Begin typing your search above and press return to search.

ਸਕੂਲ ਖੇਡਾਂ : ਦਸਤਾਰ ’ਤੇ ਹੈਲਮਟ ਨਾ ਪਹਿਨਣ ਕਾਰਨ ਸਿੱਖ ਖਿਡਾਰੀ ਨੂੰ ਬਾਹਰ ਕੱਢਿਆ, ਐਸਜੀਪਸੀ ਨੇ ਘਟਨਾ ’ਤੇ ਇਤਰਾਜ਼ ਜਤਾਇਆ

ਅੰਮ੍ਰਿਤਸਰ, 18 ਸਤੰਬਰ, ਹ.ਬ. : ਪੰਜਾਬ ਵਿੱਚ ਚੱਲ ਰਹੀਆਂ ਸਕੂਲੀ ਖੇਡਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇੱਕ ਸਿੱਖ ਖਿਡਾਰੀ ਨੂੰ ਖੇਡਣ ਤੋਂ ਰੋਕਿਆ ਗਿਆ। ਸਿੱਖ ਖਿਡਾਰੀ ਨੇ ਸਕੇਟਿੰਗ ਵਿੱਚ ਭਾਗ ਲਿਆ। ਇਸ ਦੌਰਾਨ ਉਸ ’ਤੇ ਹੈਲਮਟ ਪਾਉਣ ਲਈ ਦਬਾਅ ਪਾਇਆ ਗਿਆ। ਜਦੋਂ ਇੱਕ ਸਿੱਖ ਖਿਡਾਰੀ ਨੇ ਹੈਲਮਟ ਪਾਉਣ ਤੋਂ ਇਨਕਾਰ ਕਰ ਦਿੱਤਾ […]

ਸਕੂਲ ਖੇਡਾਂ : ਦਸਤਾਰ ’ਤੇ ਹੈਲਮਟ ਨਾ ਪਹਿਨਣ ਕਾਰਨ ਸਿੱਖ ਖਿਡਾਰੀ ਨੂੰ ਬਾਹਰ ਕੱਢਿਆ, ਐਸਜੀਪਸੀ ਨੇ ਘਟਨਾ ’ਤੇ ਇਤਰਾਜ਼ ਜਤਾਇਆ
X

Hamdard Tv AdminBy : Hamdard Tv Admin

  |  18 Sept 2023 8:50 AM IST

  • whatsapp
  • Telegram


ਅੰਮ੍ਰਿਤਸਰ, 18 ਸਤੰਬਰ, ਹ.ਬ. : ਪੰਜਾਬ ਵਿੱਚ ਚੱਲ ਰਹੀਆਂ ਸਕੂਲੀ ਖੇਡਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇੱਕ ਸਿੱਖ ਖਿਡਾਰੀ ਨੂੰ ਖੇਡਣ ਤੋਂ ਰੋਕਿਆ ਗਿਆ। ਸਿੱਖ ਖਿਡਾਰੀ ਨੇ ਸਕੇਟਿੰਗ ਵਿੱਚ ਭਾਗ ਲਿਆ। ਇਸ ਦੌਰਾਨ ਉਸ ’ਤੇ ਹੈਲਮਟ ਪਾਉਣ ਲਈ ਦਬਾਅ ਪਾਇਆ ਗਿਆ। ਜਦੋਂ ਇੱਕ ਸਿੱਖ ਖਿਡਾਰੀ ਨੇ ਹੈਲਮਟ ਪਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਖੇਡਣ ਨਹੀਂ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ’ਤੇ ਇਤਰਾਜ਼ ਪ੍ਰਗਟਾਇਆ ਹੈ।

ਇਹ ਘਟਨਾ ਪਟਿਆਲਾ ਅਧੀਨ ਪੈਂਦੇ ਪਾਤੜਾਂ ਇਲਾਕੇ ਦੀ ਹੈ। ਪਾਤੜਾਂ ਦੇ ਅਧੀਨ ਆਉਂਦੇ ਪਿੰਡ ਬਣਵਾਲ ਨਿਵਾਸੀ ਨਿਸ਼ਾਨ ਸਿੰਘ ਦੇ ਬੇਟੇ ਰਿਆਜ਼ ਪ੍ਰਤਾਪ ਸਿੰਘ ਨੂੰ ਸਕੂਲੀ ਖੇਡਾਂ ਦੌਰਾਨ ਬਿਨਾਂ ਹੈਲਮਟ ਦੇ ਸਕੇਟਿੰਗ ਕਰਨ ਤੋਂ ਰੋਕਿਆ ਗਿਆ।

ਇਹ ਸਕੇਟਿੰਗ ਮੁਕਾਬਲਾ ਸਰਕਾਰੀ ਸਕੂਲ ਸਿਵਲ ਲਾਈਨ ਪਟਿਆਲਾ ਵਿਖੇ ਚੱਲ ਰਿਹਾ ਸੀ। ਸਿੱਖ ਖਿਡਾਰੀ ਨਾਲ ਹੋਏ ਇਸ ਸਲੂਕ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ’ਤੇ ਗੁੱਸਾ ਜ਼ਾਹਰ ਕੀਤਾ ਹੈ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਟਵੀਟ ਕਰਕੇ ਇਸ ਹਰਕਤ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿਸੇ ਸਿੱਖ ਖਿਡਾਰੀ ਨੂੰ ਹੈਲਮਟ ਨਾ ਪਹਿਨਣ ਕਾਰਨ ਸਕੇਟਿੰਗ ਮੁਕਾਬਲੇ ਵਿੱਚੋਂ ਬਾਹਰ ਕਰਨਾ ਸਿੱਖ ਵਿਰੋਧੀ ਕਾਰਵਾਈ ਹੈ। ਸਿੱਖ ਬਹੁਗਿਣਤੀ ਵਾਲੇ ਸੂਬੇ ਪੰਜਾਬ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਅਜਿਹੀ ਹਰਕਤ ਸਿੱਖ ਪਛਾਣ ਨੂੰ ਸਿੱਧੀ ਚੁਣੌਤੀ ਹੈ।

ਹੈਲਮਟ ਪਹਿਨਣ ਦੀ ਸਿੱਖ ਮਰਿਆਦਾ ਵਿੱਚ ਕੋਈ ਥਾਂ ਨਹੀਂ ਹੈ। ਜੇਕਰ ਕੋਈ ਸਿੱਖ ਖਿਡਾਰੀ ਬਿਨਾਂ ਹੈਲਮੇਟ ਦੇ ਕਿਸੇ ਖੇਡ ਮੁਕਾਬਲੇ ਵਿਚ ਹਿੱਸਾ ਲੈਣਾ ਚਾਹੁੰਦਾ ਹੈ ਤਾਂ ਉਸ ’ਤੇ ਅਜਿਹੀ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ।

ਪ੍ਰਧਾਨ ਧਾਮੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਖੇਡ ਮੁਕਾਬਲੇ ਨੂੰ ਤੁਰੰਤ ਰੱਦ ਕਰਕੇ ਕੱਢੇ ਗਏ ਸਿੱਖ ਖਿਡਾਰੀਆਂ ਨੂੰ ਮੁੜ ਸ਼ਾਮਲ ਕਰਕੇ ਖੇਡ ਮੁੜ ਕਰਵਾਉਣ ਦੀ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਇਹ ਸਿੱਖ ਵਸੋਂ ਵਾਲੇ ਸੂਬੇ ਪੰਜਾਬ ਵਿੱਚ ਹੋਣ ਕਰਕੇ ਮੁੱਖ ਮੰਤਰੀ ਭਗਵੰਤ ਮਾਨ, ਖੇਡ ਮੰਤਰੀ ਗੁਰਮੀਤ ਸਿੰਘ ਹੇਅਰ, ਖੇਡ ਵਿਭਾਗ ਦੇ ਅਧਿਕਾਰੀਆਂ ਅਤੇ ਮੁਕਾਬਲੇ ਪ੍ਰਬੰਧਕਾਂ ਦੇ ਅਧਿਕਾਰੀਆਂ ਨੂੰ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ।

Next Story
ਤਾਜ਼ਾ ਖਬਰਾਂ
Share it