ ਮਿਲਦਾ ਕਿਸੇ ਨਾਲ ਗੱਲ ਸਾਂਝੀ ਕਰਨ ਦਾ ਜਾਂ ਫਿਰ ਅਸੀਂ ਡਰ ਦੇ ਮਾਰੇ ਇਹ ਗੱਲ ਕਰ ਨਹੀਂ ਪਾਉਂਦੇ, ਪਰ ਇਹ ਫਿਲਮ ਇਸ ਸਬੰਧੀ ਵਧੀਆ ਸੁਨੇਹਾ ਦੇਵੇਗੀ।
ਪੌਲੀਵੁੱਡ ਅਦਾਕਾਰ ਨੀਰੂ ਬਾਜਵਾ ਇਸ ਫਿਲਮ ਵਿੱਚ ਇੱਥ ਮਹਿਲਾ ਸਿਪਾਹੀ ਦਾ ਰੋਲ ਅਦਾ ਕਰ ਰਹੀ ਹੈ। ਉਦੈ ਪ੍ਰਤਾਪ ਸਿੰਘ ਦੁਆਰਾ ਬਣਾਈ ਇਸ ਫਿਲਮ ਨੂੰ ਜਗਦੀਪ ਵਡਿੱਗ ਨੇ ਲਿਖਿਆ ਹੈ। ਫਿਲਮ ਵਿੱਚ ਨੀਰੂ ਬਾਜਵਾ, ਰੁਬੀਨਾ ਬਬਾਜਵਾ, ਨਿਰਮਲ ਰਿਸ਼ੀ, ਜਤਿੰਦਰ ਕੌਰ, ਸਿਮਰਨ ਚਾਹਲ, ਜਸਵਿੰਦਰ ਬਰਾੜ ਤੇ ਹੋਰ ਬਹੁਤ ਸਾਰੀਆਂ ਪੌਲੀਵੁਡ ਅਭਿਨੇਤਰੀਆਂ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੀਆਂ।