ਕੈਨੇਡਾ ਤੇ ਅਮਰੀਕਾ ’ਚ ਤੂਫ਼ਾਨ ਨੇ ਢਾਹਿਆ ਕਹਿਰ
ਹੈਲੀਫੈਕਸ, (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਤੇ ਅਮਰੀਕਾ ਦੇ ਕਈ ਇਲਾਕਿਆਂ ਵਿੱਚ ‘ਲੀ’ ਤੂਫ਼ਾਨ ਨੇ ਕਹਿਰ ਮਚਾ ਦਿੱਤਾ। ਤੇਜ਼ ਹਵਾਵਾਂ ਚੱਲਣ ਕਾਰਨ ਜਿੱਥੇ ਕਈ ਥਾਈਂ ਦਰੱਖਤ ਡਿੱਗ ਗਏ, ਉੱਥੇ ਬਿਜਲੀ ਦੀ ਸਪਲਾਈ ਠੱਪ ਹੋ ਗਈ। ਇਸ ਕੁਦਰਤੀ ਆਫ਼ਤ ਦੌਰਾਨ ਇੱਕ ਵਿਅਕਤੀ ਦਮ ਤੋੜ ਗਿਆ। ਕੈਨੇਡਾ ਦੇ ਨੋਵਾ ਸਕੋਸ਼ੀਆ ਵਿੱਚ 1 ਲੱਖ 43 ਹਜ਼ਾਰ ਘਰਾਂ ਦੀ […]
By : Hamdard Tv Admin
ਹੈਲੀਫੈਕਸ, (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਤੇ ਅਮਰੀਕਾ ਦੇ ਕਈ ਇਲਾਕਿਆਂ ਵਿੱਚ ‘ਲੀ’ ਤੂਫ਼ਾਨ ਨੇ ਕਹਿਰ ਮਚਾ ਦਿੱਤਾ। ਤੇਜ਼ ਹਵਾਵਾਂ ਚੱਲਣ ਕਾਰਨ ਜਿੱਥੇ ਕਈ ਥਾਈਂ ਦਰੱਖਤ ਡਿੱਗ ਗਏ, ਉੱਥੇ ਬਿਜਲੀ ਦੀ ਸਪਲਾਈ ਠੱਪ ਹੋ ਗਈ। ਇਸ ਕੁਦਰਤੀ ਆਫ਼ਤ ਦੌਰਾਨ ਇੱਕ ਵਿਅਕਤੀ ਦਮ ਤੋੜ ਗਿਆ। ਕੈਨੇਡਾ ਦੇ ਨੋਵਾ ਸਕੋਸ਼ੀਆ ਵਿੱਚ 1 ਲੱਖ 43 ਹਜ਼ਾਰ ਘਰਾਂ ਦੀ ਬੱਤੀ ਗੁੱਲ ਹੈ, ਜਦਕਿ ਨਿਊ ਬਰੰਸਵਿਕ ’ਚ 25 ਹਜ਼ਾਰ ਘਰਾਂ ਦੇ ਲੋਕ ਹਨੇਰੇ ਵਿੱਚ ਬੈਠੇ ਨੇ।
ਕੈਨੇਡਾ ਦੇ ਨੋਵਾ ਸਕੋਸ਼ੀਆ ’ਚ ਸ਼ਨੀਵਾਰ ਦੁਪਹਿਰ ਤੂਫਾਨ ’ਲੀ’ ਦੇ ਦਸਤਕ ਦੇਣ ਤੋਂ ਬਾਅਦ ਮੈਰੀਟਾਈਮ ਕੈਨੇਡਾ ਅਤੇ ਅਮਰੀਕਾ ਦੇ ਨਿਊ ਇੰਗਲੈਂਡ ’ਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਪਿਆ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ।
ਨੋਵਾ ਸਕੋਸ਼ੀਆ ਵਿੱਚ 1 ਲੱਖ 43 ਹਜ਼ਾਰ ਘਰਾਂ ਦੀ ਬਿਜਲੀ ਸਪਲਾਈ ਬੰਦ ਪਈ ਹੈ, ਜਦਕਿ ਨਿਊ ਬਰੰਸਵਿਕ ਵਿੱਚ 25 ਹਜ਼ਾਰ ਘਰ ਹਨੇਰੇ ਵਿੱਚ ਡੁੱਬੇ ਹੋਏ ਨੇ। ਨੋਵਾ ਸਕੋਸ਼ੀਆ ਵਿੱਚ 600 ਤੋਂ ਵੱਧ ਕਾਮਿਆਂ ਵੱਲੋਂ ਬਿਜਲੀ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਯੂ.ਐੱਸ ਨੈਸ਼ਨਲ ਹਰੀਕੇਨ ਸੈਂਟਰ ਅਨੁਸਾਰ ਪੋਸਟ-ਟ੍ਰੋਪਿਕਲ ਚੱਕਰਵਾਤ ਨੇ ਨੋਵਾ ਸਕੋਸ਼ੀਆ ਦੀ ਰਾਜਧਾਨੀ ਹੈਲੀਫੈਕਸ ਤੋਂ ਲਗਭਗ 215 ਕਿਲੋਮੀਟਰ ਪੱਛਮ ਵਿੱਚ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਨਾਲ ਲੈਂਡਫਾਲ ਕੀਤਾ।
ਅਮਰੀਕੀ ਮੌਸਮ ਅਧਿਕਾਰੀਆਂ ਨੇ ਦੱਸਿਆ ਕਿ ਇਹ ਖੇਤਰ ਈਸਟਪੋਰਟ, ਮੇਨ ਦੇ ਕਸਬੇ ਤੋਂ ਲਗਭਗ 80 ਕਿਲੋਮੀਟਰ ਦੱਖਣ-ਪੂਰਬ ਵਿੱਚ ਹੈ। ਅਧਿਕਾਰੀਆਂ ਅਨੁਸਾਰ ਵਾਤਾਵਰਣ ਸੁਰੱਖਿਆ ਦੇ ਮੇਨ ਵਿਭਾਗ ਅਤੇ ਕੋਸਟ ਗਾਰਡ ਦੇ ਕਰਮਚਾਰੀ 1,800 ਗੈਲਨ ਡੀਜ਼ਲ ਬਾਲਣ ਨੂੰ ਸਮੁੰਦਰ ਵਿੱਚ ਫੈਲਣ ਤੋਂ ਰੋਕਣ ਲਈ ਕੰਮ ਕਰ ਰਹੇ ਹਨ। ਤੂਫਾਨ ‘ਲੀ’ ਕਾਰਨ ਨੋਵਾ ਸਕੋਸ਼ੀਆ ਵਿੱਚ ਤੱਟਵਰਤੀ ਸੜਕਾਂ ਅਤੇ ਕਿਸ਼ਤੀਆਂ ਵਿੱਚ ਪਾਣੀ ਭਰ ਗਿਆ ਹੈ, ਬਿਜਲੀ ਸਪਲਾਈ ਠੱਪ ਹੋ ਗਈ ਹੈ, ਕਈ ਦਰਖਤ ਡਿੱਗ ਗਏ ਹਨ।
ਇਸੇ ਦਰਮਿਆਨ ਇੱਕ 51 ਸਾਲਾ ਵਾਹਨ ਚਾਲਕ ਦੀ ਮੌਤ ਹੋ ਗਈ, ਜਦੋਂ ਤੇਜ਼ ਹਵਾਵਾਂ ਕਾਰਨ ਸੀਅਰਸਪੋਰਟ, ਮੇਨ ਵਿੱਚ ਯੂ.ਐੱਸ ਹਾਈਵੇਅ 1 ’ਤੇ ਇੱਕ ਵੱਡਾ ਦਰੱਖਤ ਉਸ ਦੇ ਵਾਹਨ ’ਤੇ ਡਿੱਗ ਗਿਆ।