Begin typing your search above and press return to search.
ਕੈਨੇਡਾ ’ਚ ਕਤਲ ਗੁਰਸਿੱਖ ਜੋੜੇ ਦੇ ਪੁੱਤਰ ਨੇ ਖੋਲ੍ਹੇ ਕਈ ਭੇਤ
ਕੈਲੇਡਨ, 19 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਗੋਲੀਆਂ ਮਾਰ ਕੇ ਕਤਲ ਕੀਤੇ ਗੁਰਸਿੱਖ ਜੋੜੇ ਦੀ ਯਾਦ ਵਿਚ ਕੈਲੇਡਨ ਦੇ ਮੇਅਫੀਲਡ ਰੋਡ ’ਤੇ ਮੋਮਬੱਤੀ ਮਾਰਚ ਕੱਢਿਆ ਗਿਆ ਅਤੇ ਇਕੱਤਰ ਹੋਏ ਲੋਕਾਂ ਨੇ ਪਰਵਾਰ ਲਈ ਇਨਸਾਫ਼ ਦੀ ਮੰਗ ਕੀਤੀ। ਜਗਤਾਰ ਸਿੰਘ ਅਤੇ ਹਰਭਜਨ ਕੌਰ ਦੇ ਪੁੱਤਰ ਨੇ ‘ਟੋਰਾਂਟੋ ਸਟਾਰ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੀ […]
By : Editor Editor
ਕੈਲੇਡਨ, 19 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਗੋਲੀਆਂ ਮਾਰ ਕੇ ਕਤਲ ਕੀਤੇ ਗੁਰਸਿੱਖ ਜੋੜੇ ਦੀ ਯਾਦ ਵਿਚ ਕੈਲੇਡਨ ਦੇ ਮੇਅਫੀਲਡ ਰੋਡ ’ਤੇ ਮੋਮਬੱਤੀ ਮਾਰਚ ਕੱਢਿਆ ਗਿਆ ਅਤੇ ਇਕੱਤਰ ਹੋਏ ਲੋਕਾਂ ਨੇ ਪਰਵਾਰ ਲਈ ਇਨਸਾਫ਼ ਦੀ ਮੰਗ ਕੀਤੀ। ਜਗਤਾਰ ਸਿੰਘ ਅਤੇ ਹਰਭਜਨ ਕੌਰ ਦੇ ਪੁੱਤਰ ਨੇ ‘ਟੋਰਾਂਟੋ ਸਟਾਰ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੀ ਭੈਣ ਹੁਣ ਵੀ ਜ਼ਿੰਦਗੀ ਲਈ ਜੂਝ ਰਹੀ ਹੈ ਜਿਸ ਨੂੰ 13 ਗੋਲੀਆਂ ਲੱਗੀਆਂ। ਡਾਕਟਰ ਆਪਣੇ ਵੱਲੋਂ ਹਰ ਸੰਭਵ ਯਤਨ ਕਰ ਰਹੇ ਹਨ ਅਤੇ ਹੁਣ ਸਭ ਕੁਝ ਪ੍ਰਮਾਤਮਾ ਦੀ ਰਹਿਮਤ ’ਤੇ ਟਿਕਿਆ ਹੋਇਆ ਹੈ। ਸੁਰੱਖਿਆ ਕਾਰਨਾਂ ਕਰ ਕੇ ਜਗਤਾਰ ਸਿੰਘ ਅਤੇ ਹਰਭਜਨ ਕੌਰ ਦੇ ਪੁੱਤਰ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ‘ਟੋਰਾਂਟੋ ਸਟਾਰ’ ਨਾਲ ਗੱਲਬਾਤ ਕਰਦਿਆਂ 26 ਸਾਲ ਦੇ ਨੌਜਵਾਨ ਨੇ ਕਿਹਾ ਕਿ ਉਹ ਕੈਨੇਡਾ ਨੂੰ ਬੇਹੱਦ ਸੁਰੱਖਿਅਤ ਮੁਲਕ ਸਮਝਦਾ ਸੀ ਅਤੇ ਕਦੇ ਗੱਡੀ ਨੂੰ ਲੌਕ ਵੀ ਨਹੀਂ ਸੀ ਲਾਇਆ ਪਰ 20 ਨਵੰਬਰ ਦੀ ਰਾਤ ਵਾਪਰੇ ਘਟਨਾਕ੍ਰਮ ਨੇ ਸਭ ਕੁਝ ਬਦਲ ਦਿਤਾ। ਪੰਜਾਬ ਦੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਦੱਸੇ ਜਾ ਰਹੇ ਨੌਜਵਾਨ ਨੇ ਘਰ ਅੰਦਰ ਚੱਲੀਆਂ ਗੋਲੀਆਂ ਦੇ ਨਿਸ਼ਾਨ ਵੀ ਦਿਖਾਏ ਜਿਨ੍ਹਾਂ ਨੂੰ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹਮਲਾਵਰਾਂ ਨੇ ਅਣਗਿਣਤੀ ਗੋਲੀਆਂ ਚਲਾਈਆਂ। 20 ਗੋਲੀਆਂ ਹਰਭਜਨ ਕੌਰ ਨੂੰ ਲੱਗੀਆਂ ਜਿਨ੍ਹਾਂ ਨੇ ਹਸਪਤਾਲ ਵਿਚ ਦਮ ਤੋੜ ਦਿਤਾ। 13 ਗੋਲੀਆਂ ਹਰਭਜਨ ਕੌਰ ਦੀ ਬੇਟੀ ਨੂੰ ਲੱਗੀਆਂ ਅਤੇ ਜਗਤਾਰ ਸਿੰਘ ਦੀ ਛਾਤੀ ਵਿਚ ਗੋਲੀ ਵੱਜਣ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੋਲੀਬਾਰੀ ਵਾਲੀ ਰਾਤ ਮਕਾਨ ਦੇ ਹੇਠਲੇ ਹਿੱਸੇ ਵਿਚ ਮੌਜੂਦ ਸਨੀ ਨਾਂ ਦੇ ਸ਼ਖਸ ਨੇ ਦੱਸਿਆ ਕਿ ਤਕਰੀਬਨ 11.30 ਵਜੇ ਗੋਲੀਆਂ ਚੱਲਣ ਲੱਗੀਆਂ ਜਦੋਂ ਉਹ ਮੌਕਾ ਏ ਵਾਰਦਾਤ ਵੱਲ ਗਿਆ ਤਾਂ ਇਕ ਹੂਡੀ ਵਾਲੀ ਸ਼ਖਸ ਨੂੰ ਬਾਹਰ ਵੱਲ ਦੌੜਦਿਆਂ ਦੇਖਿਆ। ਸਨੀ ਸਭ ਤੋਂ ਪਹਿਲਾਂ ਜਗਤਾਰ ਸਿੰਘ ਕੋਲ ਪੁੱਜਾ ਜੋ ਫਰਸ਼ ’ਤੇ ਡਿੱਗੇ ਹੋਏ ਸਨ। ਇਸੇ ਦੌਰਾਨ ਨਾਲ ਵਾਲੇ ਕਮਰੇ ਵਿਚੋਂ ਹਰਭਜਨ ਕੌਰ ਦੇ ਕੁਰਲਾਉਣ ਦੀ ਆਵਾਜ਼ ਆਈ। ਸਨੀ, ਹਰਭਜਨ ਕੌਰ ਕੋਲ ਗਿਆ ਤਾਂ ਉਨ੍ਹਾਂ ਦੱਸਿਆ ਕਿ ਕੋਈ ਘਰ ਦੇ ਅੰਦਰ ਆਇਆ ਅਤੇ ਗੋਲੀਆਂ ਚਲਾਉਣ ਲੱਗਾ। ਐਨਾ ਕਹਿੰਦਿਆਂ ਹੀ ਹਰਭਜਨ ਕੌਰ ਬੇਹੋਸ਼ ਹੋ ਗਏ। ਹਰਭਜਨ ਕੌਰ ਦੀ ਬੇਟੀ ਹੋਸ਼ ਵਿਚ ਸੀ ਅਤੇ ਉਸ ਨੇ 911 ’ਤੇ ਕਾਲ ਕੀਤੀ। ਸਨੀ ਮੁਤਾਬਕ ਪੁਲਿਸ ਨੂੰ ਪਹੁੰਚਣ ਵਿਚ 12 ਤੋਂ 15 ਮਿੰਟ ਲੱਗ ਗਏ ਜਦਕਿ ਸ਼ੱਕੀ ਇਕ ਕਾਲੇ ਰੰਗ ਦੇ ਪਿਕਅੱਪ ਟਰੱਕ ਵਿਚ ਬੈਠ ਕੇ ਫਰਾਰ ਹੋ ਚੁੱਕੇ ਸਨ। ਗੋਲੀਬਾਰੀ ਤੋਂ ਅੱਧੇ ਘੰਟੇ ਬਾਅਦ ਉਹੀ ਪਿਕਅੱਪ ਟਰੱਕ ਕ੍ਰੈਡਿਟਵਿਊ ਰੋਡ ’ਤੇ ਸੜਦਾ ਹੋਇਆ ਮਿਲਿਆ।
Next Story